ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਘੱਟ ਕੀਤੀਆਂ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜੀ ਵਾਰ ਆਪਣੀ ਨੀਤੀਗਤ ਵਿਆਜ ਦਰ ਵਿੱਚ ਕਮੀ ਕੀਤੀ ਹੈ ਅਤੇ ਸੰਕੇਤ ਦਿੱਤਾ ਹੈ ਕਿ ਜੇਕਰ ਮਹਿੰਗਾਈ ਵਿੱਚ ਕਮੀ ਜਾਰੀ ਰਹੀ ਤਾਂ ਹੋਰ ਕਟੌਤੀ ਕੀਤੀ ਜਾਵੇਗੀ। 25 ਬੇਸਿਸ  ਅੰਕਾਂ ਦੀ ਕਟੌਤੀ ਨਾਲ ਵਿਆਜ ਦਰ 4.5 ਫ਼ੀਸਦੀ ਹੋ ਗਈ ਹੈ ਇਸ ਤੋਂ ਪਹਿਲਾਂ  ਪਿਛਲੇ ਮਹੀਨੇ ਵਿਆਜ਼ ਦਰ  5 ਫ਼ੀਸਦੀ ਤੋਂ ਘਟਾਕੇ  4.75 ਫ਼ੀਸਦੀ ਕੀਤੀ ਗਈ ਸੀ।   ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਕਿ ਇਹ ਫ਼ੈਸਲਾ ਆਰਥਿਕ ਆਂਕੜਿਆਂ `ਤੇ ਆਧਾਰਿਤ ਸੀ, ਜੋ ਲੇਬਰ ਮਾਰਕੀਟ ਵਿੱਚ ਸੁਸਤੀ, ਮਾਲੀ ਹਾਲਤ ਵਿੱਚ ਵਾਧੂ ਸਪਲਾਈ ਅਤੇ ਮਹਿੰਗਾਈ ਵਿੱਚ ਲਗਾਤਾਰ ਗਿਰਾਵਟ ਵਿਖਾ ਰਹੇ ਸਨ। ਮੈਕਲੇਮ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਮਹਿੰਗਾਈ ਨੂੰ ਟੀਚੇ `ਤੇ ਵਾਪਿਸ ਲਿਆਉਣ ਲਈ ਸਾਰੇ ਤੱਤ ਮੌਜੂਦ ਹਨ। ਵਰਨਣਯੋਗ ਹੈ  ਜੂਨ 2022 ਵਿੱਚ  ਮਹਿੰਗਾਈ ਦਰ  8.1 ਫ਼ੀਸਦੀ ਸੀ ਅਤੇ ਪਿਛਲੇ ਮਹੀਨੇ ਯਾਨੀ  ਜੂਨ  ਵਿੱਚ ਇਹ  2.7 ਫ਼ੀਸਦੀ  ‘ਤੇ ਆ ਗਈ ਹੈ।  

Exit mobile version