ਗਾਇਕ ਜੋੜੀ ਗੁਰਪ੍ਰੀਤ ਵਿੱਕੀ ਤੇ ਸੁਮਨ ਭੱਟੀ ਦਾ ਗੀਤ ” ਸਰਪੰਚੀ ” ਅੱਜਕਲ੍ਹ ਹੈ ਚਰਚਾ ਵਿੱਚ
ਬਠਿੰਡਾ , ( ਸੱਤਪਾਲ ਮਾਨ ) : – ਪੰਚਾਇਤੀ ਚੋਣਾਂ ਦੇ ਦਿਨਾਂ ਵਿੱਚ ਵੱਖ – ਵੱਖ ਗਾਇਕ ਕਲਾਕਾਰਾਂ ਨੇ ਸਰਪੰਚੀਆ ਬਾਰੇ ਆਪਣੇ – ਆਪਣੇ ਗੀਤ ਪੰਜਾਬੀ ਸਰੋਤਿਆਂ ਦੇ ਰੁਬਰੂ ਕਰਕੇ ਆਪਣੀ ਕਿਸਮਤ ਅਜਮਾਈ ਹੈ ਪਰ ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਸੁਮਨ ਭੱਟੀ ਦਾ ਗਾਇਆ ਦੁਗਾਣਾ ਗੀਤ ” ਸਰਪੰਚੀ ” ਇੱਕ ਨਿਵੇਕਲਾ ਹੋ ਨਿਬੜਿਆ ਹੈ , ਜਿਸਨੂੰ ਪਿੱਛਲੇ ਦਿਨਾਂ ਵਿੱਚ ਟੌਹੜਾ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਯੂਟਿਊਬ ਤੇ ਪਾਏ ਇਸ ਗੀਤ ” ਸਰਪੰਚੀ ” ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕ ਗੁਰਪ੍ਰੀਤ ਵਿੱਕੀ ਤੇ ਗਾਇਕਾ ਸੁਮਨ ਭੱਟੀ ਨੂੰ ਗੀਤ ਸੁਨਣ ਵਾਲਿਆਂ ਵੱਲੋਂ ਖੂਬ ਦਾਦ ਦਿੱਤੀ ਜਾ ਰਹੀ ਹੈ। ਇਸ ਗੀਤ ਦਾ ਕਲਮਕਾਰ ਹੈ ਜੱਸੀ ਉਕਸੀ ਅਤੇ ਸੰਗੀਤ ਐਸ.ਕੇ. ਰੱਜੀ ਨੇ ਦਿੱਤਾ ਹੈ। ਗੀਤ ਦਾ ਵੀਡੀਓ ਫਿਲਮਾਂਕਣ ਹਰਜੀਤ ਬੱਗਾ ਨੇ ਬਾਕਮਾਲ ਕੀਤਾ ਹੈ , ਜਿਸ ਵਿੱਚ ਗਾਇਕ ਗੁਰਪ੍ਰੀਤ ਵਿੱਕੀ ਦੇ ਨਾਲ ਉਸਦੀ ਸਹਿ ਗਾਇਕਾ ਜਸਪ੍ਰੀਤ ਜੱਸੀ ਨੇ ਬਾਕਮਾਲ ਅਦਾਕਾਰੀ ਕਰਕੇ ਵੀਡੀਓ ਫਿਲਮਾਂਕਣ ਨੂੰ ਚਾਰ ਚੰਨ ਲਾਏ ਹਨ। ਗਾਇਕ ਗੁਰਪ੍ਰੀਤ ਵਿੱਕੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਇਸ ਗੀਤ ਨੂੰ ਆਉਂਦੇ ਦਿਨਾਂ ਵਿੱਚ ਸਰੋਤਿਆਂ ਦਾ ਹੋਰ ਵੀ ਭਰਵਾਂ ਹੁੰਗਾਰਾ ਮਿਲੇਗਾ , ਜੋ ਸਾਡੀ ਗਾਇਕੀ ਦੇ ਮਨੋਬਲ ਨੂੰ ਵਡਾਵਾ ਦੇਵੇਗਾ