ਕੈਲਗਰੀ (ਪੰਜਾਬੀ ਅਖਬਾਰ ਬਿਊਰੋ) ਬੀਤੇ ਦਿਨੀ ਕੈਲਗਰੀ ਦੇ ਟੈਂਪਲ ਕਮਿਊਨਿਟੀ ਹਾਲ ਵਿੱਚ ਸਾਊਥ ਏਸ਼ੀਅਨ ਕਨੇਡੀਅਨ ਐਸੋਸੀਏਸ਼ਨ ਕੈਲਗਰੀ ਵੱਲੋਂ ਸਾਡੇ ਤਿਉਹਾਰਾਂ ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਹਾੜਾ, ਬੰਦੀਛੋੜ ਦਿਵਸ ਅਤੇ ਦਿਵਾਲੀ ਦੇ ਤਿਹਾਰਾਂ ਨੂੰ ਸਮਾਪਤ ਇਸ ਸਮਾਗਮ ਵਿੱਚ ਤਕਰੀਬਨ 170 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ । ਪਰੋਰਗਰਾਮ ਦੀ ਸੁਰੂਆਤ ਕਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤਾਂ ਤੋਂ ਇਲਾਵਾ ਦੇਹਿ ਸਿ਼ਵਾ ਵਰ ਮੋਹਿ ਸ਼ਬਦ ਨਾਲ ਹੋਈ । ਜਸਵਿੰਦਰ ਕੌਰ ਬਰਾੜ ਨੇ ਧਾਰਮਿਕ ਗੀਤ ਬੋਲਿਆ ।
ਮੁੱਖ ਮਹਿਮਾਨ ਡਾਕਟਰ ਜਗਦੀਸ਼ ਆਨੰਦ ਜੀ ਨੇ ਅੱਖਾਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਸਿਹਤ ਸਹੂਲਤਾਂ ਬਾਰੇ ਸਰਕਾਰ ਦੀ ਅਣਗੌਲੀ ਨੂੰ ਉਹਨਾਂ ਨੇ ਕਰੜੇ ਹੱਥੀ ਲਿਆ ਅਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰ ਪੂਰਵਕ ਢੰਗ ਨਾਲ ਦਿੱਤੇ। ਕੈਲਗਰੀ ਵਿੱਚ ਦੂਸਰੀਆਂ ਸੁਸਾਇਟੀਆਂ, ਜਿਨਾਂ ਵਿੱਚ ਇੰਡੀਅਨ ਐਕਸ ਸਰਵਿਸ ਇਮੀਗਰਾਂਟ ਐਸੋਸੀਏਸ਼ਨ, ਸ਼ਬਦ ਸਾਂਝ, ਇੰਕਾ, ਅਰਪਣ ਲਿਖਾਰੀ ਸਭਾ, ਪ੍ਰਵਾਸੀ ਗਲੋਬਲ ਸੁਸਾਇਟੀ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਰਾਜਨੀਤਿਕ ਸ਼ਖਸੀਅਤਾਂ ਵਿੱਚੋਂ ਵਾਰਡ 5 ਤੋਂ ਕੌਂਸਲਰ ਰਾਜ ਧਾਲੀਵਾਲ, ਇਰਫਾਨ ਸਾਬਿਰ ਐਮਐਲਏ, ਬਲਵਿੰਦਰ ਕੌਰ ਬਰਾੜ, ਅਤੇ ਗੁਰਚਰਨ ਕੌਰ ਥਿੰਦ ਨੇ ਆਪੋ ਆਪਣੇ ਢੰਗ ਨਾਲ ਸਾਡੇ ਤਿਉਹਾਰਾਂ ਬਾਰੇ ਹਾਜ਼ਰੀਨ ਨਾਲ ਸਾਂਝ ਪਾਈ। ਰੇਡੀE ਰੈਡ ਐਫ ਐਮ ਕੈਲਗਰੀ ਹੋਸਟ ਰਿਸ਼ੀ ਨਾਗਰ ਨੇ ਕਿਹਾ ਕਿ ਸਾਡੇ ਭਾਈਚਾਰੇ ਨੂੰ ਸੰਭਾਲਣ ਦੀ ਲੋੜ ਹੈ, ਸਾਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਉਣਾ ਚਾਹੀਦਾ ਹੈ। ਸਾਡੇ ਦੁੱਖ ਸੁੱਖ ਅਤੇ ਰੀਤੀ ਰਿਵਾਜ ਸਾਂਝੇ ਹਨ ਇਸ ਲਈ ਭਾਈਚਾਰੇ ਦੇ ਆਪਸੀ ਮੇਲ ਮਿਲਾਪ ਨੂੰ ਵਧਾਉਣ ਦੀ ਲੋੜ ਹੈ।
ਡਾਕਟਰ ਜੋਗਾ ਸਿੰਘ, ਜਰਨੈਲ ਤੱਗੜ, ਸੁਖਵਿੰਦਰ ਸਿੰਘ ਤੂਰ, ਡਾਕਟਰ ਹਰਿੰਦਰ ਸਿੰਘ, ਗੁਰਦੀਸ਼ ਕੌਰ ਗਰੇਵਾਲ, ਪ੍ਰੀਤਮ ਸਿੰਘ, ਤਾਰਾ ਸਿੰਘ ਬਰਾੜ, ਗੁਰਤੇਜ ਕੌਰ ਸਿੱਧੂ ਨੇ ਕਵਿਤਾਵਾਂ ਬੋਲੀਆਂ ।ਕਰਵਾ ਚੌਥ ਦੇ ਵਰਤ ਦੀ ਕਹਾਣੀ ਨੂੰ ਮਿੰਨੀ ਨਾਟਕ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਛੇ ਸਾਲ ਦੀ ਬੱਚੀ ਤਮੰਨਾ ਨੇ ਗਾਣੇ ਉੱਪਰ ਡਾਂਸ ਕੀਤਾ ਜੋ ਕਿ ਉਸ ਦੀ ਉਮਰ ਅਨੁਸਾਰ ਪ੍ਰਭਾਵਸ਼ਾਲੀ ਸੀ ।ਜੇਕਰ ਇੱਥੇ ਮਾਸਟਰ ਬਚਿੱਤਰ ਗਿੱਲ ਦੀ ਕਵੀਸ਼ਰੀ ਦਾ ਜ਼ਿਕਰ ਨਾ ਕਰੀਏ ਤਾਂ ਪ੍ਰੋਗਰਾਮ ਅਧੂਰਾ ਹੀ ਜਾਪੇਗਾ ਭਾਵੇਂ ਕਵੀਸ਼ਰੀ ਕਾਫੀ ਲੰਬੀ ਸੀ ਜਿਸ ਵਿੱਚ ਪੰਜਾਬ ਦੇ ਪਿੰਡਾਂ ਦੀ ਵਿਲੱਖਣਤਾ ਨੂੰ ਲੜੀ ਵਿੱਚ ਪਰੋਇਆ ਸੀ ਪਰ ਉਹਨਾਂ ਨੇ ਲੜੀ ਟੁੱਟਣ ਨਹੀਂ ਦਿੱਤੀ। ਗੁਰਤੇਜ ਕੌਰ ਸਿੱਧੂ ਦੀ ਟੀਮ ਨੇ ਗਿੱਧੇ ਦੀ ਟੀਮ ਨੇ ਬਾਕਮਾਲ ਰੰਗ ਬੰਨਿਆ।
ਹਰਦੀਪ ਸਿੰਘ ਸਿੱਧੂ ਨੇ ਸਾਰੇ ਆਏ ਹੋਇਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਅਤੇ ਸਾਮ ਦੇ ਡਿੱਨਰ ਵਰਤਾਉਣ ਦੀ ਸੇਵਾ ਜਸਵੰਤ ਸਿੰਘ ਹੀਰ, ਰਵਿੰਦਰ ਪਾਲ ਸਿੰਘ ਚਾਹਲ, ਕੁਲਦੀਪ ਸਿੰਘ ਗਿੱਲ, ਮਹਿੰਦਰ ਸਿੰਘ ਸੰਧ,ੂ ਜਗਜੀਤ ਸਿੰਘ ਸੋਹੀ, ਜਸਵੰਤ ਸਿੰਘ ਸਿੱਧ,ੂ ਨਿਰਮਲ ਸਿੰਘ ਕੱਲ੍ਹਾ, ਦਲਵੀਰ ਕੌਰ ਕੰਗ ਅਤੇ ਮਨਜੀਤ ਸਿੰਘ ਚਾਹਲ ਨੇ ਬਾਖੂਬੀ ਨਿਭਾਈ। ਸਟੇਜ ਦਾ ਬਾਕਮਾਲ ਸੰਚਾਲਨ ਸ: ਗੁਰਮੇਲ ਸਿੰਘ ਸੰਧੂ ਨੇ ਕੀਤਾ।