ਫਿਲਮੀ ਸੱਥ

‘ਵੱਡਾ ਘਰ’ ਨਾਲ  ਗੀਤਕਾਰ ਤੋਂ ਫ਼ਿਲਮਕਾਰ ਬਣਿਆ ਜਸਵੀਰ ਗੁਣਾਚੌਰੀਆ

       ਜਸਵੀਰ ਗੁਣਾਚੌਰੀਆ ਇੱਕ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੀ ਕਲਮ ਸਦਕਾ ਪੰਜਾਬੀ ਸੰਗੀਤ ਖੇਤਰ ਚ ਚੰਗੀ ਪਛਾਣ ਬਣਾਈ। ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਰਹਿੰਦਿਆਂ ਉਸਨੇ ਪਰਵਾਸੀ ਜੀਵਨ ਨੂੰ ਬਹੁਤ ਨੇੜੇ ਹੋ ਕੇ ਸਮਝਿਆ ਹੈ। ਹੁਣ ਗੀਤਕਾਰ ਤੋਂ ਫ਼ਿਲਮ ਲੇਖਕ ਬਣਕੇ ਜਸਬੀਰ ਗੁਣਾਚੌਰੀਆ ਨੇ ਆਪਣੀਆ ਭਾਵਨਾਵਾਂ ਨੂੰ ਸਾਂਝਾ ਕਰਨ ਲਈ ਪੰਜਾਬੀ ਪਰਦੇ ਵੱਲ ਕਦਮ ਵਧਾਇਆ ਹੈ । ਆਉਣ ਵਾਲੇ ਦਿਨਾਂ ਵਿਚ ਉਸਦੀ ਫ਼ਿਲਮ ‘ਵੱਡਾ ਘਰ’ ਪੰਜਾਬੀ ਸਿਨਮਾ ਘਰਾਂ ਦਾ ਸ਼ਿੰਗਾਰ ਬਣੇਗੀ। ਇਸ ਆ ਰਹੀ ਫ਼ਿਲਮ ਬਾਰੇ ਗੀਤਕਾਰ ਜਸਵੀਰ ਗੁਣਾਚੌਰੀਆ ਨੇ ਦੱਸਿਆ ਕਿ ਇਹ ਪੰਜਾਬ ਦੇ ਉਹਨਾਂ ਲੋਕਾਂ ਨਾਲ ਜੁੜੀ ਕਹਾਣੀ ਹੈ ਜਿਹੜੇ ਪਿਛਲੇ ਕਈ ਸਾਲਾਂ ਤੋਂ ਵਿਦੇਸੀ ਮੁਲਕਾਂ ਵਿੱਚ ਬੈਠੇ ਹਨ ਅਤੇ ਉਹਨਾਂ ਦੇ ਪੰਜਾਬ ਵਿੱਚ ਉਸਾਰੇ ਮਹਿਲਾਂ ਵਰਗੇ ਘਰ ਵੀਰਾਨ ਪਏ ਹਨ। ਪੰਜ-ਸਤ ਸਾਲਾਂ ਬਾਅਦ ਕਦੇ ਸਬੱਬੀ ਮਹੀਨੇ ਵੀਹ ਦਿਨਾਂ ਵਾਸਤੇ ਜਦ ਇਹ ਲੋਕ ਪਿੰਡ ਆਉਂਦੇ ਹਨ ਤਾਂ ਇਹ ਵੱਡੇ ਘਰ ਅਨੇਕਾਂ ਸਵਾਲਾਂ ਦੇ ਜਵਾਬ ਮੰਗਦੇ ਹਨ। ਸਿਆਣੇ ਅਕਸਰ ਕਹਿੰਦੇ ਹਨ ਕਿ ਵੱਡੇ ਘਰ ਪਰਿਵਾਰਾਂ ਨਾਲ ਹੁੰਦੇ ਹਨ, ਇਸ ਵਿਚ ਵਸਦੇ ਲੋਕਾਂ ਨਾਲ ਹੁੰਦੇ ਹਨ, ਜਿੱਥੇ ਦਾਦਾ -ਦਾਦੀ, ਚਾਚੇ -ਤਾਏ ,ਭੈਣ -ਭਰਾ ਇਕੱਠੇ ਇੱਕ ਛੱਤ ਥੱਲੇ, ਇੱਕ ਚੁੱਲੇ ਉੱਤੇ ਰਹਿੰਦੇ ਹੋਣ। ਨਾ ਕਿ ਵੱਡੇ ਵੱਡੇ ਸੁੰਨੇ ਪਏ ਹਵੇਲੀ ਨੁਮਾ ਘਰਾਂ ਨੂੰ ਵੱਡੇ ਘਰਾਂ ਦਾ ਰੁਤਬਾ ਦਿੱਤਾ ਜਾਂਦਾ ਹੈ। 

ਇਹ ਫਿਲਮ ਜਿੱਥੇ ਸਾਡੀ ਅੱਜ ਦੀ ਨੌਜਵਾਨ ਪੀੜੀ ਦੀਆਂ ਵਿਚਾਰ ਧਰਾਵਾਂ ਅਤੇ ਕਲਚਰ ਦੀ ਗੱਲ ਕਰੇਗੀ ਉੱਥੇ ਬਜ਼ੁਰਗਾਂ ਦੇ ਦਿਨ ਬ ਦਿਨ ਘਟਦੇ ਜਾ ਰਹੇ ਮਾਣ ਸਤਿਕਾਰ ਦੇ ਅਹਿਮ ਮੁੱਦਿਆਂ ਤੇ ਵੀ ਚਾਨਣਾ ਪਾਵੇਗੀ। ਵਿਦੇਸ਼ੀ ਕਲਚਰ ਨੇ ਜਿੱਥੇ ਸਾਨੂੰ ਪੈਸਾ,ਸੁੱਖ ਸਹੂਲਤਾਂ ਤੇ ਚੰਗੀ ਜ਼ਿੰਦਗੀ ਜਿਉਣ ਦਾ ਬਲ ਸਿਖਾਇਆ, ਹੈ ਉੱਥੇ ਇਹ ਇੱਕ ਤਰਾਸ਼ਦੀ ਰਹੀ ਹੈ ਕਿ ਅਸੀਂ ਆਪਣੀਆਂ ਜੜਾਂ ਨਾਲ ਟੁੱਟ ਕੇ ਬੇਗਾਨੇ ਮੁਲਕਾਂ ਜੋਗੇ ਰਹਿ ਗਏ ਹਾਂ। ਇਹ ਵੀ ਇਕ ਸੱਚਾਈ ਹੈ ਕਿ ਪੰਜਾਬ ਹੁਣ ਪੰਜਾਬ ਵਿੱਚ ਨਹੀਂ ਬਲਕਿ ਵਿਦੇਸ਼ਾਂ ਵਿੱਚ ਆ ਵਸਿਆ ਹੈ। ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਨੂੰ ਕਿਸੇ ਹੋਰ ਸੂਬੇ ਦਾ ਨਾਂ ਦੇ ਕੇ ਇਸ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਵੇਗਾ, ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਜਿਸ ਪ੍ਰਤੀ ਫਿਲਮਾਂ ਜ਼ਰੀਏ, ਕਹਾਣੀਆਂ ਜ਼ਰੀਏ ਆਉਣ ਵਾਲੀ ਪੀੜ੍ਹੀ ਨੂੰ ਸੁਚੇਤ ਕਰਨ ਦੀ ਲੋੜ ਹੈ। ਫਿਲਮਾਂ ਸਿਰਫ ਮਨੋਰੰਜਨ ਹੀ ਨਹੀਂ ਕਰਦੀਆਂ ਬਲਕਿ ਦਰਸ਼ਕਾਂ ਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰਦੀਆਂ ਹਨ। ਸਾਡੀ ਇਹ ਫਿਲਮ ਵੱਡਾ ਘਰ ਵੀ ਮਨੋਰੰਜਨ ਦੇ ਨਾਲ ਨਾਲ ਦਰਸ਼ਕਾਂ ਨੂੰ ਅਜਿਹੇ ਸਵਾਲ ਪ੍ਰਤੀ ਸੋਚਣ ਲਈ ਮਜਬੂਰ ਕਰੇਗੀ। ਸੋ ਮੈਨੂੰ ਆਸ ਹੈ ਕਿ ਮੇਰੇ ਗੀਤਾਂ ਵਾਂਗ ਮੇਰੀ ਫਿਲਮਾਂ ਪ੍ਰਤੀ ਲਿਖੀ ਕਲਮ ਨੂੰ ਵੀ ਤੁਸੀਂ ਦਾਦ ਦੇਵੋਗੇ। 

ਇਸ ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਬਣਾਇਆ ਹੈ।  ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ,ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। 

13 ਦਸੰਬਰ  ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਵੱਡਾ ਘਰ’  ਬਾਰੇ ਨਿਰਮਾਤਾ ਰੌਬ ਕੰਵਲ ਨੇ ਕਿਹਾ ਕਿ ‘ਵੱਡਾ ਘਰ’ ਮੁੱਖ ਤੌਰ ‘ਤੇ ਆਪਣੇ ਜੱਦੀ ਘਰ ਦੀ ਅਹਿਮੀਅਤ ਨੌਜਵਾਨੀ ਪੀੜ੍ਹੀ ਦੀ ਦੋ ਅੰਤਰ-ਮੁਖੀ ਵਿਚਾਰ-ਧਾਰਾਵਾਂ ਅਤੇ ਚਰਿੱਤਰ ਦੇ ਫ਼ਰਕ ਨਾਲ ਆਪਣੇ ਮੁਲਕ ਦੇ ਮੁੱਦੇ ‘ਸੁਲਝਾਉਣਾ’ ਅਤੇ ਇਸ ਤੋਂ ‘ਦੂਰ ਭੱਜਣਾ’ ਨੂੰ ਪੇਸ਼ ਕਰਕੇ ਵੀ ਵਿਖਾਵੇਗੀ। ਇਹ ਫਿਲਮ ਜਿੱਥੇ ਦਰਸ਼ਕਾਂ ਨੂੰ ਇੱਕ ਚੰਗਾ ਸਮਾਜਿਕ ਮੈਸੇਜ ਦਿੰਦੀ ਹੈ ਉੱਥੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜੁਰਗਾਂ ਦਾ ਸਤਿਕਾਰ ਕਰਨ  ਦੀ ਨਸੀਹਤ ਦਿੰਦੀ, ਪਰਿਵਾਰਾਂ ਸਮੇਤ ਦੇਖਣ ਵਾਲੀ ਫਿਲਮ ਹੈ। ਇਸਦੇ ਸਿਰਲੇਖ ਵਾਂਗ ਹੀ ਵੱਡੇ ਘਰ-ਪਰਿਵਾਰ ਦੇ ਗੂੜੇ ਰਿਸ਼ਤਿਆਂ ਦੀ ਅਹਿਮੀਅਤ ਇਸ ਵਿਚਲੀ ਅਣ-ਬਣ, ਫ਼ਿਕਰ, ਸੰਘਰਸ਼ ਅਤੇ ਵਿਚਾਰ-ਧਾਰਾਵਾਂ ਦੇ ਫ਼ਰਕ ਅਤੇ ਪੰਜਾਬ ਦੇ ਮੁੱਖ ਮੁੱਦੇ ਵਿਖਾ ਕੇ ਪੇਸ਼ ਕਰੇਗੀ। ਘਰ ਉਸ ਵਿੱਚ ਵਸਦੇ ਲੋਕਾਂ ਨਾਲ ਹੀ ਬਣਦਾ ਹੈ, ਨਹੀਂ ਤਾਂ ਖ਼ਾਲੀ ਘਰ ਦੀਆਂ ਕੰਧਾਂ ਵੀ ਇੱਕ ਪਲ ਤੋਂ ਬਾਅਦ ਗੱਲਾਂ ਕਰਨੀਆਂ ਬੰਦ ਕਰ ਦਿੰਦੀਆਂ ਨੇ। 

ਫ਼ਿਲਮ ਦੀ ਕਹਾਣੀ, ਡਾਇਲਾਗ ਅਤੇ ਸਕਰੀਨ ਪਲੇਅ ਗੀਤ ਜਸਬੀਰ ਗੁਣਾਚੌਰੀਆ ਨੇ ਲਿਖਿਆ ਹੈ। ਹਨ। ਫ਼ਿਲਮ ਦੇ ਗੀਤ ਵੀ ਜਸਬੀਰ ਗੁਣਾਚੌਰੀਆ ਨੇ ਹੀ ਲਿਖੇ ਹਨ, ਜਿੰਨ੍ਹਾਂ ਨੂੰ ਨਛੱਤਰ ਗਿੱਲ,ਸੋਨੂੰ ਕੱਕੜ, ਮਾਸਟਰ ਸਲੀਮ,ਕੰਵਰ ਗਰੇਵਾਲ,ਗੁਰਸ਼ਬਦ,ਸੁਨਿਧੀ ਚੋਹਾਨ,ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਲੋਂ ਸੰਸਾਰ ਭਰ ਵਿਚ 13 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਰਾਹੀਂ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਲੰਮੇ ਸਮੇਂ ਬਾਅਦ ਮੁੜ ਪਰਦੇ ਤੇ ਨਜ਼ਰ ਆਵੇਗੀ। ਉਸ ਦਾ ਕਿਰਦਾਰ ਸਰਦਾਰ ਸੋਹੀ ਵਰਗੇ ਦਿੱਗਜ ਕਲਾਕਾਰ ਨਾਲ ਹੈ ਇਸ ਤੋਂ ਇਲਾਵਾ ਪਦਮਸ਼੍ਰੀ ਅਵਾਰਡ ਜੇਤੂ ਨਿਰਮਲ ਰਿਸ਼ੀ ਨੇ ਵੀ ਇਸ ਫਿਲਮ ਚ ਅਹਿਮ ਭੂਮਿਕਾ ਨਿਭਾਈ ਹੈ।  ਆਮ ਪੰਜਾਬੀ ਸਿਨਮੇ ਤੋਂ ਹਟ ਕੇ ਬਣੀ ਇਹ ਫਿਲਮ ‘ਵੱਡਾ ਘਰ’ ਤੋਂ ਪੰਜਾਬੀ ਸਿਨਮੇ ਦੀ ਮੀਲ ਪੱਥਰ ਸਾਬਿਤ ਹੋਵੇਗੀ।           

ਸੁਰਜੀਤ ਜੱਸਲ 9814607737

                                                   -ਸੁਰਜੀਤ ਜੱਸਲ 9814607737

Show More

Related Articles

Leave a Reply

Your email address will not be published. Required fields are marked *

Back to top button
Translate »