ਗੀਤ ਸੰਗੀਤ

ਹੁਣ ਦਿਲ ਕਰੇ ਮੁੜ ਚੱਲੀਏ ਪੰਜਾਬ ਨੂੰ –

 ਹੁਣ ਦਿਲ ਕਰੇ ਮੁੜ ਚੱਲੀਏ ਪੰਜਾਬ ਨੂੰ ” ਗੀਤ ਸਾਨੂੰ ਕੁੱਝ ਸੋਚਣ ਲਈ ਮਜਬੂਰ ਕਰੇਗਾ

ਗਾਇਕ ਹਸਨ ਅਲੀ ਗੀਤ ” ਬੈਕ ਟੂ ਪੰਜਾਬ ” ਲੈਕੇ ਹਾਜਰ ਹੈ 

 ਬਠਿੰਡਾ , 16 ਸਤੰਬਰ ( ਸੱਤਪਾਲ ਮਾਨ ) ਮਿੱਠਾ ਬੋਲਣਾ , ਸਭਨਾਂ ਦਾ ਸਤਿਕਾਰ ਕਰਨਾ , ਕੋਈ ਫੂ .. ਫਾ .. ਨੇੜੇ – ਤੇੜੇ ਨਾ ਲਿਆਉਂਣੀ , ਇਹ ਸਭ ਕੁੱਝ ਹਰ – ਇੱਕ ਦੇ ਹਿੱਸੇ ਨਾ ਆ ਕੇ .. ਸਿਰਫ਼ ਟਾਵੇਂ – ਟੱਲਿਆ ਦੇ ਹਿੱਸੇ ਹੀ ਆਉਂਦਾ ਹੈ। ਅਜਿਹੇ ਹੀ ਟਾਵੇਂ – ਟੱਲਿਆ ਦੀ ਲੜੀ ਵਿੱਚ ਇਕ ਨਾਉਂ ਆਉਂਦਾ ਹੈ ਬਠਿੰਡਾ ਦੇ ਰਹਿਣ ਵਾਲੇ ਸੁਰੀਲੇ ਗਾਇਕ ਹਸਨ ਅਲੀ ਦਾ। ਜਿਸਨੂੰ  ਸਾਹਿਤਕ ਤੇ ਸਭਿਆਚਾਰਕ ਮਹਿਫਲਾਂ ਵਿੱਚ ਅਕਸਰ ਹੀ ਸੁਣਿਆ ਜਾਂਦਾ ਹੈ।  ਹੁਣ ਹਸਨ ਅਲੀ ਆਪਣਾ ਨਵਾਂ ਗੀਤ ” ਬੈਕ ਟੂ ਪੰਜਾਬ ” ਰਾਹੀਂ ਪੰਜਾਬੀ ਗਾਇਕੀ ਦੇ ਸੈਦਾਈ ਸਰੋਤਿਆਂ ਦੇ ਰੁਬਰੂ ਹੋਣ ਜਾ ਰਿਹਾ ਹੈ। ਜਿਸਦਾ ਗੀਤਕਾਰ ਹੈ ਜੱਗਾ ਬਰਾੜ ਗੋਲੇਵਾਲੀਆ , ਸੰਗੀਤ ਦਿੱਤਾ ਹੈ ਰਾਹੁਲ ਰਿਧਮ ਰੋਕਰ ਨੇ , ਪ੍ਰੋਡਿਊਸਰ ਸੰਦੀਪ ਬਾਵਾ ਅਤੇ ਗੁਡ ਰਿਕਾਡਜ਼ ਦੀ ਪੇਸ਼ਕਸ਼ ਹੈ। ਗੀਤ ਦੇ ਬੋਲ ਅੱਜ ਦੀ ਮੌਜੂਦਾ ਤ੍ਰਾਸਦੀ ਨੂੰ ਬਿਆਨ ਕਰਦੇ ਹਨ –

” ਹੁਣ ਦਿਲ ਕਰੇ ਮੁੜ ਚੱਲੀਏ ਪੰਜਾਬ ਨੂੰ ” 

ਜਿਸਨੂੰ ਗਾਇਕ ਹਸਨ ਅਲੀ ਨੇ  ਬੜੀ ਰੂਹਦਾਰੀ ਨਾਲ ਗਾ ਕੇ ਸਰੋਤਿਆਂ ਸਨਮੁੱਖ ਕਰ ਰਿਹਾ ਹੈ। ਇਸ ਗੀਤ ਦਾ ਵੀਡੀਓ ਫਿਲਮਾਂਕਣ ਵੱਖ – ਵੱਖ ਦ੍ਰਿਸ਼ਾ ਤੇ  ਕੈਮਰਾਮੈਨ ਨਮਤਾਜ ਖਾਨ ਨੇ ਕੀਤਾ ਹੈ , ਜੋ ਦੇਖਣਯੋਗ ਹੋਵੇਗਾ । ਗਾਇਕ ਹਸਨ ਅਲੀ ਦਾ  ਕਹਿਣਾ ਹੈ ਕਿ ਮੇਰਾ ਇਹ ਗੀਤ ਖਾਸਕਰ ਪੰਜਾਬੀਆਂ ਦੀ ਕਸਵੱਟੀ ਤੇ ਪੂਰਾ ਨਿੱਤਰੇਗਾ। ਜਿਸਨੂੰ ਹਰ ਸਰੋਤਾਂ ਪਸੰਦ ਕਰੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »