ਨਿਰਪੱਖ ਪੱਤਰਕਾਰੀ ਉੱਪਰ ਹਮਲਾ- ਸੁਖਨੈਬ ਸਿੱਧੂ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ

ਬਠਿੰਡਾ (ਪੰਜਾਬੀ ਅਖ਼ਬਾਰ ਬਿਊਰੋ) ਪੰਜਾਬੀ ਨਿਊਜ਼ ਆਨ ਲਾਈਨ ਵਾਲੇ ਸੁਖਨੈਬ ਸਿੱਧੂ ਨੂੰ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰੀ ਧਾਰਾ 153 ਏ (ਗੈਰ ਜਮਾਨਤੀ ਧਾਰਾ )ਲਾਕੇ ਗ੍ਰਿਿਫਤਾਰ ਕਰ ਲਿਆ ਗਿਆ ਹੈ। ਦੁਪਹਿਰ ਸਮੇਂ ਸੁਖਨੈਬ ਸਿੱਧੂ ਆਪਣੇ ਘਰ ਵਿੱਚ ਪਿੰਡ ਪੂਹਲਾ ਵਿਖੇ ਹੀ ਸੀ ਜਦੋਂ ਨਥਾਣਾ ਠਾਣਾ ਤੋਂ ਆਈ ਪੁਲਿਸ ਪਾਰਟੀ ਨੇ ਹਿਰਾਸਤ ਵਿੱਚ ਲੈਂਦਿਆਂ ਉਹਨਾਂ ਨੂੰ ਨਥਾਣਾ ਠਾਣੇ ਲੈ ਗਈ । ਫਿਰ ਉਸ ਤੋਂ ਬਾਦ ਸੀ ਆਈ ਏ ਸਟਾਫ ਬਠਿੰਡਾ ਅਤੇ ਫਿਰ ਉਸ ਤੋਂ ਵੀ ਅੱਗੇ ਸੀ ਆਈ ਏ ਸਟਾਫ ਦੀ ਕਿਸੇ ਹੋਰ ਲੋਕੇਸਨ ਉੱਪਰ ਲੈਜਾਏ ਜਾਣ ਦੀ ਪਰਿਵਾਰ ਵੱਲੋਂ ਪੁਸ਼ਟੀ ਕੀਤੀ ਗਈ ਹੈ।

ਪੱਤਰਕਾਰ ਭਾਈਚਾਰਾ, ਰਾਜਨੀਤਕ ਖੇਤਰ ਵਿੱਚ ਵਿਚਰਦੇ ਲੋਕ ਅਤੇ ਹੋਰ ਕਾਨੂੰਨੀ ਮਾਹਿਰ ਇਸ ਕੇਸ ਦੀ ਪੜਛੋਲ ਵਿੱਚ ਲੱਗੇ ਹੋਏ ਹਨਕਿ ਕਿ ਖ਼ਬਰ ਕਾਰਣ ਪੱਤਰਕਾਰ ਸੁਖਨੈਬ ਸਿੱਧੂ ਦੀ ਗ੍ਰਿਿਫਤਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੁਖਨੈਬ ਸਿੱਧੂ ਦੀ ਗ੍ਰਿਿਫਤਾਰੀ ਨਾਲ ਸੁਆਲਾਂ ਦੇ ਘੇਰੇ ਵਿੱਚ ਹੈ ।ਅਦਾਰਾ ਪੰਜਾਬੀ ਅਖ਼ਬਾਰ ਇਸ ਦੀ ਸਖਤ ਸਬਦਾਂ ਵਿੱਚ ਨਿਖੇਧੀ ਕਰਦਾ ਹੋਇਆ ਸੁਖਨੈਬ ਸਿੱਧੂ ਦੀ ਰਿਹਾਈ ਦੀ ਮੰਗ ਕਰਦਾ ਹੈ ।