ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ‘ਮੇਲਾ ਗ਼ਦਰੀ ਬਾਬਿਆਂ ਦਾ’ 4 ਅਗਸਤ ਨੂੰ

ਸਰੀ, 19 ਜੁਲਾਈ (ਹਰਦਮ ਮਾਨ)- ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ
(ਕੈਨੇਡਾ) ਵੱਲੋਂ 28ਵਾਂ ‘ਮੇਲਾ ਗਦਰੀ ਬਾਬਿਆਂ ਦਾ’ 4 ਅਗਸਤ 2024 ਨੂੰ ਇਸ ਵਾਰ ਸਰੀ
ਦੇ ਹਾਲੈਂਡ ਪਾਰਕ ਵਿਚ ਮਨਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਮੇਲੇ ਦਾ ਪੋਸਟਰ ਰਿਲੀਜ਼
ਕੀਤਾ ਗਿਆ। ਪੋਸਟਰ ਰਿਲੀਜ਼ ਕਰਨ ਦੀ ਰਸਮ ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ ਅਤੇ
ਸੋਹਣ ਸਿੰਘ ਪੂੰਨੀ ਨੇ ਅਦਾ ਕੀਤੀ। ਇਸ ਮੌਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ
ਮੌਜੂਦ ਸਨ।

ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਦੱਸਿਆ ਹੈ ਕਿ ਇਹ ਮੇਲਾ ਕੈਨੇਡਾ ਵਿਚ
ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਉਣ ਵਾਲੀਆਂ ਚਾਰ ਸ਼ਖ਼ਸੀਅਤਾਂ ਦਰਸ਼ਨ ਸਿੰਘ (ਸੰਘਾ)
ਕੈਨੇਡੀਅਨ, ਹੈਰਲਡ ਪ੍ਰਿਚਟ, ਲਾਰਾ ਜੇਮੀਸਨ ਅਤੇ ਨਗਿੰਦਰ ਸਿੰਘ ਗਿੱਲ ਨੂੰ ਸਮਰੱਪਿਤ
ਹੋਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਮੇਲਾ ਬੀਅਰ ਕਰੀਕ ਪਾਰਕ ਸਰੀ
ਵਿਚ ਕਰਵਾਇਆ ਜਾਂਦਾ ਰਿਹਾ ਹੈ ਪਰ ਇਸ ਵਾਰ ਬੀਅਰ ਕਰੀਕ ਪਾਰਕ ਵਿਚ ਉਸਾਰੀ ਦਾ ਕੰਮ ਚੱਲ
ਰਿਹਾ ਹੋਣ ਕਰ ਕੇ ਇਹ ਮੇਲਾ ਹਾਲੈਂਡ ਪਾਰਕ ਸਰੀ ਵਿਚ ਕਰਵਾਇਆ ਜਾਵੇਗਾ।

ਉਨ੍ਹਾਂ ਭਾਈਚਾਰੇ ਦੇ ਸਮੂਹ ਲੋਕਾਂ ਨੂੰ ਮੇਲੇ ਵਿਚ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ
ਮੇਲੇ ਵਿਚ ਦਾਖ਼ਲਾ ਮੁਫ਼ਤ ਹੋਵੇਗਾ। ਮੇਲੇ ਵਿਚ ਗ਼ਦਰੀ ਬਾਬਿਆਂ ਨੂੰ ਯਾਦ ਕੀਤਾ ਜਾਵੇਗਾ
ਅਤੇ ਪੰਜਾਬੀ ਗਾਇਕਾਂ ਵੱਲੋਂ ਸਭਿਆਚਾਰ ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਮੇਲੇ ਸੰਬੰਧੀ
ਹੋਰ ਜਾਣਕਾਰੀ ਲਈ ਸਾਹਿਬ ਥਿੰਦ ਨਾਲ ਫੋਨ ਨੰਬਰ 604-751-6267 ਅਤੇ ਕਿਰਨਪਾਲ ਗਰੇਵਾਲ
ਨਾਲ ਫੋਨ ਨੰਬਰ 604-649-5284 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Exit mobile version