ਰਵੀ ਦਿਉਰਾ ਤੇ ਰਵੀ ਸਾਹੋਕੇ ਬਣੇ ਸਰਵੋਤਮ ਖਿਡਾਰੀ

ਕੈਨੇਡਾ ਕਬੱਡੀ ਕੱਪ-2023
ਕੈਨੇਡਾ ਈਸਟ ਨੇ ਕੀਤਾ ਖਿਤਾਬ ‘ਤੇ ਕਬਜਾ
ਰਵੀ ਦਿਉਰਾ ਤੇ ਰਵੀ ਸਾਹੋਕੇ ਬਣੇ ਸਰਵੋਤਮ ਖਿਡਾਰੀ

9779590575, +1 (403) 660-5476
ਹੈਮਿਲਟਨ ਦੇ ਫਸਟ ਓਂਟਾਰੀਓ ਸੈਂਟਰ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਜਸਵਿੰਦਰ ਸਿੰਘ ਜਸ ਸ਼ੋਕਰ ਦੀ ਅਗਵਾਈ ‘ਚ ਕਰਵਾਇਆ ਗਿਆ 30ਵਾਂੇ ਕੈਨੇਡਾ ਕਬੱਡੀ ਕੱਪ ਕੈਨੇਡਾ ਈਸਟ ਦੀ ਟੀਮ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਜਦੋਂ ਕਿ ਯੂ.ਐਸ.ਏ. ਦੀ ਟੀਮ ਉਪ ਜੇਤੂ ਰਹੀ। ਜੇਤੂ ਟੀਮ ਦੇ ਖਿਡਾਰੀ ਰਵੀ ਦਿਉਰਾ ਨੇ ਸਰਵੋਤਮ ਧਾਵੀ ਅਤੇ ਰਵੀ ਸਾਹੋਕੇ ਨੇ ਬਿਹਤਰੀਨ ਜਾਫੀ ਦਾ ਖਿਤਾਬ ਜਿੱਤਿਆ। ਸੁਲਤਾਨ ਸਮਸਪੁਰ ਨੂੰ ਮੋਸਟ ਵਾਲੂਏਬਲ ਖਿਡਾਰੀ ਚੁਣਿਆ ਗਿਆ। ਇਹ ਕੱਪ ਉਸ ਵੇਲੇ ਸਿਖਰਾਂ ਨੂੰ ਛੂਹ ਗਿਆ ਜਦੋਂ ਕੰਜਰਵੇਟਿਵ ਪਾਰਟੀ ਦੇ ਆਗੂ ਪੀਅਰ ਪੌਲੀਵਰ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ।

ਪ੍ਰਬੰਧਕੀ ਟੀਮ:- ਮੇਜ਼ਬਾਨ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ‘ਚ ਜਸ ਸ਼ੋਕਰ, ਸੁੱਖੀ ਚਾਂਦੀ, ਦੇਵ ਮਾਂਗਟ, ਜੁਝਾਰ ਸ਼ੋਕਰ, ਬਲਵੀਰ ਰਾਏ, ਹਰਜੀਤ ਸਹੋਤਾ, ਹਰਜਿੰਦਰ ਸੰਘੇੜਾ, ਜਸਬੀਰ ਢਿੱਲੋਂ, ਨਵਜੋਤ ਥਿੰਦ, ਗੁਰਮੁਖ ਅਟਵਾਲ, ਮੀਕਾ ਜੌਹਲ, ਗੁਰਨੇਕ ਬੱਲ, ਸੁੱਖਾ ਰੰਧਾਵਾ, ਸੁਖਵਿੰਦਰ ਨੱਤ, ਪੰਮਾ ਜੌਹਲ, ਗੁਲਾਬ ਸੈਣੀ, ਨਿੰਦਰ ਸਹੋਤਾ, ਹਰਮੇਸ਼ ਬੈਂਸ, ਹਰਸੇਵਕ ਐਸ ਦੂਲੇਅ, ਸਨੀ ਗਰੇਵਾਲ, ਰਵੀ ਬੈਂਸ, ਰਾਜਵਿੰਦਰ ਕੂਨਰ, ਅਜੇਪਾਲ ਵਿਰਕ, ਗੁਰਮੀਤ ਔਜਲਾ, ਲਵਦੀਪ ਗਰੇਵਾਲ, ਹਰਜਸ ਬੈਂਸ, ਹਰਮਨ ਗਿੱਲ, ਇੰਦਰਜੀਤ ਗਿੱਲ, ਅਰਵਿੰਦਰ ਚੌਹਾਨ, ਦੇਵ ਸਿੰਘ, ਸਨੀ ਨੱਤ, ਹਰਵਿਨ ਸਿੰਘ, ਜਸਬੀਰ ਬਸਰਾ, ਯਾਦਵਿੰਦਰ ਸਿੰਘ, ਮਨਦੀਪ ਰਾਣੂ, ਸੁਭਾਸ਼ ਸੈਣੀ ਤੇ ਹਰਜਿੰਦਰ ਗਿੱਲ ਸ਼ਾਮਲ ਸਨ।

ਇਨਾਮ-ਸਨਮਾਨ:- ਇਸ ਕੱਪ ਦੀ ਜੇਤੂ ਟੀਮ ਨੂੰ ਨਾਰਥ ਵੌਲਫ ਕੰਨਸਟਰਕਸ਼ਨ ਵੱਲੋਂ ਅਤੇ ਉਪ ਜੇਤੂ ਟੀਮ ਨੂੰ ਐਸਬੀਐਸ ਐਕਸਪੀਡਾਈਟਡ ਸਰਵਿਸ ਲਿਮਟਿਡ ਵੱਲੋਂ ਦਿੱਤਾ ਗਿਆ। ਸਰਵੋਤਮ ਜਾਫੀ ਤੇ ਧਾਵੀ ਨੂੰ ਇਨਾਮ ਨਿਊ ਬੈਸਟ ਦੇ ਮਾਲਕ ਸੁਰਜੀਤ ਸਿੰਘ ਤੇ ਬਲਕਾਰ ਸਿੰਘ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਮੌਕੇ ਇੰਦਰਜੀਤ ਧੁੱਗਾ ਦੀ ਅਗਵਾਈ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਨਾਮਵਰ ਜਾਫੀ ਖੁਸ਼ੀ ਗਿੱਲ ਦੁੱਗਾ ਦੇ ਪਿਤਾ ਨਿਰਮਲ ਸਿੰਘ ਗਿੱਲ ਦਾ ਪੰਜ ਤੋਲੇ ਸੋਨੇ ਦੇ ਕੈਂਂਠੇ ਨਾਲ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਜਾਫੀ ਯਾਦਵਿੰਦਰ ਯਾਦਾ ਤੇ ਯੋਧਾ ਸੁਰਖਪੁਰ ਦੇ ਪਿਤਾ, ਵਿਸ਼ਵ ਪੁਲਿਸ ਖੇਡਾਂ ਦੇ ਸੋਨ ਤਗਮਾ ਜੇਤੂ ਪਹਿਲਵਾਨ ਜੱਸੀ ਸਹੋਤਾ, ਕਬੱਡੀ ਪ੍ਰਮੋਟਰ ਗੁਰਜੀਤ ਪੁਰੇਵਾਲ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਮਹਿਮਾਨ:- ਇਸ ਮੌਕੇ ਜਿੱਥੇ ਕੈਨੇਡਾ ਸੰਸਦ ‘ਚ ਵਿਰੋਧੀ ਧਿਰ ਦੇ ਨੇਤਾ ਪੀਅਰ ਪੌਲੀਵਰ ਪੁੱਜੇ ਉੱਥੇ ਐਮ.ਪੀ. ਟਿੰਮ ਉਪਲ, ਜਸਰਾਜ ਹੱਲਣ, ਰਣਦੀਪ ਸਰਾਏ, ਹਰਦੀਪ ਗਰੇਵਾਲ ਤੇ ਜਾਰਜ ਚਾਹਲ (ਸਾਰੇ ਐਮ.ਪੀਜ਼.) ਪੁੱਜੇ। ਇਸ ਮੌਕੇ ਨਾਮਵਰ ਗਾਇਕ ਤੇ ਨਾਇਕ ਐਮੀ ਵਿਰਕ, ਗੀਤਾ ਜ਼ੈਲਦਾਰ, ਕਾਲਾ ਹਾਂਸ, ਇੰਦਰਜੀਤ ਧੁੱਗਾ, ਗੁਰਲਾਟ ਸਹੋਤਾ, ਹਰਵਿੰਦਰ ਬਾਸੀ, ਦਲਜੀਤ ਸਹੋਤਾ, ਮੇਜਰ ਨੱਤ, ਜਸ ਸੋਹਲ, ਮਿੱਠੂ, ਧੀਰਾ ਸੰਧੂ, ਜਿੰਦਰ ਬੁੱਟਰ, ਕੁਲਵਿੰਦਰ ਪੱਤੜ, ਸੇਵਾ ਸਿੰਘ ਰੰਧਾਵਾ, ਰੈਂਬੋਂ ਸਿੱਧੂ, ਸੁੱਖਾ ਢੇਸੀ, ਹਰਿੰਦਰ ਬੈਂਸ, ਤਲਵਿੰਦਰ ਮੰਡ, ਬੂਟਾ ਚਾਹਲ, ਜੱਸੀ ਸਰਾਏ, ਮਨਜੀਤ ਘੋਤੜਾ, ਸੁੱਖਾ ਬਾਸੀ, ਰੇਸ਼ਮ ਸਿੰਘ, ਕੁਲਵੰਤ ਢੀਂਡਸਾ, ਮੇਜਰ ਬਰਾੜ, ਜਸਪਾਲ ਭੰਡਾਲ, ਸਵਰਨ ਸਿੱਧੂ, ਜਲੰਧਰ ਸਿੱਧੂ, ਗੋਗਾ ਗਹੂੰਣੀਆ, ਜੋਗਾ ਕੰਗ, ਬਲਜੀਤ ਸੰਧੂ ਤੇ ਜੰਟੀ ਅਮਰੀਕਾ, ਨਿਊਜ਼ੀਲਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਤੀਰਥ ਸਿੰਘ ਅਟਵਾਲ, ਅਵਤਾਰ ਸਿੰਘ ਤਾਰੀ ਟਰੰਗਾ, ਕੀਪਾ ਟਾਂਡਾ ਸਮੇਤ ਕਬੱਡੀ ਨਾਲ ਜੁੜੀਆ ਹੋਰ ਸ਼ਖਸ਼ੀਅਤਾਂ ਪੁੱਜੀਆਂ।
ਮੁਕਾਬਲੇਬਾਜ਼ੀ:- ਕੱਪ ਦੀ ਸ਼ੁਰੂਆਤ ਵੱਖ-ਵੱਖ ਟੀਮਾਂ ਦੇ ਮਾਰਚ ਪਾਸਟ ਨਾਲ ਹੋਈ। ਪਹਿਲੇ ਮੈਚ ‘ਚ ਕੈਨੇਡਾ ਈਸਟ ਦੀ ਟੀਮ ਨੇ ਇੰਗਲੈਂਡ ਨੂੰ 48.5-32 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ‘ਚ ਅਮਰੀਕਾ ਨੇ ਪਾਕਿਸਤਾਨ ਨੂੰ 37.5-35 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ‘ਚ ਕੈਨੇਡਾ ਵੈਸਟ ਨੇ ਇੰਗਲੈਂਡ ਨੂੰ 38-33.5 ਅੰਕਾਂ ਨਾਲ ਹਰਾਇਆ। ਚੌਥੇ ਮੈਚ ‘ਚ ਭਾਰਤ ਨੇ ਪਾਕਿਸਤਾਨ ਨੂੰ 39-28.5 ਅੰਕਾਂ ਨਾਲ ਪਛਾੜਿਆ। ਪਹਿਲੇ ਸੈਮੀਫਾਈਨਲ ‘ਚ ਅਮਰੀਕਾ ਨੇ ਕੈਨੇਡਾ ਵੈਸਟ ਦੀ ਟੀਮ ਨੂੰ 44.5-36 ਅੰਕਾਂ ਹਰਾਇਆ ਅਤੇ ਦੂਸਰੇ ਸੈਮੀਫਾਈਨਲ ‘ਚ ਕੈਨੇਡਾ ਈਸਟ ਨੇ ਭਾਰਤ ਨੂੰ 48.5-43 ਅੰਕਾਂ ਨਾਲ ਹਰਾਕੇ ਫਾਈਨਲ ‘ਚ ਥਾਂ ਬਣਾਈ। ਫਾਈਨਲ ਮੈਚ ‘ਚ ਕੈਨੇਡਾ ਈਸਟ ਨੇ ਅਮਰੀਕਾ ਨੂੰ 53-47.5 ਅੰਕਾਂ ਨਾਲ ਹਰਾਕੇ ਖਿਤਾਬ ਜਿੱਤਿਆ। ਜੇਤੂ ਟੀਮ ਲਈ ਰਵੀ ਦਿਉਰਾ ਨੇ ਅਜੇਤੂ 24 ਧਾਵੇ ਬੋਲੇ। ਧਾਵੀ ਚਿੱਤਪਾਲ ਚਿੱਟੀ, ਕਾਲਾ ਧਨੌਲਾ, ਭੂਰੀ ਬੂਰੇ ਨੰਗਲ ਅਤੇ ਜਸਮਨਪ੍ਰੀਤ ਰਾਜੂ ਨੇ, ਜਾਫੀ ਰਵੀ ਸਾਹੋਕੇ, ਜੱਗੂ ਹਾਕਮਵਾਲਾ ਅਤੇ ਵਾਹਿਗੁਰੂ ਸੀਚੇਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਮਰੀਕਾ ਵੱਲੋਂ ਧਾਵੀ ਸੁਲਤਾਨ ਸਮਸਪੁਰ (23/24) ਲੱਡਾ ਬੱਲਪੁਰੀਆ, ਮੰਨਾ ਬੱਲ ਨੌ, ਜੱਸੀ ਸਹੋਤਾ ਤੇ ਦੁੱਲਾ ਬੱਗਾ ਪਿੰਡ, ਜਾਫੀ ਪਾਲਾ ਜਲਾਲਪੁਰ ਅਤੇ ਸੱਤੂ ਖਡੂਰ ਸਾਹਿਬ ਨੇ ਜੁਝਾਰੂ ਖੇਡ ਦਿਖਾਈ। ਅੰਡਰ-21 ਵਰਗ ਦੇ ਪ੍ਰਦਰਸ਼ਨੀ ਮੈਚ ‘ਚ ਵਾਰੀਅਰਜ਼ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 47-45.5 ਅੰਕਾਂ ਨਾਲ ਹਰਾਇਆ।
ਸਰਵੋਤਮ ਖਿਡਾਰੀ:- ਜੇਤੂ ਟੀਮ ਦੇ ਖਿਡਾਰੀ ਰਵੀ ਦਿੳੇੁਰਾ ਨੇ 24 ਅਜੇਤੂ ਧਾਵੇ ਬੋਲਕੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਇਸੇ ਟੀਮ ਦੇ ਰਵੀ ਸਾਹੋਕੇ ਨੇ 15 ਕੋਸ਼ਿਸ਼ਾਂ ਤੋਂ 3 ਜੱਫੇ ਲਗਾਕੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਸੁਲਤਾਨ ਸਮਸਪੁਰ ਨੇ 24 ਰੇਡਾਂ ਤੋਂ 23 ਅੰਕ ਹਾਸਿਲ ਕੀਤੇ ਅਤੇ ਉਸ ਨੂੰ ਕੱਪ ਦਾ ਮੋਸਟ ਵਾਲੂਏਬਲ ਖਿਡਾਰੀ ਚੁਣਿਆ ਗਿਆ। ਜੇਤੂ ਟੀਮ ਦੇ ਖਿਡਾਰੀ ਜੱਗੂ ਹਾਕਮਵਾਲਾ ਨੇ ਕੱਪ ਦੌਰਾਨ ਸਭ ਤੋਂ ਵੱਧ 9 ਜੱਫੇ ਲਗਾਏ। ਰਵੀ ਸਾਹੋਕੇ ਨੇ 7 (1 ਕਾਮਨ), ਪਾਲਾ ਜਲਾਲਪੁਰ ਤੇ ਘੋੜਾ ਦੋਦਾ ਨੇ 6-6 ਜੱਫੇ ਲਗਾਏ।
ਤਿਰਛੀ ਨਜ਼ਰ:- ਖਚਾਖਚ ਭਰੇ ਸਟੇਡੀਅਮ ‘ਚ ਉਸ ਵੇਲੇ ਅਮਰੀਕਾ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਦਰਮਿਆਨ ਸੈਮੀਫਾਈਨਲ ਮੁਕਾਬਲਾ ਰੋਚਕ ਬਣ ਗਿਆ ਜਦੋਂ ਅਮਰੀਕਾ ਦੀ ਟੀਮ ਦੇ ਜਾਫੀ ਸਨੀ ਦੇ ਜਖਮੀ ਹੋਣ ਕਾਰਨ ਇਸ ਟੀਮ ਦੀ ਜਾਫ ਲਾਈਨ ‘ਚ ਸਿਰਫ ਤਿੰਨ ਖਿਡਾਰੀ ਰਹਿ ਗਏ। ਇੱਕ ਸਮੇਂ ਮੰਗਤ ਮੰਗੀ ਤੇ ਸੱਤੂ ਖਡੂਰ ਸਾਹਿਬ ਹੀ ਜਾਫ ਲਾਈਨ ‘ਚ ਖੜੇ ਦਿਖਾਈ ਦਿੱਤੇ। ਸਥਾਨਕ ਕਾਲਕਾਰ ਨੇ ਫਾਈਨਲ ਮੈਚ ਤੋਂ ਪਹਿਲਾ ਬੈਲੇ ਡਾਂਸ ਨਾਲ ਰੰਗ ਬੰਨਿਆ। ਇਸ ਕੱਪ ਦੌਰਾਨ ਸੁਲਤਾਨ ਸਮਸਮਪੁਰ ਨੂੰ ਤਿੰਨ ਮੈਚਾਂ ਦੌਰਾਨ ਸਿਰਫ ਇੱਕ ਜੱਫਾ ਲੱਗਿਆ। ਉਸ ਨੇ 55 ਕਬੱਡੀਆਂ ਪਾਕੇ 54 ਅੰਕ ਬਟੋਰੇ। ਜਦੋਂ ਕਿ ਰਵੀ ਦਿਉਰਾ ਨੇ 48 ਰੇਡਾਂ ਤੋਂ 46 ਅੰਕ ਬਟੋਰੇ। ਜੱਗੂ ਹਾਕਮਵਾਲਾ ਨੇ ਕੱਪ ਦੌਰਾਨ ਸਭ ਤੋਂ ਜਿਆਦਾ 9 ਜੱਫੇ ਲਗਾਏ।
ਸੰਚਾਲਕ:- ਕੈਨੇਡਾ ਕੱਪ ਦੀ ਤਕਨੀਕੀ ਟੀਮ ‘ਚ ਅੰਪਾਇਰ ਪੱਪੂ ਭਦੌੜ, ਬਿੰਨਾ ਮਲਿਕ, ਸਾਬੀ ਜੰਡਿਆਲੀ, ਨੀਟਾ ਸਰਾਏ, ਬਲਵੀਰ ਨਿੱਝਰ ਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ। ਉਭਰਦੇ ਖਿਡਾਰੀਆਂ ਦੇ ਪ੍ਰਦਰਸ਼ਨੀ ਮੈਚ ਦੌਰਾਨ ਦਰਸ਼ਨ ਗਿੱਲ ਤੇ ਰੈਂਬੋ ਸਿੱਧੂ ਨੇ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ। ਜਸਵੰਤ ਖੜਗ ਤੇ ਮਨੀ ਖੜਗ ਨੇ ਮੈਚ ਦੇ ਇੱਕ-ਇੱਕ ਅੰਕ ਦਾ ਵੇਰਵਾ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ, ਮੱਖਣ ਅਲੀ, ਸ਼ਿੰਦਰ ਧਾਲੀਵਾਲ, ਸੁਰਜੀਤ ਕਕਰਾਲੀ, ਕਾਲਾ ਰਛੀਨ, ਇਕਬਾਲ ਗਾਲਿਬ, ਲੱਖਾ ਸਿੱਧਵਾਂ, ਹੈਰੀ ਬਨਭੌਰਾ, ਬਿਨਿੰਗ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਨੇ ਕੁਮੈਂਟਰੀ ਨਾਲ ਰੰਗ ਬੰਨਿਆ।
ਤਸਵੀਰਾਂ:- 1. ਕੱਪ ਜੇਤੂ ਕੈਨੇਡਾ ਈਸਟ ਦੀ ਟੀਮ ਪ੍ਰਬੰਧਕਾਂ ਤੋਂ ਟਰਾਫੀ ਹਾਸਿਲ ਕਰਦੀ ਹੋਈ।
2. ਕੰਜਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਵਰ ਦਰਸ਼ਕਾਂ ਦੇ ਰੂਬੁਰੂ ਹੁੰਦੇ ਹੋਏ।
3. ਖੁਸ਼ੀ ਗਿੱਲ ਦੁੱਗਾ ਦੇ ਪਿਤਾ ਨਿਰਮਲ ਸਿੰਘ ਗਿੱਲ ਦਾ ਸਨਮਾਨ ਕਰਦੇ ਹੋਏ ਇੰਦਰਜੀਤ ਧੁੱਗਾ ਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਅਹੁਦੇਦਾਰ।
4. ਯਾਦਾ ਸੁਰਖਪੁਰ ਤੇ ਯੋਧਾ ਸੁਰਖਪੁਰ ਦੇ ਪਿਤਾ ਦਾ ਸਨਮਾਨ ਕਰਦੇ ਹੋਏ ਜਸ ਸ਼ੋਕਰ ਤੇ ਸਾਥੀ।
5. ਸਰਵੋਤਮ ਖਿਡਾਰੀ ਰਵੀ ਦਿਉਰਾ ਤੇ ਰਵੀ ਸਾਹੋਕੇ।