ਗਾਇਕ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਦਾ ” ਸਰਪੰਚੀ ਵਾਲਾ ਕੀੜਾ ” ਦੁਗਾਣਾ ਗੀਤ ਜਲਦ ਰਿਲੀਜ਼ ਹੋਵੇਗਾ
ਬਠਿੰਡਾ ( ਸੱਤਪਾਲ ਮਾਨ ) ਪੰਜਾਬ ਵਿੱਚ ਪੰਚਾਇਤੀ ਚੋਣਾਂ ਸਿਰ ਤੇ ਹਨ , ਪਿੰਡਾਂ ਵਿੱਚ ਸਰਪੰਚੀ ਤੇ ਪੰਚੀ ਨੂੰ ਲੈ ਕੇ ਲੋਕਾਂ ਦੀ ਸਿਰ – ਧੱੜ ਦੀ ਬਾਜੀ ਲੱਗੀ ਹੋਈ ਹੈ। ਕੁੱਝ ਕੁ ਪਿੰਡਾਂ ਵਿੱਚ ਤਾਂ ਸਰਪੰਚੀ ਲੈਣ ਲਈ ਉਮੀਦਵਾਰਾਂ ਨੇ ਬੋਲੀ ਤੱਕ ਲਾ ਦਿੱਤੀ ਹੈ , ਜੋ ਸੂਝਵਾਨ ਵੋਟਰਾਂ ਵੱਲੋਂ ਇਸ ਨਵੇਂ ਤੌਰ ਤਰੀਕੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨ ਦੇ ਨਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਉਠਾਈ ਗਈ ਹੈ। ਅਜਿਹੀ ਹੀ ਸ਼ੁਰੂ ਕੀਤੀ ਨਵੀਂ ਪਿਰਤ ਦੀ ਨਿਖੇਧੀ ਕਰਦਿਆਂ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਨੇ ਆਪਣੇ ਦੁਗਾਣਾ ਗੀਤ ” ਸਰਪੰਚੀ ਵਾਲਾ ਕੀੜਾ ” ਗਾ ਕੇ ਵੋਟਰਾਂ ਨੂੰ ਕੁੱਝ ਸਮਝਾਉਣ ਦਾ ਉਪਰਾਲਾ ਕੀਤਾ ਹੈ। ਜਿਸਨੂੰ ਬਹੁਤ ਜਲਦੀ ਹੀ ਪੰਜੂ ਮਿਊਜ਼ਿਕ ਅਤੇ ਸੀਰਾ ਸੇਲਬਰਾਹ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਗੀਤ ” ਸਰਪੰਚੀ ਵਾਲਾ ਕੀੜਾ ” ਦਾ ਕਲਮਕਾਰ ਹੈ ਸੀਰਾ ਸੇਲਬਰਾਹ , ਸੰਗੀਤ ਦਿੱਤਾ ਹੈ ਗੁਰਲਾਲ ਸੰਧੂ ਨੇ ਅਤੇ ਇਸਦਾ ਲੇਬਲ ਪੰਜੂ ਮਿਉਜਿਕ ਦਾ ਹੈ।
ਇਸ ਗੀਤ ਸਬੰਧੀ ਗਾਇਕ ਜੋੜੀ ਬਲਵੀਰ ਚੋਟੀਆਂ ਤੇ ਜੈਸਮੀਨ ਚੋਟੀਆਂ ਨੇ ਇੱਕ ਸੰਖੇਪ ਮੁਲਾਕਾਤ ਦੌਰਾਨ ਦੱਸਿਆ ਕਿ ਸਾਡਾ ਇਹ ਦੁਗਾਣਾ ਗੀਤ ਆਉਣ ਵਾਲੇ ਦਿਨਾਂ ਵਿੱਚ ਜਲਦ ਰਿਲੀਜ਼ ਹੋ ਰਿਹਾ ਹੈ , ਜਿਸ ਵਿੱਚ ਅਸੀਂ ਵੋਟਰਾਂ ਨੂੰ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਪੜੇ ਲਿਖੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਦਾ ਸੁਨੇਹਾ ਦਿੱਤਾ ਹੈ , ਤਾਂ ਜੋ ਪੰਜਾਬ ਦੇ ਪਿੰਡਾਂ ਦਾ ਵਿਕਾਸ ਹੋ ਸਕੇ। ਸਾਡਾ ਇਹ ਗੀਤ ਸਭਨਾਂ ਲਈ ਸੁਨਣਯੋਗ ਹੋਵੇਗਾ ਅਤੇ ਸੇਧ ਦੇਣ ਵਾਲਾ ਵੀ ਹੋਵੇਗਾ। ਸਾਨੂੰ ਆਸ ਹੈ ਕਿ ਪੰਜਾਬੀ ਸਰੋਤੇ ਸਾਡੇ ਇਸ ਗੀਤ ਨੂੰ ਪਹਿਲਾਂ ਦੀ ਤਰ੍ਹਾਂ ਹੀ ਰੱਜਵਾਂ ਸਹਿਯੋਗ ਤੇ ਪਿਆਰ ਬਖਸ਼ਣਗੇ।