ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ

ਯੂ ਐਸ ਏ (ਪੰਜਾਬੀ ਅਖ਼ਬਾਰ ਬਿਊਰੋ) ਡੋਨਾਲਡ ਟਰੰਪ ਮੁੜ ਦੂਜੀ ਵਾਰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਸ ਨੂੰ 50 ਰਾਜਾਂ ਦੀਆਂ 538 ਵਿੱਚੋਂ 277 ਸੀਟਾਂ ਮਿਲੀਆਂ ਹਨ, ਬਹੁਮਤ ਲਈ 270 ਸੀਟਾਂ ਦੀ ਲੋੜ ਹੈ। ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਸਖ਼ਤ ਟੱਕਰ ਦੇਣ ਦੇ ਬਾਵਜੂਦ ਸਿਰਫ਼ 224 ਸੀਟਾਂ ਹੀ ਜਿੱਤ ਸਕੀ। ਟਰੰਪ 2016 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ ਅਤੇ 2020 ਵਿੱਚ ਜੋ ਬਿਡੇਨ ਤੋਂ ਹਾਰ ਗਏ ਸਨ। ਤਾਜ਼ਾ ਨਤੀਜਿਆਂ ਤੋਂ ਬਾਅਦ ਟਰੰਪ ਦੂਜੇ ਵਿਸ਼ਵ ਯੁੱਧ ਤੋਂ ਬਾਅਦ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਮੁੜ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਸਿਆਸਤਦਾਨ ਹਨ।ਟਰੰਪ ਅਮਰੀਕੀ ਇਤਿਹਾਸ ਦੇ ਪਹਿਲੇ ਨੇਤਾ ਹਨ ਜਿਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਮਹਿਲਾ ਉਮੀਦਵਾਰਾਂ ਨੂੰ ਦੋ ਵਾਰ ਹਰਾਇਆ ਹੈ। ਅਮਰੀਕਾ ‘ਚ ਅਜਿਹਾ ਸਿਰਫ ਦੋ ਵਾਰ 2016 ਅਤੇ 2024 ‘ਚ ਹੋਇਆ ਹੈ ਜਦੋਂ ਉੱਥੇ ਕੋਈ ਔਰਤ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੀ ਸੀ।ਜਿੱਤ ਤੋਂ ਬਾਅਦ ਸੰਬੋਧਨ ਕਰਦਿਆਂ  ਹੋਏ ਟਰੰਪ ਨੇ ਕਿਹਾ- ਮੈਂ ਅਮਰੀਕਾ ਨੂੰ ਇਕ ਵਾਰ ਫਿਰ ਮਹਾਨ ਬਣਾਵਾਂਗਾ। ਉਨ੍ਹਾਂ ਕਿਹਾ  ਅਸੀਂ ਉਹ ਕੀਤਾ ਜੋ ਲੋਕ ਅਸੰਭਵ  ਸਮਝਦੇ ਸਨ। ਇਹ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਹੈ।ਉਨ੍ਹਾਂ ਅੱਗੇ ਕਿਹਾ ਕਿ  ਮੈਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗਾ, ਅਮਰੀਕੀ ਲੋਕਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਭਵਿੱਖ ਲਈ ਲੜਾਂਗਾ। ਅਗਲੇ 4 ਸਾਲ ਅਮਰੀਕਾ ਲਈ ਅਹਿਮ ਹਨ।

ਉਧਰ ਡੋਨਲਡ  ਟਰੰਪ ਦੇ ਮੁੜ ਤੋਂ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਸਬੰਧੀ ਕੈਨੇਡਾ ਤੇ ਅਮਰੀਕਾ ਦੇ ਸੰਬੰਧਾਂ ਬਾਰੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਕੈਨੇਡਾ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਪਰ ਇਸ ਸਬੰਧੀ ਜਦੋਂ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸ਼ਟੀਆ ਫਰੀਲੈਂਡ ਨੂੰ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਟਰੰਪ ਦੇ ਕਾਰਜਕਾਲ ਦੌਰਾਨ ਵੀ ਕੈਨੇਡਾ ਬਿਲਕੁਲ ਵਧੀਆ ਰਹੇਗਾ ਉਨਾ ਯਾਦ ਦਵਾਇਆ ਕਿ ਜਦੋਂ ਕੈਨੇਡਾ ਦਾ ਅਮਰੀਕਾ ਨਾਲ ਟਰੇਡ ਐਗਰੀਮੈਂਟ ਹੋਇਆ ਸੀ ਤਾਂ ਉਹ ਟਰੰਪ ਦੇ ਕਾਰਜਕਾਲ ਦੌਰਾਨ ਹੀ ਹੋਇਆ ਸੀ। ਇਸ ਦੇ ਨਾਲ ਹੀ ਉਹਨਾਂ ਟਰੰਪ ਅਤੇ ਉਹਨਾਂ ਦੀ ਟੀਮ ਨੂੰ ਇਸ ਜਿੱਤ ਲਈ ਵਧਾਈ ਵੀ ਦਿੱਤੀ

ਡੋਨਲਡ  ਟਰੰਪ ਦੇ ਅਮਰੀਕਾ ਦਾ ਰਾਸ਼ਟਰਪਤੀ ਚੁਣੇ ਜਾਣ ਉਪਰੰਤ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿੱਚ ਗੂਗਲ ਉੱਪਰ ਸਭ ਤੋਂ ਵੱਧ ਜੋ ਚੀਜ਼ ਸਰਚ ਕੀਤੀ ਗਈ ਉਹ ਸੀ ਮੂਵ ਟੂ ਕੈਨੇਡਾ ਗੂਗਲ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਜਦੋਂ ਲੋਕ ਜਾਗੇ ਤਾਂ ਉਹਨਾਂ  ਨੂੰ ਜਦੋਂ ਇਹ ਪਤਾ ਲੱਗਾ ਕਿ ਟਰੰਪ ਮੁੜ ਤੋਂ ਅਮਰੀਕਾ ਤੇ ਰਾਸ਼ਟਰਪਤੀ ਚੁਣੇ ਗਏ ਹਨ ਤਾਂ ਉਸੇ ਵਕਤ ਤੋਂ ਇਹ  ਸਵਾਲ ਗੂਗਲ ਤੇ ਟਰੈਂਡ ਕਰਨ ਲੱਗ ਗਿਆ ਕਿ ਕੈਨੇਡਾ ਵਿੱਚ ਕਿਵੇਂ ਮੂਵ ਹੋਇਆ ਜਾ ਸਕਦਾ ਹੈ ਅਤੇ ਇਸ ਵਿੱਚ ਵੀ ਉਹਨਾਂ ਸਟੇਟਾਂ ਵਿੱਚ ਇਹ ਸਵਾਲ ਜਿਆਦਾ ਸਰਚ ਹੋਇਆ ਜਾਂ ਜਿਆਦਾ ਪਾਪੂਲਰ ਹੋਇਆ ਜਿੱਥੇ ਕਮਲਾ ਹੈਰਿਸ ਜਿੱਤੇ ਹਨ  ਜਾਂ ਜਿੱਥੇ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਹੈ।   ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੇ ਦੌਰਾਨ ਜਿਹੜੇ ਸਵਾਲਾਂ ਵਿੱਚ 5 ਹਜਾਰ ਫੀਸਦ  ਦਾ ਵਾਧਾ ਵੇਖਣ ਨੂੰ ਮਿਲਿਆ ਉਹਨਾਂ ਵਿੱਚ ਸਵਾਲ ਸਨ

Cost to move to Canada from U.S.
Can I move to Canada if Trump wins
How to move to Ireland from U.S.
Easiest country to move to from U.S.A.
Jobs in Canada for Americans

Exit mobile version