ਕੈਲਗਰੀ ਖ਼ਬਰਸਾਰ

ਦੋ ਥਾਈਂ ਗੋਲੀਆਂ ਚੱਲਣ ਕਾਰਣ ਇੱਕ ਦੀ ਹੋਈ ਮੌਤ ਅਤੇ ਇੱਕ ਜਖ਼ਮੀ ਐ

ਹਮਲਾਵਰ ਦਾ ਵੀ ਹਾਲੇ ਕੋਈ ਥਹੁ ਪਤਾ ਨਹੀਂ ਕਿ ਉਹ ਕੌਣ ਸੀ।


ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਹਾਲੇ ਸਾਲ 2021 ਬੀਤਣ ਉਪਰੰਤ ਕੈਲਗਰੀ ਦੇ ਪੁਲਿਸ ਮੁਖੀ ਦਾ ਬਿਆਨ ਸੀ ਕਿ ਕੈਲਗਰੀ ਵਿੱਚ ਗੋਲੀ ਚੱਲਣ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੋਈਆਂ ਹਨ ਪਰ ਸਾਲ 2022 ਦੇ ਸੁਰੂ ਹੁੰਦਿਆਂ ਹੀ ਪਹਿਲੇ ਹਫਤੇ ਇੱਕੋ ਦਿਨ ਦੋ ਥਾਂਈ ਗੋਲੀਆਂ ਚੱਲਣ ਨਾਲ ਇੱਕ ਦੀ ਮੌਤ ਅਤੇ ਇੱਕ ਹੋਰ ਦੇ ਜਖਮੀ ਹੋਣ ਦੀਆਂ ਖ਼ਬਰਾਂ ਨੇ ਦਸਤਕ ਦੇ ਦਿੱਤੀ ਹੈ।

Police investigate a fatal shooting in an alley in the 1800 block of 26th Avenue S.W. in South Calgary on Saturday, May 22, 2021. The victim was shot in a white Acura sedan parked in the alley. PHOTO BY GAVIN YOUNG /Postmedia

ਪਹਿਲੀ ਘਟਨਾ ਕੈਲਗਰੀ ਦੀ ਸਾਊਥ ਵੈਸਟ ਏਰੀਆ ਵਿੱਚ ਸੁਨੈਲਟਾ ਕਮਿEਨਿਟੀ ਅੰਦਰ ਵਾਪਰੀ ਹੈ ਜਿੱਥੇ 17 ਸਟਰੀਟ ਦੇ 1200 ਬਲਾਕ ਦੀ ਬੈਕ ਐਲੀ ਵਿੱਚ ਗੋਲੀਆਂ ਚੱਲੀਆਂ। ਜਿਉਂ ਹੀ ਪੁਲਿਸ ਅਤੇ ਬਚਾE ਦਸਤੇ ਮੌਕੇ ਉੱਪਰ ਪੁੱਜੇ ਤਾਂ ਇੱਕ ਵਿਅਕਤੀ ਗੋਲੀਆਂ ਲੱਗਣ ਕਾਰਣ ਜਖਮੀ ਹਾਲਤ ਵਿੱਚ ਸੀ । ਬਚਾE ਕਾਰਜਾਂ ਤਹਿਤ ਕੀਤੇ ਉਪਰਾਲਿਆਂ ਦੇ ਬਾਵਯੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮਰਨ ਵਾਲੇ ਦੀ ਪਛਾਣ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਪਰ ਹਮਲਾਵਰ ਦਾ ਵੀ ਹਾਲੇ ਕੋਈ ਥਹੁ ਪਤਾ ਨਹੀਂ ਕਿ ਉਹ ਕੌਣ ਸੀ। ਇਸੇ ਤਰਾਂ ਕੈਲਗਰੀ ਦੇ ਪੰਜਾਬੀ ਵਸੋਂ ਵਾਲੇ ਨਾਰਥ ਈਸਟ ਏਰੀਆ ਵਿੱਚ ਵੀ ਕੈਸਲਰਿੱਜ ਬੁਲੇਵਾਰਡ ਅਤੇ ਵੈਸਟਵਿੰਡਜ਼ ਡਰਾਈਵ ਦੇ ਨੇੜੇ ਗੋਲੀ ਚੱਲੀ ਹੈ। ਦੋ ਗੱਡੀ ਚਾਲਕ ਸੜਕ ਉੱਪਰ ਜਾਂਦਿਆਂ ਆਪਸ ਵਿੱਚ ਉਲਝ ਗਏ ਅਤੇ ਉਹਨਾਂ ਵਿੱਚੋਂ ਇੱਕ ਨੇ ਗੋਲੀ ਚਲਾ ਕੇ ਦੂਜੇ ਨੂੰ ਜਖਮੀ ਕਰ ਦਿਤਾ। ਗੋਲੀ ਲੱਗਣ ਕਾਰਣ ਜਖਮੀ ਹੋਇਆ ਵਿਅਕਤੀ ਖੁਦ ਹੀ ਨੇੜਲੇ ਗੈਸ ਸਟੇਸਨ ਪੁੱਜਾ ਅਤੇ ਉਸਨੇ ਪੁਲਿਸ ਨੂੰ ਫੋਨ ਕਰਕੇ ਮੌਕੇ ਉੱਪਰ ਬੁਲਾਇਆ । ਜਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਪੁਲਿਸ ਨੇ ਇਸ ਸਬੰਧੀ ਹੋਰ ਜਾਣਕਾਰੀ ਲਈ ਉਡੀਕ ਕਰਨ ਲਈ ਕਹਿ ਦਿਤਾ ਹੈ।

Show More

Related Articles

Leave a Reply

Your email address will not be published. Required fields are marked *

Back to top button
Translate »