ਰੀਜਾਇਨਾ ਦੇ ਵਾਰਡ 4 ਤੋਂ ਬਲਵੀਰ ਭੱਠਲ, ਕੌਂਸਲਰ ਲਈ ਉਮੀਂਦਵਾਰ ਹੋਣਗੇ

ਰੀਜਾਇਨਾ (ਪੰਜਾਬੀ ਅਖ਼ਬਾਰ ਬਿਊਰੋ) 13 ਨਵੰਬਰ, 2024 ਨੂੰ ਹੋਣ ਵਾਲੀਆਂ ਰੀਜਾਇਨਾ ਸਿਟੀ ਦੀਆਂ ਚੋਣਾਂ ਵਿੱਚ ਵਾਰਡ 4 ਲਈ ਕੌਂਸਲਰ ਦੇ ਅਹੁਦੇ ਲਈ ਪੰਜਾਬੀ ਮੂਲ ਦਾ ਉਮੀਂਦਵਾਰ ਬਲਵੀਰ ਭੱਠਲ ਚੋਣ ਲੜ ਰਿਹਾ ਹੈ।

ਇਸ ਐਲਾਨ ਸਬੰਧੀ ਪੰਜਾਬੀ ਅਖ਼ਬਾਰ ਨਾਲ ਗੱਲ ਬਾਤ ਦੌਰਾਨ ਭੱਠਲ ਸਾਹਿਬ ਦਾ ਕਹਿਣਾ ਹੈ ਕਿ ਮੈਂ ਗੁਰੂਘਰ ਵਿਖੇ ਪਿਛਲੇ ਕਈ ਸਾਲਾਂ ਤੋਂ ਸੇਵਾ ਨਿਭਾਈ ਹੈ ਅਤੇ ਹੁਣ ਇਸ ਖੇਤਰ ਵਿੱਚ ਸਾਡੇ ਭਾਈਚਾਰੇ ਦੀ ਸੇਵਾ ਕਰਨ, ਉਹਨਾਂ ਦੀਆਂ ਲੋੜਾਂ ਨੂੰ ਸਮਝਣ, ਅਤੇ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਚੋਣ ਮੈਦਾਨ ਵਿੱਚ ਉਤਰਿਆ ਹਾਂ। ਮੇਰਾ ਖਿਆਲ ਹੈ ਕਿ ਸਾਡੇ ਭਾਈਚਾਰੇ ਦੀ ਨੁਮਾਇੰਦਗੀ ਕਰਨ ਲਈ ਅਜਿਹਾ ਕਰਨਾ ਜਰੂਰੀ ਹੈ। ਜਦੋਂ ਮੈਂ ਲੋਕਾਂ ਦਾ ਨੁਮਾਇੰਦਾ ਬਣਕੇ ਸਿਟੀ ਕੌਂਸਿਲ ਵਿੱਚ ਬੈਠਾਂਗਾ ਤਾਂ ਸਾਡੇ ਟੈਕਸ ਰਾਹੀ ਪੇਅ ਕੀਤੇ ਡਾਲਰਾਂ ਦੀ ਯੋਗ ਵਰਤੋਂ, ਜ਼ਿੰਮੇਵਾਰੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਵਾਗਾ। ਮੈਨੂੰ ਸਮੁੱਚੇ ਭਾਈਚਾਰੇ ਕੋਲੋਂ ਵੋਟਾਂ ਦੇ ਰੂਪ ਵਿੱਚ ਸਹਿਯੋਗ ਦੀ ਲੋੜ ਹੈ।ਵਾਰਡ ਨੰਬਰ 4 ਵਿੱਚ ਗਰੀਨ ਏਰੀਆ,ਕਰੀਕਸ ਵਿੰਡਸਰ ਪਾਰਕ,ਸਿਨਬੋਈਆ ਸਾਮਿਲ ਹਨ। 8 ਸਤੰਬਰ 2024 ਵਾਲੇ ਦਿਨ ਐਂਤਵਾਰ ਸਾਮ ਦੇ 3 ਵਜੇ 212 ਵਿਕਟੋਰੀਆ ਐਵਨਿਊ ਈਸਟ ਰੀਜਾਇਨਾ ਵਿਖੇ ਸਮੁੱਚੇ ਭਾਈਚਾਰੇ ਨਾਲ ਵੀਚਾਰ ਵਟਾਂਦਰਾ ਕਰਨ ਲਈ ਇੱਕ ਮਿਲਣੀ ਦਾ ਪਰੋਗਰਾਮ ਰੱਖਿਆ ਗਿਆ ਹੈ। ਇਸ ਮਿਲਣੀ ਮੌਕੇ ਟੈੱਡ ਜੈਲਿਟਾ ਸਕੂਲ ਟਰੱਸਟੀ, ਲੌਰਾ ਰੌਸ ਮਨਿਸਟਰ ਆਫ ਸਪੋਰਟਸ ਐਂਡ ਕਲਚਰਲ,ਅਤੇ ਲੌਰੀ ਬ੍ਰੈਸਕਿਨੀ ਵੀ ਸਾਮਿਲ ਰਹਿਣਗੇ । ਸੋ ਉਸ ਦਿਨ ਸਮੁੱਚੇ ਰੀਜਾਇਨਾ ਵਾਸੀਆਂ ਅਤੇ ਵਾਰਡ ਨੰਬਰ 4 ਨਾਲ ਸਬੰਧਿਤ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਦਿਨ ਸਮੇਂ ਸਿਰ ਪਹੁੰਚਕੇ ਆਪਣੇ ਕੀਮਤੀ ਸੁਝਾਅ ਅਤੇ ਸਾਡਾ ਹੌਸਲਾ ਵਧਾਉਣ ਲਈ ਦਰਸਨ ਦੇਣ ਦੀ ਕ੍ਰਿਪਾਲਤਾ ਕਰਨੀ । ਹੋਰ ਜਾਣਕਾਰੀ ਲਈ ਤੁਸੀਂ ਬਲਵੀਰ ਸਿੰਘ ਭੱਠਲ ਦੇ ਫੋਨ ਨੰਬਰ 1 306 501 7892 ਉੱਪਰ ਸੰਪਰਕ ਕਰ ਸਕਦੇ ਹੋ।