
ਕੈਲਗਰੀ (ਪੰਜਾਬੀ ਅਖਬਾਰ ਬਿਊਰੋ) ਬੀਤੇ ਦਿਨੀ ਪੰਜਾਬ ਸਪੋਰਟਸ ਕਲਚਰ ਕਲੱਬ ਕੈਲਗਰੀ ਦੀ ਸਾਲਾਨਾ ਮਿਲਣੀ ਇੰਕਾ ਸੀਨੀਅਰ ਸੁਸਾਇਟੀ ਦੇ ਹਾਲ ਅੰਦਰ ਹੋਈ, ਜਿਸ ਵਿੱਚ ਬੀਤੇ ਸਾਲ 2024 ਦੀਆਂ ਪ੍ਰਾਪਤੀਆਂ ਉਪਰ ਚਰਚਾ ਹੋਈ ਅਤੇ ਅਗਲੇ ਸਾਲ 2025 ਦੌਰਾਨ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਪਰ ਝਾਤ ਮਾਰੀ ਗਈ। ਸਾਲ 2025 ਦੌਰਾਨ ਕਰਵਾਏ ਜਾਣ ਵਾਲੇ ਟੂਰਨਾਮੈਂਟ ਅਤੇ ਬੱਚਿਆਂ ਦੀ ਹਾਕੀ ਨਾਲ ਰੁਚੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਪ੍ਰੋਗਰਾਮ ਉਲੀਕੇ ਗੲ।ੇ ਅਗਸਤ 2025 ਵਿੱਚ ਕਰਵਾਏ ਜਾਣ ਵਾਲੇ ਟੂਰਨਾਮੈਂਟ ਸਬੰਧੀ ਗੁਰਲਾਲ ਮਾਣੂਕੇ ਨੇ ਪੰਜਾਬੀ ਅਖਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਇਸ ਦੀਆਂ ਤਾਰੀਖਾਂ ਬਹੁਤ ਛੇਤੀ ਐਲਾਨ ਕਰ ਦਿੱਤੀਆਂ ਜਾਣਗੀਆਂ । ਵਰਨਣਯੋਗ ਹੈ ਕਿ ਬੀਤੇ ਕਾਫੀ ਸਾਲਾਂ ਤੋਂ ਪੰਜਾਬ ਸਪੋਰਟਸ ਕਲਚਰ ਕਲੱਬ ਵੱਲੋਂ ਕਨੇਡਾ ਦੇ ਜੰਪਲ ਬੱਚਿਆਂ ਨੂੰ ਹਾਕੀ ਦੇ ਨਾਲ ਜੋੜਨ ਦੇ ਲਈ ਵੱਡੇ ਪੱਧਰ ਉੱਪਰ ਉਪਰਾਲੇ ਕੀਤੇ ਜਾਂਦੇ ਹਨ ਅਤੇ ਪੰਜਾਬੀ ਭਾਈਚਾਰੇ ਨੂੰ ਖੇਡਾਂ ਦੇ ਨਾਲ ਜੋੜ ਕੇ ਰੱਖਣਾ ਇਸ ਕਲੱਬ ਦੇ ਹਿੱਸੇ ਆਇਆ ਹੈ।