ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਪ੍ਰਸ਼ਨੋਤਰੀ, ਪੋਸਟਰ, ਮਾਡਲ ਅਤੇ ਸਲੋਗਨ ਮੁਕਾਬਲੇ ਕਰਵਾਏ

ਜੈਤੋ (ਪੰਜਾਬੀ ਅਖ਼ਬਾਰ ਬਿਊਰੋ) ਯੂਨੀਵਰਸਿਟੀ ਕਾਲਜ ਜੈਤੋ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਨੂੰ ਸਮਰਪਿਤ ਪੋਸਟਰ, ਸਲੋਗਨ, ਮਾਡਲ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕਾਲਜ ਇੰਚਾਰਜ ਡਾ. ਸੁਭਾਸ਼ ਚੰਦਰ ਸ਼ਾਮਲ ਸਨ ਅਤੇ ਪ੍ਰਧਾਨਗੀ ਸਾਇੰਸ ਵਿੰਗ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਤੱਗੜ ਨੇ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਪ੍ਰੋ. ਗੁਰਜੀਤ ਕੌਰ, ਡਾ. ਗੁਰਬਿੰਦਰ ਕੌਰ ਪ੍ਰੋ. ਰੀਨੂ, ਪ੍ਰੋ. ਕਮਲਦੀਪ ਕੌਰ ਭੁੱਲਰ, ਪ੍ਰੋ.ਮਹਿੰਦਰ ਪਾਲ ਕੌਰ ਸ਼ਾਮਲ ਸਨ। ਇਸ ਮੌਕੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿੱਚ ਮਾਡਲ ਪ੍ਰੈਜੈਂਟੇਸ਼ਨ ਦੀ ਜਜਮੈਂਟ ਡਾ. ਪਰਮਿੰਦਰ ਸਿੰਘ ਤੱਗੜ ਤੇ ਡਾ.ਦਿਵਿਯ ਜਯੋਤੀ, ਪੋਸਟਰ ਪ੍ਰੈਜੈਂਟੇਸ਼ਨ ਦੀ ਜਜਮੈਂਟ ਇੰਜੀ. ਅਰਸ਼ਦੀਪ ਬਰਾੜ ਤੇ ਪ੍ਰੋਫੈਸਰ ਅਭਿਤ ਜਿੰਦਲ, ਸਲੋਗਨ ਪ੍ਰੈਜੈਂਟੇਸ਼ਨ ਦੀ ਜਜਮੈਂਟ ਡਾ. ਭਵਨਦੀਪ ਉੱਪਲ ਅਤੇ ਲਾਇਬ੍ਰੇਰੀਅਨ ਮੀਨਾਕਸ਼ੀ ਜੋਸ਼ੀ ਨੇ ਨਿਭਾਈ। ਵਿਗਿਆਨ ਪ੍ਰਸ਼ਨੋਤਰੀ ਦਾ ਆਯੋਜਨ ਪ੍ਰੋ. ਜਸ਼ਨਦੀਪ ਕੌਰ, ਪ੍ਰੋ. ਸੀਮਾ ਅਤੇ ਪ੍ਰੋ. ਸ਼ੀਤਲ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ.ਦਿਵਿਯ ਜਯੋਤੀ ਚਾਵਲਾ ਨੇ ਕਿਹਾ ਕਿ ਰਾਸ਼ਟਰੀ ਵਿਗਿਆਨ ਦਿਵਸ ਹਰ ਸਾਲ 28 ਫਰਵਰੀ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਹ ਦਿਨ ਉੱਘੇ ਭਾਰਤੀ ਭੌਤਿਕ ਵਿਗਿਆਨੀ ਸਰ ਚੰਦਰਸ਼ੇਖਰ ਵੇਂਕਟ ਰਮਨ ਦੁਆਰਾ 1928 ਵਿੱਚ ਕੀਤੀ ਗਈ “ਰਮਨ ਪ੍ਰਭਾਵ” ਦੀ ਖੋਜ ਦੀ ਯਾਦ ਵਿੱਚ ਸਮਰਪਿਤ ਹੈ, ਜਿਸ ਲਈ ਉਨ੍ਹਾਂ ਨੂੰ 1930 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਕਾਲਜ ਦੇ ਸੀਨੀਅਰ ਮੋਸਟ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਦੱਸਿਆ ਕਿ ਭਾਰਤ ਸਰਕਾਰ ਨੇ 1986 ਵਿੱਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਘੋਸ਼ਿਤ ਕੀਤਾ ਤਾਂ ਜੋ ਲੋਕਾਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਜਾਗਰੂਕਤਾ ਫੈਲਾਈ ਜਾ ਸਕੇ। ਰਾਸ਼ਟਰੀ ਵਿਗਿਆਨ ਦਿਵਸ ਸਾਨੂੰ ਯਾਦ ਕਰਾਉਂਦਾ ਹੈ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਨਤਾ ਅਤੇ ਖੋਜ ਦੇ ਨਾਲ, ਅਸੀਂ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਾਂ। ਕਾਲਜ ਇੰਚਾਰਜ ਡਾ. ਸੁਭਾਸ਼ ਚੰਦਰ ਨੇ ਕਿਹਾ ਕਿ ਇਸ ਮੌਕੇ ‘ਤੇ ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਗਿਆਨਕ ਸੰਸਥਾਵਾਂ ਵਿੱਚ ਵਿਭਿੰਨ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਵੇਂ ਕਿ ਲੈਕਚਰ, ਸੈਮੀਨਾਰ, ਵਿਗਿਆਨ ਪ੍ਰਦਰਸ਼ਨੀਆਂ ਅਤੇ ਕੁਇਜ਼ ਮੁਕਾਬਲੇ ਤਾਂ ਜੋ ਵਿਦਿਆਰਥੀਆਂ ਅਤੇ ਜਨਤਾ ਵਿੱਚ ਵਿਗਿਆਨ ਪ੍ਰਤੀ ਰੁਚੀ ਅਤੇ ਸਮਝ ਵਧਾਈ ਜਾ ਸਕੇ। ਇਸੇ ਕਰਕੇ ਹੀ ਸਾਡੇ ਕਾਲਜ ਦੇ ਸਾਇੰਸ ਵਿੰਗ ਨੇ ਇਸ ਦਿਨ ਨੂੰ ਵਿਗਿਆਨ ਗਤੀਵਿਧੀਆਂ ਨਾਲ ਮਨਾਇਆ ਹੈ। ਡਾ. ਭਵਨਦੀਪ ਨੇ ਧੰਨਵਾਦੀ ਸ਼ਬਦ ਬੋਲਦਿਆਂ ਦੱਸਿਆ ਕਿ ਰਾਸ਼ਟਰੀ ਵਿਗਿਆਨ ਦਿਵਸ ਦੇ ਹਰ ਸਾਲ ਵੱਖ-ਵੱਖ ਥੀਮ ਹੁੰਦੇ ਹਨ, ਜੋ ਸਮਕਾਲੀ ਵਿਗਿਆਨਕ ਮੁੱਦਿਆਂ ਅਤੇ ਚੁਣੌਤੀਆਂ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਇਸ ਮੌਕੇ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਮਾਡਲ ਮੁਕਾਬਲੇ ਲਈ ਪਹਿਲਾ ਸਥਾਨ ਹਾਈਡਰੋਲਿਕ ਆਰਮ ਮਾਡਲ ਨੂੰ ਮਿਲਿਆ ਜਿਸ ਨੂੰ ਅਭਿਨੂਰ, ਨੀਰਜ,ਦੀਵਾਸ਼ੂ, ਸੱਜਣ ਸਿੰਘ, ਲਵਦੀਪ ਸਿੰਘ ਤੇ ਬੀਰ ਦਵਿੰਦਰ ਸਿੰਘ ਨੇ ਤਿਆਰ ਕੀਤਾ ਸੀ। ਦੂਜਾ ਸਥਾਨ ਨਿਊਰੋਨ ਮਾਡਲ ਅਤੇ ਵੇਸਟ ਵਾਟਰ ਪਿਊਰੀਫਿਕੇਸ਼ਨ ਮਾਡਲਾਂ ਨੂੰ ਮਿਲਿਆ ਜਿਨ੍ਹਾਂ ਨੂੰ ਪੂਜਾ, ਦਿਵਿਆ ਅਤੇ ਸੰਦੀਪ ਕੌਰ, ਮਾਨਸੀ, ਕਮਲਦੀਪ, ਆਕਾਸ਼ਦੀਪ, ਅਮਰਿੰਦਰ, ਰੀਤੂ, ਅਰਸ਼ਦੀਪ ਕੌਰ, ਜਸ਼ਨਪ੍ਰੀਤ ਕੌਰ ਨੇ ਤਿਆਰ ਕੀਤਾ। ਤੀਜੇ ਸਥਾਨ ਵਾਲੇ ਮਾਡਲਾਂ ‘ਚ ਸੈਲ ਬੇਸਿਕ ਯੂਨਿਟ ਆਫ ਲਾਈਫ਼ ਅਤੇ ਸੋਲਰ ਪੈਨਲ ਮਾਡਲ ਸ਼ਾਮਲ ਸਨ ਜਿਨਾਂ ਨੂੰ ਤਨੀਸ਼ਾ, ਟੀਨਾ,ਪ੍ਰਭਜੋਤ ਅਤੇ ਖੁਸ਼ਪ੍ਰੀਤ,ਨਵਜੋਤ, ਕਮਲ, ਅਮਨਦੀਪ, ਸਤਵੀਰ ਕੌਰ, ਪ੍ਰਭਜੋਤ ਸਿੰਘ ਨੇ ਤਿਆਰ ਕੀਤਾ। ਚੌਥੇ ਸਥਾਨ ਤੇ ਰਹਿਣ ਵਾਲੇ ਮਾਡਲਾਂ ਵਿੱਚ ਕਾਰਬਨ ਪਿਊਰੀਫਿਕੇਸ਼ਨ ਇਨ ਫੈਕਟਰੀਜ ਅਤੇ ਵਾਟਰ ਡਿਸਪੈਂਸਰ ਨੂੰ ਮਿਲਿਆ ਜਿਨਾਂ ਨੂੰ ਜਸਕਰਨ, ਹਰਪ੍ਰੀਤ, ਹਰਜੋਤ, ਹਰਮਨ, ਅਤੇ ਚਮਕੌਰ, ਜਿਓਤੀ, ਰਤਨ, ਲਵਜਿੰਦਰ, ਅਮਨਜੋਤ, ਭੁਪਿੰਦਰ ਕੌਰ ਨੇ ਤਿਆਰ ਕੀਤਾ।ਵਿਦਿਆਰਥੀਆਂ ਵੱਲੋਂ 27 ਵਿਗਿਆਨ ਮਾਡਲ ਤਿਆਰ ਕਰਕੇ ਪ੍ਰਦਰਸ਼ਨੀ ਲਾਈ ਗਈ। ਵਿਗਿਆਨ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪ੍ਰਭਜੋਤ, ਤਨੀਸ਼ਾ ਜੋਸ਼ੀ ਤੇ ਸੁਨੀਤਾ ਦੀ ਟੀਮ ਨੇ ਪਹਿਲਾ ਸਥਾਨ, ਚਮਕੌਰ ਸਿੰਘ, ਰਤਨਪ੍ਰੀਤ ਸਿੰਘ ਤੇ ਜਗਮੀਤ ਸਿੰਘ ਦੀ ਟੀਮ ਨੇ ਦੂਜਾ ਸਥਾਨ ਅਤੇ ਵਿਸ਼ਾਲੀ, ਰਜਨੀ ਤੇ ਸਲੋਨੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਸਲੋਗਨ ਮੁਕਾਬਲੇ ਵਿੱਚ ਪਹਿਲਾ ਸਥਾਨ ਖੁਸ਼ਮਨ ਸਿੰਘ ,ਦੂਜਾ ਸਥਾਨ ਮੋਹਨੀ ਰਾਣੀ, ਤੀਜਾ ਸਥਾਨ ਮੋਮੀਨਾ ਨੇ ਹਾਸਿਲ ਕੀਤਾ। ਪੋਸਟਰ ਮੁਕਾਬਲੇ ਵਿੱਚ ਪਹਿਲਾ ਸਥਾਨ ਮੋਮੀਨਾ, ਦੂਜਾ ਸਥਾਨ ਵਿਸ਼ਾਲੀ ਤੇ ਤੀਜਾ ਸਥਾਨ ਨਵਦੀਪ ਨੇ ਹਾਸਿਲ ਕੀਤਾ।