ਹਰਪਿੰਦਰ ਸਿੱਧੂ. ਯੂਨੀਵਰਸਿਟੀ ਆਫ ਕੈਲਗਰੀ ਦੇ ਸੈਨੇਟਰ ਨਿਯੁਕਤ ਹੋਏ
ਕੈਲਗਰੀ( ਪੰਜਾਬੀ ਅਖ਼ਬਾਰ ਬਿਊਰੋ) ਇੰਸੋਰੈਂਸ ਦੇ ਖੇਤਰ ਵਿੱਚ ਆਪਣੀ ਅਮਿੱਟ ਛਾਪ ਛੱਡਣ ਵਾਲੇ ਕੈਲਗਰੀ ਵਸਦੇ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਹਰਪਿੰਦਰ ਸਿੱਧੂ ਨੂੰ ਯੂਨੀਵਰਸਿਟੀ ਆਫ ਕੈਲਗਰੀ ਦਾ ਸੈਨੇਟਰ ਨਿਯੁਕਤ ਕੀਤਾ ਗਿਆ ਹੈ।
ਹਰਪਿੰਦਰ ਸਿੱਧੂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਵਰਨਣਯੋਗ ਹੈ ਕਿ ਹਰਪਿੰਦਰ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਇੰਸੋਰੈਂਸ ਕੈਲਗਰੀ ਦੇ ਸੀਨੀਅਰ ਪ੍ਰਬੰਧਕ ਵੱਜੋਂ ਇੰਸੋਰੈਂਸ ਸੇਵਾਵਾਂ ਦਿੰਦੇ ਹੋਏ ਭਾਈਚਾਰੇ ਅੰਦਰ ਆਪਣੀ ਵਿਲੱਖਣ ਪਛਾਣ ਬਣਾਈ ਹੈ। ਸਾਲ 2006 ਵਿੱਚ ਪੰਜਾਬ ਤੋਂ ਕੈਨੇਡਾ ਪ੍ਰਵਾਸ ਕਰ ਆਏ ਪੰਜਾਬ ਦੇ ਜਿਲਾ ਲੁਧਿਆਣਾ ਦੇ ਜਗਰਾਵਾਂ ਨਾਲ ਸਬੰਧਿਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ ਟੈੱਕ ਇਲੈਕਟ੍ਰੋਨਿਕਸ ਦੀ ਉੱਚ ਵਿੱਦਿਆ ਪ੍ਰਾਪਤ ਹਨ। ਯੂਨੀਵਰਸਿਟੀ ਆਫ ਕੈਲਗਰੀ ਨੇ ਉਹਨਾਂ ਨੂੰ ਸਾਲ 2024 ਤੋਂ 2027 ਤੱਕ ਸੈਨੇਟਰ ਵੱਜੋਂ ਨਿਯੁਕਤ ਕੀਤਾ ਹੈ। ਆਪਣੀ ਸੈਨੇਟਰ ਵੱਜੋਂ ਨਿਯੁਕਤੀ ਲਈ ਹਰਪਿੰਦਰ ਸਿੱਧੂ ਨੇ ਆਪਣੇ ਭਾਈਚਾਰੇ, ਪ੍ਰੀਮੀਅਰ ਡੈਨੀਅਲ ਸਮਿਥ ,ਮਨਿਸਟਰ ਰਾਜਨ ਸਾਹਨੀ ਅਤੇ ਯੂਨੀਵਰਸਿਟੀ ਆਫ ਕੈਲਗਰੀ ਦਾ ਧੰਨਵਾਦ ਕਰਦਿਆਂ ਆਖਿਆ ਹੈ ਕਿ ਜਦੋਂ ਤੁਸੀਂ ਖੁਦ ਦੁਜਿਆਂ ਲਈ ਸਮਾਜ ਸੇਵਾ ਦੇ ਰੂਪ ਵਿੱਚ ਕਰਦੇ ਹੋ ਤਾਂ ਸਮਾਜ ਵੀ ਤੁਹਾਨੂੰ ਅਜਿਹੇ ਸਨਮਾਨਯੋਗ ਰੁਤਬਿਆਂ ਨਾਲ ਨਿਵਾਜਦਾ ਹੈ। ਉਹਨਾ ਦਾ ਕਹਿਣਾ ਹੈ ਕਿ ਉਹ ਆਪਣੇ ਉੱਪਰ ਆਈ ਜਿ਼ੰਮੇਬਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।