ਪੰਜਾਬੀਆਂ ਦੀ ਬੱਲੇ ਬੱਲੇ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ
ਪੱਥਰ ਰੱਖਿਆ ਗਿਆ

ਨੀਂਹ ਪੱਥਰ ਸਮਾਰੋਹ ਵਿਚ ਬੀ.ਸੀ. ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ

ਸਰੀ, 9 ਸਤੰਬਰ (ਹਰਦਮ ਮਾਨ)- ਪਿਕਸ ਸੋਸਾਇਟੀ ਵੱਲੋਂ ਦੱਖਣ-ਏਸ਼ੀਅਨ ਭਾਈਚਾਰੇ ਦੇ
ਬਜ਼ੁਰਗਾਂ ਲਈ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਬੀਤੇ
ਦਿਨੀਂ ਰੱਖਿਆ ਗਿਆ। ਸਰੀ ਸ਼ਹਿਰ ਲਈ ਇਸ ਮਹੱਤਵਪੂਰਨ ਮੌਕੇ ‘ਤੇ ਪਿਕਸ ਸੋਸਾਇਟੀ ਦੇ
ਮੈਂਬਰਾਂ ਅਤੇ ਬੀ.ਸੀ. ਦੀਆਂ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਇਤਿਹਾਸਕ ਨੀਂਹ ਪੱਥਰ
ਸਮਾਗਮ ਵਿੱਚ ਮਾਣ ਨਾਲ ਹਿੱਸਾ ਲਿਆ।

ਇਹ ਪ੍ਰੋਜੈਕਟ ਕੈਨੇਡਾ ਦੇ ਸਭ ਤੋਂ ਵੱਡੇ ਭਾਈਚਾਰਕ ਵਿਕਾਸ ਕਾਰਜਾਂ ਵਿੱਚੋਂ ਇਕ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖੇ
ਗਏ ਸਭ ਤੋਂ ਵੱਡੇ ਗਲੋਬਲ ਪ੍ਰੋਜੈਕਟਾਂ ਵਿੱਚੋਂ ਇਕ ਹੈ। ਗੁਰੂ ਨਾਨਕ ਡਾਇਵਰਸਿਟੀ
ਵਿਲੇਜ ਵਿਚ ਤਿੰਨ ਮੰਜ਼ਿਲਾ, 125 ਬਿਸਤਰਿਆਂ ਵਾਲਾ, ਰਿਹਾਇਸ਼ੀ ਦੇਖਭਾਲ ਘਰ ਬਣੇਗਾ ਜੋ
ਬਜ਼ੁਰਗਾਂ ਨੂੰ ਸੱਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਦੇਖਭਾਲ ਪ੍ਰਦਾਨ ਕਰੇਗਾ। ਪਿਕਸ
ਸੋਸਾਇਟੀ ਨੇ ਲੰਬੇ ਸਮੇਂ ਦੀ ਦੇਖਭਾਲ ਸਹੂਲਤ ਲਈ ਲੋੜੀਂਦੇ 118 ਮਿਲੀਅਨ ਡਾਲਰ ਦੀ
ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫਰੇਜ਼ਰ ਹੈਲਥ, ਬੀਸੀ ਹਾਊਸਿੰਗ, ਸਿਹਤ ਮੰਤਰਾਲੇ ਅਤੇ
ਸੂਬਾਈ ਸਰਕਾਰ ਦਾ ਧੰਨਵਾਦ ਕੀਤਾ ਹੈ।

ਪਿਕਸ ਦੇ ਪ੍ਰਧਾਨ ਅਤੇ ਸੀਈਓ ਸਤਬੀਰ ਸਿੰਘ ਚੀਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ
ਸਾਡੇ ਬਜ਼ੁਰਗਾਂ ਲਈ ਵਿਭਿੰਨਤਾ ਵਿਲੇਜ ਬਣਾਉਣ ਲਈ ਪਿਕਸ ਦੇ ਸੰਸਥਾਪਕ ਸੀਈਓ, ਮਰਹੂਮ ਚਰਨਪਾਲ ਗਿੱਲ ਦਾ ਦ੍ਰਿਸ਼ਟੀਕੋਣ ਅਤੇ ਸੁਪਨਾ ਸੀ ਅਤੇ ਅੱਜ ਅਸੀਂ ਇਸ ਨੂੰ ਬਣਾਉਣ ਅਤੇ ਪੂਰਾ ਕਰਨ ਲਈ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਾਂ।

ਨੀਂਹ ਪੱਥਰ ਦੇ ਇਸ ਮਹੱਤਵਪੂਰਨ ਸਮਾਗਮ ਵਿਚ ਇਤਿਹਾਸਕ ਵਿਕਾਸ ਦਾ ਜਸ਼ਨ ਮਨਾਉਣ ਲਈ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਬੀ.ਸੀ. ਦੇ ਸਿਹਤ ਮੰਤਰੀ ਐਡਰੀਅਨ ਡਿਕਸ, ਮਕਾਨ ਉਸਾਰੀ ਮੰਤਰੀ ਰਵੀ ਕਾਹਲੋਂ, ਸਿੱਖਿਆ ਮੰਤਰੀ ਰਚਨਾ
ਸਿੰਘ, ਟਰੇਡ ਮੰਤਰੀ ਜਗਰੂਪ ਬਰਾੜ, ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਸਰੀ ਦੀ ਮੇਅਰ ਬਰੈਂਡਾ ਲੌਕ, ਵਿਧਾਇਕ ਮਾਈਕ ਸਟਾਰਚੁਕ, ਗੈਰੀ ਬੇਗ, ਜਿੰਨੀ ਸਿਮਸ, ਨੈਟਲੀ ਮੈਕਕਾਰਥੀ, ਡਾ: ਗੁਲਜ਼ਾਰ ਚੀਮਾ, ਰਣਬੀਰ ਮੰਜ, ਪਿਕਸ ਬੋਰਡ ਦੇ ਚੇਅਰ, ਜੈਕ ਗਿੱਲ ਪੁੱਤਰ ਚਰਨਪਾਲ ਗਿੱਲ, ਅਨੀਤਾ ਹਿਊਬਰਮੈਨ, ਇੰਦਰਾ ਭਾਨ, ਅੰਤਰਿਮ ਸੀਈਓ ਸਰੀ ਬੋਰਡ ਆਫ ਟਰੇਡ, ਸਟਾਫ਼ ਮੈਂਬਰ, ਵਲੰਟੀਅਰ, ਪਿਕਸ ਦੇ ਸੰਸਥਾਪਕ ਮੈਂਬਰ, ਲਾਈਫ ਟਾਈਮ ਅਤੇ ਰੈਗੂਲਰ ਮੈਂਬਰ, ਦਾਨੀ ਸੱਜਣ, ਹਿੱਸੇਦਾਰ, ਸਥਾਨਕ ਮੰਦਰ ਦੇ ਮੈਂਬਰ, ਕਮਿਊਨਿਟੀ ਮੈਂਬਰ
ਅਤੇ ਸਲਾਹਕਾਰ ਸ਼ਾਮਲ ਸਨ।

ਸਮਾਰੋਹ ਦੀ ਸ਼ੁਰੂਆਤ ਕੈਟਜ਼ੀ ਫਸਟ ਨੇਸ਼ਨ ਤੋਂ ਡੇਵਿਡ ਕੇਨਵਰਥੀ ਦੁਆਰਾ ਇੱਕ ਪਰੰਪਰਾਗਤ ਸਵਦੇਸ਼ੀ ਸੁਆਗਤ ਨਾਲ ਹੋਈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਦੇ ਹੈੱਡ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਅਰਦਾਸ ਕੀਤੀ ਗਈ। ਉਪਰੰਤ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ,

Show More

Related Articles

Leave a Reply

Your email address will not be published. Required fields are marked *

Back to top button
Translate »