ਵਿਦਿਆਰਥੀ ਨੂੰ ਸਾਰੀ ਉਮਰ ਅਕਾਦਮਿਕ ਸੰਘਰਸ਼ ਜਾਰੀ ਰੱਖ ਕੇ ਨਵਾਂ ਗਿਆਨ ਹਾਸਲ ਕਰਦੇ ਰਹਿਣਾ ਲਾਜ਼ਮੀ : ਡਾ. ਕੁਮਾਰ ਸੁਸ਼ੀਲ
ਜੈਤੋ (ਪੰਜਾਬੀ ਅਖ਼ਬਾਰ ਬਿਊਰੋ) ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਇਨਾਮ ਵੰਡ ਸਮਾਰੋਹ 2024-25 ਕਾਲਜ ਦੇ ਬਹੁਮੰਤਵੀ ਹਾਲ ਵਿਚ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਤਲਵੰਡੀ ਸਾਬੋ ਦੇ ਪ੍ਰੋਫ਼ੈਸਰ (ਡਾ.) ਕੁਮਾਰ ਸੁਸ਼ੀਲ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਮਿਤ ਗਰਗ ਨੇ ਸ਼ਮੂਲੀਅਤ ਕੀਤੀ। ਯੂਨੀਵਰਸਿਟੀ ਧੁਨੀ ਨਾਲ ਸ਼ੁਰੂ ਹੋਏ ਸਮਾਰੋਹ ਵਿਚ ਮਹਿਮਾਨਾਂ ਨਾਲ ਜਾਣ-ਪਛਾਣ ਅਤੇ ਜੀ ਆਇਆਂ ਨੂੰ ਕਹਿਣ ਦੀ ਰਸਮ ਈਵੈਂਟ ਕਨਵੀਨਰ ਤੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਨਿਭਾਈ। ਕਾਲਜ ਦੀਆਂ ਸਾਲਾਨਾ ਗਤੀਵਿਧੀਆਂ ਦੀ ਰਿਪੋਰਟ ਰਿਲੀਜ਼ ਕੀਤੀ ਗਈ। ਸਾਲਾਨਾ ਰਿਪੋਰਟ ਕਾਲਜ ਦੇ ਸੀਨੀਅਰ ਮੋਸਟ ਪ੍ਰਾਧਿਆਪਕ ਅਤੇ ਈਵੈਂਟ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਤੱਗੜ ਅਤੇ ਪ੍ਰੋ. ਸ਼ਿਲਪਾ ਕਾਂਸਲ ਨੇ ਸਾਂਝੇ ਤੌਰ ’ਤੇ ਪੜ੍ਹੀ। ਇਸ ਮੌਕੇ ਮੁੱਖ ਮਹਿਮਾਨ ਡਾ. ਕੁਮਾਰ ਸੁਸ਼ੀਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੰਘਰਸ਼ ਦਾ ਅਮਲ ਅਪਣਾਈ ਰੱਖਣਾ ਚਾਹੀਦਾ ਹੈ। ਇਹ ਸੰਘਰਸ਼ ਮੁੱਢਲੀ ਪੜ੍ਹਾਈ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਸੀਮਤ ਨਾ ਰਹਿ ਕੇ ਕਿਸੇ ਰੁਜ਼ਗਾਰ ’ਤੇ ਲੱਗ ਜਾਣ ਬਾਅਦ ਵੀ ਅਕਾਦਮਿਕ ਸੰਘਰਸ਼ ਕਰਦੇ ਰਹਿਣ ਨਾਲ ਹੀ ਜ਼ਿਹਨੀ ਤਰੱਕੀ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਵੱਖ-ਵੱਖ ਕਲਾ ਵੰਨਗੀਆਂ ਨਾਲ ਵਿਦਿਆਰਥੀਆਂ ਨੇ ਮਨੋਰੰਜਨ ਦਾ ਮਹੌਲ ਬਣਾਇਆ। ਸਮਾਰੋਹ ਦੇ ਅੰਤ ’ਤੇ ਵਿਦਿਆਰਥਣਾਂ ਦੁਆਰਾ ਪੇਸ਼ ਕੀਤਾ ਗਿੱਧਾ ਕਾਬਲੇ-ਤਾਰੀਫ਼ ਰਿਹਾ। ਧੰਨਵਾਦੀ ਸ਼ਬਦ ਡਾ. ਸੁਭਾਸ਼ ਚੰਦਰ ਨੇ ਕਹੇ। ਮੰਚ ਸੰਚਾਲਨ ਡਾ. ਦਿਵਿਯ ਜਯੋਤੀ ਚਾਵਲਾ ਤੇ ਪ੍ਰੋ. ਗੁਰਜੀਤ ਕੌਰ ਨੇ ਸਾਂਝੇ ਤੌਰ ’ਤੇ ਕੀਤਾ।
ਇਸ ਮੌਕੇ ਮਈ 2024 ਦੀ ਯੂਨੀਵਰਸਿਟੀ ਪ੍ਰੀਖਿਆ ਦੇ ਅਧਾਰ ’ਤੇ ਬਿਹਤਰ ਅਕਾਦਮਿਕ ਕਾਰਗ਼ੁਜ਼ਾਰੀ ਵਾਲੇ ਵਿਦਿਆਰਥੀ ਸਨਮਾਨੇ ਗਏ ਜਿਨ੍ਹਾਂ ਵਿਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਐਮ. ਏ. ਪੰਜਾਬੀ ਦੇ ਸਮੁੱਚੇ ਨਤੀਜੇ ਵਿਚ ਲਵਪ੍ਰੀਤ ਕੌਰ 9 ਸੀ.ਜੀ.ਪੀ.ਏ. ਨਾਲ ਪਹਿਲਾ ਸਥਾਨ, ਰਵਿੰਦਰ ਸਿੰਘ 8.45 ਸੀ.ਜੀ.ਪੀ.ਏ. ਗ੍ਰੇਡ ਨਾਲ ਦੂਜਾ ਅਤੇ ਮਨਪ੍ਰੀਤ ਕੌਰ 8.40 ਸੀ. ਜੀ.ਪੀ.ਏ. ਗ੍ਰੇਡ ਨਾਲ ਤੀਜੇ ਸਥਾਨ ਲਈ ਸਨਮਾਨਤ ਕੀਤੇ ਗਏ। ਐਮ. ਏ. ਪੰਜਾਬੀ ਸਮੈਸਟਰ ਦੂਜਾ ਦੇ ਨਤੀਜੇ ਵਿਚ ਵੀਰਪਾਲ ਕੌਰ ਅਤੇ ਪਿ੍ਰਯੰਕਾ ਨੇ 8.8, ਅੰਜਲੀ 8.4 ਅਤੇ ਮੀਨਾ ਕੌਰ 8.2 ਐਸ.ਜੀ.ਪੀ.ਏ. ਗ੍ਰੇਡ ਨਾਲ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲਈ ਸਨਮਾਨਤ ਕੀਤਾ ਗਿਆ।
ਬੀ.ਏ. ਸਮੈਸਟਰ ਛੇਵੇਂ ਵਿਚ ਸੰਦੀਪ ਕੌਰ ਨੇ ਨੂੰ 82 ਫ਼ੀਸਦੀ, ਜਸਮੀਤ ਕੌਰ ਤੇ ਪ੍ਰਤਿਮਾ ਨੂੰ 80.7 ਫ਼ੀਸਦੀ ਅਤੇ ਮਹਿਕ ਮਿਗਲਾਨੀ ਨੂੰ 79.6 ਫ਼ੀਸਦੀ ਅੰਕਾਂ ਨਾਲ ਤੇ ਚੌਥੇ ਸਮੈਸਟਰ ਵਿਚ ਰਾਜਵੀਰ 89.4, ਯਾਸ਼ੀਕਾ 86.2 ਅਤੇ ਕਮਲਜੋਤ ਕੌਰ 79.6 ਫ਼ੀਸਦੀ ਅੰਕਾਂ ਨਾਲ ਅਤੇ ਦੂਜੇ ਸਮੈਸਟਰ ਵਿਚ ਰੀਤ ਗਿੱਲ 86.8 ਫ਼ੀਸਦੀ, ਨਵਦੀਪ ਕੌਰ 85 ਫ਼ੀਸਦੀ, ਪਾਇਲ ਤੇ ਤਨਵੀਰ ਕੌਰ 77-77 ਫ਼ੀਸਦੀ ਅੰਕਾਂ ਨਾਲ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਕਾਰਨ ਸਨਮਾਨਤ ਹੋਏ।
ਬੀ. ਐਸ. ਸੀ. ਨਾਨ-ਮੈਡੀਕਲ ਦੇ ਸਮੁੱਚੇ ਰਿਜ਼ਲਟ ਵਿੱਚ ਹਿਮਾਂਸ਼ੀ 82.43 ਫ਼ੀਸਦੀ, ਤਨਵੀਰ ਕੌਰ 81.44 ਫ਼ੀਸਦੀ ਅਤੇ ਮਨਪ੍ਰੀਤ ਕੌਰ 81.39 ਫ਼ੀਸਦੀ ਅੰਕ ਲੈਣ ’ਤੇ, ਬੀ.ਐੱਸ.ਸੀ. ਨਾਨ-ਮੈਡੀਕਲ ਚੌਥੇ ਸਮੈਸਟਰ ਦੇ ਨਤੀਜੇ ਚ ਵਿਸ਼ਾਲੀ 92.64 ਫ਼ੀਸਦੀ, ਨਵਦੀਪ ਕੌਰ 86.4 ਫ਼ੀਸਦੀ ਅਤੇ ਰਜਨੀ ਸ਼ਰਮਾ 85.6 ਫ਼ੀਸਦੀ ਅੰਕ ਲੈਣ ’ਤੇ, ਬੀ.ਐੱਸ.ਸੀ. ਮੈਡੀਕਲ ਸਮੈਸਟਰ ਚੌਥਾ ਦੀਆਂ ਨੰਦਿਨੀ ਤੇ ਹਰਮਨਜੋਤ ਨੇ 78.24 ਫ਼ੀਸਦੀ, ਹਰਜੋਤ ਕੌਰ ਨੇ 76.8 ਫ਼ੀਸਦੀ, ਏਕਬੀਰ ਸਿੰਘ ਨੇ 72 ਫ਼ੀਸਦੀ ਅੰਕ ਹਾਸਲ ਕਰਨ ’ਤੇ, ਬੀ.ਐਸ.ਸੀ. ਨਾਨ-ਮੈਡੀਕਲ ਸਮੈਸਟਰ ਦੂਜਾ ਨਵਜੋਤ ਕੌਰ 83.8 ਫ਼ੀਸਦੀ, ਸਿਧਾਂਸ਼ੂ ਅਤੇ ਕ੍ਰਿਸ਼ਨ ਸਿੰਘ 83.6 ਫ਼ੀਸਦੀ ਤੇ 80.6 ਫ਼ੀਸਦੀ ਅੰਕ ਲੈਣ ’ਤੇ, ਬੀ.ਐੱਸ.ਸੀ. ਮੈਡੀਕਲ ਸਮੈਸਟਰ ਦੂਜਾ ਦੀ ਪੂਜਾ ਰਾਣੀ 90.54 ਫ਼ੀਸਦੀ ਅੰਕ ਹਾਸਲ ਕਰਕੇ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਮੋਹਰੀ ਸਥਾਨ ਹਾਸਲ ਕਰਨ ’ਤੇ, ਦਿਵਿਆ ਭਾਰਤੀ 87.63 ਫ਼ੀਸਦੀ ਅਤੇ ਨਿਤਿਕਾ 86.18 ਫ਼ੀਸਦੀ ਅੰਕ ਲੈਣ ’ਤੇ ਸਨਮਾਨਤ ਕੀਤਾ ਗਿਆ।
ਬੀ.ਕਾਮ. ਛੇਵੇਂ ਸਮੈਸਟਰ ਵਿਚ ਲੋਵਿਸ਼ ਸੇਠੀ 84.7 ਫ਼ੀਸਦੀ, ਵਿਸ਼ਾਲ ਕੁਮਾਰ 84.6 ਫ਼ੀਸਦੀ, ਰਾਧਾ ਰਾਣੀ 83 ਫ਼ੀਸਦੀ ਅੰਕਾਂ ਲਈ, ਚੌਥੇ ਸਮੈਸਟਰ ਵਿਚ ਕਨਿਸ਼ਕਾ 88.4, ਸ਼ਿਵਮ ਗੁਪਤਾ 79.6 ਤੇ ਪੰਕਜ 76.2 ਫ਼ੀਸਦੀ ਅੰਕਾਂ ਲਈ ਅਤੇ ਸਮੈਸਟਰ ਦੂਜਾ ਦੇ ਨਤੀਜੇ ਵਿਚ ਰਵੀਜੋਤ 86.6, ਕੀਰਤੀ 81.6 ਅਤੇ ਜਸਮੀਨ ਸਿੰਘ 80.2 ਫ਼ੀਸਦੀ ਅੰਕਾਂ ਲਈ ਸਨਮਾਨਤ ਕੀਤੇ ਗਏ।
ਬੀ. ਸੀ.ਏ. ਦੇ ਛੇਵੇਂ ਸਮੈਸਟਰ ਦੇ ਨਤੀਜੇ ਵਿਚ ਮਨਜੀਤ ਕੌਰ 81, ਕਮਲ ਰਾਣੀ 80.5 ਅਤੇ ਸੁਪਨੀਤ ਕੌਰ 74.83 ਫ਼ੀਸਦੀ ਅੰਕਾਂ ਲਈ ਅਤੇ ਚੌਥੇ ਸਮੈਸਟਰ ਵਿਚ ਯੁਵਿਕਾ 79.43 ਫ਼ੀਸਦੀ ਅੰਕਾਂ ਲਈ ਸਨਮਾਨਤ ਕੀਤੇ ਗਏ। ਬੀ. ਸੀ.ਏ. ਸਮੈਸਟਰ ਦੂਜਾ ਵਿਚ ਮੁਸਕਾਨ ਮੰਗਲਾ ਨੂੰ ਪਹਿਲੇ ਸਥਾਨ ਲਈ ਅਤੇ ਪੀ.ਜੀ.ਡੀ.ਸੀ.ਏ ਦੇ ਨਤੀਜੇ ਵਿਚ ਰਿਪਨਦੀਪ ਕੌਰ 82.4 ਫ਼ੀਸਦੀ, ਮਨਪ੍ਰੀਤ ਕੌਰ 78.6 ਫ਼ੀਸਦੀ, ਨਰੇਸ਼ ਕੁਮਾਰ 76 ਫ਼ੀਸਦੀ ਅੰਕਾਂ ਲਈ ਸਨਮਾਨਤ ਹੋਏੇ। ਐਮ. ਸੀ.ਏ. ਵਿਚ ਗੁਰਪ੍ਰੀਤ ਸਿੰਘ 10 ਕ੍ਰੇਡਿਟ, ਨਵਨਿੰਦਰ ਸਿੰਘ 83.75 ਫ਼ੀਸਦੀ ਅਤੇ ਰਮਨਪ੍ਰੀਤ ਕੌਰ 83.12 ਫ਼ੀਸਦੀ ਅੰਕਾਂ ਲਈ ਸਨਮਾਨਤ ਕੀਤੇੇ ਗਏ। ਇਸ ਤੋਂ ਇਲਾਵਾ ਗੱਤਕਾ ਚੈਂਪੀਅਨਸ਼ਿਪ ਵਿਚ ਨੈਸ਼ਨਲ ਪੱਧਰ ’ਤੇ ਸੋਨ ਤਗ਼ਮਾ ਹਾਸਲ ਕਰਨ ਵਾਲੀ ਖਿਡਾਰਨ ਕੁਸ਼ਲਦੀਪ ਕੌਰ ਨੂੰ ਖ਼ਾਸ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਕੁੱਲ 54 ਅਕਾਦਮਿਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿਚ ਬਿਹਤਰ ਕਾਰਗ਼ੁਜ਼ਾਰੀ ਵਾਲੇ 181 ਵਿਦਿਆਰਥੀਆਂ ਦਾ ਮੋਮੈਂਟੋ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਕਾਲਜ ਦੇ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤੇ ਗਏ। ਸਮਾਰੋਹ ਦੀ ਸਫ਼ਲਤਾ ਲਈ ਸਮੂਹ ਸਟਾਫ਼ ਨੇ ਕਾਬਲ-ਇ-ਤਾਰੀਫ਼ ਯਤਨ ਕੀਤੇ।