ਵਿਨੀਪੈੱਗ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਪ੍ਰੇਰੀ ਦੇ ਇਤਿਹਾਸ ਵਿੱਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ ਜੋ ਕਿ ਕੈਨੇਡਾ ਦੇ ਇਤਿਹਾਸ ਦੀਆਂ ਵੀ ਸਭ ਤੋਂ ਵੱਡੀਆਂ ਖੇਪਾਂ ‘ਚੋਣ ਇੱਕ ਹੈ ਅਤੇ ਇਸ ਮਾਮਲੇ ‘ਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ । ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਤੋਂ ਬੋਇਸਵੇਨ ਪੋਰਟ ਆਫ ਐਂਟਰੀ ਰਾਹੀਂ ਕੈਨੇਡਾ ‘ਚ ਦਾਖ਼ਲ ਹੋਏ ਇੱਕ ਕਮਰਸ਼ੀਅਲ ਟਰੱਕ ਦੇ ਅੰਦਰੋਂ ਵੱਡੇ ਸੂਟਕੇਸ ਵਿੱਚ 406.2 ਕਿਲੋਗ੍ਰਾਮ ਮੈਥਾਮਫੇਟਾਮਾਈਨ ਬਰਾਮਦ ਕੀਤੀ ਗਈ ਹੈ ਜੋ ਕਿ 200 ਪੈਕੇਟਾਂ ਵਿੱਚ ਪੈਕ ਕੀਤੀ ਗਈ ਸੀ । ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਦੇ ਕੇਨ ਮੈਕਗ੍ਰੇਗਰ ਨੇ ਵਿਨੀਪੈਗ ਵਿੱਚ ਮੈਨੀਟੋਬਾ ਆਰਸੀਐਮਪੀ ਡੀ ਡਿਵੀਜ਼ਨ ਹੈੱਡਕੁਆਰਟਰ ਵਿਖੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਸੈਮੀ-ਟ੍ਰੇਲਰ, ਜੋ ਵਿਨੀਪੈਗ ਵੱਲ ਜਾ ਰਿਹਾ ਸੀ, ਦੀ 14 ਜਨਵਰੀ ਨੂੰ ਬੋਇਸਵੇਨ ਪੋਰਟ ਆਫ ਐਂਟਰੀ ‘ਤੇ ਤਲਾਸ਼ੀ ਲਈ ਗਈ ਸੀ। ਜਿਸ ਦੌਰਾਨ ਇਹ ਡਰੱਗਜ਼ ਬਰਾਮਦ ਕੀਤੀਆਂ ਗਈਆਂ ਹਨ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ $50.7 ਮਿਲੀਅਨ ਡਾਲਰ ਦੇ ਕਰੀਬ ਹੈ। ਇਸ ਮਾਮਲੇ ਵਿਚ ਵਿਨੀਪੈੱਗ ਦੇ ਰਹਿਣ ਵਾਲੇ ਡਰਾਈਵਰ ਕੋਮਲਪ੍ਰੀਤ ਸਿੰਘ ਸਿੱਧੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ