ਹਰੇਕ ਨਜ਼ਰ ਅਸਲੀਲ ਨੀ ਹੁੰਦੀ–
ਸਾਇਦ **ਉਸ ਦਾ ਪਹਿਲਾ ਹੀ ਦਿਨ ਸੀ ਆਉਣਾ ਦਾ ਉਹਦੇ ਪੈਰਾਂ ਦਾ ਹੋਲੇ ਹੋਲੇ ਉੱਪਰ ਆਉਣਾ ਅਚਾਨਕ ਹੀ ਮੇਰੇ ਮਸਤੀ ਭਰੇ ਦਿਲ ਦਿਮਾਗ ਨੂੰ ਚੁੱਪਚਾਪ ਕਰ ਗਿਆ ਹੋਵੇ , ਉਹਦੀਆ ਅੱਖਾਂ ਨੂੰ ਦੇਖਿਆ ਉਸਨੇ ਬਿਨਾ ਕੋਈ ਅੱਖ ਚਪਕੇ ਹੋਲੀ ਜਿਹੇ ਸਿਰ ਹਿਲਾਇਆ ਮੈਂ ਵੀ ਬਿਨਾਂ ਸੋਚੇ ਸਮਝੇ ਬਿਨਾ ਸੋਚੇ ਸਮਝੇ
ਸਿਰ ਹਿਲਾ ਕੇ ਅੱਖਾ ਨਾਲ ਜਵਾਬ ਦੇ ਦਿੱਤਾ
ਘੜੀ ਪਲ ਲਈ ਇੰਝ। ਲੱਗਿਆ ਜਿਵੇਂ ਨਾ ਉਹ ਕਹਾਣੀ ਜਾਂ ਫਿਲਮ ਦਾ ਸੀਨ ਹੋਵੇ
ਬਸ ਐਨੇ ਨੂੰ ਘੰਟੀ ਵੱਜਗੀ ਸਾਇਦ ਬਰੇਕ ਦਾ ਟਾਈਮ ਹੋਗਿਆ ਸੀ ਉਹਨੇ ਪੁੱਛਿਆ ਹੁਣ ,…?
ਸਾਇਦ ਮੈਨੂੰ ਉਸਦੇ ਬੋਲਣ ਤੋਂ ਪਹਿਲਾਂ ਸਮਝ ਆ ਗਈ ਕਿ ਕੀ ਪੁੱਛ ਰਹੀ ਐ
ਮੈਂ ਹਿੰਮਤ ਕਰਕੇ ਜਵਾਬ ਦਿੱਤਾ
ਤੁਸੀਂ ਹਾਲ ਚ ਬੈਠ ਜੋ ਕੁਝ ਖਾ ਸਕਦੇ ਓ ਚਾਹ ਬਗੈਰਾ ਪੀ ਲਓ
ਫਿਰ ਇੱਕ ਲਫਜ ਵਿੱਚ ਜਵਾਬ ਸੀ ਉਸਦਾ
ਇੰਗਲਿਸ ਚ….. ਨੀਡ ਨਹੀਂ
ਨਾ ਚਾਹੁੰਦੇ ਹੋਏ ਵੀ ਮੈਨੂੰ ਉਸਦਾ ਜਵਾਬ ਵਧੀਆ ਲੱਗਿਆ ! ਅਖੀਰ ਛੁੱਟੀ ਦਾ ਟਾਈਮ ਹੋ ਗਿਆ ਪਤਾ ਨੀ ਕਿਉਂ ਅੱਜ ਛੁੱਟੀ ਦਾ ਚਾਅ ਨਹੀਂ ਸੀ
ਦਿਲ ਚ ਇੱਕ ਅਜੀਬ ਜਿਹੀ ਖੋਅ ਪੈਣ ਲੱਗੀ
ਪਤਾ ਨੀ ਕਿਉਂ ? ਮਹਿਸੂਸ ਹੋ ਰਿਹਾ ਸੀ ਕੁਝ ਇੱਥੇ ਰਹਿ ਗਿਆ ?
ਅਗਲੀ ਸਵੇਰ ਹੋਣ ਤੇ ਮੇਰੀਆ ਨਜਰਾਂ ਉਸਨੂੰ ਲੱਭਦੀਆ ਸੀ ਸਾਇਦ ਅੱਜ ਉਹ ਥੋੜਾ ਲੇਟ ਆਈ ਸੀ ਅਚਾਨਕ ਹੀ ਮੇਰੀ ਨਜਰ ਉਸਦੇ ਮੁੱਖ ਤੇ ਪਈ ਜਿਵੇਂ ਮੇਰੇ ਬੋਲਣ ਤੋਂ ਪਹਿਲਾ ਬੋਲ ਪਈ ਉਹ ਹੋਗਿਆ ਟਰੀਟਮੈਂਟ ਚੱਲਦਾ ਅੱਜ ਸਾਰੇ ਪੁੱਛਣ ਗੇ ਹਣਾ ਉਸਨੇ ਕੁਝ ਲਾਈਨਾ ਬੋਲੀਆ , ਸਾਇਦ ਕੋਈ ਅਲਰਜੀ ਬਗੈਰਾ ਹੋ ਗਈ ਪਰ ਮੈਨੂੰ ਮਹਿਸੂਸ ਨੀ ਹੋ ਰਿਹਾ ਸੀ
ਭਲਾ ਚੰਵ ਦੇਖਣ ਵੇਲੇ ਉਸਦੇ ਦਾਗ ਥੋੜਾ ਦੇਖਦਾ ਕੋਈ ਉਸ ਨੇ ਇੱਕ ਦੁੱਪਟੇ ਉੱਪਰੋ ਇੱਕ ਹੋਰ ਕਾਟਨ ਦਾ ਦੁਪੱਟਾ ਲਿਆ ਸੀ ਬਿਲਕੁਲ ਉਸ ਤਰਾਂ ਜਿਵੇਂ ਮੈਂ ਦੇਖਿਆ ਮੇਰੀ ਨਿੱਕੀ ਜਿਹੀ ਧੀ ਨੂੰ ਚੁੰਨੀਆ ਚ ਉਲਝਦੇ ਹੋੲਏ ,
ਮੈਂ ਸਿਰਫ ਸਿਰ ਹਿਲਾਇਆ ਸਾਇਦ ਮੈਨੂੰ ਵਧੀਆ ਨੀ ਲੱਗਦਾ
ਸੀ ਬੋਲਣਾ ਜਦੋਂ ਉਹ ਬੋਲ ਰਹੀ ਐ
ਬਸ ਉਸਦੀ ਅਵਾਜ ………ਉਸਦੀ ਅਵਾਜ ਨੂੰ ਸੁਣਨਾ ਜਿਵੇਂ ਕੋਈ ਸੰਗੀਤ ਹੋਵੇ ਮੈਨੂੰ ਲੱਗਦਾ ਹੀ ਨਹੀਂ ਸੀ!
ਕਿ ਉਸਤੋਂ ਦੂਰ ਹੋਵਾ ! ਫਿਰ ਮੈਂ ਘਰ ਆ ਕੇ ਉਸ ਬਾਰੇ ਹੀ ਸੋਚੀ ਜਾਣਾ ਉਸਦੀ ਹੀ ਸ਼ਕਲ ਅੱਖਾਂ ਅੱਗੇ ਘੁੰਮਦੀ ਰਹਿੰਦੀ
ਉਸ ਦੇ ਨੇਤਰ ਬਹੁਤ ਸ਼ਾਤਰ ਬੜਾ ਕੁਝ ਬੋਲਦੇ ਵੈਸੇ ਨਹੀ ਵੇਖਣਾ ਜਦ ਕੋਲੋ ਲੰਘਣਾ ਤਾਂ ਇੱਕ ਦਮ ਦੇਖਣਾ ਬਿਨਾ ਅੱਖਾ ਚਪਕੇ ਅਜੀਬ ਜਿਹੀ ਖਿੱਚ ਜੋ ਮੈਨੂੰ ਆਪਣੇ ਵੱਲ ਖਿੱਚਦੀ ਐ ਫਿਰ ਮੇਰਾ ਦਿਲ ਆਪਣੇ ਆਪ ਬੋਲਣ ਲੱਗ ਜਾਂਦਾ
ਪਤਾ ਨੀ ਤੈਨੂੰ ਸਮਝ ਕਿਉਂ ਨੀ ਆਉਂਦੀ ਮਹੁੱਬਤ ਦੀ ਪਰਿਭਾਸ਼ਾ ਬੇਸਮਝ ਏ ਤੂੰ ?
ਜਾਂ ਜਾਣ ਬੁੱਝ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ?
ਤੈਨੂੰ ਨੀ ਪਤਾ ਤੇਰਾ ਕਾਹਲੀ ਕਾਹਲੀ ਪੈਰ ਪੁੱਟਣਾ ਮੇਰੇ ਦਿਲ ਦੀਆਂ ਕਿੰਨੀਆ ਰੀਝਾ ਨੂੰ ਛਣਕਾ ਦਿੰਦਾ ਐ ,
ਸਾਇਦ ਤੈਂ ਦੇਖੇ ਨੇ ਬਸ ਜਿਸਮਾ ਦੇ ਭੁੱਖੇ ਉਹ ਲੋਕ ਪਿਆਰ ਦੇ ਬਹਾਨੇ ਮਹੁੱਬਤ ਨੂੰ ਗਾਲ ਕੱਢਦੇ ਨੇ ,
ਕੀ ਤੈਨੂੰ ਨੀ ਲੱਗਦਾ ਕਿ ਮਹੁੱਬਤ ਉਸ ਪਾਰ ਦੀ ਸ਼ੈਅ ਜੋ ਜਿਸਮਾਂ ਤੋਂ ਪਰੇ ਆ,
ਤੈਨੂੰ ਨੀ ਪਤਾ ਸਿਰਫ ਵਾਰੀ ਵਿੱਚੋਂ ਤੈਨੂੰ ਵੇਖਿਆ ਹੀ ਨਹੀਂ ਨਿਹਾਰਿਆ ਵੀ ਜਾਂਦਾ .ਧੁਰ ਅੰਦਰ ਤੱਕ ਉਤਾਰਨ ਲਈ, ਠੀਕ ਉਸ ਤਰਾਂ ਜਿਵੇਂ ਕੋਈ ਬੱਦਲ ਦੀਆਂ ਬੂੰਦਾ ਕਿਸੇ ਗੁਲਾਬਾਂ ਦੀਆ ਪੱਤੀਆ ਤੇ ਪੈਂਦੀਆ ਨੇ ਕਿਸੇ ਇੱਕ ਅੱਧੇ ਤੁਪਕੇ ਨੂੰ ਫੂਕ ਮਾਰ ਕੇ ਉਡਾਉਣ ਦੀ ਕੋਸਿਸ ਕੀਤੀ ਜਾਂਦੀ ਐ ,
ਕਿਸੇ ਬੱਚੇ ਨੂੰ ਖੇਲਣ ਲਈ ਕੋਈ ਮਨਪਸੰਦ ਖੇਡ ਮਿਲਗੀ ਹੋਵੇ ਬਸ ਐਨਾ ਚਾਅ ਹੁੰਦਾ ਤੈਨੂੰ ਵੇਖਣ ਦਾ ,
ਤੈਨੂੰ ਪਤਾ ਮੈਂ ਕਿੰਨੇ ਕਿੰਨੇ ਘੰਟੇ ਘਰ ਵੀ ਤੇਰੇ ਬਾਰੇ ਹੀ ਗੱਲਾ ਕਰਾਂ ,
ਦਿਲ ਕਰਦਾ ਕਿ ਕਿੰਨੀਆਂ ਹੀ ਗੱਲਾ ਉਝ ਕਿਸੇ ਨਾਲ ਨੀ ਸਾਝੀਆਂ ਕਰ ਸਕਦੇ
ਦਿਲ ਕਰਦਾ ਤੇਰੇ ਨਾਲ ਕਰਨ ਨੂੰ ਉਹ ਗੱਲਾ ਜੋ ਇੱਕ ਮਾਂ ਦੀ ਗੋਦ ਕਰਦੀ ਐ ਆਪਣੇ ਤੋਤਲੇ ਜੇ ਬੱਚੇ ਨਾਲ , ਉਹ ਗੱਲਾਂ ਜੋ ਇੱਕ ਬੱਚਾ ਆਪਣੀ ਮਾਂ ਦੀ ਛਾਤੀ ਤੋਂ ਦੋ ਬੂੰਦਾ ਪੀ ਕੇ ਬਸ ਉਸ ਦੁੱਧ ਨਾਲ ਲਿਬੜੇ ਮੂੰਹ ਨਾਲ ਉਬਾਸੀ ਲੈਂਦਾ ਤੇ ਹਵਾ ਚ ਘੋਲ ਦਿੰਦਾ ਮਾਂ ਦੀ ਮਹੁੱਬਤ,
ਸਾਇਦ ਤੈਨੂੰ ਨੀ ਪਤਾ ਮਹੁੱਬਤ ਜੋ ਤੈਨੂੰ ਪਹਿਲੇ ਦਿਨ ਤੱਕ ਕਿ ਅਹਿਸਾਸ ਹੋਇਆ ਜਿਵੇਂ ਤੇਰੀਆ ਅੱਖਾਂ ਚ ਅਲੱਗ ਜੀ ਖਿੱਚ ਹੋਵੇ ਜੋ ਮੈਨੂੰ ਵਾਰ ਵਾਰ ਦੇਖਣ ਤੇ ਆਪਣੇ ਵੱਲ ਖਿੱਚਦੀ ਐ ,
ਬਸ ਫਿਰ ਜਦ ਤੂੰ ਬਿਨਾਂ ਹੱਸੇ ਲੰਘ ਜਾਵੇ ਖਿਆਲ ਟੁੱਟ ਜਾਂਦੇ ਨੇ ,
ਪਤਾ ਕੀ ਗੱਲ ਐ ਇੱਕ ਤੇਰਾ ਹੱਸਣਾ ਤਾਂ ਪਸੰਦ ਸੀ ਮੈਨੂੰ ,ਤੈਨੂੰ ਨੀ ਪਤਾ ਮੇਰੀ ਬੇਟੀ ਗੁਰੂ ਘਰੋਂ ਫਿੱਕੀਆ ਮਿੱਠੀਆ ਖਿੱਲਾ ਦਾ ਪਰਸ਼ਾਦ ਲੈ ਕੇ ਆਉਂਦੀ ਕਿੰਨੀਆਂ ਹੀ ਖਿੱਲਾਂ ਜਮੀਨ ਤੇ ਡੋਲ ਦਿੰਦੀ ਭੁੰਜੇ ਕੁਝ ਆਪਣੀ ਝੋਲੀ ਚ ਡੋਲ ਲੈਂਦੀ ਫਿਰ ਹੋਲੇ ਹੋਲੇ ਚੁਗਦੀ ਬਸ ਉਸ ਤਰਾਂ ਲੱਗਦਾ ਤੇਰਾ ਹਾਸਾ ਤੂੰ ਕੱਚ ਵਰਗੀ ਕੁੜੀਏ ਪਤਾ ਨੀ ਕੀ ਸੋਚ ਬੈਠੀ ਕਿਹੜੇ ਚੱਕਰ ਚ ਪੈ ਗਈ ਹਰੇਕ ਨਜ਼ਰ ਅਸਲੀਲ ਨੀ ਹੁੰਦੀ ਤੇ ਮਹੁੱਬਤ ਕਦੇ ਅਸਲੀਲ ਨੀ
(ਵੀਰਪਾਲ ਥਿੰਦ)