ਫਿਰੌਤੀਆਂ ਮੰਗਣ ਦੇ ਦੋਸ਼ ‘ਚ 6 ਪੰਜਾਬੀ ਗ੍ਰਿਫ਼ਤਾਰ -ਲੀਡਰ ਦੀ ਤਲਾਸ਼ ਜਾਰੀ

ਐਡਮਿੰਟਨ(ਪੰਜਾਬੀ ਅਖ਼ਬਾਰ ਬਿਊਰੋ) ਐਡਮਿੰਟਨ ਪੁਲਿਸ ਵੱਲੋਂ ਪੰਜਾਬੀ ਬਿਜਨਸਮੈਨਾ ਜਾਂ ਏਸ਼ੀਅਨ ਮੂਲ ਦੇ ਬਿਜ਼ਨਸ ਮੈਨਾ ਨੂੰ ਧਮਕੀਆਂ ਦੇਣ ਅਤੇ ਫਿਰੌਤੀਆਂ ਮੰਗਣ ਆਦਿ ਦੇ ਮਾਮਲੇ ਵਿੱਚ ਛੇ ਜਣਿਆਂ ਨੂੰ ਗਿਰਫਤਾਰ ਕੀਤਾ ਗਿਆ ਹੈ ਜੋ ਕਿ ਪੰਜਾਬੀ ਮੂਲ ਦੇ ਹਨ ਅਤੇ ਇੱਕ ਵਿਅਕਤੀ ਦੇ ਪੂਰੇ ਦੇਸ਼ ਭਰ ਲਈ ਵਾਰੰਟ ਜਾਰੀ ਕੀਤੇ ਗਏ ਹਨ ਹਨ ਐਡਮਿੰਟਨ ਪੁਲਿਸ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਜੈਕਟ ਗੈਸ ਲਾਈਟ ਤਹਿਤ ਜੋ 6 ਜਣੇ ਗ੍ਰਫਤਾਰ ਕੀਤੇ ਗਏ ਹਨ

Wanted on Canada-wide warrants: Maninder Singh Dhaliwal, 34

ਉਹਨਾਂ ਵਿੱਚ ਜਸ਼ਨਦੀਪ ਕੌਰ ਗੁਰਕਰਨ ਸਿੰਘ ਮਾਨਵ ਹੀਰ ਪਰਮਿੰਦਰ ਸਿੰਘ ਦੇਵਨੂਰ ਅਸਟ ਅਤੇ ਇੱਕ 17 ਸਾਲ ਦਾ ਲੜਕਾ ਸ਼ਾਮਿਲ ਹੈ ਜਦੋਂ ਕਿ ਇੱਕ 34 ਸਾਲਾ ਵਿਅਕਤੀ ਮਨਿੰਦਰ ਧਾਲੀਵਾਲ ਦੇ ਨਾਮ ਤੇ ਕੈਨੇਡਾ ਭਰ ਲਈ ਵਾਰੰਟ ਜਾਰੀ ਕੀਤੇ ਗਏ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਸਾਰਿਆਂ ਜਣਿਆਂ ਵੱਲੋਂ ਕੀਤੀਆਂ ਗਈਆਂ ਅਪਰਾਧਿਕ ਗਤੀਵਿਧੀਆਂ ਵਿੱਚ ਉਹ ਇਹਨਾਂ ਦਾ ਲੀਡਰ ਸੀ ਇਹਨਾਂ ਸੱਤਾਂ ਜਣਿਆਂ ਉੱਪਰ ਕੁੱਲ 54 ਚਾਰਜ ਲਗਾਏ ਗਏ ਹਨ ਜਿਸ ਵਿੱਚ ਫਿਰੌਤੀ ਮੰਗਣਾ ਗੋਲੀਆਂ ਚਲਾਉਣਾ ਹਮਲਾ ਕਰਨਾ ਅਤੇ ਹਥਿਆਰਾਂ ਨਾਲ ਹਮਲੇ ਕਰਨਾ ਆਦਿ ਸ਼ਾਮਿਲ ਹੈ ਐਡਮਿੰਟਨ ਪੁਲਿਸ ਨੇ ਕਿਹਾ ਕਿ ਉਹ ਫੈਡਰਲ ਏਜੰਸੀਆਂ ਨਾਲ ਮਿਲ ਕੇ ਮਨਿੰਦਰ ਧਾਲੀਵਾਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਇਹ ਵੀ ਆਖਿਆ ਕਿ ਜੇਕਰ ਕਿਸੇ ਕੋਲ ਵੀ ਉਸ ਦੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ 780 3914279 ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਫਿਰ ਕ੍ਰਾਈਮ ਸਟੋਪਰ ਨੂੰ 1800 222 8477 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ projectgaslight@edmontonpolice.ca ਉੱਪਰ ਵੀ ਸੂਚਨਾ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਮਨਿੰਦਰ ਧਾਲੀਵਾਲ ਦੀ ਜੋ ਫੋਟੋ ਜਾਰੀ ਕੀਤੀ ਗਈ ਹੈ ਹੋ ਸਕਦਾ ਹੈ ਕਿ ਉਸ ਨੇ ਆਪਣਾ ਹੁਲੀਆ ਤਬਦੀਲ ਕਰ ਲਿਆ ਹੋਵੇ ਪੁਲਿਸ ਵੱਲੋਂ ਇਸ ਨੂੰ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।

Exit mobile version