ਧਰਮ-ਕਰਮ ਦੀ ਗੱਲ
ਦੋ ਜਥੇਦਾਰਾਂ ਦੀ ਚੁੱਪੀ ?

ਦੋ ਜਥੇਦਾਰਾਂ ਦੀ ਚੁੱਪੀ ?
ਕੋਟ ਕਪੂਰੇ ਬਰਗਾੜੀ ਜੋ ਜ਼ੁਲਮ ਹੋਏ
ਤੱਥ ਅੰਦਰਲੇ ਬਾਹਰ ਹੁਣ ਆ ਰਹੇ ਐ।
ਨਾਂ ਜਿਨ੍ਹਾਂ ਦੇ ‘ਕਾਂਡ’ ਵਿਚ ਬੋਲਦੇ ਰਹੇ
ਅੱਖੀਂ ਦੇਖੇ ਕਈ ‘ਕਾਰੇ’ ਸੁਣਾ ਰਹੇ ਐ।
ਕਰੀਆਂ ਮੀਟਿੰਗਾਂ ਬਾਬੇ ਦੇ ਨਾਲ਼ ਕਿੱਦਾਂ
‘ਇੰਸਾਂ’ ਖੁਦ ਹੁਣ ‘ਕਿੱਸੇ’ ਬਤਾ ਰਹੇ ਐ।
ਕਈ ਪੁਲ਼ਸੀਏ ‘ਬਾਗੀ’ ਅਕਾਲੀਏ ਵੀ
ਗਹਿਰੇ ਦੋਸ਼ ਸੁਖਬੀਰ ‘ਤੇ ਲਾ ਰਹੇ ਐ।
‘ਸਭ ਕੁੱਝ’ ਜਾਣਦੇ ਬੈਠੇ ਨੇ ਢੀਠ ਬਣਕੇ
ਹੁਣ ਪਛਤਾਵੇ ਹਿਤ ਵੀ ਭੋਰਾ ਡੁਸ੍ਹਕਦੇ ਨੀ।
ਹੁਕਮਨਾਮੇ ਫਿਰ ਮੁਆਫੀਆਂ ਦੇਣ ਵਾਲ਼ੇ
ਗੁਰਮੁਖ ਸਿੰਘ ਗੁਰਬਚਨ ਸਿੰਘ ਕੁਸਕਦੇ ਨੀ!

-ਤਰਲੋਚਨ ਸਿੰਘ ‘ਦੁਪਾਲ ਪੁਰ’
001-408-915-1268