ਲੋਕ ਗਾਇਕ ਕੰਵਰ ਗਰੇਵਾਲ ਨੇ ਲਗਾਤਾਰ ਤਿੰਨ ਘੰਟੇ ਕੈਲਗਰੀ ਵਾਸੀ ਕੀਲ ਕੇ ਬਿਠਾਈ ਰੱਖੇ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) 14 ਮਈ ਦੀ ਸ਼ਾਮ ਕੈਲਗਰੀ ਦੇ ਜੈਨੇਸਿਸ ਸੈਂਟਰ ਵਿਖੇ ਜੇ ਐਚ ਐਚ ਟਰਾਂਸਪੋਰਟ ਵਾਲੇ ਗੁਰਸ਼ਰਨ ਜੱਸੜ,ਜੇ ਐਸ ਟਿੰਮੀ ਅਤੇ ਉਹਨਾਂ ਦੀ ਸਹਿਯੋਗੀ ਟੀਮ ਵੱਲੋਂ ਕਰਵਾਏ ਗਏ ਕੰਵਰ ਗਰੇਵਾਲ ਦੇ ਫਤਿਹ ਟੂਰ 2022 ਦੇ ਸੱਭਿਆਚਾਰਕ ਸ਼ੋਅ ਦਾ ਕੈਲਗਰੀ ਵਾਸੀਆਂ ਨੇ ਖੂਬ ਆਨੰਦ ਮਾਣਿਆ।
ਭਾਵੇਂ ਸ਼ੋਅ ਪਹਿਲਾਂ ਹੀ ਸੋਲਡ ਆਊਟ ਹੋ ਚੁੱਕਾ ਸੀ ਪਰ ਫਿਰ ਵੀ ਨਗਰ ਕੀਰਤਨ ਦੌਰਾਨ ਗੁਰੂਘਰ ਦੀ ਪ੍ਰੇੁਰੀਵਿੰਡਜ਼ ਪਾਰਕ ਦੀ ਸਟੇਜ ਉਪਰੋਂ ਸ਼ੋਅ ਦੇ ਪਰਮੋਟਰ ਗੁਰਸ਼ਰਨ ਜੱਸੜ ਨੇ ਵੱਡੇ ਦਿਲ ਨਾਲ ਇਹ ਐਲਾਨ ਕਰ ਦਿੱਤਾ ਸੀ ਕਿ ਜਿਹੜਾ ਵੀ ਸ਼ੋਅ ਦੇਖਣ ਆਉਣਾ ਚਾਹੂੰਦਾ ਹੈ ਉਹ ਆ ਸਕਦਾ ਹੈ ਕੋਈ ਟਿਕਟ ਨਹੀਂ ਹੋਵੇਗੀ ,ਕੰਧਾਂ ਨਾਲ ਖੜ੍ਹਕੇ ਦੇਖ ਸਕਦੇ ਹੋ ਕੁਰਸੀਆਂ ਤਾਂ ਨਹੀਂ ਮਿਲਣੀਆਂ । ਕੰਵਰ ਸਕਿEਰਿਟੀ ਦੀਆਂ ਹੱਦਾਂ ਬੰਨੇ ਤੋੜਦਾ ਹੋਇਆ ਸਟੇਜ ਉਪਰੋਂ ਕਿੰਨੇ ਵਾਰ ਹੀ ਗਾਉਂਦਾ ਗਾਉਂਦਾ ਲੋਕਾਂ ਵਿੱਚ ਚਲਾ ਜਾਂਦਾ ਸੀ ਸਾਇਦ ਇਹੀ ਕਾਰਣ ਸੀ ਕਿ ਲੋਕਾਂ ਨੂੰ ਉਹ ਆਪਣਾ ਗਾਇਕ ਲੱਗਦਾ ਹੈ।
ਸਟੇਜ ਉਪਰੋਂ ਇੱਕ ਵੀ ਸ਼ਬਦ ਅਜਿਹਾ ਨਹੀਂ ਬੋਲਿਆ ਜਿਹੜਾ ਅਸੀਂ ਆਪਣੇ ਪਰਿਵਾਰ ਵਿੱਚ ਬੈਠਕੇ ਨਾ ਸੁਣ ਸਕਦੇ ਹੋਈਏ । ਬੂੱਢੇ ਬਾਪੂ ਅਤੇ ਬੁੱਢੀਆਂ ਮਾਵਾਂ ਦੀਆਂ ਟੋਲੀਆਂ ਆਸੀਸ ਦੇ ਰੂਪ ਵਿੱਚ ਸਟੇਜ ਵੱਲ ਆਉਂਦੀਆਂ ਸਨ ਅਤੇ ਸਤਿਕਾਰ ਨਾਲ ਡਾਲਰਾਂ ਦਾ ਮਾਣ ਬਖਸਦੀਆਂ ਹੋਈਆਂ ਵਾਪਿਸ ਆ ਆਪਣੀ ਸੀਟ ਉੱਪਰ ਬੈਠ ਜਾਂਦੀਆਂ ਸਨ।
ਦੁੱਧਾਂ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ, ਦੇਖ ਭਾਈ ਬਾਲਿਆ ਰੰਗ ਕਰਤਾਰ ਦੇ,ਨੱਚਣਾ ਪੈਂਦਾ ਐ, ਪੇਚਾ ਪੈ ਗਿਆ ਸੈਂਟਰ ਨਾਲ ਜਿਹੇ ਚਰਚਿਤ ਗੀਤਾਂ ਦੇ ਬੋਲ ਹਾਲ ਅੰਦਰ ਪੁੱਜੇ ਦਰਸਕਾਂ ਦੀ ਸੰਗੀਤਕ ਭੁੱਖ ਨੂੰ ਲਗਾਤਾਰ ਤਿੰਨ ਘੰਟੇ ਬਿਨਾ ਕਿਸੇ ਬਰੇਕ ਦੇ,ਪੂਰਾ ਕਰਦੇ ਰਹੇ। ਗੁਰਸ਼ਰਨ ਜੱਸੜ, ਜੇ ਐਸ ਟਿੰਮੀ ਅਤੇ ਉਹਨਾਂ ਦੀ ਸਮੁੱਚੀ ਟੀਮ ਇਸ ਲਈ ਵਧਾਈ ਦੀ ਹੱਕਦਾਰ ਹੈ ਉਮੀਂਦ ਹੈ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣਗੇ।