* ਸੀਮੈਂਟ ਦਾ ਕਿਉਂ ਬਣਾਉਣਾ ? ਜਿਊਂਦਾ ਜਾਗਦਾ ‘ਅਸਲੀ ਬਾਬਾ’ ਲਿਆਉ ਆਪਣੇ ਘਰੇ ! *
ਅੱਜ ਸਵੇਰੇ ਸੈਰ ਕਰਦਿਆਂ ਮੈਂ ਸੜ੍ਹਕ ਕੰਢੇ ਇੱਕ ‘ਅਸਥਾਨ’ ‘ਤੇ ਸੀਮੈਂਟ ਦਾ ਬਣਿਆਂ ਇਹ ਬਾਬਾ ਦੇਖ ਕੇ ਮੈਨੂੰ ਦਿਲਬਰ ਸਾਹਬ ਚੇਤੇ ਆ ਗਏ!
ਉਹ ਕਹਿੰਦੇ ਹੁੰਦੇ ਸਨ ਕਿ ਤਮਾਮ ਗੁਰੂਆਂ ਪੀਰਾਂ ਰਹਿਬਰਾਂ ਦੇ ਪੈਰੋਕਾਰਾਂ ਦੀ ਪ੍ਰਬਲ ਇੱਛਾ ਹੁੰਦੀ ਹੈ ਕਿ ਉਨ੍ਹਾਂ ਦਾ ਇਸ਼ਟ ਸਾਨੂੰ ਸਾਖਸ਼ਾਤ ਰੂਪ ਵਿੱਚ ਦਰਸ਼ਣ ਦੇ ਦੇਵੇ ਤਾਂ ਉਹ ਨਿਹਾਲੋ ਨਿਹਾਲ ਹੋ ਜਾਣ! ‘ਮੇਰੇ ਬਾਬਾ ਜੀ ਦਿਉ ਦਰਸ਼ਣ….!’ ਵਾਲ਼ੀ ਰਸ-ਭਿੰਨੀਂ ਧਾਰਨਾਂ ਗਾਉਂਦੇ ਜਾਂਦੇ ਸ਼ਰਧਾਲੂ ਅਕਸਰ ਹੀ ਦੇਖੇ ਜਾ ਸਕਦੇ ਹਨ।
ਪਰ ਇੱਕੋ ਇੱਕ ਗੁੱਗਾ ਜਾਹਰ ਪੀਰ ਐਸਾ ‘ਬਾਬਾ’ ਹੈ ਜਿਸਦੇ ਸ਼ਰਧਾਲੂ ਜਨ ਹੱਥ ਜੋੜ ਜੋੜ ਅਰਜੋਈਆਂ ਕਰਦੇ ਹੁੰਦੇ ਨੇ ਹੇ ਬਾਬਾ !ਰੱਬ ਦੇ ਵਾਸਤੇ ਸਾਨੂੰ ਦਰਸ਼ਣ ਨਾ ਦੇਈਂ !
ਗੁੱਗੇ ਦੀ ਪੂਜਾ ਅਰਚਨਾਂ ਵਜੋਂ ਸੇਂਵੀਆਂ ਚੜ੍ਹਾਉਣ ਗਈਆਂ ਬੀਬੀਆਂ ਨੂੰ ਜੇ ਕਿਤੇ ਉਹ ਕਿਸੇ ਖੁੱਡ ਵਿੱਚੋਂ ਨਿਕਲ਼ਦਾ ਜਾਂ ਐਧਰੋਂ ਓਧਰੋਂ ਤੁਰਿਆ ਆਉਂਦਾ ਦਿਸ ਪਵੇ ਤਾਂ ਮਾਈਆਂ ਝੱਟ ਪਟ ਸੇਂਵੀਆਂ ਸੁੱਟ ਕੇ ਉੱਥੋਂ ਸੱਤਰ ਮੀਲ ਫੀ ਘੰਟਾ ਦੀ ਸਪੀਡ ਨਾਲ ਦੌੜ ਪੈਂਦੀਆਂ ਹਨ ! ਘਰ ਤੱਕ ਭੱਜੀਆਂ ਆਉਂਦੀਆਂ ਪਿੱਛੇ ਮੁੜਕੇ ਵੀ ਨੀ ਦੇਖਦੀਆਂ !!
ਸੋ ਇਹ ‘ਬਾਬਾ’ ਜਦ ਅਸਲ ਰੂਪ ਵਿੱਚ ‘ਅਵੇਲੇਬਲ’ ਹੈਗਾ ਐ ਤਾਂ ਇਹਦੇ ਪੈਰੋਕਾਰਾਂ ਨੂੰ ਸੀਮੈਂਟ ਦਾ ਬਣਾਉਣ ਦੀ ਕੀ ਲੋੜ ਆ ਭਲਾ ?