ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ
ਕਨੇਡਾ ਦੇ ਦੁਖੜੇ
**********************************
ਲੱਖ ਬੰਦਾ ਸੀ ਚਾਹੀਦਾ ਪਰ , ਦੋ ਲੱਖ ਯਾਰੋ ਸੱਦ ਲਿਆ
Ship ਤਾਂ ਮਿੱਤਰੋ ਡੁੱਬਣਾ ਸੀ ਜਦ ਓਵਰਲੋਡ ਹੀ ਲੱਦ ਲਿਆ
ਗੱਡਾ ਕਿੱਦਾਂ ਤੁਰਨਾ ਸੀ ਜਦ , ਵਾਧੂ ਬੰਦੇ ਚਾਹੜਤੇ
ਦੇਸ ਕਨੇਡਾ ਮਾੜਾ ਨੀ , ਮਿਸ managment ਨੇ ਮਾਰਤੇ
***************************************
ਪੈ ਗਿਆ ਦੱਬ ਮਰੀਜ਼ਾਂ ਦਾ ,ਕੋਈ ਡਾਕਟਰ ਲੱਭਦਾ ਨਹੀਂ
ਓਵਰਲੋਡ ਕਲਾਸਾਂ ਨੇ ,ਕੋਈ ਮਾਸਟਰ ਲੱਭਦਾ ਨਹੀਂ
ਕਿੱਦਾਂ ਪੜੂ ਸਟੂਡੈਂਟ ਜਿੱਥੇ , ਬੱਚੇ extra ਵਾੜਤੇ
ਦੇਸ ਕਨੇਡਾ ਮਾੜਾ ਨੀ , ਮਿਸ ਮੈਨਜਮੈਂਟ ਨੇ ਮਾਰਤੇ
************************************
ਬੇਰੀ ਤੋੜਨ ਮਾਪੇ ਆ ਕੇ , Vistor ਵੀਜ਼ੇ ਤੇ
ਦਿਨ ਵੇਲੇ ਧੀ ਪੜ੍ਹਦੀ , ਰਾਤੀਂ ਜਾਂਦੀ ਪੀਜੇ ਤੇ
ਚੁਗਦੀ ਫਿਰਦੀ ਦੁਨੀਆ ਰੱਬ ਨੇ , ਜਿੱਥੇ ਚੋਗ ਖਿਲਾਰਤੇ
ਯਾਰ ਟਰੂਡੋ ਲੋਕੀਂ ਤੇਰੀ , ਮਿਸ ਮੈਨਜਮੈਂਟ ਨੇ ਮਾਰਤੇ
**********************************
ਲੈਂਡ ਵੇਚਤੀ ਬਾਪੂ ਨੇ , ਪੁੱਤ ਵਿਚ ਕਨੇਡਾ ਭੇਜਤਾ
ਔਖੀ ਲਾਈਫ਼ ਸਟੂਡੈਂਟ ਦੀ , ਪੁੱਤ ਖੱਦਰ ਵਾਂਗੂੰ ਲੇਹੜਤਾ
ਹੁਣ ਗੈਸ ਪੰਪ ਤੇ ਮੁੰਡਾ ਆ ਕੇ ,ਕੋਕਾ ਕੋਲਾ ਵੇਚਦਾ
ਪੀ ਆਰ ਦੇ ਰੱਬਾ ਮੈਨੂੰ , ਨਿੱਤ ਹੀ ਮੱਥੇ ਟੇਕਦਾ
ਫੋਰਡ ਟਰੈਕਟਰ ਛੱਡ ਕੇ , ਬੈਠਾ ਫੋਰਕਲਿਫਟਾਂ ਤੇ
ਬੁੱਲਟ ਉੱਤੇ ਜੋ ਰਹਿੰਦਾ ਸੀ , ਹੁਣ ਰਹਿੰਦਾ ਸ਼ਿਫਟਾਂ ਤੇ
ਚੰਦਰੀ ਭੁੱਖ ਕਨੇਡਾ ਦੀ ਨੇ , ਵੱਸਦੇ ਪਿੰਡ ਉਜਾੜਤੇ
ਦੇਸ ਪੰਜਾਬ ਨੀ ਮਾੜਾ , ਇਹਦੀ ਪੌਲਟੈਕ੍ਸ ਨੇ ਮਾਰਤੇ
*********************************
ਘਰ ਦਾ ਮਾਲਕ ਅੱਖਾਂ ਵਿਚੋਂ, ਹੰਝੂ ਸਿੱਟਦਾ ਏ
ਜਿਹੜਾ rent ਤੇ ਰਹਿੰਦਾ ਮਿੱਤਰੋ ,ਉਹ ਵੀ ਪਿੱਟਦਾ ਏ
ਵਿਚ ਕਨੇਡਾ ਕਰਜੇ ਮਿਲਦੇ , ਜੌਬਾਂ ਮਿਲਦੀਆਂ ਨਹੀਂ
ਡਾਣਸੀਵਾਲੀਆ ਪਿੰਡਾਂ ਵਰਗੀਆਂ, ਮੌਜਾਂ ਮਿਲਦੀਆਂ ਨਹੀਂ
ਬਰਫ ਚ ਲਾਤੇ ਰੈਂਟਾਂ ਨੇ , ਤੇ ਮੌਰਗੇਜਾਂ ਨੇ ਸਾੜਤੇ
ਦੇਸ ਕਨੇਡਾ ਮਾੜਾ ਨੀ , ਮਿਸ ਮੈਨਜਮੈਂਟ ਨੇ ਮਾਰਤੇ