ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ
ਚੰਡੀਗੜ੍ਹ – ਸੁਰੱਖਿਆ ਨੂੰ ਲੈ ਕੇ ਲੋਕਾਂ ’ਚ ਆਪਣਾ ਪ੍ਰਭਾਵ ਬਣਾਉਣ ਵਾਲਿਆਂ ਦੀ ਸੁਰੱਖਿਆ ’ਤੇ ਪੰਜਾਬ ਪੁਲਸ ਵੱਲੋਂ ਲਗਾਤਾਰ ਕੈਂਚੀ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅੱਜ ਫਿਰ ਸਾਬਕਾ ਵਿਧਾਇਕਾ, ਸਾਬਕਾ ਐੱਮ.ਪੀ., ਸਾਬਕਾ ਪੁਲਸ ਅਫ਼ਸਰਾਂ, ਡੇਰਾ ਮੁੱਖੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਅੱਜ 28 ਮਈ ਨੂੰ ਮੁਲਾਜ਼ਮ ਆਪਣੀ ਰਿਪੋਰਟ ਕਰਨਗੇ।
ਦੱਸ ਦੇਈਏ ਕਿ ਜਿੰਨਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ, ਉਨ੍ਹਾਂ ਵਿੱਚ ਡੇਰਾ ਬਿਆਸ ਮੁਖੀ, ਸ਼ਮਸੇਰ ਸਿੰਘ ਦੂਲੋ, ਬਲਵਿੰਦਰ ਲਾਡੀ, ਹਰਮਿੰਦਰ ਗਿੱਲ, ਕੁਲਜੀਤ ਨਾਗਰਾ, ਕੰਵਰ ਸੰਧੂ, ਬਾਬਾ ਲੱਖਾ ਸਿੰਘ, ਅਸ਼ਵਨੀ ਕਪੂਰ, ਸਿੱਧੂ ਮੂਸੇਵਾਲਾ,ਬਾਬਾ ਅਰਜਨ ਸਿੰਘ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਗਿਆਨੀ ਰਘਬੀਰ ਸਿੰਘ, ਸੁਖਦੇਵ ਢੀਂਡਸਾ, ਡੇਰਾ ਮੁਖੀ ਸ੍ਰੀ ਭੈਣੀ ਸਾਹਿਬ, ਡੇਰਾ ਦਿਵਿਆ ਜੋਤੀ ਜਾਗਰਨ ਸੰਸਥਾਨ ਨੂਰਮਹਿਲ, ਵਿਧਾਇਕ ਪਰਗਟ ਸਿੰਘ, ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਆਦਿ ਦੇ ਨਾਂ ਸ਼ਾਮਲ ਹਨ।