ਖੇਡਾਂ ਖੇਡਦਿਆਂ

ਲੱਭੀਏ ਯੋਧੇ ਖੇਡ ਮੈਦਾਨ ਦੇ…

ਸਾਡੀਆਂ ਖੇਡਾਂ: ਲੱਭੀਏ ਯੋਧੇ ਖੇਡ ਮੈਦਾਨ ਦੇ…
‘ਵਾਇਕਾਟੋ ਵੌਰੀਅਰਜ਼’ ਵਾਲਿਆਂ ਦਾ ਪਲੇਠਾ ਦੋ ਦਿਨਾਂ ਖੇਡ ਟੂਰਨਾਮੈਂਟ ਲਾ ਗਿਆ ਰੌਣਕਾਂ
-ਹਾਕੀ, ਫੁੱਟਬਾਲ, ਵਾਲੀਵਾਲ ਸ਼ੂਟਿੰਗ, ਕ੍ਰਿਕਟ, ਖੋ-ਖੋ ਦੇ ਹੋਏ ਮੈਚ
-ਛੋਟਿਆਂ ਬੱਚਿਆਂ ਦੇ ਭੰਗੜੇ ਨੇ ਵੀਡੀਓ ਕੈਮਰੇ ਆਪਣੇ ਵੱਲ ਖਿੱਚੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਸਤੰਬਰ:-ਵਿਦੇਸ਼ੀ ਵਸਦਿਆਂ ਕੰਮਾਂ ਕਾਰਾਂ ਦੇ ਨਾਲੋ-ਨਾਲ ਜੇਕਰ ਆਪਣੀ ਖੇਡਾਂ ਅਤੇ ਸਭਿਆਚਾਰ ਨਾਲ ਜੁੜੇ ਰਹੀਏ ਤਾਂ ਵਿਰਾਸਤੀ ਗੱਲਾਂ ਅੱਗੇ ਵਧਦੀਆਂ ਰਹਿੰਦੀਆਂ ਹਨ। ਸਾਡੇ ਖੇਡ ਕਲੱਬ ਇਨ੍ਹਾਂ ਕਾਰਜਾਂ ਵਿਚ ਵੱਡਾ ਯੋਗਦਾਨ ਪਾ ਰਹੇ ਹਨ। ਹਮਿਲਟਨ ਵਿਖੇ ਸਥਾਪਿਤ ਨਵੀਂ ਖੇਡ ਕਲੱਬ ‘ਵਾਈਕਾਟੋ ਵੌਰੀਅਰਜ਼’ ਜਾਂ ਕਹਿ ਲਈਏ ਵਾਇਕਾਟੋ ਵਾਲੇ ਯੋਧਿਆਂ ਨੇ ਆਪਣਾ ਪਲੇਠਾ ਖੇਡ ਟੂਰਨਾਮੈਂਟ ਇਨਸ ਕਾਮਿਨ ਖੇਡ ਮੈਦਾਨ ਦੇ ਵਿਚ ਕਰਵਾਇਆ। ਜਿਸ ਦੇ ਵਿਚ ਹਾਕੀ, ਫੁੱਟਬਾਲ, ਵਾਲੀਵਾਲ ਸ਼ੂਟਿੰਗ, ਕ੍ਰਿਕਟ, ਖੋ-ਖੋ ਆਦਿ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਨੇ ਭੰਗੜੇ ਅਤੇ ਗਿੱਧੇ ਦੇ ਨਾਲ ਖੂਬ ਰੌਣਕ ਲਾਈ। ਮਾਪੇ ਅਤੇ ਦਰਸ਼ਕ ਫੋਨਾਂ ਉਤੇ ਵੀਡੀਓ ਬਣਾ ਕੇ ਬਹੁਤ ਖੁਸ਼ ਹੋਏ। ਇਸ ਖੇਡ ਮੇਲੇ ਵਿਚ ਲਗਪਗ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।  ਰਿਵਰਸਿਟੀ ਪੰਜਾਬੀ ਕੱਲਬ ਵੱਲੋਂ ਸਭਿਆਚਾਰਕ ਪ੍ਰੋਗਰਾਮ। ਲੋਕਗਾਇਕ ਮਨਿੰਦਰ ਕੌਲਗੜੀਆ, ਲਵ ਦੁੱਗਲ ਅਤੇ ਅਮਨਿੰਦਰ ਭੰਗੂ ਨੇ ਗੀਤਾਂ ਨਾਲ ਛਹਿਬਰ ਲਾਈ। ਸ. ਜਰੈਨਲ ਸਿੰਘ ਰਾਹੋਂ, ਸ. ਚਰਨਜੀਤ ਸਿੰਘ ਦੁੱਲਾ ਅਤੇ ਹੈਰੀ 5911 ਨੇ ਕੁਮੈਂਟਰੀ ਕਰਕੇ ਖੇਡਾਂ ਦੌਰਾਨ ਮੇਲੇ ਵਰਗਾ ਮਾਹੌਲ ਬਣਾਈ ਰੱਖਿਆ। ਖੇਡ ਮੇਲੇ ਦੇ ਨਤੀਜੇ ਇਸ ਪ੍ਰਕਾਰ ਰਹੇ।
ਵਾਲੀਵਾਲ ਸ਼ੂਟਿੰਗ ਦੇ ਵਿਚ ਪਹਿਲਾ ਸਥਾਨ ਮਾਲਵਾ ਸਪੋਰਟਸ ਐਂਡਕਲਚਰਲ ਕਲੱਬ ਨੇ ਹਾਸਿਲ ਕੀਤਾ ਅਤੇ ਦੂਜਾ ਸਥਾਨ ਐਸ. ਬੀ. ਐਸ. ਕਲੱਬ ਦੇ ਹਿੱਸੇ ਆਇਆ। ਹਾਕੀ ਅੰਡਰ-10 ਦੇ ਵਿਚ ਜੇਤੂ ਹੇਸਟਿੰਗਜ਼, ਉਪ ਜੇਤੂ ਬੀ.ਓ.ਪੀ., ਅੰਡਰ-13  ਲੜਕੀਆਂ ਦੇ ਵਿਚ ਬੀ.ਓ.ਪੀ. ਜੇਤੂ, ਵਾਇਕਾਟੋ ਵੌਰੀਅਰਜ਼ ਉਪਜੇਤੂ, ਅੰਡਰ-13 ਮਿਕਸ ਦੇ ਵਿਚ ਬੀ.ਓ.ਪੀ. ਜੇਤੂ ਅਤੇ ਐਨ. ਜ਼ੈਡ. ਪੰਜਾਬੀ ਉਪਜੇਤੂ, ਅੰਡਰ-16 ਦੇ ਵਿਚ ਬੀ.ਓ.ਪੀ. ਖਾਲਸਾ ਜੇਤੂ, ਬੀ.ਓ.ਪੀ. ਪੰਜਾਬੀ ਉਪਜੇਤੂ, ਖੋ-ਖੋ ਦੇ ਵਿਚ ਹਮਿਲਟਨ ਗਰਲਜ਼ ਜੇਤੂ ਅਤੇ ਬੀ.ਓ.ਪੀ. ਉਪਜੇਤੂ, ਕ੍ਰਿਕਟ ਸੀਨੀਅਰ ਦੇ ਵਿਚ ਕੈਟੀ-ਕੈਟੀ ਜੇਤੂ, ਭਗਤ ਸਿੰਘ ਟ੍ਰਸਟ ਉਪਜੇਤੂ, ਕ੍ਰਿਕਟ ਜੂਨੀਅਰ ਦੇ ਵਿਚ ਵਾਇਕਾਟੋ ਵੌਰੀਅਰਜ਼ ਜੇਤੂ ਅਤੇ ਕਲੱਚ ਕੋਚਿੰਗ ਉਪਜੇਤੂ, ਸੌਕਰ ਸੀਨੀਅਰ ਦੇ ਵਿਚ ਪੰਜਾਬ ਫੁੱਟਬਾਲ ਕਲੱਬ ਜੇਤੂ, ਔਕਲੈਂਡ ਲਾਇਨਜ਼ ਉਪਜੇਤੂ, ਫੁੱਟਬਾਲ ਜੂਨੀਅਰ ਦੇ ਵਿਚ ਵਾਇਕਾਟੋ ਵੌਰੀਅਰਜ਼ ਜੇਤੂ, ਪੰਜਾਬੀ ਲਾਇਨਜ਼ ਉਪਜੇਤੂ। ਮਿਊਜ਼ੀਕਲ ਚੇਅਰ ਵੀ ਬਹੁਤ ਦਿਲਚਸਪ ਰਹੀ।

ਇਸ ਦੇ ਨਾਲ ਹਾਕੀ ਦੇ ਵਿੱਚ ਅਮਨਜੋਤ ਕੁਲਾਰ ਹੈਸਟਿਗਸ ਅਤੇ ਜੇਸੋਮ ਖਟਕੜ ਹੈਮਿਲਟਨ ਦਾ ਫੁੱਟਬਾਲ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਾਇਕਾਟੋ ਵੌਰੀਅਰਜ਼ ਦੀ ਪੂਰੀ ਟੀਮ ਜਿੰਦੀ ਮੁਠੱਡਾ, ਹੈਰੀ ਭਲੂਰ, ਹਰਪ੍ਰੀਤ ਨੀਟਾ, ਜੀ.ਐਸ ਮਾਨ, ਹਰਜੱਸ ਸ਼ੀਨਾ, ਜਸਪ੍ਰੀਤ ਘੁੰਮਣ, ਮਨਜਿੰਦਰ ਵੜੈਚ, ਜੈਵੀਰ ਸਰਾ, ਜੈ-ਬੱਲ, ਜਲਾਵਰ ਗੱਗੜਪੁਰ, ਗੌਰਵ ਗੈਰੀ, ਜੀਤਾ ਬਿਲਗਾ, ਜਸਵਿੰਦਰ ਜੱਸਾ, ਜਸਵਿੰਦਰ ਧੰਮ, ਅਮਰੀਕ ਸਿੰਘ, ਮਨਿੰਦਰ ਪੁਰੀ, ਜਗਜੀਤ ਜੱਗੀ, ਮਨਦੀਪ ਦੀਪਾ, ਸੰਨੀ ਰਾਣਾ, ਗੋਲਡੀ ਰਾਣਾ, ਹਰਪ੍ਰੀਤ ਰਾਣਾ, ਚੰਦਨ ਗਰੋਵਰ, ਜਸ਼ਨ ਮੁਨੀਅਰ, ਹੈਰੀ ਗਿੱਲ, ਅਸ਼ੀਸ਼ ਸ਼ਰਮਾ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਵਿੰਦਰ ਚਾਹਲ ਨੇ ਵੱਡਾ ਉਦਮ ਕਰਕੇ ਇਸ ਖੇਡ ਮੇਲੇ ਨੂੰ ਸਫਲ ਬਣਾਇਆ।

Show More

Related Articles

Leave a Reply

Your email address will not be published. Required fields are marked *

Back to top button
Translate »