ਪੰਜਾਬੀ ਵਿੱਚ ਅਨੁਵਾਦ ਕਰਨ ਲਈ ਜਗਦੀਸ਼ ਰਾਏ ਕੁਲਰੀਆਂ ਨੂੰ ਮਿਿਲਆ ‘ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ’


ਮਾਨਸਾ(ਪੰਜਾਬੀ ਅਖ਼ਬਾਰ ਬਿਊਰੋ) ਮਾਨਸਾ ਜ਼ਿਲ੍ਹੇ ਦੇ ਬਰੇਟਾ ਸ਼ਹਿਰ ਵਿੱਚ ਵੱਸਦੀ ਬਹੁ-ਪੱਖੀ ਸ਼ਖਸ਼ੀਅਤ, ਬਹੁ-ਵਿਧਾਵੀ, ਬਹੁ-ਭਾਸ਼ੀ ਸਾਹਿਤਕਾਰ ‘ਤੇ ਅਨੁਵਾਦਕ ਜਗਦੀਸ਼ ਰਾਏ ਕੁਲਰੀਆਂ ਨੂੰ ਸਾਹਿਤ ਅਕਾਦਮੀ, ਦਿੱਲੀ ਵੱਲੋਂ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ‘ਖਿੰਚਾ ਆਡੀਟੋਰੀਅਮ, ਭਾਰਤੀ ਵਿਿਦਆ ਭਵਨ’ ਵਿੱਚ ਹੋਏ ਭਾਵਪੂਰਤ ਸਮਾਗਮ ਵਿਚ ‘ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ-2023’ ਨਾਲ ਸਨਮਾਨਿਤ ਕੀਤਾ ਗਿਆ।

ਪੰਜਾਬ ਦੇ ਜਗਦੀਸ਼ ਰਾਏ ਕੁਲਰੀਆਂ ਨੂੰ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਪ੍ਰਦਾਨ ਕਰਦੇ ਹੋਏ ਅਕਾਦਮੀ ਦੇ ਪ੍ਰਧਾਨ ਡਾ.ਮਾਧਵ ਕੌਸ਼ਿਕ  

ਸ਼੍ਰੀ ਕੁਲਰੀਆਂ ਨੂੰ ਇਹ ਸਨਮਾਨ ਹਿੰਦੀ ਦੇ ਪ੍ਰਸਿਧ ਲੇਖਕ ਸ਼ਰਦ ਪਗਾਰੇ ਦੇ ਚਰਚਿਤ ਨਾਵਲ ‘ਗੁਲਾਰਾ ਬੇਗਮ’ ਨੂੰ ਪੰਜਾਬੀ ਭਾਸ਼ਾ ਵਿਚ ਅਨੁਵਾਦ ਕਰਨ ਲਈ ਮਿਿਲਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਪ੍ਰਮੁੱਖ 24 ਭਾਸ਼ਾਵਾਂ ਦੇ ਅਨੁਵਾਦਕਾਂ ਨੂੰ ਇਸ ਸਮਾਗਮ ਵਿਚ ਇਹ ਪੁਰਸਕਾਰ ਪ੍ਰਦਾਨ ਕੀਤੇ ਗਏ।ਪੁਰਸਕਾਰ ਪ੍ਰਦਾਨ ਕਰਨ ਦੀ ਰਸਮ ਡਾ.ਮਾਧਵ ਕੌਸ਼ਿਕ, ਪ੍ਰਧਾਨ, ਸਾਹਿਤ ਅਕਾਦਮੀ ਨੇ ਅਦਾ ਕਰਦਿਆਂ ਜੇਤੂਆਂ ਨੂੰ ਵਧਾਈ ਦਿੱਤੀ। ਉੇਨ੍ਹਾਂ ਕਿਹਾ ਕਿ ਅਨੁਵਾਦਕਾਂ ਦੇ ਕੰਮ ਮਿਸ਼ਨਰੀਆਂ ਵਾਂਗ ਹੁੰਦੇ ਹਨ,ਭਾਸ਼ਾਵਾਂ ਪ੍ਰਤੀ ਉਹਨਾਂ ਦਾ ਪਿਆਰ ਅਤੇ ਸੁਹਿਰਦਤਾ  ਸਾਹਿਤ ਨੂੰ ਮੁੜ ਸਿਰਜਣ ਵਿੱਚ ਸਹਾਈ ਹੁੰਦੇ ਹਨ। ਇਹ ਦੂਜੀਆਂ ਭਾਸ਼ਾਵਾਂ ਨੂੰ  ਆਪਣੀ ਮਾਤ ਭਾਸ਼ਾ ਦੇ ਮੇਚ ਦੀ ਕਰਕੇ ਉਸਦੇ ਸਾਹਿਤ-ਭੰਡਾਰ  ਨੂੰ ਅਮੀਰ ਕਰਦੇ ਹਨ। ਅਨੁਵਾਦਕ ਰਚਨਾਤਮਕ ਸਾਹਿਤਕ ਰਚਨਾਵਾਂ ਦਾ ਅਨੁਵਾਦ ਕਰਕੇ ਲੋਕ-ਚੇਤਨਾ ਨੂੰ ਪ੍ਰਚੰਡ ਕਰਦੇ ਹਨ ਜ਼ੋ ਰਾਸ਼ਟਰ ਦੇ ਸਰਵਪੱਖੀ ਨਿਰਮਾਣ ਵਿੱਚ ਸਹਾਈ ਹੁੰਦੀ ਹੈ। ਉੱਘੇ ਕੰਨੜ ਲੇਖਕ ਅਤੇ ਫੈਲੋ ਡਾ.ਚੰਦਰਸ਼ੇਖਰ ਕੰਬਰ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਲੇਖਕ ਆਪਣੀ ਧਰਤੀ ਅਤੇ ਸਾਹਿਤ ਦੇ ਸੱਭਿਆਚਾਰਾਂ, ਵਿਸ਼ਵਾਸਾਂ, ਸੰਘਰਸ਼ਾਂ ਅਤੇ ਖੁਸ਼ੀ ਦੀ ਪ੍ਰਤੀਨਿਧਤਾ ਕਰਦੇ ਹਨ ਇਸ ਲਈ ਇੱਕ ਅਨੁਵਾਦਕ ਲਈ ਮੂਲ ਲਿਖਤ ਦੇ ਤੱਤਾਂ ਤੋਂ ਭਟਕਣ ਤੋਂ ਬਿਨਾਂ ਇਹਨਾਂ ਤੱਤਾਂ ਨੂੰ ਆਪਣੇ ਅਨੁਵਾਦਾਂ ਵਿੱਚ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਹੈ। ਅਨੁਵਾਦ ਦਾ ਕੰਮ ਸਾਨੂੰ ਮਿੱਟੀ ਦੇ ਖੇਤਰੀ ਸੁਆਦ ਨੂੰ ਜਾਣਨ ਦੇ ਯੋਗ ਬਣਾਉਂਦਾ ਹੈ ਅਤੇ ਖੇਤਰੀ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਅਨੁਵਾਦ -ਮਾਧਿਅਮ ਮੌਜੂਦਾ ਸੰਸਾਰਕ ਸਥਿਤੀ ਵਿੱਚ ਸਮੇਂ ਦੀ ਲੋੜ ਹੈ ਕਿਉਂਕਿ ਇੱਕ ਦੂਜੇ ਨੂੰ ਸਾਰੇ ਪਹਿਲੂਆਂ ਵਿੱਚ ਬਿਹਤਰ ਢੰਗ ਨਾਲ ਜਾਣਨ ਲਈ ਦੁਨੀਆ ਭਰ ਦੇ ਗ੍ਰੰਥਾਂ ਨੂੰ ਸਮਝਣ ਅਤੇ ਵਿਆਖਿਆ ਕਰਨ ਦੀ ਸਖ਼ਤ ਲੋੜ ਹੈ। ਸਾਹਿਤ ਅਕਾਦਮੀ ਦੇ ਉਪ-ਪ੍ਰਧਾਨ ਪ੍ਰੋ.ਕੁਮੁਦ ਸ਼ਰਮਾ ਨੇ ਸਮਾਪਤੀ ਭਾਸ਼ਣ ਵਿਚ ਕਿਹਾ ਕਿ ਇਹ ਪ੍ਰੋਗਰਾਮ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ ਉੱਘੇ ਅਨੁਵਾਦਕਾਂ ਦਾ ਸੰਗਮ ਹੈ। ਅਨੁਵਾਦ ਰਾਸ਼ਟਰੀ ਅਤੇ ਗਲੋਬਲ ਪੱਧਰ ‘ਤੇ ਸਾਹਿਤਕ ਦ੍ਰਿਸ਼ਾਂ ਵਿੱਚ ਤਬਦੀਲੀਆਂ ਨੂੰ ਦਰਸਾਉਂਦੇ ਹਨ।

ਭਾਰਤੀ ਸਾਹਿਤ ਅਕਾਦਮੀ ਦੇ ਸਤਿਕਾਰਿਤ ਅਹੁਦੇਦਾਰਾਂ ਨਾਲ,ਭਾਰਤੀ ਭਾਸ਼ਾਵਾਂ ਦੇ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਜੇਤੂ ਅਨੁਵਾਦਕ 

ਜਿਹੜੇ ਅਨੁਵਾਦਕਾਂ ਨੂੰ ਇਨਾਮ ਮਿਲੇ ਉਨਾਂ ਵਿਚ ਲਕਸ਼ਜਯੋਤੀ ਗੋਗੋਈ ਹੈਂਡਿਕ (ਅਸਾਮੀ), ਮ੍ਰਿਣਮਯ ਪ੍ਰਮਾਨਿਕ (ਬੰਗਾਲੀ), ਅੰਬਿਕਾਗਿਰੀ ਹਜੋਵਰੀ (ਬੋਡੋ), ਸੁਸ਼ਮਾ ਰਾਣੀ (ਡੋਗਰੀ), ਸਵਰਗੀ ਨਬਨੀਤਾ ਦੇਵ ਸੇਨ (ਅੰਗਰੇਜ਼ੀ), ਮੀਨਲ ਜੈਅੰਤੀਲਾਲ ਦਵੇ (ਗੁਜਾਰਾਤੀ), ਰੀਤਾ ਰਾਣੀ ਪਾਲੀਵਾਲ (ਹਿੰਦੀ), ਕੇ.ਕੇ. ਗੰਗਾਧਰਨ (ਕੰਨੜ), ਗੁਲਜ਼ਾਰ ਅਹਿਮਦ ਰਾਥਰ (ਕਸ਼ਮੀਰੀ), ਸੁਨੇਤਰਾ ਗਜਾਨਨ ਜੋਗ (ਕੋਣਕਣੀ), ਮੇਨਕਾ ਮਲਿਕ (ਮੈਥਿਲੀ), ਪੀ.ਕੇ.ਰਾਧਾਮਣੀ (ਮਲਿਆਲਮ), ਲੈਸ਼ਰਾਮ ਸੋਮੋਰੇਂਦਰੋ (ਮਨੀਪੁਰੀ), ਅਭੈ ਸਦਾਵਰਤੇ (ਮਰਾਠੀ), ਛਤਰਮਨ ਸੁੱਬਾ (ਨੇਪਾਲੀ), ਬੰਗਾਲੀ ਨੰਦਾ (ਉੜੀਆ), ਜਗਦੀਸ਼ ਰਾਏ ਕੁਲਰੀਆਂ (ਪੰਜਾਬੀ), ਭੰਵਰ ਲਾਲ ‘ਭਰਮਰ’(ਰਾਜਸਥਾਨੀ), ਨਗਰਰਤਨਾ ਹੇਗੜੇ (ਸੰਸਕ੍ਰਿਤ), ਵੀਰ ਪ੍ਰਤਾਪ ਮੁਰਮੂ (ਸੰਤਾਲੀ), ਭਗਵਾਨ ਬਾਬਾਨੀ ‘ਬੰਦ’ (ਸਿੰਧੀ), ਕੰਨਿਆਨ ਦਕਸਨਾਮੂਰਤੀ (ਤਾਮਿਲ), ਸੁਰਿੰਦਰ ਨਾਗਰਾਜੂ ‘ਏਲਾਨਾਗਾ’ (ਤੇਲਗੂ), ਮੁਹੰਮਦ ਅਹਿਸਨ ‘ਅਹਿਸਾਨ ਅਯੂਬੀ’ (ਉਰਦੂ) ਸ਼ਾਮਿਲ ਹਨ। ਅਕਾਦਮੀ ਦੇ ਸੱਕਤਰ ਡਾ.ਕੇ.ਸ਼੍ਰੀਨਿਵਾਸਰਾਓ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਮੰਚ ਸੰਚਾਲਨ ਕੀਤਾ।
                                               

Exit mobile version