ਹੈਲੋ ਹੈਲੋ ਕਰਦਿਆਂ ਮੰਤਰੀ ਮੰਡਲ ਤੋਂ ਬਾਇ ਬਾਇ ਹੋ ਗਈ
ਹੈਲੋ ਹੈਲੋ ਕਰਦਿਆਂ ਮੰਤਰੀ ਮੰਡਲ ਤੋਂ ਬਾਇ ਬਾਇ ਹੋ ਗਈ
ਅਲਬਰਟਾ ਦੇ ਨਿਆਂ ਮੰਤਰੀ ਨੂੰ ਸਕੂਲ ਜੋਨ ਵਿੱਚ ਗੱਡੀ ਚਲਾਉਂਦੇ ਸਮੇਂ ਫੋਨ ਵਰਤਣ ਸਬੰਧੀ 300 ਡਾਲਰ ਜੁਰਮਾਨਾ
ਐਡਮੰਟਨ (ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਦੇ ਨਿਆਂ ਮੰਤਰੀ ਕੇਸੀ ਮਾਡੂ ਨੂੰ ਮਾਰਚ 2021 ਵਿੱਚ ਗੱਡੀ ਚਲਾਉਂਦੇ ਸਮੇਂ ਫੋਨ ਵਰਤਣ ਸਬੰਧੀ 300 ਡਾਲਰ ਜੁਰਮਾਨਾ ਟਿਕਟ ਮਿਲਣ ਦੀਆਂ ਖ਼ਬਰਾਂ ਨੇ ਅਲਬਰਟਾ ਦੀ ਸਿਆਸਤ ਗਰਮਾ ਦਿੱਤੀ ਹੈ । ਜਿਊਂ ਹੀ ਇਸ ਘਟਨਾ ਦੀ ਬਣੀ ਤਾਂ ਕੇ ਸੀ ਮਾਡੂ ਅਲਬਰਟਾ ਦਾ ਨਿਆਂ ਮੰਤਰੀ ਅਤੇ ਸਲਿਸਟਰ ਜਨਰਲ ਬਣਿਆ ਨਾ ਰਹਿ ਸਕਿਆ । ਪਹਿਲਾਂ ਹੀ ਆਪਣੀ ਲੋਕ ਪ੍ਰੀਅਤਾ ਦਾ ਖਾਤਾ ਘਾਟੇ ਵਿੱਚ ਚਲਦਾ ਹੋਣ ਕਾਰਣ ਪ੍ਰੀਮੀਅਰ ਜੈਸਨ ਕੈਨੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ । ਅਲਬਰਟਾ ਦੀ ਵਿਰੋਧੀ ਧਿਰ ਐਨਡੀਪੀ ਨੇ ਇੱਕ ਬਿਆਨ ਜਾਰੀ ਕਰਕੇ ਮਾਡੂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ । ਪਾਰਟੀ ਦੇ ਨਿਆਂ ਆਲੋਚਕ ਇਰਫਾਨ ਸਬੀਰ ਨੇ ਇੱਕ ਬਿਆਨ ਵਿੱਚ ਕਿਹਾ, “ਅਟਾਰਨੀ ਜਨਰਲ ਲਈ ਆਪਣੇ ਵਿਰੁੱਧ ਲਗਾਏ ਗਏ ਜੁਰਮਾਨੇ ਦੇ ਸਬੰਧ ਵਿੱਚ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਨਾਲ ਜੁੜਨਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ।”
ਆE ਹੁਣ ਇਸ ਘਟਨਾ ਉੱਪਰ ਨਜ਼ਰ ਮਾਰ ਲਈਏ ਕਿ ਅਸਲ ਵਿੱਚ ਹੋਇਆ ਕੀ ਸੀ ? 10 ਮਾਰਚ 2021 ਨੂੰ ਸਕੂਲ ਜੋਨ ਵਿੱਚ ਗੱਡੀ ਚਲਾਉਂਦੇ ਸਮੇਂ ਸੈਲ ਫੋਨ ਵਰਤਣ ਸਬੰਧੀ ਮੌਕੇ ਦੇ ਪੁਲਿਸ ਅਫਸਰ ਨੇ ਰੋਕਿਆ ਸੀ ਅਤੇ ਇਸ ਗਲਤੀ ਬਦਲੇ 300 ਡਾਲਰ ਦੀ ਟਿਕਟ ਜੁਰਮਾਨੇ ਵੱਜੋਂ ਦਿੱਤੀ ਸੀ । ਭਾਵੇਂ ਉਨਾਂ ਨੇ ਇਹ ਜੁਰਮਾਨਾ ਟਿਕਟ ਪੇਅ ਕਰ ਦਿੱਤੀ ਹੈ ਪਰ ਟਿਕਟ ਮਿਲਣ ਉਪਰੰਤ ਉਹਨਾਂ ਦਾ ਪੁਲਿਸ ਮੁਖੀ ਨੂੰ ਫੋਨ ਕਰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਿਸ ਮੁਖੀ ਨੇ ਵੀ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਮੰਤਰੀ ਨੇ ਉਹਨਾਂ ਫੋਨ ਕੀਤਾ ਸੀ ਪਰ ਮੰਤਰੀ ਨੇ ਇਸ ਟਿਕਟ ਤੋਂ ਛੁਟਕਾਰਾ ਪਾਉਣ ਲਈ ਕੋਈ ਵੀ ਕੋਸਿਸ ਨਹੀਂ ਕੀਤੀ ਸੀ । ਇਸ ਬਾਰੇ ਮੰਤਰੀ ਦਾ ਵੀ ਕਹਿਣਾ ਹੈ ਕਿ ਉਸਨੇ ਪੁਲਿਸ ਮੁਖੀ ਮੈਕਫੀ ਨਾਲ ਆਪਣੀ ਕਾਲ ਦੌਰਾਨ ਕਿਸੇ ਵੀ ਸਮੇਂ ਟਿਕਟ ਨੂੰ ਰੱਦ ਕਰਨ ਦੀ ਬੇਨਤੀ ਨਹੀਂ ਕੀਤੀ। ਇਸ ਸਬੰਧੀ ਮੰਤਰੀ ਕੇਸੀ ਮਾਡੂ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਨੇ ਉਹਨਾਂ ਨੂੰ ਰੋਕਿਆ ਕਿ ਉਹ ਸੈਲ ਫੋਨ ਦੀ ਵਰਤੋਂ ਕਰ ਰਹੇ ਹਨ ਪਰ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੈਲ ਫੋਨ ਤਾਂ ਉਹਨਾਂ ਦੀ ਜੇਬ ਵਿੱਚ ਸੀ । ਕੇਸੀ ਮਾਡੂ, ਜੋ ਕਿ ਐਡਮੰਟਨ-ਦੱਖਣੀ ਪੱਛਮੀ ਲਈ ਯੂਨਾਈਟਿਡ ਕੰਜ਼ਰਵੇਟਿਵ ਵਿਧਾਇਕ ਹੈ, ਨੇ ਅਦਾਲਤ ਦੇ ਰਿਕਾਰਡਾਂ ਅਨੁਸਾਰ, ਉਸ ਹਫ਼ਤੇ ਦੇ ਅੰਤ ਤੋਂ ਪਹਿਲਾਂ ਟਿਕਟ ਦਾ ਭੁਗਤਾਨ ਕੀਤਾ।