ਪੰਜਾਬੀ ਲੋਕ ਸਾਜ ਢੋਲ ਦਾ ਜਾਦੂਗਰ-ਉਸਤਾਦ ਬਹਾਦੁਰ ਰਾਮ ਸੁਨਾਮੀ
ਪੰਜਾਬੀ ਲੋਕ ਸਾਜ ਢੋਲ ਦਾ ਜਾਦੂਗਰ
ਉਸਤਾਦ ਬਹਾਦੁਰ ਰਾਮ ਸੁਨਾਮੀ (ਢੋਲੀ)
ਪੰਜਾਬੀ ਲੋਕਧਾਰਾ ਦੀਆਂ ਵੱਖ ਵੱਖ ਵੰਨਗੀਆਂ ਦੀ ਸਿਰਜਣਾ ਅਤੇ ਕਲਾਤਮਕ ਵਿਕਾਸ ਵਿੱਚ ਪੇਸ਼ਾਵਰ ਜਾਤੀਆਂ ਅਤੇ ਕਬੀਲਿਆਂ ਦੀ ਅਹਿਮ ਭੂਮਿਕਾ ਰਹੀ ਹੈ। ਬਾਜ਼ੀਗਰ ਕਬੀਲਾ ਵੀ ਇਹਨਾਂ ਵਿੱਚੋਂ ਇੱਕ ਹੈ। ਪਹਿਲਾਂ ਬਾਜ਼ੀਗਰ ਕਬੀਲਾ ਇੱਕ ਖ਼ਾਨਾਬਦੋਸ਼ ਕਬੀਲਾ ਸੀ। ਪੰਜਾਬ ਵਿੱਚ ਬਾਜੀਗਰ ਕਬੀਲੇ ਨੇ ਆਪਣੀ ਵਿਸ਼ੇਸ਼ ਸਮਾਜ–ਸਭਿਆਚਾਰਕ ਮਹੱਤਤਾ ਗ੍ਰਹਿਣ ਕਰਦੇ ਹੋਏ ਪੰਜਾਬੀ ਲੋਕ ਮੰਨੋਰੰਜਨ ਦੇ ਖੇਤਰ ਵਿੱਚ ਵੱਖਰਾ ਸਥਾਨ ਬਣਾਇਆ। ਲੋਕ-ਸਾਜਾਂ, ਲੋਕ ਗਾਇਕੀ ਅਤੇ ਬਾਜ਼ੀ ਦੇ ਜੋਖ਼ਮ ਭਰੇ ਖੇਡ ਕੌਤਕਾਂ ਨਾਲ ਬਾਜ਼ੀਗਰ ਕਬੀਲੇ ਦਾ ਗੂੜਾ ਸੰਬੰਧ ਰਿਹਾ ਹੈ। ਇਹਨਾਂ ਸਾਰੀਆਂ ਕਲਾਵਾਂ ਵਿੱਚ ਢੋਲ ਸਾਜ਼ ਰੀੜ ਦੀ ਹੱਡੀ ਵਜੋਂ ਵਿਚਰਦਾ ਹੋਇਆ ਬਾਜ਼ੀਗਰ ਕਬੀਲੇ ਦਾ ਕੇਂਦਰੀ ਧੁਰਾ ਬਣ ਗਿਆ। ਪੀੜ੍ਹੀ ਦਰ ਪੀੜ੍ਹੀ ਢੋਲ ਵਜਾਉਂਦੇ ਢੋਲੀਆਂ ਨੇ ਕਮਾਲ ਦਾ ਹੁਨਰ ਪ੍ਰਾਪਤ ਕੀਤਾ ਅਤੇ ਆਪਣਾ ਨਾਮ ਪਹਿਲੀਆਂ ਸਫ਼ਾਂ ਵਿੱਚ ਦਰਜ਼ ਕਰਵਾਇਆ। ਇਹਨਾਂ ਵਿੱਚੋਂ ਹੀ ਕਬੀਲਾਈ ਲੋਕ ਸਾਜ਼ ਢੋਲ ਦੀਆਂ ਪਰੰਪਰਾਗਤ ਅਤੇ ਪੁਰਾਤਨ ਤਾਲਾਂ ਨੂੰ ਵਿਸ਼ਵੀਕਰਨ ਦੇ ਦੌਰ ਵਿੱਚ ਵੀ ਜਿੰਦਾ ਰੱਖਣ ਵਾਲੇ ਪੰਜਾਬ ਦੇ ਮਸ਼ਹੂਰ ਢੋਲੀਆਂ ਵਿੱਚ ਸ੍ਰੀ ਬਹਾਦੁਰ ਰਾਮ ਸੁਨਾਮੀ ਦਾ ਨਾਮ ਸਿਰਮੌਰ ਢੋਲੀ ਵਜੋਂ ਲਿਆ ਜਾਂਦਾ ਹੈ। ਸ੍ਰੀ ਬਹਾਦੁਰ ਰਾਮ ਸੁਨਾਮੀ (ਢੋਲੀ) ਦਾ ਜਨਮ ਸਾਂਝੇ ਪੰਜਾਬ ਦੇ ਜਿ਼ਲ੍ਹਾ ਸੇਖੂਪੁਰਾ ਦੀ ਤਹਿਸੀਲ ਨਨਕਾਣਾ ਸਾਹਿਬ ਦੇ ਪਿੰਡ ਵਕੀਲ ਵਾਲਾ ਵਿਖੇ ਮਾਤਾ ਝੰਡੋ ਦੇਵੀ ਦੀ ਕੁੱਖੋਂ ਪਿਤਾ ਸਵਰਗੀ ਭਾਨਾ ਰਾਮ {ਢੋਲੀ} ਜੀ ਦੇ ਘਰ ਸੰਨ 1939 ਵਿੱਚ ਹੋਇਆ। ਸ਼੍ਰੀ ਬਹਾਦੁਰ ਰਾਮ ਸੁਨਾਮੀ ਹੋਰੀਂ ਛੇ ਭੈਣ-ਭਰਾ ਸਨ। ਦੇਸ਼ ਦੀ ਵੰਡ ਦੇ ਕਾਲੇ ਦਿਨਾਂ ਨੇ ਸ਼੍ਰੀ ਬਹਾਦੁਰ ਰਾਮ ਦਾ ਬਚਪਨ ਖੋਹ ਲਿਆ। ਵੰਡ ਦੇ ਸੰਤਾਪ ਨੇ ਜਨਮ ਭੰੂਮੀ ਛੱੁਡਵਾ ਦਿੱਤੀ ਤਾਂ ਉਜਾੜੇ ਦਾ ਝੰਬਿਆ ਪਰਿਵਾਰ ਖੱਜਲ-ਖੁਆਰ ਹੁੰਦਾ ਹੋਇਆ ਕਬੀਲੇ ਦੇ ਹੋਰਾਂ ਲੋਕਾਂ ਨਾਲ ਅੰਮ੍ਰਿਤਸਰ ਰਿਫੂਜ਼ੀ ਕੈਂਪ ਵਿੱਚ ਪਹੁੰਚ ਗਿਆ। ਕਬੀਲੇ ਵਿੱਚ ਇਹ ਧਾਰਨਾ ਪ੍ਰਚੱਲਿਤ ਹੈ ਕਿ ਉਹਨਾਂ ਦੇ ਰਿਫੂਜ਼ੀ ਕੈਂਪ ਵਿੱਚ ਸੁਰੱਖਿਅਤ ਪਹੁੰਚਣ ਵਿੱਚ ਉਹਨਾਂ ਦੀ ਕਬੀਲਾਈ ਭਾਸ਼ਾ ਦਾ ਵੱਡਾ ਯੋਗਦਾਨ ਹੈ। ਜਿਸ ਨੂੰ ਉਹ ਗੁਆਰ ਭਾਸ਼ਾ ਜਾਂ ਪਾਰਸੀ ਕਹਿੰਦੇ ਹਨ। ਧਾਰਨਾ ਅਨੁਸਾਰ ਉਹਨਾਂ ਨੂੰ ਉਜਾੜੇ ਦੀ ਸੂਚਨਾ ਅਗੇਤ ਹੀ ਮਿਲ ਗਈ ਅਤੇ ਉਹ ਵਡਾ-ਟੁੱਕੀ ਤੋਂ ਪਹਿਲਾਂ ਜਾਨਾਂ ਬਚਾ ਕੇ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਏ। ਕੁਝ ਸਮਾਂ ਸ਼ਰਨਾਰਥੀ ਕੈਂਪ ਵਿੱਚ ਰਹਿਣ ਤੋਂ ਬਾਅਦ ਜੀਵਨ ਦੀ ਗਤੀ ਨੂੰ ਲੀਹੇ ਪਾਉਣ ਲਈ ਜਵਾਹਰ ਨਗਰ ਕੈਂਪ ਲੁਧਿਆਣੇ ਆ ਗਏ। ਇਥੋਂ ਇਸ ਕਬੀਲੇ ਦੇ ਕਈ ਪਰਿਵਾਰਾਂ ਨੂੰ ਪੰਜਾਬੀ ਲੋਕ ਨਾਚਾਂ ਵਿੱਚ ਪ੍ਰਮੁੱਖ ਸਥਾਨ ਰੱਖਣ ਵਾਲੇ ਮਨੋਹਰ ਦੀਪਕ ਦੇ ਦਾਦਾ ਕੈਪਟਨ ਰਾਮ ਸਿੰਘ ਆਪਣੀ ਦੇਖ-ਰੇਖ ਹੇਠ ਸੁਨਾਮ ਲੈ ਆਇਆ। ਇਥੇ ਸੁਨਾਮ ਦੀ ਪੁਰਾਣੀ ਮਸੀਤ ਦੇ ਖੁੱਲੇ ਅਹਾਤੇ ਵਿੱਚ ਡੇਰਾ ਲਵਾ ਦਿੱਤਾ ਅਤੇ ਬਾਅਦ ਵਿੱਚ ਇਸ ਜਗ੍ਹਾ ਉੱਪਰ ਬਾਜ਼ੀਗਰ ਬਸਤੀ ਸਥਾਪਿਤ ਹੋ ਗਈ। ਅਜ਼ਾਦੀ ਤੋਂ ਬਾਅਦ ਬਾਜ਼ੀਗਰ ਕਬੀਲੇ ਦੇ ਲੋਕਾਂ ਨੇ ਪੂਰਨ ਰੂਪ ਵਿੱਚ ਫਿਰਤੂ ਜੀਵਨ ਛੱਡ ਕੇ ਮਿਹਨਤ ਮਜਦੂਰੀ ਕਰਕੇ ਪਰਿਵਾਰਕ ਮੈਂਬਰਾਂ ਦਾ ਪੇਟ ਪਾਲਿਆ। ਸ਼੍ਰੀ ਬਹਾਦੁਰ ਰਾਮ ਜੀ ਦੇ ਪਿਤਾ ਸ਼੍ਰੀ ਭਾਨਾ ਰਾਮ ਨੇ ਵੀ ਵਿਆਹਾਂ ਸ਼ਾਦੀਆਂ, ਮੇਲੇ ਮੁਸਾਵਿਆਂ ਅਤੇ ਕਣਕ ਦੇ ਵੱਡਾਂ ਵਿੱਚ ਢੋਲ ਵਜਾਉਣਾ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਬਾਜ਼ੀ ਪਾਉਂਦੇ ਸਮੇਂ ਆਪਣੀ ਕਲਾ ਦੇ ਜ਼ੌਹਰ ਦਿਖਾ ਕੇ ਜੋ ਵੀ ਆਟਾ-ਦਾਲ, ਕਪੜਾ-ਲੀੜਾ, ਖੇਸ-ਖੱਪਾ, ਦਾਣਾ-ਦੱਪਾ ਅਤੇ ਪੈਸਾ-ਟਕਾ ਮਿਲਦਾ ਉਸ ਨੂੰ ਆਪਸ ਵਿੱਚ ਵੰਡ ਕੇ ਜੀਵਨ ਨਿਰਬਾਹ ਕਰਦੇ ਰਹੇ। ਥੋੜੇ ਜਿਹੇ ਟਿਕ-ਟਿਕਾ ਤੋਂ ਬਾਅਦ ਕਬੀਲੇ ਦੇ ਲੋਕਾਂ ਅੰਦਰ ਪਈ ਕਲਾ ਫੇਰ ਅੰਗੜਾਈਆਂ ਲੈਣ ਲੱਗੀ। ਸ਼੍ਰੀ ਬਹਾਦੁਰ ਰਾਮ ਜੀ ਦੇ ਦੱਸਣ ਅਨੁਸਾਰ ਹੱਲਿਆਂ-ਗੱੁਲਿਆਂ (ਦੇਸ਼ ਦੀ ਵੰਡ-1947) ਵੇਲੇ ਉਹ ਸੱਤ- ਅੱਠ ਸਾਲ ਦਾ ਸੀ। ਏਧਰ ਚੜ੍ਹਦੇ ਪੰਜਾਬ ਆ ਕੇ ਦੋ ਕੁ ਸਾਲਾਂ ਬਾਅਦ (1949) ਵਿੱਚ ਉਸ ਦੇ ਪਿਤਾ ਸ਼੍ਰੀ ਭਾਨਾ ਰਾਮ ਜੀ ਨੇ ਬਾਜ਼ੀਗਰ ਕਬੀਲੇ ਦੇ 35-40 ਸਾਲ ਦੇ ਕੁਝ ਆਦਮੀਆਂ ਦੀ ਝੁੰਬਰ (ਝੂੰਮਰ ਨਾਚ) ਨੱਚਣ ਵਾਲੀ ਇੱਕ ਟੀਮ ਤਿਆਰ ਕੀਤੀ। ਇਸ ਟੀਮ ਵਿੱਚ ਸੁੰਦਰ ਰਾਮ ਤੇ ਮਾਹੀ ਰਾਮ ਸਕੇ ਭਰਾ ਜੋ ਕਿ ਬਹਾਦੁਰ ਰਾਮ ਜੀ ਦੇ ਤਾਏ ਸਨ। ਪ੍ਰਸਿੱਧ ਅਲਗੋਜ਼ਾ ਵਾਦਕ ਉਸਤਾਦ ਮੰਗਲ ਰਾਮ ਸੁਨਾਮੀ ਜੀ ਦੇ ਪਿਤਾ ਲਾਲ ਚੰਦ, ਰੂੜਾ ਰਾਮ, ਅੱਲੀ ਰਾਮ, ਖਜ਼ਾਨਾ ਰਾਮ, ਬਾਨਾ ਰਾਮ, ਮਾਹੀ ਰਾਮ ਅਲੀਪੁਰ ਜੱਟਾਂ ਆਦਿ ਸ਼ਮਿਲ ਸਨ। ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਨੇ ਇਹਨਾਂ ਦੀ ਝੂੰਮਰ ਨਾਚ ਦੀ ਚਾਇਲ (ਹਿਮਾਚਲ ਪ੍ਰਦੇਸ਼) ਵਿਖੇ ਪੇਸ਼ਕਾਰੀ ਦੇਖੀ ਅਤੇ ਬਹੁਤ ਖੁਸ਼ ਹੋਇਆ। ਉਸ ਸਮੇਂ ਸੁਨਾਮ ਦੇ ਲਹਿੰਦੇ ਪਾਸੇ ਇੱਕ ਟਿੱਬੀ ਹੁੰਦੀ ਸੀ। ਜਿਸ ਦੇ ਆਲੇ-ਦੁਆਲੇ ਬਹੁਤ ਜਿਆਦਾ ਪਾਣੀ ਹੁੰਦਾ ਸੀ। ਟੀਮ ਦੇ ਮੈਂਬਰਾਂ ਨੇ ਇੱਕ ਬੇੜੀ ਬਣਾਈ ਜਿਸ ਰਾਹੀਂ ਇਹ ਸਾਰੇ ਟਿੱਬੀ ਤੇ ਜਾ ਕੇ ਆਪਣੇ ਲੋਕ ਨਾਚ ਝੂੰਮਰ,ਲੁੱਡੀ ਆਦਿ ਲੋਕ ਨਾਚਾਂ ਦਾ ਅਭਿਆਸ (ਰਿਹਾਸਲ) ਕਰਿਆ ਕਰਦੇ ਸਨ। ਇਹ ਸਿਲਸਿਲਾ ਚਲਦਾ ਰਿਹਾ । ਇਸ ਟੀਮ ਦਾ ਮੋਢੀ ਸ਼੍ਰੀ ਬਹਾਦੁਰ ਰਾਮ ਜੀ ਦੇ ਪਿਤਾ ਸ਼੍ਰੀ ਭਾਨਾ ਰਾਮ ਜੀ ਸੀ। ਜਿਸ ਦੀ ਅਗਵਾਈ ਵਿੱਚ ਲਹਿੰਦੇ ਪੰਜਾਬ ਦੇ ਡੇਰਿਆਂ, ਭੰਡਾਰਿਆਂ, ਖ਼ਾਨਗਾਹਾਂ, ਮਜਾਰਾਂ ਉੱਪਰ ਪੈਣ ਵਾਲੀ ਜੱਲੀ, ਧਮਾਲ, ਛਿੰਝਾਂ ਅਤੇ ਬਾਰਾਂ (ਇਲਾਕੇ) ਦੇ ਪਿੜਾਂ ਚੋਂ ਗੂੰਜਦਾ ਢੋਲ ਚੜ੍ਹਦੇ ਪੰਜਾਬ ਵਿੱਚ ਲੋਕ ਨਾਚਾਂ ਦੇ ਸਟੇਜੀ ਕਰਨ ਸਮੇਂ ਲੋਕ ਸਾਜ਼ਾਂ ਦਾ ਸਿ਼ਗਾਰ ਬਣ ਗਿਆ ਅਤੇ ਬਾਜ਼ੀਗਰ ਕਬੀਲੇ ਦੇ ਲੋਕ ਢੋਲ ਵਜਾਉਣ ਵਿੱਚ ਮਾਹਿਰ ਹੋਣ ਕਾਰਨ ਕੇਂਦਰ ਵਿੱਚ ਆ ਗਏ। 1948 ਵਿੱਚ ਕੁਰਕਸ਼ੇਤਰ ਕੈਂਪ ਵਿੱਚ ਹੀ ਚਮਨ ਲਾਲ ਰਾਣਾ ਨੇ ਆਪਣੇ ਕਬੀਲੇ ਅਤੇ ਲਹਿੰਦੇ ਪੰਜਾਬ ਤੋਂ ਆਏ ਲੋਕ ਨਾਚਾਂ ਦੇ ਮਾਹਿਰ ਮੁੰਡਿਆਂ ਦੀ ਨੱਚਣ ਵਾਲੀ ਟੀਮ ਤਿਆਰ ਕੀਤੀ। ਗੁਰਚਰਨ ਦੀਪਕ ਦੀ ਵੀ ਏਸੇ ਕੈਂਪ ਦੁਰਾਨ ਚਮਨ ਲਾਲ ਰਾਣਾ ਨਾਲ ਮੁਲਾਕਾਤ ਹੋਈ। ਅਪਰੈਲ 1948 ਵਿੱਚ ਹੀ ਲਾਰਡ ਮਾਉਂਟ ਬੈਟਨ ਤੇ ਉਹਨਾਂ ਦੀ ਧਰਮ ਪਤਨੀ ਲੇਡੀ ਮਾਉਂਟ ਬੈਟਨ ਨੇ ਕੈਂਪ ਅੰਦਰ ਉਸ ਵੇਲੇ ਦੇ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੁ ਜੀ ਨਾਲ ਸਿ਼ਰਕਤ ਕੀਤੀ। ਚਮਨ ਲਾਲ ਰਾਣਾ ਜੀ ਨੇ ਆਪਣੀ ਟੀਮ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਲੇਡੀ ਮਾਉਂਟ ਬੈਟਨ ਉਸ ਦੀ ਕਲਾ ਤੇ ਕਾਇਲ ਹੋ ਗਈ ਅਤੇ ਪੰਡਤ ਨਹਿਰੂ ਜੀ ਵੀ ਬਹੁਤ ਪ੍ਰਭਾਵਿਤ ਹੋਇਆ। ਫੇਰ ਸੁਨਾਮ ਵਿਖੇ ਨਾਚ ਟੀਮ ਦਾ ਵਿਸਥਾਰ ਕਰਨ ਲਈ ਬਾਜ਼ੀਗਰ ਕਬੀਲੇ ਅਤੇ ਕੰਬੋਜ਼ ਬਰਾਦਰੀ ਦੇ ਨੌਜਵਾਨਾਂ ਦੀ ਇੱਕ ਨਾਚ ਮੰਡਲੀ ਬਣ ਗਈ। 1950 ਵਿੱਚ ਟੀਮ ਦੀ ਵਧੀਆ ਤਿਆਰੀ ਲਈ ਚਮਨ ਲਾਲ ਰਾਣਾ ਨੂੰ ਨੀਲੋ ਖੇੜੀ (ਅੱਜ ਕੱਲ ਹਰਿਆਣਾ) ਤੋਂ ਬੁਲਾਇਆ ਗਿਆ। ਚਮਨ ਲਾਲ ਰਾਣਾ ਨੇ ਗੁਰਬਚਨ ਦੀਪਕ, ਮਨੋਹਰ ਦੀਪਕ, ਅਵਤਾਰ ਦੀਪਕ, ਬਲਵੀਰ ਸੇਖੋਂ, ਅਮਰਜੀਤ ਮਾਨ, ਸੁੰਦਰ ਰਾਮ, ਜਾਗਰ ਰਾਮ, ਖ਼ਜਾਨਾ ਰਾਮ, ਬਾਨਾ ਰਾਮ, ਬਾਜਾ ਰਾਮ, ਜੱਲੂ ਰਾਮ, ਹਰਭਜਨ ਸਿੰਘ ਥਿੰਦ (ਦਿੱਲੀ) ਅਤੇ ਹੋਰ ਬਾਜ਼ੀਗਰ ਕਬੀਲੇ ਦੇ ਮੁੰਡਿਆਂ ਨਾਲ ਮਿਲ ਕੇ ਉਸਤਾਦ ਸ਼੍ਰੀ ਭਾਨਾ ਰਾਮ ਜੀ ਦੇ ਢੋਲ ਦੀ ਥਾਪ ਉੱਪਰ ਸੁਨਾਮ ਦੀ ਧਰਤੀ ਤੇ ਆ ਕੇ ਲੁੱਡੀ ਨਾਚ (ਭੰਗੜਾ) ਦੀ ਟੀਮ ਤਿਆਰ ਕੀਤੀ। ਅਲਗੋਜ਼ਾ ਵਾਦਕ ਮੰਗਲ ਰਾਮ, ਇਕਤਾਰੇ ਤੇ ਹਰਨਾਮ ਨਾਮਾ, ਮਾਹੀ ਰਾਮ ਚਿਮਟਾ ਅਤੇ ਘੜੇ ਉੱਪਰ ਚੜ੍ਹਦਾ,ਦਾਰੀ ਰਾਮ ਅਤੇ ਦੂਸਰਾ ਮਾਹੀ ਰਾਮ ਸਿਰ ਉੱਪਰ ਘੜਾ ਰੱਖਦੇ।
ਇਸ ਨਾਚ ਵਿੱਚ ਕੁਝ ਖੇਤੀ ਕਰਨ ਦੀ ਕਿਿਰਆ ਦੀਆਂ ਮੁਦਰਾਵਾਂ ਅਤੇ ਬਾਜ਼ੀ ਦੀਆਂ ਕਲਾਵਾਂ ਵੀ ਪਾ ਲਈਆਂ 1952 ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਸਿੱਧੂ ਨੇ ਉਹਨਾਂ ਦਾ ਭੰਗੜਾ ਦੇਖਿਆ ਅਤੇ 1953 ਵਿੱਚ ਸਿ਼ਮਲੇ ਵਿਖੇ ਇਹਨਾਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹੀ ਪੇਸ਼ਕਾਰੀ 1953 ਵਿੱਚ ਪੈਪਸੂ ਸਰਕਾਰ ਦੇ ਉਤਸ਼ਾਹ ਨਾਲ ਡੰਗਰਾਂ ਦੀ ਮੰਡੀ ਪਿੰਡ ਥੇਹੜੀ (ਨਾਭਾ) ਵਿਖੇ ਹੋਈ। ਪੈਪਸੂ ਸਰਕਾਰ (ਪੂਰਬੀ ਪੰਜਾਬ) ਵੀ ਸਭਿਆਚਾਰਕ ਪੱਖ ਨੂੰ ਮਹੱਤਵ ਦੇਣ ਲੱਗੀ। ਤਾਂ ਕਿ ਸੰਤਾਲੀ ਦੇ ਸੰਤਾਪ ਦੇ ਦਰਦ ਦੀ ਚੀਸ ਫਿੱਕੀ ਪੈ ਜਾਵੇ। ਇਹੋ ਭੰਗੜਾ ਟੀਮ ਸੰਨ 1954 ਵਿੱਚ ਤਾਲ ਕਟੋਰਾ ਗਾਰਡਨ ਵਿਖੇ ਹੋਏ ਆਲ ਇੰਡੀਆ ਫੋਕ ਫੈਸਟੀਵਲ (ਸੀਨੀਅਰ ਵਰਗ) ਵਿੱਚੋਂ ਫਸਟ ਆਈ। 1954 ਵਿੱਚ ਪਹਿਲੀ ਵਾਰ ਭੰਗੜਾ ਦਿੱਲੀ ਵਿਖੇ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲਕੀਤਾ। ਜਿਥੇ ਰਾਸ਼ਟਰੀ ਪੱਧਰ ਤੇ ਭੰਗੜੇ ਦਾ ਫਿ਼ਲਮਾਂ ਲਈ ਰਾਹ ਖੁੱਲ ਗਿਆ। ਇਸ ਟੀਮ ਦਾ ਮੋਢੀ ਸ਼੍ਰੀ ਬਹਾਦੁਰ ਰਾਮ ਜੀ ਦੇ ਪਿਤਾ ਸ਼੍ਰੀ ਭਾਨਾ ਰਾਮ ਜੀ ਸਨ। ਮਾਹਾਰਾਜਾ ਪਟਿਆਲਾ ਨੇ ਇਸ ਨਾਚ ਟੀਮ ਨੂੰ ਨਵੀਂ ਡਰੈਸ ਬਣਵਾਕੇ ਦਿੱਤੀ। ਅਸਲ ਵਿੱਚ ਪੈਪਸੂ (ਪੰਜਾਬ) ਵਿੱਚ ਭੰਗੜੇ ਦਾ ਅਰੰਭ ਸ਼੍ਰੀ ਭਾਨਾ ਰਾਮ ਢੋਲੀ ਨੇ ਹੀ ਕੀਤਾ ਅਤੇ ਸੁਨਾਮ ਦੇ ਬਾਜ਼ੀਗਰਾਂ ਦਾ ਭੰਗੜੇ ਦੀ ਪ੍ਰਫੁੱਲਤਾ ਵਿੱਚ ਸਭ ਤੋਂ ਵੱਧ ਯੋਗਦਾਨ ਰਿਹਾ। ਸ਼੍ਰੀ ਭਾਨਾ ਰਾਮ ਢੋਲੀ ਜੀ ਦੇ ਘਰ ਦਾ ਮਹੌਲ ਪੂਰੀ ਤਰ੍ਹਾਂ ਸੰਗੀਤਕ ਸੀ। ਸ਼੍ਰੀ ਬਹਾਦੁਰ ਰਾਮ ਜੀ ਬਚਪਨ ਵਿੱਚ ਹੀ ਇਸ ਵੱਲ ਖਿੱਚਿਆ ਗਿਆ। ਉਹ ਡੱਗਾ ਅਤੇ ਤੀਲੀ ਚੁੱਕ ਕੇ ਢੋਲ ਨਾਲ ਪੰਗੇ਼ ਲੈਂਦਾ ਰਹਿੰਦਾ। ਪੜ੍ਹਾਈ ਵਿੱਚ ਰੁੱਚੀ ਨਾ ਹੋਣ ਕਾਰਨ ਆਪਣੇ ਪਿਤਾ ਭਾਨਾ ਰਾਮ ਜੀ ਤੋਂ ਝਿੜਕਾਂ ਵੀ ਖਾਂਦਾ ਰਹਿੰਦਾ ਸੀ। ਇੱਕ ਦਿਨ ਉਹ ਚੋਰੀ ਚੋਰੀ ਢੋਲ ਉੱਪਰ ਲੁੱਡੀ ਦੀ ਤਾਲ ਵਜ਼ਾ ਰਿਹਾ ਸੀ ਅਚਾਨਕ ਉਸ ਦਾ ਪਿਤਾ ਸ਼੍ਰੀ ਭਾਨਾ ਰਾਮ ਜੀ ਉੱਪਰ ਆ ਗਿਆ ਤੇ ਬਹਾਦੁਰ ਰਾਮ ਡਰ ਦਾ ਮਾਰਿਆ ਢੋਲ ਛੱਡ ਕੇ ਭੱਜ ਗਿਆ। ਪਰ ਭਾਨਾ ਰਾਮ ਜੀ ਨੇ ਉਸ ਨੂੰ ਕੁਝ ਨਾ ਕਿਹਾ, ਉਸ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪੜਾਈ ਵਾਰੇ ਪੁੱਛਿਆ। ਉਸ ਨੇ ਆਪਣੇ ਪਿਤਾ ਜੀ ਨੂੰ ਕਹਿ ਦਿੱਤਾ ਕਿ ਉਹ ਤਾਂ ਢੋਲ ਹੀ ਵਜਾਏਗਾ।
ਉਸ ਤੋਂ ਬਾਅਦ ਸ਼੍ਰੀ ਭਾਨਾ ਰਾਮ ਜੀ ਨੇ ਬਹਾਦੁਰ ਰਾਮ ਜੀ ਨੂੰ ਢੋਲ ਵਜਾਉਣਾ ਸਿਖਉਣਾ ਸ਼ੁਰੂ ਕਰ ਦਿੱਤਾ। ਰਵਾਇਤ ਅਨੁਸਾਰ ਬਹਾਦੁਰ ਰਾਮ ਜੀ ਨੇ ਆਪਣੇ ਤਾਏ ਮਾਹੀ ਰਾਮ ਨੂੰ ਗੁਰੂ ਧਾਰ ਕੇ ਲੋਕ ਸਾਜ਼ ਢੋਲ ਦੀਆਂ ਸਾਰੀਆਂ ਸੱਦਾਂ (ਵਿਸ਼ੇਸ਼ ਤਾਲਾਂ) ਸਿੱਖਿਆਂ। ਢੋਲ ਵਜਾਉਣ ਦੀਆਂ ਹੋਰ ਬਾਕੀ ਬਰੀਕੀਆਂ ਸਮੇਂ ਸਮੇਂ ਤੇ ਆਪਣੇ ਤਾਏ ਗੁਰੂ ਮਾਹੀ ਰਾਮ ਅਤੇ ਪਿਤਾ ਭਾਨਾ ਰਾਮ ਜੀ ਤੋਂ ਸਿੱਖਦਾ ਰਿਹਾ। ਉਸ ਨੇ ਬਾਰਾਂ ਤੇਰਾਂ ਸਾਲ ਦੀ ਉਮਰ ਵਿੱਚ ਜਸਵੰਤ ਟਾਕੀਜ਼ ਸੁਨਾਮ ਵਿਖੇ ਫਿ਼ਲਮਾਂ ਦੀ ਮੁਨਿਆਦੀ ਕਰਨ ਦੀ ਨੌਕਰੀ ਕਰ ਲਈ। ਇਥੋਂ ਇਸ ਨੂੰ ਸੱਠ ਰੁਪਏ ਪ੍ਰਤੀ ਮਹੀਨਾ ਮਿਲਦੇ। ਇਹ ਨੌਕਰੀ ਤਿੰਨ ਸਾਲ ਤੱਕ ਜਾਰੀ ਰਹੀ। ਜਸਵੰਤ ਟਾਕੀ ਦਾ ਮਾਲਿਕ ਜਸਵੰਤ ਸਿੰਘ ਸਰਕਾਰੀ ਰਣਵੀਰ ਕਾਲਜ ਸੰਗਰੂਰ ਵਿੱਚ ਪੜ੍ਹਦਾ ਸੀ। ਕਾਲਜ ਦੀ ਭੰਗੜਾ ਟੀਮ ਤਿਆਰ ਕਰਨ ਲਈ ਕੋਈ ਢੋਲੀ ਮੌਕੇ ਤੇ ਨਾ ਮਿਿਲਆ। ਸਿਨੇਮੇ ਦਾ ਮਾਲਿਕ ਜਸਵੰਤ ਸਿੰਘ ਬਹਾਦੁਰ ਰਾਮ ਢੋਲੀ ਕੋਲ ਭੰਗੜਾ ਟੀਮ ਨਾਲ ਢੋਲ ਵਜਾਉਣ ਲਈ ਪੁੱਛਣ ਵਾਸਤੇ ਆਇਆ ਤਾਂ ਬਹਾਦੁਰ ਰਾਮ ਨੇ ਜਵਾਬ ਦੇ ਦਿੱਤਾ ਤੇ ਕਿਹਾ ਮੈਂ ਤੁਹਾਨੂੰ ਨਹੀਂ ਜਾਣਦਾ ਮੈਨੂੰ ਮੈਨੇਜ਼ਰ ਨੇ ਰੱਖਿਆ ਹੈ। ਤੁਸੀਂ ਮੈਨੇਜ਼ਰ ਤੋਂ ਪੁੱਛ ਲਵੋ। ਸਿਨੇਮੇ ਦਾ ਮਾਲਿਕ ਜਸਵੰਤ ਸਿੰਘ ਬਹੁਤ ਹੱਸਿਆ ਅਤੇ ਆਪਣੇ ਮੈਨੇਜ਼ਰ ਤੋਂ ਕਹਾ ਕੇ ਸੰਗਰੂਰ ਕਾਲਜ ਵਿੱਚ ਲੈ ਗਿਆ। ਕਾਲਜ ਦੀ ਇਸ ਟੀਮ ਦਾ ਕੋਚ ਹਰਭਜਨ ਸਿੰਘ ਥਿੰਧ ਸੀ ਤੇ ਇਸ ਟੀਮ ਨਾਲ ਬਹਾਦੁਰ ਰਾਮ ਜੀ ਨੇ ਢੋਲ ਵਜਾਇਆ। 1960 ਵਿੱਚ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਪਿੰਡ ਕੈਰੋਂ ਵਿਖੇ ਰਾਜ ਪੱਧਰੀ Eਪਨ ਭੰਗੜਾ ਮੁਕਾਬਲਾ ਕਰਵਾਇਆ । ਇਸ Eਪਨ ਭੰਗੜਾ ਮੁਕਾਬਲੇ ਵਿੱਚ ਜਿਸ ਟੀਮ ਨਾਲ ਬਹਾਦੁਰ ਰਾਮ ਜੀ ਨੇ ਢੋਲ ਵਜਾਇਆ ਉਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਵਿੱਚ ਬਲਦੇਵ ਸਿੰਘ ਰੱਲਾ ਤੋਂ ਇਲਾਵਾ ਗੁਰਦੇਵ ਸਿੰਘ, ਬਾਜਾ ਰਾਮ, ਜੱਲੂ ਰਾਮ, ਹਰਬੰਸ ਸਿੰਘ ਵਕੀਲ, ਕਾਕਾ ਰਾਮ ਧੌਲਾ, ਮਿਰਚੀ ਸੋਢੀ, ਮੰਗਲ ਰਾਮ ਅਲਗੋਜ਼ਾ ਵਾਦਕ ਆਦਿ ਬਹਾਦੁਰ ਰਾਮ ਨਾਲ ਹਾਜ਼ਰ ਸਨ। ਇਸ ਤਰ੍ਹਾਂ ਬਹਾਦੁਰ ਰਾਮ ਨੇ ਸਕੂਲਾਂ ਅਤੇ ਕਾਲਜਾਂ ਦੀਆਂ ਟੀਮਾਂ ਨਾਲ ਢੋਲ ਵਜਾਉਣਾ ਸ਼ੁਰੂ ਕੀਤਾ। ਉਸ ਦੀ ਕਲਾ ਵਿੱਚ ਨਿਖਾਰ ਆਉਂਦਾ ਗਿਆ। ਸਮੇਤ ਤੀਲੀ ਅਤੇ ਡੱਗੇ ਦੇ ਉਸ ਨੇ ਆਪਣੀ ਜਿੰ਼ਦਗੀ ਢੋਲ ਨੂੰ ਸਮਰਪਿਤ ਕਰ ਦਿੱਤੀ ਅਤੇ ਆਪਣੇ ਭਵਿੱਖ ਨੂੰ ਸਿੰ਼ਗਾਰਨਲੱਗ ਪਿਆ। 1960 ਵਿੱਚ ਹੀ ਬਹਾਦੁਰ ਰਾਮ ਜੀ ਸੰਗਰੂਰ ਨੇੜੇ ਪਿੰਡ ਸੋਹੀਆਂ ਦੇ ਸ਼੍ਰੀ ਮੰਗਲ ਰਾਮ ਅਤੇ ਖਾਨੋ ਦੇਵੀ ਦੀ ਸਪੁੱਤਰੀ ਜਿੰਦਰੋ ਦੇਵੀ ਨਾਲ ਵਿਆਹ ਬੰਧਨਾ ਵਿੱਚ ਬੱਝ ਗਿਆ ਅਤ ਇਹਨਾਂ ਦੇ ਘਰ ਤਿੰਨ ਪੁੱਤਰੀਆਂ ਲਾਡੀ, ਬੱਬੀ, ਕੁੱਡੋ ਅਤੇ ਇਕ ਪੁੱਤਰ ਗੁਰਦੇਵ ਸਿੰਘ ਨੇ ਜਨਮ ਲਿਆ।
ਸਂ਼ੌਕ ਅਤੇ ਸਿੱਦਕ ਨਾਲ ਅੱਗੇ ਵਧਦੇ ਬਹਾਦੁਰ ਰਾਮ ਨੇ 1960 ਵਿੱਚ ਦਿੱਲੀ ਦੇ ਸਫ਼ਦਰਜੰਗ ਵਿਖੇ ਹੋਏ ਕੁਲ ਹਿੰਦ ਲੋਕਨਾਚ ਮੁਕਾਬਲਿਆਂ ਦੇ ਜੂਨੀਅਰ ਵਰਗ ਵਿੱਚੋਂ ਰਾਜ ਹਾਈ ਸਕੂਲ ਸੰਗਰੂਰ ਦੀ ਭੰਗੜਾ ਟੀਮ ਦੀ ਅਗਵਾਈ ਕਰਦੇ ਹੋਏ ਢੋਲ ਵਜਾਇਆ। ਇਸ ਟੀਮ ਦੀ ਤਿਆਰੀ ਮਾਸਟਰ ਬਲਦੇਵ ਸਿੰਘ ਰੱਲਾ ਨੇ ਕਰਵਾਈ ਅਤੇ ਸਰਦਾਰ ਗੁਰਦੇਵ ਰੱਲਾ ਟੀਮ ਇੰਚਾਰਜ਼ ਸਨ। ਉਸ ਸਮੇਂ ਨਾਚ ਦੇਖ ਰਹੇ ਰਾਜਪਾਲ ਪੈਟਨ ਥਾਨੂੰ ਪਿੱਲੇ ਨੇ ਇਹਨਾਂ ਦੇ ਢੋਲ ਦੀ ਕਲਾ ਨੂੰ ਦੇਖਦੇ ਹੋਏ ਅਵਾਰਡ ਦੇ ਕੇ ਸਨਮਾਨਿਤਕੀਤਾ। ਸੰਨ 1961 ਵਿੱਚ ਪਿੰਡ ਤਰਖੇੜੀ (ਪਟਿਆਲਾ ਜਿ਼ਲ੍ਹਾ) ਵਿਖੇ ਸਿੱਖਿਆ ਵਿਭਾਗ ਪੰਜਾਬ ਦੁਆਰਾ ਕਰਵਾਏ ਗਏ ਲੋਕ ਨਾਚ ਮੁਕਾਬਲਿਆਂ ਵਿੱਚੋਂ ਬਹਾਦੁਰ ਰਾਮ ਜੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। 1962-63 ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਿ਼ਲ੍ਹਾ ਸੰਗਰੂਰ ਦੇ ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦੇ ਲੋਕ ਨਾਚ ਭੰਗੜੇ ਦੇ ਮੁਕਾਬਲਿਆਂ ਵਿੱਚੋਂ ਵੀ ਬਹਾਦੁਰ ਰਾਮ ਜੀ ਦੀ ਟੀਮ ਅੱਵਲ ਰਹੀ। ਇਸ ਸਮੇਂ (1962) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮਾਣਾ ਵਿਖੇ ਰਾਜ ਪੱਧਰ ਦੇ ਲੋਕ ਨਾਚ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿੱਚੋਂ ਰਾਜ ਹਾਈ ਸਕੂਲ ਸੰਗਰੂਰ ਦੀ ਹਾਰਵੈਸਟ ਡਾਂਸ (ਭੰਗੜਾ) ਦੀ ਟੀਮ ਪੁਰੇ ਪੰਜਾਬ ਵਿੱਚੋਂ ਪਹਿਲੇ ਸਥਾਨ ਤੇ ਆਈ। ਇਸ ਭੰਗੜਾ ਟੀਮ ਦਾ ਢੋਲੀ ਬਹਾਦੁਰ ਰਾਮ ਜੀ ਸੁਨਾਮੀ ਅਤੇ ਭੰਗੜਾ ਕੋਚ ਬਲਦੇਵ ਸਿੰਘ ਰੱਲਾ ਸਨ। ਇਸ ਪ੍ਰਾਪਤੀ ਨੂੰ ਮੁੱਖ ਰੱਖਦੇ ਹੋਏ ਰਾਜਪਾਲ (ਗਵਰਨਰ) ਪੰਜਾਬ ਨੇ ਵਧੀਆ ਢੋਲ ਵਜਾਉਣ ਲਈ ਬਹਾਦੁਰ ਰਾਮ ਜੀ ਨੂੰ ਸਨਮਾਨਿਤ ਕੀਤਾ। ਸਿੱਖਿਆ ਵਿਭਾਗ ਪੰਜਾਬ ਵੱਲੋਂ ਹਾਈ ਸਕੂਲਾਂ ਅਤੇ ਅਧਿਆਪਕਾਂ ਦੀ ਸਿੱਖਲਾਈ ਕੇਂਦਰਾਂ (ਜੇ[ਬੀ[ਟੀ[) ਆਦਿ ਅਦਾਰਿਆਂ ਦੇ ਲੋਕ ਨਾਚ ਮੁਕਾਬਲੇ 24 ਨਵੰਬਰ 1964 ਨੂੰ ਸੰਗਰੂਰ ਵਿਖੇ ਹੀ ਕਰਵਾਏ ਗਏ। ਇਸ ਮੁਕਾਬਲੇ ਵਿੱਚੋਂ ਵੀ ਬਹਾਦੁਰ ਰਾਮ ਜੀ ਦੀ ਟੀਮ ਪਹਿਲੇ ਸਥਾਨ ਤੇ ਆਈ। ਇਸੇ ਸਾਲ ਪਟਿਆਲਾ ਡਵੀਜ਼ਨ ਦੇ ਲੋਕ ਨਾਚ ਮੁਕਾਬਲਿਆਂ ਵਿੱਚ ਬਠਿੰਡਾ ਵਿਖੇ ਵੀ ਬਹਾਦੁਰ ਰਾਮ ਜੀ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਹਿੰਦੂ ਸਭਾ ਹਾਈ ਸਕੂਲ ਸੁਨਾਮ ਦੇ 1968-69 ਵਿੱਚ ਲੋਕ ਨਾਚ ਮੁਕਾਬਲਿਆਂ ਵਿੱਚ ਉਹਨਾਂ ਨੇ ਸਮੂਲੀਅਤ ਕੀਤੀ। 1972 ਵਿੱਚ ਲੜਕੀਆਂ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੁਨਾਮ ਵਿਖੇ ਕਲਚਰ ਪ੍ਰੋਗ੍ਰਾਮ ਵਿੱਚ ਸਪੈਸ਼ਲ ਹਿੱਸਾ ਲਿਆ।
ਬਹਾਦੁਰ ਰਾਮ ਸੱਭਿਆਚਾਰ ਅਤੇ ਲੋਕ ਨਾਚਾਂ ਨਾਲ ਜੁੜੇ ਅਦਾਰਿਆਂ ਵਿੱਚੋਂ ਗੁਜ਼ਰਦਾ ਹੋਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨਾਲ ਜਾ ਜੁੜਿਆ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ ਯੂਨੀਵਰਸਿਟੀ ਦੇ ਖੇਤਰੀ,ਅੰਤਰ- ਖੇਤਰੀ, ਅੰਤਰ-ਯੂਨੀਵਰਸਿਟੀ , ਉੱਤਰੀ ਜੌਨ ਯੂਨੀਵਰਸਿਟੀ ਅਤੇ ਆਲ ਇੰਡੀਆ ਯੂਨੀਵਰਸਿਟੀ ਯੁਵਕ ਮੇਲਿਆਂ ਵਿੱਚੋਂ ਲੋਕ ਨਾਚਾਂ ਦੇ ਮੁਕਾਬਲਿਆਂ ਵਿੱਚੋਂ ਬਹੁਤ ਸਾਰੇ ਖਿਤਾਬ ਦਵਾਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨਾਲ ਲੰਮਾ ਸਮਾਂ ਜੁੜਿਆ ਰਿਹਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਤੋਂ ਇਲਾਵਾ ਬਹਾਦੁਰ ਰਾਮ ਜੀ ਨੇ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨਾਲ ਵੀ ਢੋਲ ਵਜਾਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੰਟਰ ਜੋਨਲ ਯੂਥ ਫੈਸਟੀਵਲ ਮਲੇਰਕੋਟਲਾ ਵਿਖੇ 17 ਫ਼ਰਵਰੀ 1979 ਨੂੰ ਹੋਇਆ। ਇਸ ਫੈਸਟੀਵਲ ਵਿੱਚ ਬਹਾਦੁਰ ਰਾਮ ਜੀ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਭੰਗੜਾ ਟੀਮ ਨਾਲ ਢੋਲ ਵਜਾ ਕੇ ਬੈਸਟ ਢੋਲੀ ਦਾ ਖਿਤਾਬ ਜਿੱਤਿਆ। 18 ਫ਼ਰਵਰੀ 1979 Eਲਡ ਸਟੂਡੈਂਟ ਐਸੋਸੀਏਸ਼ਨ ਸਰਕਾਰੀ ਰਿਪੂਦਮਨ ਕਾਲਜ ਨਾਭਾ ਵੱਲੋਂ ਵੀ ਉਨ੍ਹਾਂ ਨੂੰ ਸਰਵੋਤਮ ਢੋਲੀ ਦਾ ਅਵਾਰਡ ਮਿਿਲਆ। ਇਸ ਸਮੇਂ ਦੌਰਾਨ ਬਹਾਦੁਰ ਰਾਮ ਸੁਨਾਮੀ ਜੀ ਨੇ ਬਲਦੇਵ ਸਿੰਘ ਰੱਲਾ ਜੀ, ਅਲਗੋਜ਼ਾ ਵਾਦਕ ਮੰਗਲ ਰਾਮ ਸੁਨਾਮੀ ਜੀ ਅਤੇ ਤਰਸੇਮ ਚੰਦ ਉਰਫ਼ ਭੋਲਾ ਕਲਹਿਰੀ ਨਾਲ ਮਿਲ ਕੇ “ਕਲਹਿਰੀ ਆਰਟ ਐਂਡ ਕਲਚਰ ਅਕੈਡਮੀ” ਮਾਨਸਾ ਦੀ ਹਾਰਵੈਸਟ ਡਾਂਸ ਦੀਆਂ ਟੀਮਾਂ ਦੀ ਤਿਆਰੀ ਲੰਮਾ ਸਮਾਂ ਕਰਵਾਈ। ਫੇਰ ਉਸਤਾਦ ਭਾਨਾ ਰਾਮ ਦੀ ਸਿਖਲਾਈ ਅਧੀਨ “ਕਲਹਿਰੀ ਆਰਟ ਐਂਡ ਕਲਚਰ ਅਕੈਡਮੀ ਦੀ ਝੂੰਮਰ ਅਤੇ ਲੁੱਡੀ ਨਾਚ ਦੀ ਟੀਮ ਨਾਲ ਢੋਲ ਵਜਾਇਆ। ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ ਦੇ ਬਤੌਰ ਸਿਰਮੌਰ ਢੋਲੀ ਵਜ਼ੋਂ 40 ਸਾਲਾਂ (1980 ਤੋਂ ਲੈ ਕੇ 2019) ਦੇ ਸ਼ਾਨਦਾਰ ਸਫ਼ਰ ਦੀਆਂ ਨੂੰ ਨਿਮਨ ਲਿਖਤ ਅਨੁਸਾਰ ਸੂਤਰਕ ਰੂਪ ਵਿੱਚ ਦਰਸਾਇਆ ਹੈ। ਉਸ ਨੇ 1980 ਵਿੱਚ ਦੁਸਹਿਰਾ ਫੈਸਟੀਵਲ ਮਾਨਸਾ ਵਿਖੇ ਅਕੈਡਮੀਦੀ ਟੀਮ ਨਾਲ ਢੋਲ ਵਜਾਇਆ। ਕੁਰਕਸ਼ੇਤਰ ਯੂਨਵਿਰਸਿਟੀ ਦੇ ਹਿਸਾਰ ਜੋਨਲ ਯੂਥ ਫੈਸਟੀਵਲ ਦੇ ਗਰੁੱਪ-ਡਾਂਸ ਮੁਕਾਬਲਿਆਂ ਵਿੱਚ“ਨੈਸ਼ਨਲ ਕਾਲਜ ਸਿਰਸਾ” ਦੀ ਭੰਗੜਾ ਨਾਲ ਢੋਲ ਵਜਾ ਕੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। 1980 ਹਰਿਆਣਾ ਰਾਜ ਦੇਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ਵਿੱਚ ਭੰਗੜਾ ਨਾਚ ਸ਼ੁਰੂ ਕਰਨ ਵਾਲੇ ਇਹ ਪਹਿਲੇ ਢੋਲੀ ਸਨ। ਪਰ ਪ੍ਰੋਫ਼ੈਸਰ ਸੁਖਦੇਵ ਸਿੰਘ ਸਿਰਸਾ ਅਤੇ ਹਰਜਿੰਦਰ ਸਿੰਘ ਭੰਗੂ ਜਗਮਲੇਰਾ ਦਾ ਹਰਿਆਣਾ ਰਾਜ ਵਿੱਚ ਪੰਜਾਬੀ ਕਲਚਰ ਵਿੱਚ ਅਹਿਮ ਯੋਗਦਾਨ ਹੈ। ਬਹਾਦੁਰਰਾਮ ਜੀ ਨੇ ਜੀਵਨ ਨਗਰ, ਹਿਸਾਰ, ਟੋਹਾਨਾ, ਸਿਰਸਾ ਆਦਿ ਕਾਲਜਾਂ ਦੀਆਂ ਟੀਮਾਂ ਨਾਲ ਢੋਲ ਵਜਾਇਆ। ਉਸ ਤੋਂ ਬਾਅਦ ਉਸ ਨੂੰਸ਼੍ਰੀ ਰਾਮਪੁਰ ਨਗਰ ਪਾਲਿਕਾ (ਮਾਹਾਰਾਸ਼ਟਰ) ਵੱਲੋਂ “ਆਪਣਾ ਉਤਸਵ” ਫੈਸਟੀਵਲ 31 ਜਨਵਰੀ 1981 ਨੂੰ ਸਨਮਾਨਿਤ ਪੱਤਰਨਾਲ ਨਿਵਾਜਿਆ।
ਆਲ ਇੰਡੀਆ ਆਰਟਿਸ਼ਟਜ ਅਸੌਸੀਏਸ਼ਨ ਸਿ਼ਮਲਾ/ ਚੰਡੀਗੜ੍ਹ ਜਿਸ ਦੇ ਪੈਟਰਨ “ਦਾਰਾ ਸਿੰਘ” ਰੈਸਲਰ/ ਐਕਟਰ, ਮਦਨ ਪੁਰੀ ਫਿ਼ਲਮ ਸਟਾਰ, ਆਰ ਆਰ ਵਰਮਾ, ਪ੍ਰੇਮ ਚੋਪੜਾ ਫਿ਼ਲਮ ਸਟਾਰ ਹੋਰੀਂ ਆਦਿ ਸਨ। ਸੰਸਥਾ ਵੱਲੋਂ ਆਲ ਇੰਡੀਆ ਡਰਾਮਾ/ਡਾਂਸ/ਸੋਂਗ/ਇੰਸਟਰੂਮੈਂਟਲ ਕੰਪੀਟੀਸ਼ਨ/ ਫ਼ੈਸਟੀਵਲ 3 ਮਾਰਚ 1981 ਨੂੰ ਚੰਡੀਗੜ੍ਹ ਵਿਖੇ ਕਰਵਾਇਆ ਗਿਆ।
ਬਹਾਦੁਰ ਰਾਮ ਢੋਲੀ ਨੇ ਸਰਕਾਰੀ ਕਾਲਜ ਹਿਸਾਰ ਦੀ ਭੰਗੜਾ ਟੀਮ ਨੂੰ ਢੋਲ ਦੀਆਂ ਦਿਲ ਖਿੱਚਵੀਆਂ ਤਾਲਾਂ ਨਾਲ ਡਾਂਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਦਵਾਇਆ।ਉਸ ਨੇ ਇੰਸਟਰੂਮੈਂਟਲ ਕੰਪੀਟੀਸ਼ਨ ਵਿੱਚ ਵੀ ਆਪਣੇ ਢੋਲ ਉੱਪਰ ਕਲਾਤਮਿਕ ਜਾਦੂਮਈ ਢੰਗ ਨਾਲ ਵਿਲੱਖਣ ਤਾਲਾਂ ਨਾਲ ਖੇਲ ਕੇ ਫਿ਼ਲਮ ਸਟਾਰਾਂ ਅਤੇ ਦਰਸ਼ਕਾਂ ਨੂੰ ਕੀਲ ਕੇ ਖਿਤਾਬ ਜਿੱਤਿਆ। ਰਾਜਸਥਾਨ ਯੂਨੀਵਰਸਿਟੀ ਜੈਪੁਰ ਵੱਲੋਂ “ਗੀਤਾਂਜਲੀ-81” ਇੰਟਰ ਹੋਸਟਲ ਯੂਥ ਫ਼ੈਸਟੀਵਲ ਵਿੱਚ “ਬਹਾਦੁਰ ਰਾਮ ਢੋਲੀ” ਦੀ ਟੀਮ ਨੇ ਜਿੱਤ ਦਰਜ਼ ਕੀਤੀ। ਉੱਤਰੀ ਖੇਤਰ ਸਭਿਆਚਾਰ ਕੇਂਦਰ ਪਟਿਆਲਾ, ਸਭਿਆਚਾਰਕ ਮੰਤਰਾਲਿਆਂ (ਭਾਰਤ ਸਰਕਾਰ) ਦੀ ਰਹਿਨੁਮਾਈ ਹੇਠ ਉਨ੍ਹਾਂ ਨੇ “ਕਲਹਿਰੀ ਆਰਟ ਐਂਡ ਕਲਚਰ ਅਕੈਡਮੀ ਮਾਨਸਾ” ਦੀ ਲੋਕ ਨਾਚਾਂ ਦੀ ਟੀਮ ਨਾਲ ਲਗਾਤਾਰ 1980 ਤੋਂ ਲੈ ਕੇ 2019 ਤੱਕ ਪਹਾੜਾਂ ਦੀਆਂ ਰਮਨੀਕ ਵਾਦੀਆਂ, ਸਮੁੰਦਰ ਦੀਆਂ ਲਹਿਰਾਂ, ਮਾਰੂਥਲ ਦੇ ਰੇਗਸਤਾਨ, ਜੰਗਲ ਬੇਲਿਆਂ ਦੇ ਸੁੰਦਰ ਖੇਤਰਾਂ ਭਾਵ ਸਾਰੀ ਕਾਇਨਾਤ ਨੂੰ ਆਪਣੀ ਢੋਲ ਦੀਆਂ ਮਨ-ਮੋਹਿਕ ਮਧੁਰ ਤਾਲਾਂ ਦੇ ਰੰਗ ਵਿੱਚ ਰੰਗਿਆ।
ਨੈਸ਼ਨਲ ਫ਼ੋਕ ਡਾਂਸ ਫੈਸਟੀਵਲ ਵਰਧਮਾਨ (ਪੱਛਮੀ ਬੰਗਾਲ)–1995, ਨੈਸ਼ਨਲ ਮਨੀਸਟਰੀ ਡੀਵੈਲਮੈਂਟ ਐਂਡ ਫੋਰਟੀਫੀਕੇਸ਼ਨ ਸੈਮੀਨਾਰ ਅਲਾਹਾਬਾਦ (ਉੱਤਰ ਪ੍ਰਦੇਸ) ਫਰਵਰੀ-2002, ਮਹਿਲਾ ਉੱਤਸਵ ਲਖਨਾਊ (ਉੱਤਰ ਪ੍ਰਦੇਸ) ਮਾਰਚ- 2002, ਸਿਵਰਾਤਰੀ ਫੈਸਟੀਵਲ ਬੈਜਨਾਥ (ਹਿਮਾਚਲ ਪ੍ਰਦੇਸ) ਮਾਰਚ-2002, ਉਨ੍ਹਾਂ ਨੇ ਮਨੀਸਟਰੀ ਆਫ਼ ਯੂਥ ਅਫੇਅਰ ਐਂਡ ਸਪੋਰਟਸ (ਭਾਰਤ ਸਰਕਾਰ) ਵੱਲੋਂ ਨਹਿਰੂ ਯੂਵਾ ਕੇਂਦਰ ਗੁੜਗਾਵਾਂ (ਹਰਿਆਣਾ) ਵਿਖੇ ਨੈਸ਼ਨਲ ਇੰਟੇਗਰੇਸ਼ਨ ਕੈਂਪ ਵਿੱਚ ਮਿਤੀ 8 14 ਮਾਰਚ 2003 ਤੱਕ ਲੋਕ ਨਾਚਾਂ ਨਾਲ ਢੋਲ ਦੀ ਪੇਸ਼ਕਾਰੀ ਦਿੱਤੀ। ਵਿਸਾਖੀ ਫੈਸਟੀਵਲ ਗਵਰਨਰ ਹਾਉਸ ਚੰਡੀਗੜ੍ਹ ਅਪਰੈਲ-2003, ਪਹਿਲੀਆਂ ਐਫ਼ਰੋ-ਏਸ਼ੀਅਨ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ 300 ਭੰਗੜਾ ਕਲਾਕਾਰਾਂ ਨੂੰ ਆਪਣੇ ਢੋਲ ਦੀ ਤਾਲ ਤੇ ਨਚਾਇਆ, ਲੋਕ ਨ੍ਰਿਤ ਸਮਾਰੋਹ ਕਲਕੱਤਾ-ਉੜੀਸਾ ਦਸੰਬਰ-2003 ਵਿੱਚ ਪੰਜਾਬੀ ਢੋਲ ਅਤੇ ਪੰਜਾਬ ਦਾ ਨਾਮ ਸੰਗੀਤ ਦੀ ਦੁਨੀਆਂ ਵਿੱਚ ਉੱਚਾ ਰੱਖਿਆ। ਉਹਨਾਂ ਨੇ ਜਨਵਰੀ-2004 ਤੋਂ ਲੈ ਕੇ ਦਸੰਬਰ-2004 ਤੱਕ ਉੜੀਸਾ, ਪੱਛਮੀ ਬੰਗਾਲ, ਰਾਜਸਥਾਨ, ਪੌਂਡੀਚਰੀ, ਉੱਤਰ ਪ੍ਰਦੇਸ), ਪੰਜਾਬ ਵਿੱਚ ਲੋਕ ਕਲਾਵਾਂ ਦੀ ਵਿਧਾ ਨਾਲ ਅਲੱਗ ਅਲੱਗ ਵੰਨਗੀਆਂ ਨਾਲ ਆਪਣੀ ਢੋਲ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਇਹਨਾਂ ਮੇਲਿਆਂ ਦੇ ਦੌਰਾਣ ਇੱਕ ਹੋਰ ਪ੍ਰੋਗਰਾਮ ਦਿੱਲੀ ਦੂਰਦਰਸ਼ਨ ਦੇ ਵਿਸਾਖੀ ਪ੍ਰੋਗਰਾਮ ਵਿੱਚ “ਕਲਹਿਰੀ ਆਰਟ ਐਂਡ ਕਲਚਰ ਅਕੈਡਮੀ” ਮਾਨਸਾ ਦੀ ਹਾਰਵੈਸਟ ਡਾਂਸ ਦੀ ਟੀਮ ਨਾਲ 4 ਅਪਰੈਲ 1997 ਨੂੰ ਸਪੈਸ਼ਲ ਅਗਾਜ਼ ਕਰਕੇ ਅਲੋਪ ਹੋ ਚੁੱਕੀ ਹਾਰਵੈਸਟ ਡਾਂਸ ਦੀ ਵੰਨਗੀ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਅਤੇ ਪੇਸ਼ਕਾਰੀ ਦਿੱਤੀ। ਜਨਵਰੀ 2005 ਤੋਂ ਦਸੰਬਰ 2005 ਤੱਕ “ਲੋਕ ਤਰੰਗ 26 ਜਨਵਰੀ- ਦਿੱਲੀ, ਨਵਰਾਤਰੀ ਉਤਸਵ ਗੁਜਰਾਤ, 11 ਟਰਮੀਨਲ – ਇੰਡੀਆ ਲਲਿਤ ਕਲਾ ਵਅਕੈਡਮੀ ਦਿੱਲੀ, ਬਸੰਤ ਉਤਸਵ ਗੁਜਰਾਤ, ਪਰੰਪਰਾ ਨੈਸ਼ਨਲ ਫੈਸਟੀਵਲ ਪੂਨਾ, ਫੇਟ ਡੇ ਪੌਡੀਚਰੀ, ਬਾਬਾ ਸ਼ੇਖ ਫ਼ਰੀਦ ਮੇਲਾ ਫਰੀਦਕੋਟ, ਅੰਤਰ ਰਾਸ਼ਟਰੀ ਯੂਵਾ ਦੁਸ਼ਹਿਰਾ ਉਤਸਵ ਮੈਸੂਰ, Eਸੀਸ ਕਰਾਫਟ ਮੇਲਾ ਕਰਨਾਲ, ਕਾਰਨੀਵਲ ਫੈਸਟੀਵਲ ਦਾਰਜੀਲੰਿਗ, ਬੂੰਦੀ ਉਤਸਵ ਰਾਜਸਥਾਨ, ਗੀਤਾ ਜੈਅੰਤੀ ਉਤਸਵ ਕੁਰਕਸ਼ੇਤਰ, ਸਿਲਪ ਗਰਾਮ ਉਦੇ ਪੁਰ ਵਿੱਚ ਢੋਲ ਦੀ ਕਲਾ ਦੀ ਪੇਸਕਾਰੀ ਦਿੱਤੀ। ਼ ੳਹਨਾਂ ਨੇ ਫ਼ਰਵਰੀ-2006 ਨੂੰ ਆਲ ਇੰਡੀਆ ਗਰੁੱਪ ਨਾਚ ਮੁਕਾਬਲੇ ਚੋਂ ਪਹਿਲਾ ਸਥਾਨ, ਸੂਰਜ ਕੁੰਡ ਕਰਾਫਟ ਮੇਲਾ, 56 ਪੋਲੋ ਏਸ਼ੀਅਨ ਗੇਮਜ਼ ਪਟਿਆਲਾ, ਸਮਰ ਫੈਸਟੀਵਲ ਉੱਤਰਕਾਸ਼ੀ, 39 ਏ[ਡੀ[ਬੀ[ ਬੋਰਡ ਮੀਟਿੰਗ ਹੈਦਰਾਬਾਦ, ਨੈਸ਼ਨਲ ਡੀਫੈਂਸ ਕਲਚਰ ਮੀਟ,ਕਿਸਾਨ ਮੇਲਾ ਲੁਧਿਆਣਾ,ਆਦਿਵਾਸੀ ਉਤਸਵ ਦਿੱਲੀ, Eਰੇਂਜ ਕਰਾਫਟ ਮੇਲਾ ਨਾਗਪੁਰ, ਲੋਕੋ ਉਤਸਵ ਗੋਆ, ਇਜਲੈਂਡ ਟੂਰਿਜ਼ਮ ਅੰਡੇਮਾਨ-ਨਿਕੋਬਾਰ, ਫੋਰਟ ਉਤਸਵ ਰਾਏਚੂਰ, ਵਿਸਾਖੀ ਉਤਸਵ ਜਬਲਪੁਰ, ਭਾਰਤ ਦੀ ਜੰਗ-ਏ ਅਜ਼ਾਦੀ ਦੇ 150 ਸਾਲਾ ਉਤਸਵ ਲਾਲ ਕਿਲ੍ਹਾ ਦਿੱਲੀ, ਨਾਰੀਅਲ ਪੂਰਨੀਮਾ ਉਤਸਵ ਦਮਨ, ਵਰਡ ਮਿਲਟਰੀ ਗੇਮਜ਼ ਹੈਦਰਾਬਾਦ, ਕੁੱਲੂ ਦੁਸਹਿਰਾ ਉਤਸਵ ਹਿਮਾਚਲ ਪ੍ਰਦੇਸ਼, ਮੀਨੀ ਕਰਾਫਟ ਅਤੇ ਲੋਕ ਨ੍ਰਿਤ ਫੈਸਟੀਵਲ ਖੁਜਰਾE- ਮੱਧ ਪ੍ਰਦੇਸ਼, ਸਿੰਧੂ ਦੁਰਗ ਬੀਚ ਫੈਸਟੀਵਲ ਗੋਆ, ਉਹਨਾਂ ਨੇ ਪਹਿਲਾ ਆਈ[ਪੀ[ਐਲ[ ਟੂਰਨਾਮੈਂਟ ਮੁਹਾਲੀ ਦੇ ਬਿੰਦਰਾ ਸਟੇਡੀਅਮ ਵਿੱਚ 100 ਢੋਲੀਆਂ ਅਤੇ 100 ਭੰਗੜਚੀਆਂ ਦੀ ਅਗਵਾਈ ਕੀਤੀ ਅਤੇ ਖਚਾਖੱਚ ਭਰੇ ਸਟੇਡੀਅਮ ਵਿੱਚ ਸਾਰੇ ਢੋਲਾਂ ਨੂੰ ਇੱਕ ਸੁਰਤਾਲ ਵਿੱਚ ਵਜਾ ਕੇ ਸਾਰਾ ਮਹੌਲ ਜੋਸ਼ੀਲਾ ਕਰ ਦਿੱਤਾ। ਸਪਤਰੰਗ ਉਤਸਵ ਮੁੰਬਈ, ਪੁਸ਼ਕਰ ਮੇਲਾ ਰਾਜਸਥਾਨ, ਨੈਸ਼ਨਲ ਕਰਾਫ਼ਟ ਮੇਲਾ ਚੰਡੀਗੜ੍ਹ, ਰਾਜ ਉਤਸਵ ਰਾਏਪੁਰ ਛਤੀਸਗੜ੍ਹ, ਵਰਡ ਨਿਊਜ਼ ਕੰਨਫਰੈਂਸ ਹੈਦਰਾਬਾਦ, ਥਾਰ ਉਤਸਵ ਬਾਡਮੇਰ ਰਾਜਸਥਾਨ ਅਤੇ ਅੰਤਰ ਰਾਸ਼ਟਰੀ ਕੈਮਲ ਫੈਸਟੀਵਲ ਬੀਕਾਨੇਰ ਰਾਜਸਥਾਨ ਵਿੱਚ ਮਾਰੂਥਲ ਦੀਆਂ ਡਾਚੀਆਂ ਦੀ ਟੱਲੀਆਂ ਦੀਆਂ ਟਣਕਾਰ ਨਾਲ ਆਪਣੇ ਢੋਲ ਦੀਆਂ ਮਧੁਰ ਤਾਲਾਂ ਨੂੰ ਇੱਕ-ਮਿੱਕ ਕਰਕੇ ਸਾਰੀ ਕਾਇਨਾਤ ਸੰਗੀਤਮਈ ਕਰ ਦਿੱਤੀ।
ਬਹਾਦੁਰ ਰਾਮ ਜੀ ਇੰਟਰਨੈਸ਼ਨਲ ਪੱਧਰ ਤੇ ਵੀ ਰੂਸ ਸਮੇਤ ਯੂਰਪੀਨ ਅਤੇ ਏਸ਼ੀਆਈ ਮੁਲਕਾਂ ਵਿੱਚ ਵੀ ਆਪਣੇ ਢੋਲ ਦੀਆਂ ਤਾਲਾਂ ਤੇ ਸਾਰੀਆਂ ਕੌਮਾ ਨੂੰ ਨਚਾਇਆ। ਉਸਤਾਦ ਬਹਾਦੁਰ ਰਾਮ ਸੁਨਾਮੀ ਜੀ ਵੱਲੋਂ ਪੰਜਾਬੀ ਲੋਕ-ਨਾਚਾਂ ਦੇ ਖੇਤਰ ਵਿੱਚ ਪਾਏ ਉਪਰੋਕਤ ਵੱਡਮੁੱਲੇ ਯੋਗਦਾਨ ਅਤੇ ਉਹਨਾਂ ਦੀ ਦਰਵੇਸ਼ ਸਖਸ਼ੀਅਤ, ਕਾਮਿਲ ਉਸਤਾਦ ਦੇ ਨਾਲ ਨਾਲ ਅਦੁੱਤੀ ਕਲਾ ਦੀ ਕਦਰ ਕਰਦਿਆਂ “ਕਲਹਿਰੀ ਆਰਟ ਐਂਡ ਕਲਚਰ ਅਕੈਡਮੀ” ਮਾਨਸਾ ਵੱਲੋਂ ਉਹਨਾਂ ਨੂੰ ਵਿਸਾਖੀ ਮੇਲੇ ਉੱਪਰ “ਢੋਲ ਵਿਸਾਖੀ ਦਾ”-2017 ਦਾ ਸਨਮਾਨ ਦੇ ਕੇ ਮਾਣ ਮਹਿਸੂਸ ਕੀਤਾ। ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ (ਪੰਜਾਬ ਸਰਕਾਰ ਦਾ ਅਦਾਰਾ) ਵੱਲੋਂ ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ ਨੂੰ “ਪੰਜਾਬ ਲੋਕ ਰੰਗ ਪੁਰਸਕਾਰ” ਵੀ ਮਿਿਲਆ। ਉਹਨਾਂ ਨੇ ਹਜ਼ਾਰਾਂ ਲੜਕੇ ਅਤੇ ਲੜਕੀਆਂ ਨੂੰ ਆਪਣੇ ਢੋਲ ਦੀ ਤਾਲ ਤੇ ਸਿਖਲਾਈ ਦਿੱਤੀ। ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ ਨੇ ਆਪਣੀ ਕਲਾ ਨੂੰ ਆਪਣੇ ਲਾਇਕ ਸ਼ਾਗਿਰਦਾਂ ਨੂੰ ਪੂਰੀ ਦਿਆਨਤਦਾਰੀ ਨਾਲ ਵੰਡਿਆ। ਉਹਨਾਂ ਦੇ ਸਿ਼ਗਰਦਾਂ ਵਿੱਚੋਂ ਸਵਰਗਵਾਸੀ ਲਾਡੀ ਸੰਗਰੂਰ ਪੁੱਤਰ ਹਰਨਾਮ ਨਾਮਾ (ਫਿ਼ਲਮ ਨਯਾਦੌਰ ਵਾਲਾ) ਕਮਾਲ ਦਾ ਢੋਲੀ ਸੀ। ਹੁਣ ਪਰਮਜੀਤ ਪੰਮੂ, ਪਾਲ ਸਿੰਘ ਪਾਲੀ, ਜੈਲੀ ਭੀਖੀ, ਬੱਗਾ ਭੀਖੀ, ਜਗਤਾਰ ਗੋਲ਼ੀ, ਗੁਰਦੇਵਸਿੰਘ ਪੰਜਾਬੀ ਲੋਕ ਨਾਚਾਂ ਦੀਆਂ ਪੇਸ਼ਕਾਰੀਆਂ ਮੌਕੇ ਕਲਾ ਦੇ ਜੌਹਰ ਦਿਖਾ ਰਹੇ ਹਨ। ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ ਦੇ ਪਿਤਾ ਸ਼੍ਰੀਭਾਨਾ ਰਾਮ ਜੀ ਨੇ ਪਹਿਲੀ ਵਾਰ ਹਿੰਦੀ ਸਿਨੇਮੇ ਵਿੱਚ ਢੋਲ ਉੱਪਰ ਡੱਗਾ ਲਾਇਆ ਅਤੇ ਭਾਰਤ ਦੀਆਂ ਸਿਰਮੌਰ ਅਦਾਕਾਰਾਂ ਨਾਲਦਰਜਨਾਂ ਫਿ਼ਲਮਾ ਵਿੱਚ ਕੰਮ ਕੀਤਾ। ਇਸੇ ਤਰ੍ਹਾਂ ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ 78 ਸਾਲ ਦੀ ਉਮਰ ਤੱਕ ਢੋਲ ਵਜਾਉਣ ਦੀ ਕਲਾਨਾਲ ਜੁੜਿਆ ਰਿਹਾ। ਪਰ ਦੋਵਾਂ ਪਿE-ਪੁੱਤਰ ਨੂੰ ਕਿਸੇ ਵੀ ਸਰਕਾਰੀ ਸੱਭਿਆਚਾਰਕ ਅਦਾਰੇ ਵੱਲੋਂ ਏਨਾ ਭਰਵਾਂ ਕਲਾਤਮਕ ਯੋਗਦਾਨ ਪਾਉਣ ਬਦਲੇ ਕੋਈ ਪੈਨਸ਼ਨ ਜਾਂ ਆਰਥਿਕ ਸਹਾਇਤਾ ਨਹੀਂ ਦਿੱਤੀ ਗਈ। 2017 ਵਿੱਚ ਸ਼੍ਰੀ ਬਹਾਦੁਰ ਰਾਮ ਸੁਨਾਮੀ ਜੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਗਰੀਬੀ ਅਤੇ ਸਰੀਰਕ ਬਿਮਾਰੀਆਂ ਦੇ ਤਣਾਅ ਕਾਰਨ, ਦਿਮਾਗ ਦੀ ਨਾੜੀ ਫੱਟਣ ਕਾਰਨ 20 ਫ਼ਰਵਰੀ 2019 ਨੂੰ ਬਹਾਦੁਰ ਰਾਮ ਸੁਨਾਮੀ ਜੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸਤਾਦ ਭਾਨਾ ਜੀ ਅਤੇ ਬਹਾਦੁਰ ਰਾਮ ਸੁਨਾਮੀ ਜੀ ਦੀ ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਢੋਲ ਵਜਾਉਣ ਦੀ ਵਿਰਾਸਤੀ ਕਲਾ ਨੂੰ ਬਹਾਦੁਰ ਰਾਮ ਸੁਨਾਮੀ ਜੀ ਦਾ ਭਤੀਜਾ ਜਗਤਾਰ ਸਿੰਘ ਗੋਲ਼ੀ ਅਤੇ ਬਹਾਦੁਰ ਰਾਮ ਸੁਨਾਮੀ ਜੀ ਦਾ ਸਪੁੱਤਰ ਗੁਰਦੇਵ ਸਿੰਘ ਪੂਰੀ ਤਨਦੇਹੀ ਅਤੇ ਕਲਾਤਮਕ ਮੁਹਾਰਤ ਨਾਲ ਅੱਗੇ ਤੋਰ ਰਹੇ ਹਨ। ਗੁਰਦੇਵ ਸਿੰਘ ਬਾਰਵੀਂ (10+2) ਦੀ ਪੜ੍ਹਾਈ ਕਰਨ ਉਪਰੰਤ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਗੁਰਦੇਵ ਸਿੰਘ ਆਪਣੇ ਦਾਦੇ ਅਤੇ ਪਿਤਾ ਵਾਂਗ ਇੱਕ ਨਾਮਵਾਰ ਢੋਲੀ ਵਜ਼ੋਂ, ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਿਆ ਹੈ।
ਤਰਸੇਮ ਚੰਦ ਕਲਹਿਰੀ (ਭੋਲਾ ਕਲਹਿਰੀ)
‘ਮੋਬਾਇਲ – +91 9417102207