ਮੈਂ ਤਿਨਕੇ ਤੋਂ ਪਹਾੜਾ ਤੱਕ

ਮੈਂ ਤਿਨਕੇ ਤੋਂ ਪਹਾੜਾਂ ਤੱਕ ਤੈਨੂੰ ਹਰ ਵਸਤ ਵਿੱਚ ਪਾਇਆ
ਪਤਾ ਨਹੀਂ ਸਾਰੀ ਦੁਨੀਆ ਨੂੰ ਤੂੰ ਕਿੱਦਾਂ ਨਜ਼ਰ ਨਹੀਂ ਆਇਆ

ਸਦਾ ਗੂੰਜੀ ਅਸਮਾਨਾ ਵਿੱਚ ਨਿਗਾਰੇ ਧਰਤ ਤੇ ਵੱਜੇ
ਜਦੋਂ ਵੀ ਤੈਨੂੰ ਤੇਰੇ ਪ੍ਰੇਮੀਆਂ ਨੇ ਵੇਖਣਾ ਚਾਹਿਆ

ਸਿਲਾ ਪੱਥਰਾਂ ਵਿੱਚ ਜੰਤ ਤੇ ਜਨਤਾ ਨੂੰ ਦੇਵੇ ਰਿਜਕ
ਮੈਂ ਕਿੱਦਾਂ ਭਲਾ ਸਕਦਾ ਰਾਜਿਕਾ ਤੇਰੀ ਇਹ ਸਭ ਮਾਇਆ

ਮੈਂ ਨਹੀਂ ਮੰਨਦਾ ਕਿ ਨਹੀਂ ਮੰਨਦੇ ਤੈਨੂੰ
ਤੈਨੂੰ ਜੋ ਨਾਸਤਕ ਅਖਵਾਇਆ
ਉਹਨਾਂ ਦੀ ਸਮਝ ਵਿੱਚ ਹੀ ਤੂੰ ਤੇ ਤੇਰਾ ਖੇਲ ਨਹੀਂ ਆਇਆ
ਦਿਨੇ ਰਾਤੀ ਨੇ ਦਰ ਖੁੱਲੇ ਤੇਰੇ
ਤੇਰੀ ਮਹਿਫਲ ਦੇ ਉਹ ਸਾਕੀ
ਪਿਆਸਾ ਜਦੋਂ ਤੋਂ ਆਇਆ ਅਦਭੁਤ ਜਾਮ ਮੂੰਹ ਲਾਇਆ

ਤੇਰੇ ਮੈਂਖਾਨੇ ਵਿੱਚ ਮਿਲਦੀ ਨਹੀਂ ਘੁੱਟਾਂ ਤੇ ਜਾਮਾ ਵਿੱਚ
ਹੈ ਇਥੇ ਨਾਚ ਨੱਚਦੇ ਡਰਨੇ ਵਿੱਚ ਮੈਂ ਦਾ ਹੜ ਆਇਆ
ਹੈ ਮੈਂ ਨਿਆਰੀ ਕਿ ਖੁਮਾਰੀ ਕਦੇ ਵੀ “ਮੌਜ”ਲਹਿੰਦੀ ਨਾ’
ਪਤਾ ਨਹੀਂ ਸੋਹਣੇ ਸਾਕੀ ਇਸ ਵਿੱਚ ਜਾਦੂ ਹੈ ਕੀ ਪਾਇਆ
ਜਸਵੰਤ ਸਿੰਘ “ਮੌਜ”
17/04/1956

ਜਸਵੰਤ ਸਿੰਘ “ਮੌਜ”
ਜਨਮ ਮਿਤੀ 10 ਸਤੰਬਰ, 1930

Exit mobile version