ਕੁਰਸੀ ਦੇ ਆਲੇ ਦੁਆਲੇ

ਰਾਜਨੀਤੀ ਦੇ ਚਿੱਕੜ ਵਿੱਚ ਖਿੜਿਆ ਕੰਵਲ ਦਾ ਫੁੱਲ ਹੈ, ਵਿਧਾਇਕ ਹਲਕਾ ਨਕੋਦਰ ਸਃ ਗੁਰਪ੍ਰਤਾਪ ਸਿੰਘ ਵਡਾਲਾ

ਜਦੋਂ ਦੁਆਬੇ ਦੇ ਤਿੰਨ ਇਮਾਨਦਾਰ ਵਿਧਾਇਕਾਂ ਦੀ ਗੱਲ ਚੱਲਦੀ ਹੈ ਤਾਂ ਸਃ ਸੁਖਪਾਲ ਸਿੰਘ ਖਹਿਰਾ, ਸਃ ਪ੍ਰਗਟ ਸਿੰਘ ਤੇ ਸਃ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ। ਦੂਸਰੇ ਦੋ ਵਿਧਾਇਕਾਂ ਤੇ ਵੀ ਪਾਰਟੀ ਬਦਲਣ ਦਾ ਦੋਸ਼ ਹੈ ਪਰ ਵਡਾਲਾ ਪਰਿਵਾਰ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਅੱਜ ਤੱਕ ਪਾਰਟੀ ਨਹੀਂ ਬਦਲੀ ਤੇ ਨਾ ਹੀ ਵਡਾਲਾ ਪਰਿਵਾਰ ਤੇ ਰੇਤ, ਬੱਜਰੀ,ਸ਼ਰਾਬ ਮਾ਼ਫੀਆ ਜਾਂ ਕਿਸੇ ਹੋਰ ਕੁਰੱਪਸ਼ਨ ਦਾ ਦੋਸ਼ ਹੈ ਤੇ ਨਾ ਹੀ ਇਸ ਪਰਿਵਾਰ ਦੀ ਕੋਈ ਟਰਾਂਸਪੋਰਟ ਚੱਲਦੀ ਹੈ। ਉਹ ਗੱਲ ਵੱਖਰੀ ਕਿ ਇਹ ਪਰਿਵਾਰ ਜੱਦੀ ਪੁਸ਼ਤੀ ਅਮੀਰ ਹੈ। ਪਾਕਿਸਤਾਨ ਤੋਂ ਆਕੇ ਪਿੰਡ ਵਡਾਲਾ ਵਿੱਚ ਅਲਾਟਮੈਂਟ ਹੋਈ 65 ਕਿੱਲ੍ਹੇ ਜ਼ਮੀਨ ਜਲੰਧਰ ਸ਼ਹਿਰ ਦੇ ਸੈਂਟਰ ਵਿੱਚ ਹੈ ਜਿਸਦੀ ਕੀਮਤ ਫੁੱਟਾਂ ਵਿੱਚ ਹੈ ਤੇ ਜਿਸ ਨੂੰ ਬੇਅੰਤ ਸਿੰਘ ਨੇ 1993 ਵਿੱਚ ਐਕਵਾਇਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਸਵਃ ਸਃ ਕੁਲਦੀਪ ਸਿੰਘ ਵਡਾਲਾ ਦੀ ਸ਼ਖ਼ਸੀਅਤ ਅੱਗੇ ਉਸ ਦੀ ਪੇਸ਼ ਨਾ ਗਈ। ਸਃ ਵਡਾਲਾ ਦੇ ਤਿੰਨ ਪੁੱਤਰ ਅਮਰੀਕਾ ਤੇ ਇੰਗਲੈਂਡ ਵਿੱਚ ਸੈੱਟ ਹਨ ਪਰ ਸਃ ਗੁਰਪ੍ਰਤਾਪ ਵਡਾਲਾ ਪੰਜਾਬ ਵਿੱਚ ਹੀ ਰਹਿ ਕੇ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਇਲਾਕੇ ਵਿੱਚ ਪਿਤਾ ਤੇ ਪੁੱਤਰ ਵੱਡੇ ਵਡਾਲਾ ਤੇ ਛੋਟੇ ਵਡਾਲਾ ਨਾਲ ਜਾਣੇ ਜਾਂਦੇ ਹਨ। ਛੋਟੇ ਵਡਾਲਾ ਜੀ ਦੇ ਪੜਦਾਦਾ ਸਃ ਸਤਨਾਮ ਸਿੰਘ ਜੀ ਨੇ ਜੈਤੋ ਦੇ ਮੋਰਚੇ ਵਿੱਚ ਸ਼ਹੀਦੀ ਪ੍ਰਾਪਤ ਵੀ ਕੀਤੀ। ਜਿਵੇਂ ਕਈ ਆਗੂਆਂ ਤੇ ਅੰਗੂਠਾ ਛਾਪ ਜਾਂ ਘੱਟ ਪੜ੍ਹੇ ਲਿਖੇ ਹੋਣ ਦਾ ਦੋਸ਼ ਲੱਗਦਾ ਹੈ ਪਰ ਸਃ ਵਡਾਲਾ ਬਹੁਤ ਪੜ੍ਹੇ ਲਿਖੇ ਹਨ ਉਹਨਾਂ ਨੇ ਪੰਜਵੀਂ ਤੱਕ ਦੀ ਪੜ੍ਹਾਈ ਮਸੂਰੀ, ਦਸਵੀਂ ਤੱਕ PPS ਨਾਭਾ ਤੇ ਇਲੈਕਟਰੀਕਲ ਇੰਜਨਿਅਰਿੰਗ ਦੀ ਪੜ੍ਹਾਈ  GNE ਲੁਧਿਆਣਾ ਤੋਂ ਕੀਤੀ ਹੈ ਜਦੋਂ ਕਿ ਵੱਡੇ ਵਡਾਲਾ BSc. ਐਗਰੀਕਲਚਰ ਸਨ। ਸਾਰੇ ਪਰਿਵਾਰ ਦੀ ਇੰਗਲਿਸ਼ ਵੀ ਫਰਾਟੇਦਾਰ ਹੈ। ਜਦੋਂ ਅਕਾਲੀ ਦਲ ਸਿਧਾਂਤ ਤੋਂ ਭਟਕਣ ਲੱਗਾ ਤਾਂ ਵੱਡੇ ਵਡਾਲਾ ਹਾਈਕਮਾਨ ਕੋਲ ਰੋਸ ਜਤਾਉਂਦੇ ਰਹੇ ਅੰਤ ਜਦੋਂ ਹਾਈਕਮਾਂਡ ਨੇ ਨਾ ਸੁਣੀ ਤਾਂ ਅਗਸਤ 1996 ਵਿੱਚ ਕਿਸੇ ਹੋਰ ਪਾਰਟੀ ਵਿੱਚ ਜਾਣ ਦੀ ਬਜਾਏ ਆਪਣਾ ਹੀ ਅਕਾਲੀ ਦਲ ਜਮਹੂਰੀਅਤ (democratic) ਬਣਾ ਲਿਆ। ਇਹਨਾਂ ਕਾਰਨ ਹੀ 1997 ਤੇ 2002 ਵਿੱਚ ਅਕਾਲੀ ਦਲ ਦਾ ਉਮੀਦਵਾਰ ਨਕੋਦਰ ਤੋਂ ਜਿੱਤ ਨਾ ਸਕਿਆ। 1999 ਵਿੱਚ ਸਃ ਕੁਲਦੀਪ ਸਿੰਘ ਵਡਾਲਾ ਨੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਪੰਥਕ ਮੋਰਚੇ ਵੱਲੋਂ  ਚੋਣ ਲੜੀ।

ਸਵ: ਸਰਦਾਰ ਕੁਲਦੀਪ ਸਿੰਘ ਵਡਾਲਾ

ਦਾਸ ਨੂੰ ਵੀ ਇਸ ਚੋਣ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਵਡਾਲਾ ਸਾਹਿਬ ਦੀ ਸ਼ਖ਼ਸੀਅਤ ਨੂੰ ਜਾਨਣ ਦਾ ਵੀ ਭਾਂਵੇ ਇਹ ਪਰਿਵਾਰ ਪੰਥਕ ਪਰਿਵਾਰ ਹੈ ਪਰ ਬਹੁਤਾ ਕੱਟੜ ਵੀ ਨਹੀਂ ਤੇ ਨਾ ਹੀ ਇਸ ਪਰਿਵਾਰ ਨੇ ਬਹੁਤਾ ਭੜਕਾਊ ਭਾਸ਼ਣ ਕੀਤਾ। 80ਵੇਂ ਤੇ 90ਵੇਂ ਦਹਾਕੇ ਮੈਂ ਵਡਾਲਾ ਸਾਹਿਬ ਦੇ ਕਈ ਭਾਸ਼ਣ ਸੁਣੇ। ਜਿਸ ਵੇਲੇ 1990 ਵਿੱਚ ਜਲੰਧਰ ਵਿਖੇ ਬਰਗਾੜੀ ਵਾਂਗ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਜਲੰਧਰ ਦੂਰਦਰਸ਼ਨ ਕੇਂਦਰ ਲਾਗੇ ਸਾਰੇ ਅਕਾਲੀ ਦਲਾਂ ਦਾ ਤੇ ਫੈਡਰੇਸ਼ਨਾਂ ਦਾ ਸਾਂਝਾ ਇਕੱਠ ਹੋਇਆ। 1990 ਵਿੱਚ ਭਾਰਤ ਨੂੰ ਦੋ ਪ੍ਰਧਾਨਮੰਤਰੀ ਸ਼੍ਰੀ ਵੀ ਪੀ ਸਿੰਘ ਤੇ ਸ਼੍ਰੀ ਚੰਦਰ ਸ਼ੇਖਰ ਮਿਲੇ ਤੇ ਉਹ ਪੰਥਕ ਆਗੂਆਂ ਨੂੰ ਖ਼ਾਲਿਸਤਾਨ ਦੀ ਮੰਗ ਨੂੰ ਛੱਡ ਕੇ ਕੁਝ ਹੋਰ ਮੰਗਾਂ ਦੇਣ ਲਈ ਤਿਆਰ ਸਨ ਇਸ ਲਈ ਜਦੋਂ ਸਰਦਾਰ ਵਡਾਲਾ ਨੇ ਆਨੰਦਪੁਰ ਸਾਹਿਬ ਦਾ ਮਤਾ ਪ੍ਰਧਾਨਮੰਤਰੀ ਅੱਗੇ ਰੱਖਣ ਦੀ ਪੰਥਕ ਆਗੂਆਂ ਨੂੰ ਅਪੀਲ ਕੀਤੀ  ਤਾਂ ਸਟੇਜ ਤੋਂ ਹੀ ਉਨ੍ਹਾਂ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇੱਕ ਫੈਡਰੇਸ਼ਨ ਆਗੂ ਨੇ ਤਾਂ ਇਹ ਵੀ ਆਖ ਦਿੱਤਾ ਕਿ ਜਿਸਨੇ ਵੀ ਪ੍ਰਧਾਨਮੰਤਰੀ ਨਾਲ ਖ਼ਾਲਿਸਤਾਨ ਤੋਂ ਘੱਟ ਕੋਈ ਵੀ ਗੱਲ ਕੀਤੀ ਤਾਂ ਉਸ ਦਾ ਹਸ਼ਰ ਲੌਂਗੋਵਾਲ ਵਰਗਾ ਹੋਵੇਗਾ  ਪਰ ਅੱਜ ਉਹ ਫੈੱਡਰੇਸ਼ਨ ਆਗੂ ਕਾਂਗਰਸ ਵੱਲੋਂ ਐੱਮਐੱਲਏ ਬਣੇ ਹੋਏ ਹਨ ਭਾਵੇਂ ਮੈਨੂੰ ਵੀ ਉਸ ਵੇਲੇ ਸਰਦਾਰ ਵਡਾਲਾ ਦੀ ਇਹ ਗੱਲ ਚੰਗੀ ਨਹੀਂ ਸੀ ਲੱਗੀ ਕਿਉਂਕਿ ਮੈਂ ਵੀ ਜਵਾਨੀ ਵੇਲੇ ਗਰਮਦਲੀਆਂ ਵੱਲ ਜ਼ਿਆਦਾ ਹੀ ਉਲਾਰਵਾਦੀ ਸੀ ਪਰ ਅੱਜ ਇਕੱਤੀ  ਸਾਲ ਬਾਅਦ ਸਰਦਾਰ ਵਡਾਲਾ ਦੀ ਗੱਲ ਬਹੁਤ ਚੰਗੀ ਲੱਗ ਰਹੀ ਹੈ ਜੇ ਕਿਤੇ  ਸਾਡੇ ਪੰਥਕ ਆਗੂ ਵੀ ਪੀ ਸਿੰਘ ਅਤੇ ਚੰਦਰ ਸੇ਼ਖਰ ਹੁਰਾਂ ਤੇ ਦਬਾਅ ਬਣਾ ਕੇ ਆਨੰਦਪੁਰ ਦੇ ਮਤੇ ਦੀਆਂ ਕੁਝ ਸ਼ਰਤਾਂ ਵੀ ਮਨਾ ਲੈਂਦੇ ਤਾਂ ਕਿੰਨਾ ਚੰਗਾ ਹੁੰਦਾ ਗੱਲ ਕੀ ਸਰਦਾਰ ਕੁਲਦੀਪ ਸਿੰਘ ਵਡਾਲਾ ਖ਼ਾਲਿਸਤਾਨ ਦੀ ਲਹਿਰ ਵੇਲੇ ਵੀ ਅਕਾਲੀ ਦਲ ਦੇ  ਦੇ ਨਿਘਾਰ ਤੇ ਉਭਾਰ ਵੇਲੇ ਵੀ ਸਿਧਾਂਤ ਨਾਲ ਖੜ੍ਹੇ ਰਹੇ ਜੇ ਉਹ ਵੀ ਹੋਰ ਆਗੂਆਂ ਵਾਂਗ ਲਾਲਚੀ ਹੁੰਦੇ ਤਾਂ ਉੱਨੀ ਸੌ ਸਤੱਨਵੇ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਕੋਲ ਹੋਣਾ ਸੀ ਸੰਨ ਦੋ ਹਜਾਰ ਇੱਕ ਵਿੱਚ ਸਰਦਾਰ ਵਡਾਲਾ ਨੇ ਕਰਤਾਰਪੁਰ  ਸਾਹਿਬ ਦੇ ਲਾਂਘੇ ਲਈ ਅਰਦਾਸ ਦੀ ਸ਼ੁਰੂਆਤ ਕਰਕੇ ਇੱਕ ਨਵਾਂ ਇਤਿਹਾਸ ਬਣਾ ਦਿੱਤਾ ਅੰਤਲੇ ਸਮੇਂ ਤੱਕ ਉਹਨਾਂ ਦਾ  ਦ੍ਰਿੜ੍ਹ ਨਿਸ਼ਚਾ ਸੀ ਕਿ ‘ਮੈਂ ਰਹਾਂ ਭਾਵੇਂ ਨਾਂ ਰਹਾਂ ਪਰ ਕਰਤਾਰ ਪੁਰ ਦਾ ਲਾਂਘਾ ਜ਼ਰੂਰ ਖੁਲ੍ਹੇਗਾ’ ਅਤੇ ਉੱਨਾਂ ਦਾ ਇਹ ਸੁਪਨਾ ਉਹਨਾਂ ਦੇ ਜਾਣ ਤੋਂ ਬਾਅਦ ਪੂਰਾ ਹੋ ਗਿਆ। ਅੰਤ ਦੋ ਹਜਾਰ ਸੱਤ ਵਿਚ ਇਲਾਕੇ ਦੇ ਲੋਕਾਂ ਨੇ ਜ਼ਿਆਦਾ ਜ਼ੋਰ ਪਾਉਣ ਤੇ ਸਰਦਾਰ ਵਡਾਲਾ  ਫੇਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ  ਉਨ੍ਹਾਂ ਦੇ ਹਮਾਇਤੀਆਂ ਨੇ ਸਲਾਹ ਕੀਤੀ ਜਿਹੜਾ ਕੰਮ ਸਰਦਾਰ ਵਡਾਲਾ ਪਾਰਟੀ ਵਿੱਚ ਰਹਿ ਕੇ ਕਰ ਸਕਦੇ ਹਨ ਉਹ ਪਾਰਟੀ ਤੋਂ ਬਾਗੀ ਹੋ ਕੇ  ਨਹੀਂ ਕਰ ਸਕਦੇ ਦੋ ਹਜਾਰ ਸੱਤ ਵਿਚ ਉਨ੍ਹਾਂ ਨੇ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜੀ ਤੇ ਬਹੁਤ ਹੀ ਥੋੜ੍ਹੇ ਫਰਕ ਨਾਲ ਹਾਰ ਗਏ ਹਾਰ ਪਿੱਛੇ ਇੱਕ ਸੀਨੀਅਰ ਅਕਾਲੀ ਆਗੂ ਦਾ ਹੱਥ ਸੀ ਭਾਵੇਂ ਸਰਦਾਰ ਵਡਾਲਾ ਇਹ ਚੋਣ ਹਾਰ ਗਏ ਪਰ ਆਪਣੇ ਸਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਲਈ  ਇਕ ਵੱਡਾ ਮਹਿਲ ਤਿਆਰ ਕਰ ਗਏ

 

ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ

           ਦੋ ਹਜਾਰ ਬਾਰਾਂ ਵਿੱਚ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਚੋਣ ਲੜੀ ਤਾਂ ਭਾਰੀ ਬਹੁਮਤ ਨਾਲ ਜਿੱਤੇ ਐੱਮਐੱਲਏ ਬਣਨ ਤੋਂ ਬਾਅਦ ਵਿੱਚ ਛੋਟੇ ਵਡਾਲਾ ਨੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਇਲਾਕੇ ਵਿਚ ਇੰਨਾ ਸਤਿਕਾਰ ਬਣਾ ਲਿਆ  ਕਿ ਦੋ ਹਜਾਰ ਸਤਾਰਾਂ ਵਿਚ ਨਕੋਦਰ ਤੋਂ ਕਾਂਗਰਸ ਵੱਲੋਂ ਕੋਈ ਚੋਣ ਲੜਨ ਨੂੰ ਤਿਆਰ ਹੀ ਨਹੀਂ ਸੀ  ਤੇ ਆਪ ਵੱਲੋਂ ਸਰਦਾਰ ਜਗਤਾਰ ਸਿੰਘ ਸੰਘੇੜਾ ਨੂੰ ਟਿਕਟ ਦਿੱਤੀ ਗਈ ਪਰ ਸੰਘੇੜਾ ਜੀ ਹਲਕੇ ਦਾ  ਰੁਖ਼ ਦੇਖ ਕੇ ਟਿਕਟ ਵਿੱਚੇ ਛੱਡ ਗਏ ਭਾਵੇਂ ਉਸ ਵੇਲੇ ਆਪ ਦੇ ਹੱਕ ਵਿਚ ਤੂਫਾਨ ਆਇਆ ਹੋਇਆ ਸੀ ਤੇ ਅਕਾਲੀ ਦਲ ਦੀ ਹਾਲਤ ਪਤਲੀ ਸੀ ਫਿਰ ਆਪ ਨੇ ਸਰਦਾਰ ਵਡਾਲਾ ਦੀ ਸੱਜੀ ਬਾਂਹ ਸਰਦਾਰ ਸਰਵਨ ਸਿੰਘ ਹੇਅਰ ਨੂੰ ਟਿਕਟ ਦਿੱਤੀ ਉਹ ਵੀ ਹਾਰ ਗਏ ਕਾਂਗਰਸ ਵੱਲੋਂ ਚਾਰ ਵਾਰ ਲਗਾਤਾਰ  ਐਮ ਐਲ ਏ ਰਹੇ ਸਰਦਾਰ ਅਮਰਜੀਤ ਸਿੰਘ ਸਮਰਾ ਸਿਹਤ ਦਾ ਬਹਾਨਾ ਲਾ ਕੇ ਕੈਪਟਨ ਕੋਲ ਹੱਥ ਜੋੜ ਗਏ  ਕੈਪਟਨ ਸਾਹਿਬ ਨੇ ਆਖਿਆ ਮੁੰਡੇ ਨੂੰ ਫੇਰ ਲੜਾ ਚੋਣ ਤਾਂ ਸਰਦਾਰ ਸਮਰਾ ਜੀ ਆਖਦੇ ਕਾਕਾ ਅਜੇ ਨਿਆਣਾ ਹੈ ਜਦੋਂ ਕਿ ਕਾਕਾ ਜੀ ਪੰਜਾਹ ਸਾਲ ਦੇ ਕਰੀਬ ਹਨ  ਗੱਲ ਕੀ ਜਿੱਤ ਕਿਸੇ ਪਾਸਿਓਂ ਵੀ ਦਿਸ ਨਹੀਂ ਰਹੀ ਸੀ ਫਿਰ ਪਾਰਟੀ ਨੇ ਸਰਦਾਰ ਪਰਗਟ ਸਿੰਘ ਨੂੰ ਅਪੀਲ ਕੀਤੀ ਉਹ ਵੀ ਹੱਥ ਖੜ੍ਹੇ ਕਰ ਗਏ ਤਾਂ ਫਿਰ ਪਾਰਟੀ ਨੇ ਜਲੰਧਰ ਛਾਉਣੀ ਤੋਂ ਲਿਆ ਕੇ ਸਰਦਾਰ ਜਗਬੀਰ ਸਿੰਘ ਬਰਾੜ ਦੀ ਬਲੀ ਦੇ ਦਿੱਤੀ  ਜਿੱਥੇ ਪੂਰੇ ਪੰਜਾਬ ਚ ਇੱਕ ਸੌ ਸੋਲ਼ਾਂ ਹਲਕਿਆਂ ਤੋਂ ਇਕ ਅਨਾਰ ਸੌ ਬਿਮਾਰ ਵਾਲੀ ਗੱਲ ਹੋਈ ਪਈ ਸੀ ਤਿੰਨਾਂ ਹੀ ਵੱਡੀਆਂ ਪਾਰਟੀਆਂ ਦੇ ਤਿੱਨ ਤਿੱਨ ਚਾਰ ਚਾਰ ਉਮੀਦਵਾਰ ਇੱਕੋ ਸੀਟ ਤੋਂ ਚੋਣ ਲੜਣ ਲਈ ਤਿਆਰ ਸਨ  ਉੱਥੇ ਨਕੋਦਰ ਤੋਂ ਨਾ ਹੀ ਅਕਾਲੀ ਦਲ ਦਾ ਕੋਈ ਬਾਗੀ ਉਮੀਦਵਾਰ ਸੀ ਤੇ ਨਾ ਹੀ ਦੂਜੀਆਂ ਦੋ ਪਾਰਟੀਆਂ ਨੂੰ ਕੋਈ ਉਮੀਦਵਾਰ ਲੱਭ ਰਿਹਾ ਸੀ ਕਾਂਗਰਸ ਦੀ ਸਥਿਤੀ ਤਾਂ ਇੰਨੀ ਹਾਸੋਹੀਣੀ ਸੀ ਪਾਰਟੀ ਜਿਸ ਨੂੰ ਵੀ  ਚੋਣ ਲੜਨ ਬਾਰੇ ਕਹਿੰਦੀ ਉਹ ਕਿਸੇ ਹੋਰ ਦਾ ਨਾਂ ਲੈ ਦਿੰਦਾ ਜਿਵੇਂ ਕਿ ਪੰਜਾਬ ਵਿੱਚ ਕਾਂਗਰਸ ਦੀ ਸਥਿਤੀ ਬਹੁਤੀ ਤਰਸਯੋਗ ਨਹੀਂ ਸੀ ਇਸ ਦਾ ਵੱਡਾ ਕਾਰਨ ਸਰਦਾਰ ਬਡਾਲਾ ਨੇ ਆਪਣੇ ਪਿਤਾ ਵਾਂਗ ਪੰਜ ਸਾਲ ਵਿਚ ਆਪਣੀ ਚਿੱਟੀ ਚਾਦਰ ਨੂੰ ਦਾਗ਼ ਨਾ ਲੱਗਣ ਦੇਣਾ ਸੀ  ਤੇ ਨਾ ਹੀ ਉਨ੍ਹਾਂ ਨੇ ਵੋਟਾਂ ਨਾ ਪਾਉਣ ਕਾਰਨ ਕਿਸੇ ਵੀ ਵਿਰੋਧੀ ਤੇ ਝੂਠਾ ਪਰਚਾ ਦਰਜ ਕਰਵਾਇਆ ਤੇ ਨਾ ਹੀ ਅੱਜ ਤਕ ਕਿਸੇ ਵਿਵਾਦਕ ਬਿਆਨ ਵਿੱਚ ਫਸੇ ਹਨ ਨਾ ਹੀ ਉਹ ਰਾਜੇ ਬੜਿੰਗ ਜਾਂ ਹੋਰ ਆਗੂਆਂ ਵਾਂਗ ਉਰਲੀਆਂ ਪਰਲੀਆਂ ਮਾਰਦੇ ਹਨ  ਤੇ ਨਾ ਹੀ ਉਨ੍ਹਾਂ ਨੇ ਕਈ ਆਗੂਆਂ ਵਾਂਗ ਚਰਚਾ ਵਿੱਚ ਆਉਣ ਲਈ ਅੱਜ ਤਕ ਕੋਈ ਹਲਕਾ ਬਿਆਨ ਦਿੱਤਾ ਹੈ ਪੜ੍ਹੇ ਲਿਖੇ ਹੋਣ ਕਾਰਨ ਪੂਰਾ ਨਾਪ ਤੋਲ ਕੇ ਬੋਲਦੇ ਹਨ  ਉਹ ਆਪਣੇ ਪਿਤਾ ਵਾਂਗ ਸਿਹਤਮੰਦ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਇਸੇ ਕਰਕੇ ਹੀ ਜਿੱਥੇ ਉਨ੍ਹਾਂ ਨੂੰ ਪੇਂਡੂ ਵਰਗ ਦਾ ਸਹਿਯੋਗ ਮਿਲ ਰਿਹਾ ਹੈ ਉੱਥੇ ਸ਼ਹਿਰੀ ਵਰਗ ਦੇ ਵੀ ਬਹੁਤ ਵੱਡੀ ਹਮਾਇਤ ਹਾਸਲ ਹੈ  ਇਸ ਹਲਕੇ ਦੇ ਮਜ਼੍ਹਬੀ ਸਿੱਖ ਵੀਰ ਵੀ ਜਿਹੜੇ ਪਹਿਲਾਂ ਜ਼ਿਆਦਾ ਕਾਂਗਰਸ ਵੱਲ ਸਨ ਹੁਣ ਉਹ ਵਡਾਲਾ ਸਾਹਿਬ ਨਾਲ ਹਨ ਕਿਉਂਕਿ ਵਡਾਲਾ ਸਾਹਿਬ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਜਾਣਾ ਨਹੀਂ ਭੁੱਲਦੇ 

 

ਮੰਗਲ ਚੱਠਾ ਕੈਲਗਰੀ
403 708 1596

   ਪਿਛਲੀ ਚੋਣ ਵਿੱਚ ਮੈਂ ਵੀ ਕੈਨੇਡਾ ਤੋਂ ਆਪ ਦੀ ਮਦਦ ਲਈ ਗਿਆ ਸੀ ਕਿਉਂਕਿ ਜਗਤਾਰ ਸਿੰਘ ਸੰਘੇੜਾ ਵੀ ਬਹੁਤ ਸਾਫ਼ ਸੁਥਰੇ ਅਕਸ ਵਾਲੇ ਸਨ ਪਰ ਮੇਰੇ ਜਾਂਦੇ ਨੂੰ ਸਰਦਾਰ ਸੰਘੇੜਾ ਸੀਟ ਛੱਡ ਕੇ ਚਲੇ ਗਏ ਸਨ  ਤੇ ਹੋਰ ਕਈ  ਪੁਰਾਣੇ ਗਰਮਦਲੀਏ ਵੀਰ ਵੀ ਸਰਦਾਰ ਵਡਾਲਾ  ਦੀ ਮਦਦ ਤੇ ਬਾਹਰਲੇ ਦੇਸ਼ਾਂ ਤੋਂ ਗਏ ਹੋਏ ਸਨ ਭਾਵੇਂ ਉਨ੍ਹਾਂ ਦੇ ਹਾਈ ਕਮਾਂਡ ਨਾਲ ਮੱਤਭੇਦ ਸਨ  ਵੱਡੇ ਵੀਰ ਹਰਪ੍ਰੀਤ ਸਿੰਘ ਡਿੰਪੀ ਕੈਨੇਡਾ ਤੋਂ ਮੰਗਲ ਸਿੰਘ ਯੂ ਕੇ ਤੋ ਗਏ ਹੋਏ ਸਨ ਮੇਰੇ ਪਿੰਡ ਤੋਂ ਵੀ ਦੋ ਦੋਵੇਂ ਧੜੇ ਸਰਦਾਰ ਵਡਾਲਾ ਦੀ ਸਪੋਰਟ ਵਿੱਚ ਸਨ ਫਿਰ ਮੈਨੂੰ ਵੀ ਪਿੰਡ ਵਾਸੀਆਂ ਦੇ ਨਾਲ ਚੱਲਣਾ ਪਿਆ ਨਹੀਂ ਤਾਂ ਦੋ ਹਜਾਰ ਦੋ ਤਕ ਤਾਂ ਮੈਂ ਇਕੱਲਾ ਹੀ ਮਾਨ ਦਲ ਦਾ ਬੂਥ ਲਾ ਦਿੰਦਾ ਸੀ ਦਾਸ ਨੂੰ ਵੀ ਸਰਦਾਰ ਵਡਾਲਾ  ਦੀ ਟੀਮ ਨੇ ਕਾਫੀ ਮਾਣ ਦਿੱਤਾ ਉਨ੍ਹਾਂ ਦੇ ਖ਼ਾਸ ਮਿੱਤਰ ਐਡਵੋਕੇਟ ਅਵਤਾਰ ਸਿੰਘ ਕਲੇਰ ਮੇਰੇ ਘਰ ਆਏ ਤੇ ਪਹਿਲੀ ਕਾਨਫ਼ਰੰਸ ਵਿੱਚ ਬੋਲਣ ਦਾ ਸੱਦਾ ਦੇ ਕੇ ਗਏ ਕਾਨਫ਼ਰੰਸ ਤੋਂ ਬਾਅਦ ਸਰਦਾਰ ਵਡਾਲਾ ਦਾ ਮੇਰੇ ਲਈ ਇਹ ਕਹਿਣਾ ਕਿ ਛੋਟੇ ਵੀਰ ਤੈਂ ਕਈ  ਕਵੀਸ਼ਰੀਆਂ ਲਿਖੀਆਂ ਭਾਵੇਂ ਸਾਡੇ ਵਿਰੋਧ ਵਿਚ ਪਰ ਲਿਖੀਆਂ ਸੱਚੀਆਂ ਮੇਰੇ ਲਈ ਮਾਣ ਵਾਲੀ ਗੱਲ ਸੀ। ਕਾਸ਼! ਕਿਧਰੇ ਸਰਦਾਰ ਬਡਾਲਾ ਜਿਹੇ ਦਸ ਪੰਦਰਾਂ ਹੋਰ ਵਿਧਾਇਕ ਅਕਾਲੀ ਦਲ ਵਿੱਚ ਹੁੰਦੇ ਤਾਂ ਅਕਾਲੀ ਦਲ ਦੀ ਸ਼ਾਨ ਬਰਕਰਾਰ ਰਹਿੰਦੀ—-

ਮੰਗਲ ਚੱਠਾ ਕੈਲਗਰੀ 403 708 1596

Show More

Related Articles

Leave a Reply

Your email address will not be published. Required fields are marked *

Back to top button
Translate »