ਤਿੰਨ ਪੰਜਾਬੀ ਮੂਲ ਦੇ ਖਿਡਾਰੀ ਹੁਣ ਕਨੇਡਾ ਦੀ ਟੀਮ ਵਿੱਚ ਮਲੇਸੀਆ ਖੇਡਣ ਜਾਣਗੇ।
🎉ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਤੇ ਸਾਡੇ ਭਾਈਚਾਰੇ ਲਈ ਮਾਣ ਦੀ ਗੱਲ 🎉
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਹੈ ਕਿ ਤਿੰਨ ਖਿਡਾਰੀ ਕਨੇਡਾ ਦੀ ਅੰਡਰ-17 ਟੀਮ ਵਿੱਚ ਹੁਣ ਮਲੇਸੀਆ ਖੇਡਣ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਮਨਦੀਪ ਝੱਲੀ ਨੇ ਦੱਸਿਆ ਕਿ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਕਲੱਬ ਦੇ ਹਰਕ ਪਲਾਹਾ, ਅਨਮੋਲ ਝੱਲੀ ਅਤੇ ਸ਼ਾਨ ਬਰਾੜ ਨੂੰ ਕੈਨੇਡਾ ਦੀ ਅੰਡਰ-17 ਟੀਮ ਵਿੱਚ ਚੁਣਿਆ ਗਿਆ ਹੈ, ਜੋ ਮਲੇਸ਼ੀਆ ਵਿੱਚ 29 ਅਕਤੂਬਰ ਤੋਂ 10 ਨਵੰਬਰ ਤੱਕ ਟੂਰਨਾਮੈਂਟ ਖੇਡਣ ਜਾਣਗੇ! 🌍🏑
ਵਰਨਣਯੋਗ ਹੈ ਕਿ ਇਹ ਸਫਲਤਾ ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਦੇ ਖਿਡਾਰੀਆਂ, ਕਲੱਬ ਕੋਚ ਮਨਦੀਪ ਝੱਲੀ ਅਤੇ ਸੁਰਿੰਦਰ ਸਿੰਘ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ, ਜੋ ਖਿਡਾਰੀਆਂ ਨੂੰ ਪਿਛਲੇ 10 ਸਾਲਾਂ ਤੋਂ ਹਾਕੀ ਦੀ ਕੋਚਿੰਗ ਦੇ ਰਹੇ ਹਨ ਅਤੇ ਇੱਥੇ ਤੱਕ ਪਹੁੰਚਣ ਲਈ ਉਤਸ਼ਾਹਤ ਕਰਦੇ ਰਹੇ ਹਨ । ਇਹ ਵੀ ਮਾਣ ਦੀ ਗੱਲ ਹੈ ਕਿ ਇਸੇ ਕਲੱਬ ਦੇ 7 ਖਿਡਾਰੀ ਇਸੇ ਸਾਲ ਕੈਨੇਡਾ ਦੇ ਅੰਡਰ-16 ਨੈਸ਼ਨਲ ਚੈਂਪਿਅਨਸ਼ਿਪ ਵਿੱਚ ਅਲਬਰਟਾ ਦੀ ਨੁਮਾਇੰਦਗੀ ਕਰ ਚੁੱਕੇ ਹਨ ।
ਗੈਰ-ਮੁਨਾਫਾ ਸੰਸਥਾ ਹੋਣ ਦੇ ਨਾਤੇ, ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਬੱਚਿਆਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ। ਸਾਰੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਕਲੱਬ ਮੈਂਬਰਾਂ ਅਤੇ ਸਾਡੇ ਕਲੱਬ ਦੇ ਸਪਾਂਸਰ ਇਸ ਸਫਲਤਾ ਲਈ ਵਧਾਈ ਦੇ ਹੱਕਦਾਰ ਹਨ।
ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਇਸੇ ਹੀ ਤਰਾ ਬੱਚਿਆਂ ਨੂੰ ਹਾਕੀ ਨਾਲ ਜੋੜਨ ਦਾ ਕੰਮ ਜਾਰੀ ਰੱਖੇਗਾ । ਤੁਸੀ ਵੀ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ 403 973 1012 ਉੱਪਰ ਸ਼ੰਪਰਕ ਕਰ ਸਕਦੇ ਹੋ।