ਕੁਰਸੀ ਦੇ ਆਲੇ ਦੁਆਲੇ
ਟੁੱਟ ਗਈ ਤੜੱਕ ਕਰਕੇ -ਜਗਮੀਤ ਸਿੰਘ ਨੇ ਟਰੂਡੋ ਸਰਕਾਰ ਤੋਂ ਹਮਾਇਤ ਵਾਪਿਸ ਲਈ

ਕਦੇ ਵੀ ਟੁੱਟ ਸਕਦੀ ਏ ਟਰੂਡੋ ਦੀ ਘੱਟ ਗਿਣਤੀ ਸਰਕਾਰ

ਓਟਾਵਾ ( ਬਲਜਿੰਦਰ ਸੇਖਾ ) NDP ਪਾਰਟੀ ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ ਸੰਸਦ ਦੀ ਬੈਠਕ ਤੋਂ ਪਹਿਲਾਂ ਗਵਰਨਿੰਗ ਪਾਰਟੀ (ਲਿਬਰਲ )ਨਾਲ ਸਬੰਧਾਂ ਨੂੰ ਤੋੜਨ ਦਾ ਫੈਸਲਾ ਕੀਤਾ ਹੈ ।ਕਿਉਂਕਿ ਉਹ ਸੋਚਦਾ ਹੈ ਕਿ ਲਿਬਰਲ ਮੱਧ ਵਰਗ ਲਈ ਲੜਨ ਅਤੇ ਕੰਜ਼ਰਵੇਟਿਵਾਂ ਨੂੰ ਰੋਕਣ ਲਈ “ਬਹੁਤ ਕਮਜ਼ੋਰ” ਅਤੇ “ਬਹੁਤ ਸੁਆਰਥੀ” ਹਨ। ਜਗਮੀਤ ਸਿੰਘ ਅਨੁਸਾਰ “ਅੱਜ ਮੈਂ ਪ੍ਰਧਾਨ ਮੰਤਰੀ ਨੂੰ ਸੂਚਿਤ ਕੀਤਾ ਕਿ ਮੈਂ ਸਪਲਾਈ ਅਤੇ ਭਰੋਸੇ ਦੇ ਸਮਝੌਤੇ ਨੂੰ ਤੋੜ ਦਿੱਤਾ ਹੈ। “ਲਿਬਰਲਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਕੈਨੇਡੀਅਨਾਂ ਤੋਂ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ। ”
ਹੁਣ ਜੇਕਰ ਕਿਸੇ ਬਿੱਲ ਵਿੱਚ ਲਿਬਰਲਾਂ ਨੂੰ ਹਮਾਇਤ ਦੀ ਲੋੜ ਪੈਂਦੀ ਹੈ ਤਾਂ ਜੇਕਰ NDP ਪਾਰਟੀ ਸਪੋਰਟ ਨਹੀ ਕਰਦੀ ਤਾਂ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਟੁੱਟ ਸੱਕਦੀ ਹੈ ।