ਟੋਰਾਂਟੋ (ਬਲਜਿੰਦਰ ਸੇਖਾ) ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ਅਨੁਸਾਰ 4 ਮਾਰਚ ਤੋਂ ਅਮਰੀਕਾ ਵੱਲੋਂ ਕੈਨੇਡਾ ਤੇ ਲਗਾਏ ਜਾ ਰਹੇ ਟੈਰਫ ਦੇ ਹੁਕਮ ਤੋ ਬਾਅਦ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਨਵੇਂ ਚੁਣੇ ਗਏ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਆਪਣੀ ਧਮਕੀ ‘ਤੇ ਦੁੱਗਣਾ ਜ਼ੋਰ ਨਾਲ ਜਵਾਬ ਦਿੱਤਾ ਕਿ ਜੇਕਰ ਅਮਰੀਕਾ ਟੈਰਿਫ ਨਾਲ ਅੱਗੇ ਵਧਦਾ ਹੈ ਤਾਂ ਓਨਟਾਰੀਓ ਸੂਬੇ ਤੋਂ ਕਈ ਅਮਰੀਕੀ ਰਾਜਾਂ ਨੂੰ ਜਾਣ ਵਾਲੀ ਬਿਜਲੀ ਕੱਟ ਦਿੱਤੀ ਜਾਵੇਗੀ।
“ਜੇਕਰ ਉਹ ਓਨਟਾਰੀਓ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ, ਤਾਂ ਮੈਂ ਕੁਝ ਵੀ ਕਰਾਂਗਾ – ਉਨ੍ਹਾਂ ਦੀ ਊਰਜਾ ਕੱਟਣ ਸਮੇਤ – ਆਪਣੇ ਚਿਹਰੇ ‘ਤੇ ਮੁਸਕਰਾਹਟ ਨਾਲ,” ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਹਫ਼ਤੇ ਤੀਜੀ ਬਹੁਮਤ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਨਿਊਜ਼ ਕਾਨਫਰੰਸ ਦੌਰਾਨ ਕਿਹਾ।
ਵਰਨਣਯੋਗ ਹੈ ਕਿ ਕੈਨੇਡਾ ਦਾ ਓਨਟਾਰੀਓ ਸੂਬਾ
ਅਮਰੀਕਾ ਦੇ ਨਿਊਯਾਰਕ, ਮਿਸ਼ੀਗਨ ਅਤੇ ਮਿਨੀਸੋਟਾ ਸੂਬਿਆਂ ਨੂੰ ਬਿਜਲੀ ਦਾ ਵੱਡੀ ਸਪਲਾਈ ਕਰਨ ਵਾਲਾ ਇੱਕ ਵੱਡਾ ਨਿਰਯਾਤਕ ਹੈ।
“ਉਨ੍ਹਾਂ ਨੂੰ ਸਾਡਾ ਦਰਦ ਮਹਿਸੂਸ ਕਰਨ ਦੀ ਲੋੜ ਹੈ। ਉਹ ਸਾਡੇ ‘ਤੇ ਆਉਣਾ ਚਾਹੁੰਦੇ ਹਨ? ਸਾਨੂੰ ਦੁੱਗਣੀ ਸਖ਼ਤੀ ਨਾਲ ਜਵਾਬ ਦੇਣਾ ਪਵੇਗਾ। ਇਹ ਸ਼ਬਦ ਪ੍ਰੀਮੀਅਰ ਡੱਗ ਫੋਰਡ ਨੇ ਕਹੇ ।