ਨਾਨਕ ਦਾ ਸਿੱਖ

ਉਸਦੇ ਦੱਸੇ ਰਸਤੇ ਜਾਵਾਂ

ਬਾਣੀ ਦੇ ਸੰਗ ਮਨ ਰੁਸਨਾਵਾਂ

ਨਾਨਕ ਦੇ ਜੇ ਬੋਲ ਪੁਗਾਵਾਂ

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਵਹਿਮਾਂ ਭਰਮਾਂ ਨੂੰ ਜੇ ਭੁੱਲਾਂ

ਤਰ ਜਾਵਣ ਫਿਰ ਮੇਰੀਆਂ ਕੁੱਲਾਂ

ਨ੍ਹੇਰੇ ਜੋ ਇਸ ਜੱਗ ਕਰੇ ਨੇ

ਬਾਣੀ ਦੇ ਸੰਗ ਦੂਰ ਭਜਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਕੁਦਰਤ ਦੇ ਵਿੱਚ ਵੇਖਾਂ ਰੱਬ ਨੂੰ 

ਮੱਥਾ ਟੇਕਾਂ ਬਾਕੀ ਸਭ ਨੂੰ

ਝੂਠ ਅਡੰਬਰ ਭੁੱਲਕੇ ਸਾਰੇ

ਜੀਵਨ ਏਦਾਂ ਸਫ਼ਲ ਬਣਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਵੰਡ ਛਕਾਂ ਮੈਂ ਜੋ ਵੀ ਮਿਲਦਾ

ਹਰ ਦੁੱਖ ਮਿਟਜੂ ਮੇਰੇ ਦਿਲਦਾ

ਮਿਹਨਤ ਦਾ ਮੁੱਲ ਦੇਵਾਂ ਸਭ ਨੂੰ

ਹੱਕ ਕਿਸੇ ਦਾ ਨਾ ਮੈਂ ਖਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਦੋਹੀਂ ਹੱਥੀਂ ਕਿਰਤ ਕਰਾਂ ਮੈਂ 

ਘਰ ਫਿਰ ਮਿਹਨਤ ਨਾਲ ਭਰਾਂ ਮੈਂ

ਜੋ ਵੀ ਦਾਤਾਂ ਮਿਲੀਆਂ ਜੱਗ ਤੇ

ਉਸ ਦਾਤੇ ਦਾ ਸ਼ੁਕਰ ਮਨਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਜਾਤ ਪਾਤ ਦਾ ਭੇਦ ਕਰਾਂ ਨਾ

ਐਸੇ ਕੋਈ ਖੇਦ ਕਰਾਂ ਨਾ

ਇੱਕੋ ਨੂਰ ਚੋੰ ਉਪਜੇ ਮੰਨਕੇ

ਹਰ ਬੰਦੇ ਨੂੰ ਗਲ ਨਾਲ ਲਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਬਾਬੇ ਨਾਨਕ ਸੀ ਸਮਝਾਇਆ

ਛੋਟਾ ਵੱਡਾ ਔਰਤ ਜਾਇਆ

ਜੱਗ ਜਨਣੀ ਦੀ ਕਦਰ ਕਰਾਂ ਮੈਂ

ਉਸ ਦੇ ਅੱਗੇ ਸੀਸ ਨਿਵਾਵਾਂ।

ਤਦ ਨਾਨਕ ਦਾ ਸਿੱਖ ਕਹਾਵਾਂ ਨਾਨਕ ਦਾ ਫਿਰ….

ਹਰਦੀਪ ਬਿਰਦੀ

9041600900

Exit mobile version