ਵਾਅਦਾ ਕਰਕੇ ਮੁੱਕਰੀ ਅਲਬਰਟਾ ਸਰਕਾਰ -ਗ੍ਰੀਨ ਲਾਈਨ ਐਲਆਰਟੀ ਫੰਡਾਂ ਤੋਂ ਕੋਰੀ ਨਾਂਹ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਦਿਨੀ ਅਲਬਰਟਾ ਸਰਕਾਰ ਵੱਲੋਂ ਕੈਲਗਰੀ ਦੀ ਗਰੀਨ ਲਾਈਨ ਐਲਆਰਟੀ ਵਾਸਤੇ ਦਿੱਤੇ ਜਾਣ ਵਾਲੇ ਸੂਬਾਈ ਫੰਡ ਨੂੰ ਅਚਾਨਕ ਇੱਕ ਚਿੱਠੀ ਭੇਜ ਕੇ ਰੋਕ ਦਿੱਤਾ ਗਿਆ ਹੈ। ਇਹ ਚਿੱਠੀ ਸੂਬਾ ਸਰਕਾਰ ਵੱਲੋਂ ਸ਼ਹਿਰ ਦੀ ਮੇਅਰ ਜੋਤੀ ਗੌਂਡੇਕ ਨੂੰ ਲਿਖੀ ਹੈ। ਜਿਸ ਤੋਂ ਬਾਅਦ ਮੇਅਰ ਅਤੇ ਕੌਂਸਲਰ ਕਾਫੀ ਨਿਰਾਸ਼ ਹਨ ।
ਪੰਜਾਬੀ ਅਖ਼ਬਾਰ ਨਾਲ ਨਾਲ ਗੱਲ ਕਰਦਿਆਂ ਵਾਰਡ ਨੰਬਰ ਪੰਜ ਤੋਂ ਕੌਂਸਲਰ ਰਾਜ ਧਾਲੀਵਾਲ ਨੇ ਆਖਿਆ ਕਿ ਸੂਬਾ ਸਰਕਾਰ ਦਾ ਇਹ ਫੈਸਲਾ ਬੇਹਦ ਨਿਰਾਸ਼ਾਜਨਕ ਹੈ । ਉਹਨਾਂ ਆਖਿਆ ਕਿ ਨਾ ਸਿਰਫ ਇਸ ਐਲਆਰਟੀ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਲਾਭ ਹੋਣਾ ਸੀ ਬਲਕਿ ਵੱਡੀ ਗਿਣਤੀ ਚ ਨੌਕਰੀਆਂ ਵੀ ਪੈਦਾ ਹੋਣੀਆਂ ਸਨ ਅਤੇ ਜੋ ਰਾਸ਼ੀ ਹੁਣ ਤੱਕ ਇਸ ਪ੍ਰੋਜੈਕਟ ਉਪਰ ਖਰਚ ਹੋ ਚੁੱਕੀ ਹੈ ਉਸ ਦਾ ਕੀ ਬਣੇਗਾ ਇਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ।
ਵਾਅਦਾ ਕਰਕੇ ਮੁੱਕਰੀ ਅਲਬਰਟਾ ਸਰਕਾਰ -ਗ੍ਰੀਨ ਲਾਈਨ ਐਲਆਰਟੀ ਫੰਡਾਂ ਤੋਂ ਕੋਰੀ ਨਾਂਹ
