“ਦੁਨੀਆਂਦਾਰੀ” 

ਵਿੱਚ ਬੁਢਾਪੇ ਬੱਚੇ ਸਿੱਧੇ ਮੂੰਹ ਬੋਲਦੇ ਨਹੀਂ। 

ਮਾਪਿਆਂ ਦੀ ਵੀ ਕਹੀ ਗੱਲ ਉਹ ਕਦੇ ਗੌਲਦੇ ਨਹੀਂ।। 

ਹਰ ਥਾਂ ਹੁੰਦੇ ਚਰਚੇ ਇਹਨਾਂ ਦੀ ਮੁਖਤਿਆਰੀ ਦੇ। 

ਤੌਰ ਬਦਲ ਗਏ ਲੋਕੋ ਅੱਜ ਕੱਲ ਦੁਨੀਆਦਾਰੀ ਦੇ।।

1 ਅਸੀਂ ਮਾਂ ਬਾਪ ਦੀ ਕਹੀ ਗੱਲ ਨਾ ਕਦੇ ਉਲੰਘਦੇ ਸੀ। 

ਵੱਡੇ ਜਿੱਥੇ ਸੀ ਬਹਿੰਦੇ ਨੀਵੀਂ ਪਾ ਕੇ ਲੰਘਦੇ ਸੀ। ।

ਫਖਰ ਹੈ ਸਾਨੂੰ ਅੱਜ ਵੀ ਆਪਣੀ ਉਮਰ ਗੁਜ਼ਾਰੀ ਤੇ—-

ਪਰ ਤੌਰ ਬਦਲਗੇ ਅੱਜ ਕੱਲ ਲੋਕੋ ਦੁਨੀਆਂਦਾਰੀ ਦੇ—-

2 ਕਿਉਂ ਬਾਹਲਾ ਬੋਲੀ ਜਾਣੈੰ ਅੱਜ ਕੱਲ ਕਹਿਣ ਬਜ਼ੁਰਗਾਂ ਨੂੰ। 

ਬਸ ਅਲੀ ਅਲੀ ਜਿਹੀ ਕਰਕੇ ਸਾਰੇ ਪੈਣ ਬਜ਼ੁਰਗਾਂ ਨੂੰ। 

ਸੂਈ ਕੁੱਤੀ ਵਾਂਗੂ ਸਾਰੇ ਪੈਣ ਬਜ਼ੁਰਗਾਂ ਨੂੰ।। 

ਝਾਕ ਨੇ ਰੱਖਦੇ ਆਉਣ ਵਾਲੀ ਪੈਨਸ਼ਨ ਸਰਕਾਰੀ ਤੇ – – – – 

ਤੌਰ ਬਦਲ ਗਏ ਲੋਕੋ ਅੱਜ ਕੱਲ ਦੁਨੀਆਂਦਾਰੀ ਦੇ। 

3 ਮਾਇਆ ਨਾਗਨੀ ਬਣ ਕੇ ਖਾ ਗਈ ਵੇਖੋ ਮਾਨ ਬਜ਼ੁਰਗਾਂ ਦਾ। 

ਟਾਵੇ ਘਰਾਂ ਚ ਹੁੰਦਾ ਹੈ ਸਨਮਾਨ ਬਜ਼ੁਰਗਾਂ ਦਾ। 

ਜੋ ਵੇਖਿਆ ਲਿਖਿਆ ਉਹੀ ਨਾ ਗੁੱਸਾ ਕਰੋ ਲਿਖਾਰੀ ਤੇ—–

ਤੌਰ ਬਦਲ ਕੇ ਲੋਕੋ ਅੱਜਕੱਲ ਦੁਨੀਆਦਾਰੀ ਦੇ। 

4 ਹੈ ਇਹ ਕਈ ਘਰਾਂ ਦੀ ਕਹਾਣੀ ਬਿਲਕੁਲ ਝੂਠੀ ਰਾਈ ਨਾ। 

ਦੱਦਾਹੂਰੀਏ ਸ਼ਰਮੇ ਨੇ ਕੋਈ ਗੱਲ ਲੁਕਾਈ ਨਾ।। 

ਲੋਭ ਲਾਲਸਾ ਪਿੱਛੇ ਅੱਜ ਕੱਲ ਬੁਢੜੇ ਮਾਰੀ ਦੇ—- 

ਤੌਰ ਬਦਲ ਗਏ ਲੋਕੋ ਅੱਜ ਕੱਲ ਦੁਨੀਆਦਾਰੀ ਦੇ—

ਜਸਵੀਰ ਸ਼ਰਮਾ ਦੱਦਾਹੂਰ

 ਸ੍ਰੀ ਮੁਕਤਸਰ ਸਾਹਿਬ

95691-49556

(ਨੋਟ ਇਹ:ਗੀਤ ਸੇਵਕ ਚੀਮਾ ਲੰਡਿਆਂ ਵਾਲੇ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕਾ ਹੈ)

Exit mobile version