ਬੀ.ਸੀ. ਦੀ ਸੂਬਾਈ ਰੈਸਲਿੰਗ ਟੀਮ ਵਿੱਚ ਪੰਜਾਬੀ ਪਹਿਲਵਾਨਾਂ ਦੀ ਬੱਲੇ ਬੱਲੇ
ਸਰੀ, 2 ਜਨਵਰੀ (ਹਰਦਮ ਮਾਨ)-ਬੀ.ਸੀ. ਸੂਬੇ ਦੇ 19 ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ ਨੇ ਸੂਬਾਈ ਟੀਮ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਸੂਬਾਈ ਟੀਮ ਦੇ ਕੁੱਲ 24 ਪਹਿਲਵਾਨਾਂ ਵਿੱਚੋਂ 15 ਪਹਿਲਵਾਨ ਪੰਜਾਬੀ ਮੂਲ ਦੇ ਹਨ। ਇਹ ਸੂਬਾਈ ਟੀਮ 3 ਤੋਂ 5 ਜਨਵਰੀ 2025 ਤੱਕ ਕੈਲਗਰੀ (ਅਲਬਰਟਾ) ਵਿਖੇ ਹੋ ਰਹੇ ਅੰਡਰ-19 ‘ਡੀਨੋਸ ਕੱਪ ਐਂਡ ਕਲਾਸਿਕ ਰੈਸਲਿੰਗ ਟੂਰਨਾਮੈਂਟ’ ਵਿੱਚ ਭਾਗ ਲਵੇਗੀ।
ਸੂਬਾਈ ਟੀਮ ਲਈ ਚੁਣੇ ਗਏ ਇਹਨਾਂ 24 ਪਹਿਲਵਾਨਾਂ ਵਿੱਚ 12 ਲੜਕੇ ਅਤੇ 12 ਲੜਕੀਆਂ ਸ਼ਾਮਲ ਹਨ ਜਿਹਨਾਂ ਵਿੱਚੋਂ 7 ਲੜਕੀਆਂ ਅਤੇ 8 ਲੜਕੇ ਪੰਜਾਬੀ ਮੂਲ ਦੇ ਹਨ। ਇਹ ਸਾਰੇ ਪਹਿਲਵਾਨ ਸੂਬੇ ਦੇ 10 ਵੱਖ ਵੱਖ ਕਲੱਬਾਂ ਨਾਲ ਸੰਬੰਧਿਤ ਹਨ ਜਿਹਨਾਂ ਵਿੱਚ 6 ਪੰਜਾਬੀ ਕਲੱਬ ਸ਼ਾਮਲ ਹਨ।
ਪੰਜਾਬੀ ਪਹਿਲਵਾਨਾਂ ਦੀ ਝੰਡੀ ਗੱਡਣ ਵਾਲੇ ਪਹਿਲਵਾਨਾ ਵਿਚ ਇਰਾਬੀਰ ਸੂਚ, ਗੁਰਲੀਨ ਢਿੱਲੋਂ, ਤਰਨਪ੍ਰੀਤ ਢਿੱਲੋਂ, ਜੈਰੀਤ ਬਾਹੀ, ਖੁਸ਼ਲੀਨ ਝੱਲੀ, ਤਮਨ ਮੁੰਡੀ, ਅੰਬਿਕਾ ਸ਼ੇਰਾਵਤ, ਗੌਰਵ ਬਾਹੀ, ਕਰਨਜੋਤ ਢਿਲੋਂ, ਗੁਰਸ਼ੇਰ ਜੌਹਲ, ਰੀਲੇ ਝੂਟੀ, ਜੋਬਨਪ੍ਰੀਤ ਜੌਹਲ, ਹਰਜੋਤ ਸ਼ੇਰਗਿੱਲ, ਗੁਰਕਰਨ ਗਿੱਲ ਅਤੇ ਉਦੇਪ੍ਰਤਾਪ ਬਿਲਨ ਸ਼ਾਮਲ ਹਨ।