ਲੋਕ ਘਰੀਂ ਜਾਣਾ ਭੁੱਲਗੇ, ਕਹਿਣ ਬਾਈ ਗਿੱਲ ਹਰਦੀਪ- ਇੱਕ ਹੋਰ- ਇੱਕ ਹੋਰ
ਸਿਆਟਲ (ਪੰਜਾਬੀ ਅਖ਼ਬਾਰ ਬਿਊਰੋ) ਪਿਛਲੇ ਦਿਨੀ ਪੰਜਾਬੀ ਕਲਚਰਲ ਸੋਸਾਇਟੀ ਸਿਆਟਲ ( ਵਾਸ਼ਿੰਗਟਨ) ਵੱਲੋਂ 01ਸਤੰਬਰ 2024 ਨੂੰ ਕੈਂਟ ਮਰੇਡੀਅਨ ਹਾਈ ਸਕੂਲ ਵਿਖੇ ਕਰਵਾਏ ਗਏ ਮੇਲੇ ਨੂੰ ਲੋਕਾਂ ਨੇ ਭਰਵਾਂ ਹੁੰਘਾਰਾ ਦਿਤਾ . ਮੇਲੇ ਦੀ ਸ਼ੁਰੂਆਤ ਅਰਦਾਸ ਨਾਲ ਹੋਈ . ਸਟੇਜ ਦੀ ਡਿੳਟੀ ਨਿਭਾੳਦਿਆਂ ਸਕੱਤਰ ਸਿੰਘ ਸੰਧੂ ਨੇ ਪੰਜਾਬੀ ਕਲਚਰਲ ਸੋਸਾਇਟੀ ਦੀਆਂ ਸਰਗਰਮੀਆਂ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ , ਮੇਲੇ ਦੀ ਸੋਭਾ ਵਧਾਉਣ ਵਾਲੇ ਪਹੁੰਚੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਮਾਇਕ ਇੰਦਰਜੀਤ ਸਿੰਘ ਬੱਲੋਵਾਲੀਆ ਨਾਲ ਸਾਂਝਾ ਕੀਤਾ ਉਪਰੰਤ ਭਾਈ ਦਵਿੰਦਰ ਸਿੰਘ ਜੀ ਹੀਰਾ ਅਤੇ ਦਲਬੀਰ ਸਿੰਘ ਨੇ ਧਾਰਮਿਕ ਗੀਤ “ ਵਾਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ” ਗਾ ਸਰੋਤਿਆਂ ਨੂੰ ਮਰਹੂਮ ਗਾਇਕ ਕੁਲਦੀਪ ਮਾਣਕ ਸਾਹਿਬ ਦੀ ਯਾਦ ਤਾਜ਼ਾ ਕਰਵਾ ਦਿੱਤੀ ਫਿਰ ਲਗਾਤਾਰ ਪ੍ਰਸਿੱਧ ਗਾਇਕਾਂ ਮਚਲਾ ਜੱਟ ,ਪ੍ਰੀਤਮ ਬਰਾੜ ,ਰਣਜੀਤ ਤੇਜੀ , ਸੁਰਜੀਤ ਬੈਂਸ ,ਸਿਮਰਨ ਸਿੰਘ ਅਤੇ ਬਲਬੀਰ ਲਹਿਰਾ ਜੀ ਨੇ ਆਪੋ ਆਪਣੇ ਲਹਿਜ਼ੇ ਨਾਲ ਭਰੇ ਵਿਸ਼ਾਲ ਹਾਲ ਵਿੱਚ ਲੋਕਾਂ ਨੂੰ ਕੀਲੀ ਰੱਖਿਆ .
ਸਿਆਟਲ ਅਤੇ ਆਸਪਾਸ ਭਾਵ ਕਨੇਡਾ ਤੋਂ ਪਹੁੰਚੇ ਮੇਲਾ ਪਰੇਮੀਆਂ ਵੱਲੋਂ ਜੋ ਭਰਵਾਂ ਹੁੰਘਾਰਾ ਮਿਲਿਆ ਉਹ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ. ਜਿੱਥੇ ਲੋਕਾਂ ਨੇ ਸਵੇਰ ਦੇ ਦਸ ਤੋਂ ਸ਼ਾਮੀ ਛੇ ਵਜੇ ਤਕ ਚਾਹ ,ਪਕੌੜੇ ,ਮਠੀਆਈ ਅਤੇ ਸੁਆਦੀ ਭੋਜਨ ਦਾ ਅਨੰਦ ਮਾਣਿਆ ਉਥੇ ਮਾਨਸਿਕ ਰੋਗਾਂ ਦੇ ਮਾਹਿਰ ਡਾ: ਕਾਲਾ ਸਿੰਘ ਜੀ (ਸਰ੍ਹੀ) ਅਤੇ ਦਿਮਾਗੀ ਪਰੇਸ਼ਾਨੀਆ ਦੇ ਮਾਹਿਰ ਸਰਦਾਰ ਬਲਦੇਵ ਸਿੰਘ ਜੀ ਮੱਟਾ (ਟਰਾਂਟੋ) ਨੇ ਵੱਡ ਮੁੱਲੀ ਜਾਣਕਾਰੀ ਦਿੰਦਿਆਂ ਇੰਨ੍ਹਾ ਤੋਂ ਬਚਣ ਦੇ ਸੁਝਾੳ ਵੀ ਦਿਤੇ .ਸਰਦਾਰ ਬਲਦੇਵ ਸਿੰਘ ਜੀ ਮੱਟਾ ਨੇ ਤਕਰੀਰ ਰਾਹੀਂ ਵਿਸ਼ੇਸ਼ ਤੌਰ ਤੇ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸਣ ਅਤੇ ਉਨ੍ਹਾ ਨਾਲ ਖੁੱਲੀ ਗੱਲਬਾਤ ਰਾਹੀਂ ਜੁੜੇ ਰਹਿਣ ਦੇ ਨੁਕਤੇ ਦੱਸੇ ਤਾਂ ਜੋ ਬੱਚੇ ਆਪਣੇ ਮਨ ਦੀ ਗੱਲ ਮਾਪਿਆਂ ਨਾਲ ਖੁੱਲ ਕੇ ਕਰ ਸਕਣ .
ਇਨ੍ਹਾਂ ਮੁੱਖ ਮਹਿਮਾਨਾ ਵਿੱਚ ਸਿਆਟਲ ਦੇ DSHS ,CRISIS CONNECTION ,M A DD , ਸੰਸਥਾ “ ਇੱਕ ਆਸ ” ਦੀ ਟੀਮ ਵੱਲੋਂ ਬੀਬੀ ਮਲਿਕਾ ਬੈਂਸ ਅਤੇ ਸੇਵਾਦਾਰ ਸੰਸਥਾ ਦੀ ਟੀਮ ਵੱਲੋਂ ਡਾਕਟਰ ਮਨਜੋਤ ਕੌਰ ਜੀ ਇਨ੍ਹਾ ਸਭਨਾ ਨੇ ਹੀ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਅਤੇ ਹੋਰ ਵੀ ਸਹਾਇਤਾਂ ਬਾਰੇ ਭਰਪੂਰ ਜਾਣਕਾਰੀ ਦਿਤੀ .ਜਿਸਨੂੰ ਸੂਝਵਾਨ ਲੋਕਾਂ ਨੇ ਪੰਜਾਬੀ ਕਲਚਰਲ ਸੋਸਾਇਟੀ ਦੇ ਇਸ ਨਿਵੇਕਲੇ ਉੱਦਮ ਨੂੰ ਸਲਾਹਿਆ ਅਤੇ ਜਾਰੀ ਰੱਖਣ ਲਈ ਵੀ ਪ੍ਰੈਰਿਆ .ਸ਼ਾਮੀ ਅਖੀਰਲੇ ਪੜਾਉ ਵਿੱਚ ਪ੍ਰਸਿੱਧ ਗਾਇਕ ਗਿੱਲ ਹਰਦੀਪ ਨੇ ਆਪਣੀ ਸੁਚੱਜੀ ਅਤੇ ਦਮਦਾਰ ਗਾਇਕੀ ਨਾਲ ਐਸਾ ਰੰਗ ਬੰਨ੍ਹਿਆ ਕਿ ਲੋਕ ਘਰੀਂ ਜਾਣਾ ਭੁੱਲਗੇ ਕਹਿਣ ਬਾਈ ਇੱਕ ਹੋਰ ਇੱਕ ਹੋਰ ਅਖੀਰ ਵਿੱਚ ਪੰਜਾਬੀ ਕਲਚਰਲ ਸੋਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ ਚੀਮਾਂ ਨੇ ਮਾਣ ਮੱਤੀਆਂ ਸਖਸ਼ੀਅਤਾਂ , ਪ੍ਰਬੰਧਕ ਸਾਥੀਆਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ .ਸੋਸਾਇਟੀ ਦੇ ਮੀਤ ਪ੍ਰਧਾਨ ਲਾਲੀ ਸੰਧੂ ਜੀ ਨੇ “ ਹਰੀ ਐਨ ਕਰ੍ਹੀ ਪੀਜ਼ਾ ” ਵਾਲੇ ਮਨਜੀਤ ਸਿੰਘ ਅਤੇ ਜਸਵੀਰ ਸਹੋਤਾ ਜਿਨ੍ਹਾ ਖੁਆੳਣ ਪਿਆੳਣ ਵਿੱਚ ਕੋਈ ਕਸਰ ਨਹੀ ਛੱਡੀ ,ਨੂੰ ਸਲਾਹੁੰਦਿਆਂ ,ਵਿਸ਼ੇਸ਼ ਤੌਰ ਤੇ ਜਗਰਾਜ ਸਿੰਘ ਜੀ,ਮਨਬੀਰ ਸਿੰਘ ਸੰਧੂ ਜੀ (ਡੀ ਜੇ ),ਫੋਟੋਗ੍ਰਾਫਰ ਅਮਰਬੀਰ ਸਿੰਘ ਸੰਧੂ ਜੀ ,ਜਗਦੇਵ ਸਿੰਘ ਜੀ ਪਾਬਲਾ ,ਰਾਜ ਸ਼ਰਮਾ ਜੀ ( ਐਵਰਿਟ) ਅਤੇ ਲਵ ਨਾਗਰਾ ਜੀ ( ਯਮੀ ਕੁਜ਼ੀਨ) ਦਾ ਗੰਨੇ ਦਾ ਰਸ ,ਫਰੂਟ ਜੂਸ ਦੀਆਂ ਮੁਫ਼ਤ ਸੇਵਾਵਾਂ ਲਈ ਧੰਨਵਾਦ ਕੀਤਾ