ਮੇਲਾ ਮੇਲੀਆਂ ਦਾ 13 ਅਕਤੂਬਰ ਨੂੰ ਕੈਲਗਰੀ ਵਿੱਚ ਲੱਗੇਗਾ

ਕੈਲਗਰੀ ਵਿੱਚ ਮੇਲਾ ਮੇਲੀਆਂ ਦਾ 13 ਅਕਤੂਬਰ ਨੂੰ ਲੱਗੇਗਾ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿਖੇ ਆਉਣ ਵਾਲੀ 13 ਅਕਤੂਬਰ 2024 ਵਾਲੇ ਦਿਨ ਪੌਲਿਸ ਕਨੇਡੀਅਨ ਸੈਂਟਰ ਵਿੱਚ ਐਂਤਵਾਰ ਵਾਲੇ ਦਿਨ ਮੇਲਾ ਮੇਲੀਆਂ ਦਾ ਪਰੋਗਰਾਮ ਹੋਣ ਜਾ ਰਿਹਾ ਹੈ।

ਇਸ ਸਬੰਧੀ ਇੱਕ ਪੋਸਟਰ ਵੀ ਬੀਤੇ ਦਿਨੀ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਦੀ ਹਾਜਿਰੀ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਇਸ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਲੇ ਦੇ ਪਰਬੰਧਕਾਂ ਹਰਮਨ ਬਰਾੜ,ਪਰਦੀਪ ਗਿੱਲ ਅਤੇ ਧਰਮਜੀਤ ਮਾਂਗਟ ਨੇ ਦੱਸਿਆ ਕਿ ਇਹ ਇੱਕ ਸਾਫ ਸੁਥਰੀ ਪੇਸ਼ਕਾਰੀ ਵਾਲਾ ਪਰਿਵਾਰਕ ਫਰੈਂਡਲੀ ਸ਼ੋਅ ਹੋਵੇਗਾ। ਜਿਸ ਵਿੱਚ ਸ਼ਰਾਬ ਦੀ ਵਰਤੋਂ ਦੀ ਮਨਾਹੀ ਹੋਵੇਗੀ। ਇਸ ਮੇਲੇ ਦੀ ਟਿਕਟ ਸਿਰਫ 20 ਡਾਲਰ ਹੈ ਜੋ ਕਿ ਚਾਟ ਬਾਰ ਐਂਡ ਪਰੌਂਠਾ ਪੈਲੇਸ ਦੀ ਕੰਟਰੀਹਿੱਲਜ: ਵਾਲੀ ਲੋਕੇਸ਼ਨ ਤੋਂ ਮਿਲ ਸਕਦੀਆਂ ਹਨ। ਪਰੋਗਰਾਮ ਠੀਕ 6 ਵਜੇ ਸੁਰੂ ਹੋ ਜਾਵੇਗਾ ਪਰ ਹਾਲ ਦੇ ਗੇਟ ਸਾਮ 5 ਵਜੇ ਹੀ ਖੁੱਲ ਜਾਣਗੇ। ਇਸ ਮੇਲੇ ਦੌਰਾਨ ਲੋਕ ਗਾਇਕ ਪਵਿੱਤਰ ਲਸੋਈ, ਵਿੱਕੀ ਧਾਲੀਵਾਲ, ਪ੍ਰੀਤ ਥਿੰਧ, ਆਰ ਕੇ ਸਿੰਘ ਅਤੇ ਸਥਾਨਿਕ ਗਾਇਕ ਗੋਲਡੀ ਮਾਣਕ ਵੀ ਆਪਣੀ ਕਲਾ ਦਾ ਮੁਜਾਹਿਰਾ ਕਰੇਗਾ । ਇਸ ਮੌਕੇ ਮੁਖਤਿਆਰ ਬਡੂਵਾਲੀਆ,ਸੁਖਜੀਤ ਸੁੱਖੀ,,ਬੱਬੂ ਗਿੱਲ ਮਾਣੂੰਕੇ,ਜੱਸੀ ਨਾਇਰ,ਜਸਪ੍ਰੀਤ ਧਾਲੀਵਾਲ,ਜਸਵਿੰਦਰ ਰਾਣਾ,ਟਿੰਮੀ ਸ਼ਰਮਾਂ,ਸੰਮੀ ਭਿੰਡਰ, ਗੋਲਡੀ, ਜੱਸੀ ਅੰ੍ਰਿਮਤਸਰੀ ਤੜਕਾ, ਆਰ ਕੇ ਸਿੰਘ,ਯਾਦਵਿੰਦਰ ਸਿੰਘ, ਅਤੇ ਇੰਦਰ ਸੰਧੂ ਹਾਜਿਰ ਸਨ।

Exit mobile version