ਓਹ ਵੇਲ਼ਾ ਯਾਦ ਕਰ

ਧਾਮੀ ਸਾਹਿਬ ਫੁੰਕਾਰਾ ਮਾਰੋ ਫੁੰਕਾਰਾ !!


 

ਤਰਲੋਚਨ ਸਿੰਘ ਦੁਪਾਲ ਪੁਰ

ਸੰਨ 1999 ਤੋਂ ਬਾਅਦ ਦੀ ਗੱਲ ਹੈ ਇਕ ਵਾਰ ਮੈਂ ਦਲ ਖਾਲਸਾ ਵਾਲ਼ੇ ਭਾਈ ਹਰਚਰਨਜੀਤ ਸਿੰਘ ਧਾਮੀ ਹੁਣਾ ਦੇ ਸੱਦੇ ਉੱਤੇ ਇਕ ਰਾਤ ਦੇ ਦੀਵਾਨ ਵਿਚ ਹਾਜਰੀ ਭਰਨ ਲਈ ਹੁਸ਼ਿਆਰ ਪੁਰ ਗਿਆ ਸਾਂ ਤੇ ਉਨ੍ਹਾਂ ਦੇ ਘਰੇ ਹੀ ਰਾਤ ਰਿਹਾ ਸਾਂ।
   ਦੀਵਾਨ ਵਾਲਾ ਪਿੰਡ ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਧਾਮੀ ਸਾਹਬ ਦੇ ਹਲਕੇ ਵਿਚ ਵਾਕਿਆ ਸੀ,ਇਸ ਕਰਕੇ ਦੋਵੇਂ ਧਾਮੀ ਅਤੇ ਮੈਂ ਇੱਕੋ ਗੱਡੀ ‘ਚ ਸਮਾਗਮ ਵਾਲ਼ੇ ਪਿੰਡ ਗਏ ਅਤੇ ਵਾਪਸ ਆਏ ਸਾਂ।
  ਰਾਹ ਵਿਚ ਗੱਲਾਂ ਬਾਤਾਂ ਕਰਦਿਆਂ ਹੁਣ ਵਾਲ਼ੇ ਪ੍ਰਧਾਨ ਧਾਮੀ ਸਾਹਬ ਨੇ ਮੇਰੇ ਇਕ ਮੈਂਬਰ ਮਿੱਤਰ ਦਾ ਨਾਂ ਲੈ ਕੇ ਟਿੱਚਰ ਜਿਹੀ ਕੀਤੀ ਅਖੇ ਦੁਪਾਲ ਪੁਰੀ ਜੀ ਤੁਹਾਡਾ ਮਿੱਤਰ ਫਲਾਣੀ ਰੈਲੀ ਵਿਚ ਨਾਹਰੇ ਮਾਰਦਾ ਸੀ-
‘ਬਾਦਲ ਸਾਬ੍ਹ ਤੇਰੀ ਸੋਚ ‘ਤੇ
ਪਹਿਰਾ ਦਿਆਂ ਗੇ ਠੋਕ ਕੇ !’

   ‘ਹਾ…ਹਾ…ਹਾ…ਹਾ’ ਧਾਮੀ ਜੀ ਹੱਸਦਿਆਂ ਕਹਿੰਦੇ-
“ਮੈਖਿਆਂ ਫਲਾਣਾ ਸਿਆਂ,ਤੂੰ ਹੀ ਬਾਦਲ ਮਗਰ ‘ਪਹਿਰਾ’ ਦੇਈ ਜਾਹ ਭਰਾਵਾ,ਆਪਾਂ ਤਾਂ ਨੀ ਉਹਦਾ ਪ੍ਰਛਾਵਾਂ ਵੀ ਲੈਂਦੇ !”
    ….ਹੁਣ ਪਿਛਲੇ ਕਈ ਦਿਨਾਂ ਤੋਂ ਉਹ ਕੁੱਟੇ-ਮਿੱਧੇ ਪਏ ਸੱਪ ਵਾਂਗ ਅੰਦਰੋ ਅੰਦਰ ਵਿਸ ਜਿਹੀ ਘੋਲ਼ੀ ਜਾ ਰਹੇ ਹਨ ! ਸੋ ਮੈਂ ਸੋਚਿਆ ਕਿ ਦੁਚਿੱਤੀ ‘ਚ ਫਸੇ ਹੋਏ ਮਾਨਯੋਗ ਧਾਮੀ ਜੀ ਨੂੰ ਉਨ੍ਹਾਂ ਦਾ ਪੁਰਾਣਾ ਬਚਨ ਚੇਤੇ ਕਰਾ ਕੇ ਸਲਾਹ ਦਿਆਂ ਕਿ ਭਰਾ ਜੀ ਵਿਸ ਘੋਲਣੀ ਛੱਡ ਕੇ ਫੁੰਕਾਰਾ ਮਾਰੋ ਫੁੰਕਾਰਾ !ਨਹੀਂ ਤਾਂ ਤੁਸੀਂ ਕੌਮੀ ਇਤਹਾਸ ਵਿੱਚ ‘ਮੱਕੜ’ ‘ਚੀਮੇ’ ਅਤੇ ‘ਗੁਰਬਚਨ ਸਿੰਘ’ ਵਾਂਗ ਹੀ ਅੰਕਿਤ ਕੀਤੇ ਜਾਉ ਗੇ ਐਡਵੋਕੇਟ ਸਾਹਬ ਜੀ!!
  ਤੁਹਾਡਾ ਸ਼ੁੱਭਚਿੰਤਕ ਤੇ ਪੁਰਾਣਾ ਮਿੱਤਰ
   -ਤਰਲੋਚਨ ਸਿੰਘ ਦੁਪਾਲ ਪੁਰ
    ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਹਾਲ ਵਾਸੀ ਕੈਲੇਫੋਰਨੀਆਂ,ਯੂ.ਐੱਸ.ਏ)
001-408-915-1268

Show More

Related Articles

Leave a Reply

Your email address will not be published. Required fields are marked *

Back to top button
Translate »