ਮਨੁੱਖੀ ਵਿਵਹਾਰ ਦਾ ਭੇਦ ਅੱਜ ਤੱਕ ਕੋਈ ਨਹੀਂ ਪਾ ਸਕਿਆ, ਜਿਵੇਂ ਕਦੇ ਮੌਸਮ ਦਾ ਕਿਸੇ ਨੇ ਕਦੇ ਕੋਈ ਭੇਦ ਨਹੀਂ ਪਾਇਆ। ਕਈ
ਵਾਰ ਜਿਵੇਂ ਮੌਸਮ ਬਦਲਦਾ ਰਹਿੰਦਾ ਹੈ, ਉਸੇ ਤਰ੍ਹਾਂ ਇਨਸਾਨ ਦਾ ਵਿਵਹਾਰ ਵੀ ਬਦਲਦਾ ਰਹਿੰਦਾ ਹੈ। ਇਸ ਪਿੱਛੇ ਵੀ ਕਈ ਕਾਰਨ
ਹੋ ਸਕਦੇ ਹਨ, ਕਈ ਵਾਰ ਕੋਈ ਇਨਸਾਨ ਕਿਸੇ ਗੱਲ ਤੋਂ ਏਨਾ ਖੁਸ਼ ਹੁੰਦਾ ਹੈ ਕਿ ਉਹ ਸਾਰਾ ਦਿਨ ਖੁਸ਼ ਰਹਿੰਦਾ ਹੈ ਅਤੇ ਹਰ ਮਿਲਣ
ਵਾਲੇ ਨਾਲ਼ ਹੱਸਕੇ ਗੱਲ ਕਰਦਾ ਹੈ। ਕਈ ਵਾਰ ਕੋਈ ਕੋਈ ਗੱਲ ਉਸਦੇ ਮਨ ਨੂੰ ਏਨਾ ਕੁ ਦੁੱਖੀ ਕਰ ਜਾਂਦੀ ਹੈ ਕਿ ਉਹ ਦੂਜਿਆਂ
ਉੱਪਰ ਵੀ ਅਪਣਾ ਗੁੱਸਾ ਕੱਢਦਾ ਹੈ, ਬਿਨਾਂ ਗੱਲੋਂ ਦੂਜਿਆਂ ਨਾਲ਼ ਲੜਾਈ ਕਰਦਾ ਹੈ। ਕਈ ਵਾਰ ਵਿਵਹਾਰ ਹੋਰ ਕਈ ਕਾਰਨਾਂ ਕਰਕੇ
ਵੀ ਬਦਲ ਜਾਂਦਾ ਹੈ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਵਿਵਹਾਰ ਸਥਿਰ ਨਹੀਂ ਹੈ। ਕਈ ਵਾਰ ਕੁੱਝ ਕੁਕਾਰਨ ਏਦਾਂ ਦੇ
ਵੀ ਹੋ ਜਾਂਦੇਹਨ ਕਿ ਇਨਸਾਨ ਅਪਣਾ ਸੁਭਾਅ ਬਦਲ ਲੈਂਦਾ ਹੈਪਰ ਜੋ ਉਸਦਾ ਅਸਲ ਸੁਭਾਅ ਹੈ ਉਹ ਉਸਨੂੰ ਕਦੇ ਨਹੀਂ ਬਦਲ
ਸਕਦਾ। ਜਿਵੇਂ ਕਿਸੇ ਮੇਕਅਪ ਕਰਨ ਨਾਲ਼ ਆਪਾਂ ਅਪਣਾ ਕੁਦਰਤੀ ਰੂਪ ਕੁੱਝ ਸਮੇਂ ਲਈ ਲੁਕਾ ਸਕਦੇ ਹਾਂ ਪਰ ਸਦਾ ਲਈ ਨਹੀਂ।
ਉਸੇ ਤਰ੍ਹਾਂ ਜੇਕਰ ਕਿਸੇ ਕਾਰਨਾਂ ਕਰਕੇ ਕਿਸੇ ਇਨਸਾਨ ਨੇ ਅਪਣਾ ਸੁਭਾਅ ਬਦਲਿਆ ਹੈ ਤਾਂ ਉਹ ਸਥਿਰ ਨਹੀਂ ਹੈ ਪਰ ਇਸ ਤਰ੍ਹਾਂ
ਕਰਨ ਨਾਲ ਉਸਨੇ ਤਜਰਬਾ ਜ਼ਰੂਰ ਹਾਸਲ ਕੀਤਾ ਹੈ। ਇਸ ਤਰਾਂ ਕਰਨ ਨਾਲ ਉਹ ਆਪਣੇਆਪ ਨੂੰ ਮਾਨਸਿਕ ਪ੍ਰੇਸ਼ਾਨੀ ਦੇ
ਸਕਦਾ ਹੈ ਪਰ ਮਾਨਸਿਕ ਸੰਤੁਸ਼ਟੀ ਨਹੀਂ ਦੇ ਸਕਦਾ ਕਿਉਕਿ ਜਿਨ੍ਹਾਂ ਕਾਰਨਾਂ ਕਰਕੇ ਇਹ ਸਭ ਹੋਇਆ ਹੋਵੇ ਸ਼ਾਇਦ ਉਹਨਾਂ
ਕਾਰਨਾਂ ਦਾ ਕੋਈ ਹੱਲ ਹੀ ਨਾ ਹੋਵੇ। ਇਸ ਕਰਕੇ ਤੁਹਾਡਾ ਵਿਵਹਾਰ ਮੌਕੇ ਅਤੇ ਸਥਾਨ ਅਨੁਸਾਰ ਹੀ ਹੋਣਾ ਚਾਹੀਦਾ ਹੈ, ਉਹਦੇ ਵਿੱਚ
ਬਦਲਾਅ ਕਿਸੇ ਨੂੰ ਅਜੀਬ ਨਹੀਂ ਲੱਗਣਾ ਚਾਹੀਦਾ। ਜੇਕਰ ਤੁਸੀਂ ਕਿਸੇ ਰਿਸ਼ਤੇ ਦੀ ਗੱਲ ਕਰੋ ਤਾਂ ਤੁਹਾਡਾ ਵਿਵਹਾਰ ਉਸ ਰਿਸ਼ਤੇ ਦੀ
ਅਹਿਮੀਅਤ ਅਨੁਸਾਰ ਹੋਣਾ ਚਾਹੀਦਾ ਹੈ, ਜੇਕਰ ਤੁਸੀਂ ਕਿਸੇ ਸੰਸਥਾ ਨਾਲ਼ ਵਿਚਰ ਰਹੇ ਹੋ ਤਾਂ ਤੁਹਾਡਾ ਵਿਵਹਾਰ ਉਸ ਸੰਸਥਾ ਦੇ
ਵਾਤਾਵਰਣ ਅਨੁਸਾਰ ਹੋਣਾ ਚਾਹੀਦਾ ਹੈ, ਕਿਸੇ ਕਾਰਨਾਂ ਕਰਕੇ ਆਪਣੇ ਵਿਵਹਾਰ ਨੂੰ ਬਦਲਣ ਦੀ ਲੋੜ ਹੀ ਨਾ ਹੋਵੇ ਅਤੇ ਨਾ ਹੀ
ਕਿਸੇ ਨੂੰ ਕੋਈ ਤੁਹਾਡੇ ਬਦਲਾਅ ਤੇ ਟਿੱਪਣੀ ਕਰਨੀ ਪਵੇ। ਇਸ ਕਰਕੇ ਮੌਕੇ ਅਤੇ ਸਥਾਨ ਅਨੁਸਾਰ ਹੀ ਵਿਚਰਨਾ ਚਾਹੀਦਾ ਹੈ,
ਕਿਸੇ ਦੀ ਇੱਛਾ ਅਨੁਸਾਰ ਨਹੀਂ।
ਰੇਖਾ ਰਾਣੀ ਮੈਥ ਮਿਸਟ੍ਰੈੱਸ
ਸ.ਹ.ਸ ਜੱਜਲ, ਤਲਵੰਡੀ ਸਾਬੋ
8146102447