ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਆਖਿਆ ਹੈ ਕਿ ਯੂਕਰੇਨ ਰੂਸ ਨਾਲ ਚੱਲ ਰਹੀ ਜੰਗ ਦੇ ਦੌਰਾਨ 30 ਦਿਨ ਵਾਸਤੇ ਜੰਗਬੰਦੀ ਕਰਨ ਲਈ ਤਿਆਰ ਹੋ ਗਿਆ ਹੈ ਉਹਨਾਂ ਦੱਸਿਆ ਕਿ ਇਹ ਫੈਸਲਾ ਸਊਦੀ ਅਰਬ ਦੇ ਜੇਦਾਹ ਵਿਖੇ ਵਾਸ਼ਿੰਗਟਨ ਅਤੇ ਕੀਵ ਦੀ ਹੋਈ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ ਰੂਬੀਓ ਨੇ ਆਖਿਆ ਕਿ ਯੂਕਰੇਨ ਦੀ ਇਹ ਪੇਸ਼ਕਸ਼ ਹੁਣ ਰੂਸ ਸਾਹਮਣੇ ਰੱਖੀ ਜਾਵੇਗੀ ਅਤੇ ਜੇਕਰ ਰੂਸ ਜੰਗਬੰਦੀ ਦੇ ਇਸ ਪ੍ਰਸਤਾਵ ਨੂੰ ਮਨਜ਼ੂਰ ਕਰ ਲੈਂਦਾ ਹੈ ਤਾਂ ਇਹ ਬਹੁਤ ਵਧੀਆ ਹੋਵੇਗਾ ਉਹਨਾਂ ਆਖਿਆ ਕਿ ਅਸੀਂ ਰੂਸ ਨੂੰ ਦੱਸਾਂਗੇ ਕਿ ਹੁਣ ਯੂਕਰੇਨ ਗੋਲੀਬਾਰੀ ਬੰਦ ਕਰਕੇ ਗੱਲਬਾਤ ਸ਼ੁਰੂ ਕਰੇਗਾ ਤੇ ਹੁਣ ਗੇਂਦ ਰੂਸ ਦੇ ਪਾਲੇ ਵਿੱਚ ਹੈ ਤੇ ਉਹਨਾਂ ਨੇ ਵੇਖਣਾ ਹੈ ਕਿ ਉਹ ਇਸ ਉੱਪਰ ਕੀ ਪ੍ਰਤੀਕਿਰਿਆ ਦਿੰਦੇ ਹਨ। ਯੂਕਰੇਨ ਵੱਲੋਂ ਇਹ ਮੰਨੇ ਜਾਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਵੱਲੋਂ ਯੂਕਰੇਨ ਦੀ ਰੋਕੀ ਗਈ ਫੌਜੀ ਮਦਦ ਅਤੇ ਖੁਫੀਆ ਜਾਣਕਾਰੀ ਦੇ ਆਦਾਨ ਪ੍ਰਦਾਨ ਨੂੰ ਬਹਾਲ ਕਰ ਦਿੱਤਾ ਗਿਆ ਹੈ
ਯੂਕਰੇਨ ਰੂਸ ਨਾਲ 30 ਦਿਨ ਵਾਸਤੇ ਜੰਗਬੰਦੀ ਕਰਨ ਲਈ ਤਿਆਰ
