ਕੁਰਸੀ ਦੇ ਆਲੇ ਦੁਆਲੇ
ਦਿੱਲੀ ਵਿੱਚ ਚਿੱਕੜ ?
‘ਆਪ’ ਹਾਈਕਮਾਂਡ ਨੇ ਹੁਕਮ ਕਰਿਆ
ਦਿੱਲੀ ਹਾਜ਼ਰ ‘ਪੰਜਾਬ ਸਰਕਾਰ’ ਹੋਵੇ।
ਪਿੱਛੇ ਅਮਨ-ਕਾਨੂੰਨ ਦਾ ‘ਫਿਕਰ’ ਛੱਡੋ
‘ਗਲ਼ੀ ਗਲ਼ੀ’ ਵਿੱਚ ਚੋਣ-ਪ੍ਰਚਾਰ ਹੋਵੇ।
‘ਸੁਪਨਾ’ ਅੱਖਾਂ ਵਿੱਚ ਕੇਂਦਰੀ ਹਾਕਮਾਂ ਦੇ
ਸੀ.ਐੱਮ ਇੱਥੇ ਵੀ ਫਰਮਾਂਬਰਦਾਰ ਹੋਵੇ।
ਨੱਕ ਹੇਠਾਂ ਹੀ ਰਾਜ ‘ਕੋਈ ਹੋਰ’ ਕਰਦਾ
ਐਸਾ ਸੈਂਟਰ ਨੂੰ ਕਿੱਦਾਂ ‘ਦਰਕਾਰ’ ਹੋਵੇ।
‘ਝਾੜੂ-ਪੰਜਾ’ ਜੋ ‘ਇੰਡੀਆ’ ਵਿੱਚ ਸਾਥੀ
ਪੱਬਾਂ ਭਾਰ ਨੇ ਆਪਸ ‘ਚ ਭਿੜਨ ਦੇ ਲਈ।
ਅੱਡੀ ਚੋਟੀ ਦਾ ਕਮਲ ਨੇ ਜੋਰ ਲਾਇਆ
ਚਿੱਕੜ ਲੋੜਦਾ ਦਿੱਲੀ ‘ਚ ਖਿੜਨ ਦੇ ਲਈ!
ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268