ਯੂਕੇ: ਗਿਆਰ੍ਹਵਾਂ ਸਾਲਾਨਾ ਯੂਕੇ ਭੰਗੜਾ ਐਵਾਰਡਜ਼ ਸਮਾਗਮ ਕਮਾਲ ਹੋ ਨਿੱਬੜਿਆ
ਪੰਜਾਬੀਅਤ ਦੀ ਖੁਸ਼ਬੋ ਸਮੁੱਚੇ ਵਿਸ਼ਵ ਵਿੱਚ ਫੈਲਾਉਣ ਲਈ ਵਚਨਬੱਧ ਹਾਂ- ਬੌਬੀ ਬੋਲਾ
ਬਰਮਿੰਘਮ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕਲਚਰ ਯੂਨਾਈਟ ਵੱਲੋਂ ਦ ਕਾਨਫਰੰਸ ਸੂਇਟ, ਵੈਸਟ ਬਰੋਮਵਿਚ ਵਿਖੇ ਗਿਆਰ੍ਹਵੇਂ ਸਲਾਨਾ ਯੂਕੇ ਭੰਗੜਾ ਐਵਾਰਡ ਸਮਾਗਮ ਦਾ ਆਯੋਜਨ ਬੜੇ ਮਾਣ ਨਾਲ ਕੀਤਾ ਗਿਆ। ਇਸ ਰੈੱਡ ਕਾਰਪੇਟ ਸਮਾਰੋਹ ਦੌਰਾਨ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਯੂਕੇ ਦੇ ਵੱਖ-ਵੱਖ ਸ਼ਹਿਰਾਂ ‘ਚੋ ਵੱਡੀ ਗਿਣਤੀ ਵਿੱਚ ਪ੍ਰਤੀਯੋਗੀਆਂ ਨੇ ਪਹੁੰਚ ਕੇ ਸਮਾਗਮ ਦਾ ਆਨੰਦ ਮਾਣਿਆ। ਇਸ ਸ਼ਾਨਦਾਰ ਐਵਾਰਡ ਸਮਾਗਮ ਦੀ ਮੇਜ਼ਬਾਨੀ ਨਦੀਮ ਜ਼ੈਦੀ, ਐਨਾ ਟੇਲਰ, ਆਪਣਾ ਭਜਨ ਜਗਪਾਲ ਅਤੇ ਨਿੰਦੀ ਕੌਰ ਨੇ ਕੀਤੀ। ਇਸ ਐਵਾਰਡ ਸਮਾਰੋਹ ਨੇ ਇੱਕ ਵਾਰ ਫਿਰ ਦੇਸ਼ ਦੇ ਅੰਦਰ ਅਤੇ ਇਸ ਤੋਂ ਬਾਹਰ ਦੀ ਸਭ ਤੋਂ ਵਧੀਆ ਕਲਾਤਮਕ ਪ੍ਰਤਿਭਾ ਤੇ ਕਲਾਕਾਰਾਂ ਨੂੰ ਮਾਣ ਸਨਮਾਨ ਦੇਣ ਦਾ ਵੱਡਾ ਉਪਰਾਲਾ ਕੀਤਾ ਹੈ। ਜੇਤੂ ਘੋਸ਼ਿਤ ਕੀਤੇ ਉਮੀਦਵਾਰਾਂ ਨੂੰ ਸ਼ਾਨਦਾਰ ਕ੍ਰਿਸਟਲ ਸਟਾਰ ਟਰਾਫੀ, ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਵੱਖ ਵੱਖ ਸ਼੍ਰੇਣੀਆਂ ਦੀ ਜਿੱਤ ਲਈ ਫੈਸਲਾ ਜਨਤਕ ਵੋਟਿੰਗ ਦੁਆਰਾ ਲਿਆ ਗਿਆ ਸੀ।
26 ਸ਼੍ਰੇਣੀਆਂ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਨਾਮਜਦ ਹੋਏ ਉਮੀਦਵਾਰਾਂ ਵਿੱਚੋਂ ਇਸ ਸਾਲ ਦੇ ਜੇਤੂ ਸਰਵੋਤਮ ਮੀਡੀਆ (ਪੀਟੀਸੀ ਪੰਜਾਬੀ), ਸਰਵੋਤਮ ਰਿਪੋਰਟਰ (ਮਨਦੀਪ ਖੁਰਮੀ ਹਿੰਮਤਪੁਰਾ), ਸਰਵੋਤਮ ਪੇਸ਼ਕਾਰ (ਡੀਜੇ ਕੈਮਜ਼ ਸੱਗੂ – ਈਵਾ ਐੱਫ ਐੱਮ), ਸਰਬੋਤਮ ਭੰਗੜਾ ਫਿਟਨੈਸ (ਬੀਬੀਐਕਸ ਫਿਟਨੈਸ), ਸਰਵੋਤਮ ਈਵੈਂਟ (ਦੇਸੀ ਫੈਸਟ ਲੂਟਨ), ਸਰਵੋਤਮ ਡੀਜੇ ਰੋਡ ਸ਼ੋਅ (ਮਿਕਸ ਸਿੰਘ ਐਕਸਪੀਰੀਐਂਸ), ਸਰਵੋਤਮ ਢੋਲ ਕਲਾਕਾਰ (ਮਿਸ ਮੋਡ), ਸਰਵੋਤਮ ਡਾਂਸ ਆਰਟਿਸਟ (ਜੋੜੀ ਡਾਂਸਰ), ਸਰਵੋਤਮ ਗੀਤਕਾਰ (ਬਲਵੀਰ ਸਹਿੰਬੀ), ਸਰਵੋਤਮ ਸੰਗੀਤ ਨਿਰਮਾਤਾ (ਰਿਸ਼ੀ ਰਿਚ), ਸਰਵੋਤਮ ਸੰਗੀਤਕਾਰ (ਪੱਲੀ ਮਠਾਰੂ), ਸਰਬੋਤਮ ਬੈਂਡ (ਮਸਤੀ ਬੈਂਡ), ਸਰਬੋਤਮ ਰਿਕਾਰਡ ਲੇਬਲ (3ਕਿਊ ਰਿਕਾਰਡ), ਸਰਬੋਤਮ ਵੀਡੀਓ ਨਿਰਦੇਸ਼ਕ (ਪਨਮ ਵਰਮਾ), ਸਰਬੋਤਮ ਸੰਗੀਤ ਵੀਡੀਓ (90ਐੱਮ ਐੱਲ – ਮਿਲਨ ਫੀਟ ਪਰਵੀਨ), ਸਰਬੋਤਮ ਸਿੰਗਲ (ਬ੍ਰਾਡਵੇ ਸਾਊਥਾਲ – ਇੰਦਰਜੀਤ ਲੰਡਨ), ਬੈਸਟ ਐਲਬਮ (ਫਸਟ ਇਮਪ੍ਰੇਸ਼ਨਜ਼ – ਅਮਰਜੀਤ ਦੇਸੀ ਫੀਟ ਜਸ ਰਿਟਜ਼ ਐਂਡ ਇੰਡੀ ਗਿੱਲ), ਬੈਸਟ ਅਰਬਨ ਆਰਟਿਸਟ (ਸਲੋਨੀ), ਸਰਵੋਤਮ ਨਿਊਕਮਰ (ਗੁਰਨੂਰ ਆਨੰਦ), ਬੈਸਟ ਨਿਊਕਮਰ (ਕਿਸਨ), ਬੈਸਟ ਫੀਮੇਲ ਸਿੰਗਰ (ਨੀਲਮ ਸਿੰਘ), ਬੈਸਟ ਮੇਲ ਸਿੰਗਰ (ਬੀ2), ਬੈਸਟ ਇੰਟਰਨੈਸ਼ਨਲ ਆਰਟਿਸਟ (ਲਵ ਰੰਧਾਵਾ), ਸਪੈਸ਼ਲ ਕੰਟਰੀਬਿਊਸ਼ਨ ਐਵਾਰਡ (ਜਯੋਤੀ ਤ੍ਰਿਵੇਦੀ), ਸਪੈਸ਼ਲ ਕੰਟਰੀਬਿਊਸ਼ਨ ਐਵਾਰਡ (ਸਿੰਗਿੰਗ ਬੱਸ ਡਰਾਈਵਰ ਰਣਜੀਤ ਸਿੰਘ ਵੀਰ), ਲਾਈਫਟਾਈਮ ਅਚੀਵਮੈਂਟ ਅਵਾਰਡ (ਦਲਜੀਤ ਨੀਰ), ਇੰਸਪਾਇਰ ਅਵਾਰਡ (ਸੋਨੀਆ ਪਨੇਸਰ), ਇੰਸਪਾਇਰ ਅਵਾਰਡ (ਵੇਰੋਨਿਕਾ ਮਹਿਤਾ), ਪਾਇਨੀਅਰ ਅਵਾਰਡ (ਵਿਸ਼) ਐਲਾਨੇ ਗਏ।
ਇਸ ਸਮੇਂ ਹੋਏ ਰੰਗਾਰੰਗ ਸਮਾਗਮ ਦੌਰਾਨ ਪ੍ਰਸਿੱਧ ਗਾਇਕ, ਡਾਂਸਰ, ਸੰਗੀਤਕਾਰ ਅਤੇ ਡੀਜੇ ਨੇ ਸ਼ਾਨਦਾਰ ਲਾਈਵ ਪ੍ਰਦਰਸ਼ਨਾਂ ਨਾਲ ਸਟੇਜ ਨੂੰ ਹਿਲਾ ਦਿੱਤਾ। ਆਦਿਆ ਰਾਜਵੰਸ਼ੀ, ਅਮਰਨੂਰ ਸਿੰਘ, ਵਿਸ਼ਾ, ਏਂਜਲ ਡਾਂਸਰ, ਹਰੀਪਾ ਡਾਂਸਰ, ਜੋੜੀ ਡਾਂਸਰ, ਐਮ ਬਸ਼ਾਰਤ, ਇੰਦਰਜੀਤ ਲੰਡਨ, ਬਾਦਲ ਤਲਵਨ, ਨੀਲਮ ਸਿੰਘ, ਬੂਟਾ ਪ੍ਰਦੇਸੀ, ਜਿਨ ਐਂਡ ਸੀਤਲ, ਡੀਜੇ ਡੇਵੀ ਸ਼ੇਰਗਿੱਲ ਅਤੇ ਟੀਮ ਆਦਿ ਨੇ ਹਾਜਰੀਨ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਅੰਤਰਰਾਸ਼ਟਰੀ ਕਲਾਕਾਰ ਸਾਨੀਆ ਰਵਾਨੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਬੰਧਕ ਪ੍ਰਸਿੱਧ ਈਵੈਂਟ ਆਰਗੇਨਾਈਜ਼ਰ ਬੌਬੀ ਬੋਲਾ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਜੇਤੂਆਂ ਨੂੰ ਹਾਰਦਿਕ ਵਧਾਈ ਪੇਸ਼ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹਨਾਂ ਵੱਲੋਂ ਆਪੋ ਆਪਣੇ ਖੇਤਰ ਵਿੱਚ ਵਿਲੱਖਣ ਸੇਵਾਵਾਂ ਦੀ ਉਮੀਦ ਜਤਾਈ ਜਾਂਦੀ ਰਹੇਗੀ। ਨਾਲ ਹੀ ਉਹਨਾਂ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਰਗਰਮ ਰਹੇ ਸਹਿਯੋਗੀ ਸੱਜਣਾਂ ਸਮੇਤ ਹਾਜਰੀਨ ਦਾ ਵੀ ਧੰਨਵਾਦ ਕੀਤਾ।