ਹੁਣੇ ਹੁਣੇ ਆਈ ਖ਼ਬਰ
ਸੁਨੀਤਾ ਵਿਲੀਅਮ ਅਤੇ ਉਸਦੇ ਸਾਥੀ ਪੁਲਾੜ ਵਿੱਚੋਂ ਧਰਤੀ ਉੱਪਰ ਵਾਪਿਸ ਪਰਤੇ

ਫਲੋਰੀਡਾ (ਪੰਜਾਬੀ ਅਖ਼ਬਾਰ ਬਿਊਰੋ) ਪੁਲਾੜ ‘ਚ ਫਸੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ 9 ਮਹੀਨੇ 13 ਦਿਨਾਂ ਬਾਅਦ ਧਰਤੀ ‘ਤੇ ਪਰਤ ਆਏ ਹਨ। ਉਸ ਦੇ ਨਾਲ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਮੌਜੂਦ ਕਰੂ-9 ਦੇ ਦੋ ਹੋਰ ਪੁਲਾੜ ਯਾਤਰੀ ਨਿਕ ਹੇਗ ਅਤੇ ਅਲੈਗਜ਼ੈਂਡਰ ਗੋਰਬੁਨੋਵ ਵੀ ਅੱਜ 18 ਮਾਰਚ ਨੂੰ ਹੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਏ ਸਨ। ਚਾਰ ਪੁਲਾੜ ਯਾਤਰੀਆਂ ਦੇ ਡਰੈਗਨ ਪੁਲਾੜ ਯਾਨ ਵਿੱਚ ਸਵਾਰ ਹੋਣ ਤੋਂ ਬਾਅਦ, ਇਸ ਪੁਲਾੜ ਯਾਨ ਦਾ ਹੈਚ ਸਵੇਰੇ 08:35 ਵਜੇ ਬੰਦ ਹੋ ਗਿਆ ਅਤੇ ਪੁਲਾੜ ਯਾਨ ਸਵੇਰੇ 10:35 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਵੱਖ ਹੋਇਆ। ਇਹ 18 ਮਾਰਚ ਨੂੰ ਲਗਭਗ 3:27 ਵਜੇ ਫਲੋਰੀਡਾ ਦੇ ਤੱਟ ‘ਤੇ ਉਤਰਿਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੁਨੀਤਾ ਵਿਲੀਅਮਜ਼ ਨੂੰ ਇੱਕ ਪੱਤਰ ਲਿਿਖਆ ਹੈ, ਜਿਸ ਵਿੱਚ ਉਨ੍ਹਾਂ ਨੇ ਸੁਨੀਤਾ ਦੀ ਸੁਰੱਖਿਅਤ ਧਰਤੀ ‘ਤੇ ਵਾਪਸੀ ਦੀ ਕਾਮਨਾ ਕੀਤੀ ਅਤੇ ਉਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।
