ਵਿਦੇਸ਼ਾਂ ਵਿੱਚ ਆਕੇ ਵੀ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖ ਰਹੇ ਨੇ ਪੰਜਾਬੀ

ਮਾਂਟਰੀਅਲ (ਪੰਜਾਬੀ ਅਖਬਾਰ ਬਿਊਰੋ) ਵਿਦੇਸ਼ਾਂ ਵਿੱਚ ਆਕੇ ਵੀ ਵਾਤਾਵਰਨ ਪ੍ਰਤੀ ਸੁਚੇਤ ਵਿਅਕਤੀ ਆਪਣੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਿੰਦਾ ਰੱਖ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦਿਆ ਡਾ ਸੰਦੀਪ ਘੰਡ ਨੇ ਦੱਸਿਆ ਕਿ ਬੇਸ਼ਕ ਕੈਨੇਡਾ ਦਾ ਵਾਤਾਵਰਣ ਹਰਿਆ ਭਰਿਆ ਅਤੇ ਸਰੱਖਿਅਤ ਹੈ ਪਰ ਫੇਰ ਵੀ ਪਾਈ ਪ੍ਰਿਤ ਨੁੰ ਜਾਰੀ ਰੱਖਦੇ ਹੋਏ ਉਨ੍ਹਾਂ ਦੇ ਬੱਚਿਆ ਨੇ ਆਪਣੇ ਘਰ ਦੇ ਲਾਅਨ ਵਿੱਚ ਫਲਾਂ ਦੇ ਪੌਦੇ ਲਗਾਏ ਗਏ।ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦੇ ਬੇਟੇ ਸਿਮਰਨਦੀਪ ਘੰਡ ਅਤੇ ਹਰਮਨਦੀਪ ਘੰਡ ਵੱਲੋ ਮਾਪਿਆਂ ਵੱਲੋ ਪਾਈ ਪਿਰਤ ਨੂੰ ਜਾਰੀ ਰੱਖਦੇ ਹੋਏ ਆਪਣੇ ਜਨਮ ਦਿਨ ਨੂੰ ਪੌਦੇ ਲਗਾਕੇ ਮਨਾਇਆ ਗਿਆ।ਉਨ੍ਹਾ ਦੱਸਿਆ ਕਿ ਕੈਨੇਡਾ ਵਿੱਚ ਤਹਾਨੁੰ ਆਪਣੇ ਘਰਾਂ ਵਿੱਚ ਵੀ ਦਰੱਖਤ ਕਟਣ ਲਈ ਸਰਕਾਰ ਦੀ ਆਗਿਆ ਲੈਣੀ ਪੈਂਦੀ ਅਤੇ ਹਰ ਘਰ ਦੇ ਬਾਹਰ ਇਕ ਦਰੱਖਤ ਲਗਿਆ ਹੋਣਾ ਜਰੂਰੀ ਹੈ ਅਤੇ ਨਾ ਲਗਣ ਦੀ ਸੂਰਤ ਵਿੱਚ ਜੁਰਮਾਨਾ ਅਦਾ ਕਰਨਾਂ ਪੈਂਦਾ ਹੈ।ਸਿਮਰਨਦੀਪ ਅਤੇ ਹਰਮਨਦੀਪ ਦੇ ਮਾਤਾ ਕੁਲਦੀਪ ਕੌਰ ਅਤੇ ਪਿਤਾ ਡਾ. ਸੰਦੀਪ ਘੰਡ ਜੋ ਇਸ ਵਾਰ ਜਨਮ ਦਿਨ ਮੌਕੇ ਵਿਸ਼ੇਸ ਤੌਰ ਤੇ ਭਾਰਤ ਤੋਂ ਕਨੇਡਾ ਆਏ ਹੋਏ ਸਨ ਨੇ ਕਿਹਾ ਕਿ ਉਹਨਾਂ ਨੁੰ ਖੁਸ਼ੀ ਹੈ ਕਿ ਉਹਨਾ ਦੇ ਬੱਚਿਆਂ ਨੇ ਦੇਸ਼ ਵਿੱਚ ਪਾਈ ਪਿਰਤ ਨੁੰ ਜਾਰੀ ਰੱਖਿਆ ਹੋਇਆ ਹੈ।ਉਹਨਾ ਦੱਸਿਆ ਕਿ ਕੱੁਝ ਦਿਨ ਪਹਿਲਾਂ ਹੀ ਸਿਮਰਨ ਨੇ ਖੂਨਦਾਨ ਵੀ ਕੀਤਾ ਸੀ।ਇਸ ਮੌਕੇ ਸਿਮਰਨਦੀਪ ਦੀ ਜੀਵਨ ਸਾਥਣ ਜਸਲੀਨ ਕੋਰ ਨੇ ਕਿਹਾ ਕਿ ਉਹਨਾਂ ਨੁੰ ਖੁਸ਼ੀ ਹੈ ਕਿ ਸਿਮਰਨ ਹਮੇਸ਼ਾਂ ਹੀ ਸਮਾਜ ਵਿੱਚ ਕੁੱਝ ਚੰਗਾ ਕਰਨ ਲਈ ਕੰਮ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੁੰ ਵੀ ਹਮੇਸ਼ਾ ਸਹਿਯੋਗ ਕਰਕੇ ਖੁਸ਼ੀ ਮਿਲਦੀ ਹੈ।ਇਸ ਕਾਰਜ ਲਈ ਘੰਡ ਭਰਾਂਵਾਂ ਦੇ ਦੋਸਤਾਂ ਸਰਿੰਦਰ ਸਿੰਘ ਜਸਦੀਪ ਕੌਰ,ਕਰਨਬੀਰ ਸਿੰਘ ਪੰਨੂ, ਡੈਲਫਾਈਨ,ਗਗਨਪ੍ਰੀਤ ਸਿੰਘ ਗਿੱਲ,ਗਗਨਦੀਪ ਸਿੰਘ ਕਾਹਲੋਂ,ਅੰਕਿਤ, ਸ਼ਿਵਮ ਰਤੀ ਨਵਜੋਤ ਕੁਮਾਰ ਛੋਟੀ ਬੇਟੀ ਹਰਨੂਰ ਨੇ ਵੀ ਸ਼ਮੂਲੀਅਤ ਕਰਦਿਆਂ ਸਮਾਜ ਵਿੱਚ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ।ਇਸ ਮੌਕੇ ਵਿਸ਼ੇਸ਼ ਤੋਰ ਤੇ ਸ਼ਾਮਲ ਵਰਿੰਦਰਪਾਲ ਬਾਜਵਾ ਦੇ ਪਿਤਾ ਹਰਦੇਵ ਸਿੰਘ ਬਾਜਵਾ ਵੀ ਮੌਜੂਦ ਸਨ।

ਕੈਨੇਡਾ ਦੇ ਮਾਂਟਰੀਅਲ ਆਪਣੇ ਘਰ ਪੌਦੇ ਲਗਾਉਂਦੇ ਹੋਏ ਘੰਡ ਪਰਿਵਾਰ ਦੇ ਮੈਂਬਰ।