ਪਿਆਰੀ ਸ਼ਖਸੀਅਤ ਹੈ ਰਮਿੰਦਰ ਆਵਲਾ
ਰਮਿੰਦਰ ਆਂਵਲਾ ਵਰਗਾ ਕੋਈ ਲੀਡਰ ਨਹੀ ਪੰਜਾਬ ਵਿਚ। ਹਾਂ, ਨਵਜੋਤ ਸਿੰਘ ਸਿੱਧੂ ਨੇ ਕੁਝ ਲੋਕਾਂ ਦੀ ਸਮੇਂ ਸਮੇਂ ਉਤੇ ਆਰਥਿਕ ਮਦਦ ਕੀਤੀ ਸੀ। ਰਮਿੰਦਰ ਉਤੇ ਰੱਬ ਦੀ ਰਹਿਮਤ ਹੈ।
ਬੜੀ ਸ਼ੋਭਾ ਹੈ ਇਸ ਬੰਦੇ ਦੀ। ਘਰ ਘਰ ਜਾ ਕੇ ਗਰੀਬਾਂ ਨੂੰ ਜੱਫੀਆਂ ਪਾ ਪਾ ਮਿਲਦਾ ਹੈ। ਕੋਈ ਕੰਜੂਸੀ ਨਹੀ। ਜੋ ਜੇਬ ਵਿਚ ਹੈ,ਉਹ ਦੇ ਦਿੰਦਾ ਹੈ। ਲੋਕਾਂ ਤੋਂ ਲੀਡਰ ਗਾਲਾਂ ਲੈਂਦੇ ਦੇਖੇ ਹਨ ਪਰ ਰਮਿੰਦਰ ਆਂਵਲਾ ਭਰਪੂਰ ਯਸ਼ ਖੱਟ ਰਿਹਾ ਹੈ। ਨਿਮਰ ਸੁਭਾਓ ਕਾਰਣ ਲੋਕਾਂ ਦੇ ਮਨਾਂ ਉਤੇ ਛਾਅ ਗਿਆ ਹੈ। ਉਸਦੇ ਵੀਡੀਓ ਲੱਖਾਂ ਵਿਚ ਵੇਖੇ ਤੇ ਸਲਾਹੇ ਜਾਂਦੇ ਨੇ। ਸ਼ਰੀਂਹ ਵਾਲੇ ਤੇ ਗੁਰਹਸਾਏ ਆਪਣੇ ਨਾਨਕੇ ਰਹਿੰਦੇ ਹੋਣ ਕਾਰਣ ਮੈਨੂੰ ਉਹ ਇਸ ਕਰਕੇ ਵੀ ਚੰਗਾ ਚੰਗਾ ਲਗਦਾ ਹੈ। ਮੈਂ ਇਕ ਲੇਖਕ ਵਜੋਂ ਉਸਦੀ ਸਲਾਹੁਤਾ ਕਰਦਾ ਹਾਂ। ਇਹ ਬੰਦਾ ਆਉਣ ਵਾਲੇ ਸਮੇਂ ਵਿਚ ਬਹੁਤ ਅੱਗੇ ਜਾਏਗਾ। ਏਨੀ ਹਲੀਮੀ ਹੈ। ਨਿਮਰਤਾ ਹੈ। ਸਲੀਕਾ ਤੇ ਸੰਜੀਦਗੀ ਇਸ ਬੰਦੇ ਨੂੰ ਆਪਣੀ ਵਿਰਾਸਤ ਵਿੱਚੋਂ ਮਿਲੀ ਹੈ। ਇਸਦੇ ਪਿਤਾ ਸਵਰਗੀ ਡਾ ਹਰਭਜਨ ਸਿੰਘ ਜੀ ਦੇ ਮੈਂ ਦਰਸ਼ਨ ਕੀਤੇ ਹੋਏ ਹਨ, ਉਹ ਵੀ ਪਿਆਰੇ ਤੇ ਨੇਕ ਬੰਦੇ ਸਨ। ਇਕ ਦੋਸਤ ਦੇ ਰਾਜੀਨਾਮੇ ਲਈ ਉਨਾਂ ਕੋਲ ਗਏ ਸਾਂ। ਬੜੀ ਨਿਰਪੱਖ ਗੱਲ ਕੀਤੀ ਸੀ। ਰਮਿੰਦਰ ਆਂਵਲਾ ਦੀ ਤਾਰੀਫ ਇਕ ਦਿਨ ਸਾਡੇ ਸੀਨੀਅਰ ਪੱਤਰਕਾਰ ਜਤਿੰਦਰ ਪਨੂੰ ਜੀ ਨੇ ਵੀ ਮੇਰੇ ਕੋਲ ਖੂਬ ਕੀਤੀ। ਨਿੰਦਾ ਕਮਾਉਣੀ ਉਹਦੇ ਹਿੱਸੇ ਨਹੀ ਆਈ । ਇਹ ਬੜੀ ਚੰਗੀ ਗੱਲ ਹੈ। ਹਰ ਸਮੇਂ ਪ੍ਰਸੰਨ ਰਹਿੰਦਾ ਹੈ ਤੇ ਲੋਕਾਂ ਦੀ ਸੇਵਾ ਕਰਦਾ ਹੈ। ਯੁਗੋ ਯੁਗ ਜੀਵੇ।
ਵੱਲੋਂ: ਨਿੰਦਰ ਘੁਗਿਆਣਵੀ