ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸਭਾ ਦੇ ਬਾਨੀ ਸ: ਤਾਰਾ ਸਿੰਘ ਹੇਅਰ ਅਤੇ ਲੇਖਕ ਗਿੱਲ ਮੋਰਾਂ ਵਾਲੀ ਦੀ ਯਾਦ ਨੂੰ
ਤਾਜ਼ਾ ਕੀਤਾ ਗਿਆ।
ਰੂਪਿੰਦਰ ਖਹਿਰਾ ਰੂਪੀ-( ਸਰ੍ਹੀ) ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ
ਮਾਸਿਕ ਬੈਠਕ ਸੀਨੀਅਰ ਸੈਂਟਰ ਸਰ੍ਹੀ ਵਿਖੇ ਹੋਈ । ਇਹ ਸਮਾਗਮ ਕੈਨੇਡਾ ਦੇ ਸ਼ਹੀਦਾਂ ਲਈ
‘ਯਾਦਗਾਰੀ ਦਿਵਸ’ ਨੂੰ ਸਮਰਪਿਤ ਰਿਹਾ । ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ
ਅਤੇ ਸਟੇਜ ਦੀ ਕਾਰਵਾਈ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ
ਸਭਾ ਦੇ ਬਾਨੀ ਸ: ਤਾਰਾ ਸਿੰਘ ਹੇਅਰ ਅਤੇ ਲੇਖਕ ਗਿੱਲ ਮੋਰਾਂ ਵਾਲੀ ਨੂੰ ਉਨ੍ਹਾਂ ਦੀ ਬਰਸੀ ਤੇ
ਸ਼ਰਧਾਂਜਲੀਆਂ ਦਿੱਤੀਆਂ ਗਈਆਂ ।
ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਚਰਨ ਸਿੰਘ
ਅਤੇ ਬਿਕੱਰ ਖੋਸਾ ਸਟੇਜ ਤੇ ਸੁਸ਼ੋਭਿਤ ਹੋਏ ।
ਕੁਝ ਬੁਲਾਰਿਆਂ ਤੋਂ ਬਾਅਦ ਇਤਿਹਾਸਕਾਰ ਪ੍ਰੋ: ਕਸ਼ਮੀਰਾ ਸਿੰਘ ਵੱਲੋਂ “ ਸਾਡਾ ਇਤਿਹਾਸ”
ਵਿਸ਼ੇ ਤੇ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਗਏ ਅਤੇ ਸੰਖੇਪ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ
।ਚਰਨ ਸਿੰਘ ਦੇ ਨਾਵਲ ਬਾਰੇ ਪ੍ਰਿਤਪਾਲ ਗਿੱਲ , ਇੰਦਰਜੀਤ ਸਿੰਘ ਧਾਮੀ , ਡਾਕਟਰ ਦਵਿੰਦਰ
ਕੌਰ ਨੇ ਪਰਚੇ ਪੜ੍ਹੇ ਅਤੇ ਲੇਖਕ ਚਰਨ ਸਿੰਘ ਆਪਣੀਆਂ ਦੋਨਾਂ ਪੁਸਤਕਾਂ ਬਾਰੇ ਵਿਚਾਰ ਪੇਸ਼ ਕੀਤੇ
ਗਏ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ , ਸਰਵ: ਸ਼੍ਰੀ ਸੁਰਜੀਤ ਸਿੰਘ ਬਾਠ, ਦਰਸ਼ਨ ਸੰਘਾ,
ਡਾ: ਪ੍ਰਿਥੀਪਾਲ ਸਿੰਘ ਸੋਹੀ , ਗੁਰਮੀਤ ਸਿੰਘ ਸਿੱਧੂ, ਅਮਰੀਕ ਪਲਾਹੀ , ਨਰਿੰਦਰ ਪੰਨੂ ਵੱਲੋਂ
ਵਿਚਾਰ ਸਾਂਝੇ ਕੀਤੇ ਗਏ । ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਸਭਨਾ ਵੱਲੋਂ ਕਵਿਤਾ,
ਵਿਚਾਰ, ਉਹਨਾਂ ਦੀ ਖੋਜ ਅਤੇ ਫ਼ਲਸਫ਼ੇ ਦੀ ਚਰਚਾ ਕੀਤੀ ਗਈ ।
ਉਪਰੰਤ ਪ੍ਰਧਾਨਗੀ ਮੰਡਲ ,ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਚਰਨ ਸਿੰਘ ਦੀ ਪੁਸਤਕ “ ਚਰਨ
ਸਿੰਘ ਦਾ “ਸਮੁੱਚਾ ਸਾਹਿਤ” ਤੇ ਨਾਵਲ “ਸਿਲਸਿਲੇ” ਦਾ ਲੋਕ ਅਰਪਣ ਕੀਤਾ ਗਿਆ ।
ਸਾਹਿਤਕਾਰ ਚਰਨ ਸਿੰਘ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿੱਚ ਸਭਾ ਦੇ ਮੈਂਬਰ, ਸਥਾਨਕ ਲੇਖਕਾਂ ਅਤੇ ਆਏ ਮਹਿਮਾਨਾਂ ਨੇ ਆਪਣੀਆਂ
ਰਚਨਾਵਾਂ ਸਾਂਝੀਆਂ ਕੀਤੀਆਂ ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਅਮਰੀਕ ਸਿੰਘ ਲੇਲ੍ਹ, ,
ਦਵਿੰਦਰ ਕੌਰ ਜੌਹਲ ਹਰਚੰਦ ਸਿੰਘ ਬਾਗੜੀ ,ਚਮਕੌਰ ਸਿੰਘ ਸੇਖੋਂ, ਬੇਅੰਤ ਸਿੰਘ ਢਿੱਲੋਂ ,
ਹਰਪਾਲ ਸਿੰਘ ਬਰਾੜ ,ਹਰਚੰਦ ਸਿੰਘ ਗਿੱਲ, ਮਨਜੀਤ ਸਿੰਘ ਮੱਲਾ, ਖੁਸ਼ਹਾਲ ਸਿੰਘ ਗਲੋਟੀ
ਹੋਰਨਾਂ ਤੋਂ ਇਲਾਵਾ ਪਰਮਿੰਦਰ ਕੌਰ ਬਾਗੜੀ,ਅਰਜਨ ਸਿੰਘ ਧੰਜੂ, ਵੀਤ ਬਾਦਸ਼ਾਹ ਪੁਰੀ, ਗੁਰਮੁਖ
ਸਿੰਘ ਮੋਰਿੰਡਾ, ਜਿਲੇ ਸਿੰਘ, ਕੁਲਦੀਪ ਸਿੰਘ ਜਗਪਾਲ, ਬਲਜੀਤ ਸਿੰਘ ਗਿੱਲ, ਗੁਰਚਰਨ ਸਿੰਘ
ਬਰਾੜ ਨੇ ਸ਼ਿਰਕਤ ਕੀਤੀ ।
ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਸ਼ਲਾਘਾ ਯੋਗ ਸ਼ਬਦਾਂ ਨਾਲ
ਸਮਾਗਮ ਨੂੰ ਸਮੇਟਿਆ ।