ਪ੍ਰਾਇਮਰੀ ਸਕੂਲ

ਪ੍ਰਾਇਮਰੀ ਸਕੂਲ
ਜ਼ਿੰਦਗੀ ਤੇ ਪਹਿਲੀ ਵਾਰ ਕੀਤੀ ਜਦੋਂ ਚੜਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ

ਬੋਰੀ ਦਾ ਬਸਤਾ ਤੇ ਫੱਟੀ ਹੱਥ ਵਿੱਚ ਹੁੰਦੀ ਸੀ
ਜੂੜੀ ਤੇ ਰੁਮਾਲ ਚੈੱਕ ਸ਼ਰਟ ਨਾਲ ਨੀਲੀ ਪੈਂਟ ਹੁੰਦੀ ਸੀ
ੳ ਅ ਪੜ੍ਹਦੇ ਸੀ ਕੀਤੀ ਪਹਾੜਿਆਂ ਦੀ ਰਟਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪਿੜਾਈ ਸੀ
ਕੇਦੇ ਤੇ ਕਾਪੀਆਂ ਨਾਲ ਹੁੰਦੀ ਸਿਆਹੀ ਤੇ ਦਵਾਤ ਸੀ
ਗਾਚੀ ਤੇ ਸਲੇਟੀਆਂ ਦੇ ਖਾ ਖਾ ਵੇਖੇ ਖੂਬ ਅਸੀਂ ਸਵਾਦ ਸੀ
ਪੋਚ ਪੋਚ ਫੱਟੀਆਂ ਜਾਂਦੇ ਧੁੱਪੇ ਜਿੱਦੋ ਜਿੱਦੀ ਸੁਕਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ

ਅਧਿਆਪਕਾਂ ਤੋਂ ਡਰਦੇ ਸੀ ਕਰਦੇ ਪਿਆਰ ਤੇ ਸਤਿਕਾਰ ਸੀ
ਕੋਈ ਨਹੀਂ ਸੀ ਧਰਮ ਜਾਤ ਸਾਰੇ ਸਾਡੇ ਯਾਰ ਸੀ
ਭੋਲ਼ੀ ਭਾਲੀ ਜ਼ਿੰਦਗੀ ਵਿੱਚ ਕੋਈ ਵੈਰ ਨਾ ਲੜਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ
ਸਕੂਲ ਟਾਈਮ ਤੋਂ ਪਹਿਲਾਂ ਖੁਦ ਆਪ ਕਰਦੇ ਸਫਾਈ ਸੀ
ਮਾਰਕੇ ਸੀ ਝਾੜੂ ਫਿਰ ਕਰਦੇ ਟਾਟਾਂ ਦੀ ਵਛਾਂਈ ਸੀ
ਨਾ ਸੀ ਕੋਈ ਚਪੜਾਸੀ ਘੰਟੀ ਸਦਾ ਆਪ ਹੀ ਵਜਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ
ਵੇਖ ਲੈ ਕਿੱਥੋਂ ਚੱਕ ਕਿੱਥੇ ਇਹ ਪਹੁੰਚਾ ਗਿਆ
ਵੇਖ ਕੇ ਹਲਾਤ ਸਕੂਲ ਦੇ ਸੀ ਮਨ ਘਬਰਾ ਗਿਆ
ਪ੍ਰਾਈਵੇਟ ਵਿੱਦਿਆ ਨੇ ਸਕੂਲ ਮੇਰਾ ਖਾਲ਼ਿਆ
ਲੱਗੇ ਵੇਖ ਤਾਲੇ ਮੇਰੀ ਅੱਖ ਭਰ ਆਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ

ਜਿਹਦੇ ਸਾਹਮਣੇ ਖੜੋ ਕੇ,ਕਵਿਤਾ ਰਣਬੀਰ ਨੇ ਬਣਾਈ ਸੀ
ਸੱਚੀ ਮੁੱਚੀ ਉਹ ਮੇਰੇ ਪ੍ਰਾਇਮਰੀ ਸਕੂਲ ਦੀ ਪੜਾਈ ਸੀ
ਰਣਬੀਰ ਸਿੰਘ ਝੰਜੀਆ 431-777-6823